Khaas Lekh Punjab

ਸ਼ੁਭਦੀਪ ਦੇ ਪਿਤਾ ਬਲਕੌਰ ਸਿੰਘ ਦਾ EXCLUSIVE INTERVIEW ! ਹੀਰੇ ਵਰਗੇ ਪੁੱਤ ਦੇ ਜਾਣ ਦੇ ਕਿਵੇਂ ਮਿਲੇ ਸੰਕੇਤ ?

ਬਿਉਰੋ ਰਿਪੋਰਟ : ‘ਜਵਾਨ ਪੁੱਤ ਦੀ ਅਰਥੀ ਨੂੰ ਸਭ ਤੋਂ ਵੱਡਾ ਭਾਰ ਮੰਨਿਆ ਹੈ … ਮਾਪਿਆਂ ਦੇ ਸਿਰ ‘ਤੇ ਸਭ ਤੋਂ ਵੱਡਾ ਭਾਰ ਇਹ ਹੀ ਹੈ ਕਿ ਉਹ ਜਵਾਨ ਪੁੱਤ ਦੀ ਅਰਥੀ ਚੁੱਕੇ … ਅਸੀਂ ਭੋਗ ਵਾਲੇ ਦਿਨ ਤੋਂ ਇਹ ਕੋਸ਼ਿਸ਼ ਕੀਤੀ ਕਿ ਜ਼ਿੰਦਗੀ ਨੂੰ ਅੱਗੇ ਵਧਾਉਣਾ ਹੈ…. ਪਰ ਇਨਾਂ ਸੋਖਾ ਨਹੀਂ ਹੈ …. ਮੈ ਇਹ ਭੋਗ ਦੀ ਅਰਦਾਸ ਤੋਂ ਬਾਅਦ ਬੋਲਿਆ ਸੀ … ਉਸ ਦਿਨ ਮੇਰੇ ਵਿੱਚ ਕਾਫੀ ਹਿੰਮਤ ਸੀ ਮੈਂ ਵੀ ਹੈਰਾਨ ਸੀ ਕਿਵੇਂ ਮੈਂ ਬੋਲ ਗਿਆ … ਕਿਉਂਕਿ ਮੈਨੂੰ ਲੱਗਦਾ ਸੀ ਉਹ ਕਿੱਧਰੇ ਗਿਆ ਹੈ ਉਹ ਆ ਜਾਵੇਗਾ …’ ਇਨ੍ਹਾਂ ਬੋਲਾਂ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦਾ ਦਰਦ ‘ਦ ਖਾਲਸ ਟੀਵੀ ਨਾਲ EXCLUSIVE INTERVIEW ਵਿੱਚ ਸਾਂਝਾ ਕੀਤਾ ।

‘ਦ ਖਾਲਸ ਟੀਵੀ ਦੀ ਸੰਪਾਦਕ ਹਰਸ਼ਰਨ ਕੌਰ ਨਾਲ ਖਾਸ ਗੱਲਬਾਤ ਦੌਰਾਨ ਬਾਪੂ ਬਲਕੌਰ ਨੇ ਪੁੱਤਰ ਦੇ ਬਚਪਨ ਤੋਂ ਲੈ ਕੇ ਉਸ ਦੀ ਜਵਾਨੀ ਦੇ ਅਣਸੁਣੇ ਕਿੱਸੇ ਸਾਂਝੇ ਕਰਦੇ ਹੋਏ ਦੱਸਿਆ ਕਿ ਕਿਵੇਂ ਗਾਇਕੀ ਦੀ ਦੁਨੀਆ ਨੇ ਸ਼ੁਭਦੀਪ ਸਿੰਘ ਨੂੰ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਕੀਤਾ । ਕਿਵੇਂ ਬਿਨਾਂ ਕਿਸੇ ਸਪੋਰਟ ਦੇ ਉਹ ਪਹਿਲਾਂ ਸਟਾਰ ਬਣਿਆ ਅਤੇ ਫਿਰ ਸੁਪਰਸਟਾਰ ਤੇ ਫਿਰ ਜਿਸ ਮਿਉਜ਼ਿਕ ਸਨਅਤ ਨੇ ਉਸ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਉਸੇ ਨੇ ਟੰਗ ਖਿੱਚੀ। ਰਹੀ ਸਹੀ ਕਸਰ ਸਿਆਸਤ ਨੇ ਕਰ ਦਿੱਤੀ,ਹਾਸੇ ਖੇਡੇ ਤੋਂ ਸ਼ੁਰੂ ਹੋਇਆ ਜ਼ਿੰਦਗੀ ਦਾ ਸਫਰ ਦਰਦਨਾਕ ਅੰਤ ਵਿੱਚ ਕਦੋਂ ਅਤੇ ਕਿਵੇਂ ਬਦਲ ਗਿਆ ਪਰਿਵਾਰ ਨੂੰ ਹੁਣ ਵੀ ਯਕੀਨ ਨਹੀਂ ਹੈ । ਗੱਲਬਾਤ ਦੀ ਸ਼ੁਰੂਆਤ ਵਿੱਚ ਹੀ ‘ਦ ਖਾਲਸ ਟੀਵੀ ਦੀ ਸੰਪਾਦਕ ਹਰਸ਼ਰਨ ਕੌਰ ਨੇ ਪਿਤਾ ਨੂੰ ਕਿਹਾ ਅਸੀਂ ਤੁਹਾਡੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਹਾਂ ਕਿਉਂਕਿ ਪਿਉ ਦੇ ਮੋਢਿਆਂ ‘ਤੇ ਪੁੱਤਰ ਦੀ ਅਰਥੀ ਤੋਂ ਵੱਧ ਦੁੱਖ ਦੁਨੀਆ ਦਾ ਕੋਈ ਨਹੀਂ ਹੋ ਸਕਦਾ ਹੈ । ਪਿਤਾ ਬਲਕੌਰ ਸਿੰਘ ਨੇ ਵੀ ਇਸ ਨੂੰ ਇੰਟਰਵਿਉ ਨਾ ਸਮਝ ਦੇ ਹੋਏ ਪੁੱਤਰ ਦੇ ਬਚਪਨ ਤੋਂ ਲੈ ਕੇ ਉਸ ਦੇ ਦੁਨੀਆ ਤੋਂ ਜਾਣ ਤੱਕ ਦੇ ਹਰ ਇੱਕ ਗੱਲ ਨੂੰ ਬੇਬਾਕੀ ਨਾਲ ਸਾਂਝਾ ਕੀਤਾ ।

 

ਪਿਤਾ ਬਲਕੌਰ ਸਿੰਘ ਨੇ ‘ਦ ਖਾਲਸ ਟੀਵੀ ਸੰਪਾਦਨ ਹਰਸ਼ਰਨ ਕੌਰ ਨੂੰ ਦੱਸਿਆ ਕਿ ਪੁੱਤਰ ਦੇ ਜਾਣ ਦੇ ਸਵਾ ਸਾਲ ਬਾਅਦ ਵੀ ਉਨ੍ਹਾਂ ਨੂੰ ਅਤੇ ਸ਼ੁੱਭਦੀਪ ਦੀ ਮਾਂ ਨੂੰ ਲੱਗਦਾ ਹੈ ਪੁੱਤਰ ਕਿਧਰੇ ਗਿਆ ਹੈ ਆ ਜਾਵੇਗਾ । ਉਨ੍ਹਾਂ ਦੱਸਿਆ ਕਿ ‘ਅਕਸਰ ਮੇਰੇ ਨਾਲ ਇਹ ਹੁਣ ਵੀ ਹੁੰਦਾ ਹੈ ਜਦੋਂ ਕੋਈ ਗੱਡੀ ਲੰਘਦੀ ਹੈ ਤਾਂ ਅਜਿਹਾ ਲੱਗਦਾ ਹੈ ਮੇਰਾ ਪੁੱਤਰ ਲੰਘਿਆ ਹੈ’। ਪਰ ਅਗਲੇ ਹੀ ਪਲ ਪਿਤਾ ਬਲਕੌਰ ਸਿੰਘ ਨਿਰਾਸ਼ ਹੋ ਜਾਂਦੇ ਹਨ ਅਤੇ ਕਹਿੰਦੇ ਹਨ ‘ਜਿਵੇਂ-ਜਿਵੇਂ ਸਮਾਂ ਲੰਘਦਾ ਜਾ ਰਿਹਾ ਉਸ ਦੇ ਆਉਣ ਦੀ ਉਮੀਦ ਧੁੰਦਲੀ ਪੈਂਦੀ ਹੋਈ ਨਜ਼ਰ ਆਉਂਦੀ ਹੈ। ਫਿਰ ਮੈਂ ਪੁੱਛ ਦਾ ਹਾਂ ਕਿ ਤੂੰ ਆਪ ਹੀ ਉਸ ਦਾ ਸਸਕਾਰ ਕੀਤਾ ਹੈ ਫਿਰ ਕਿਉਂ ਨਹੀਂ ਵਿਸ਼ਵਾਸ਼ ਕਰਦਾ ਹੈ। ਪਰ ਫਿਰ ਅੱਧੇ ਘੰਟੇ ਬਾਅਦ ਉਹ ਹੀ ਅਹਿਸਾਸ ਹੁੰਦਾ ਹੈ’। ਇਹ ਉਹ ਅਹਿਸਾਸ ਹੈ ਜੋ ਪਿਤਾ ਨੂੰ ਕਦੇ ਵੀ ਇਹ ਕਬੂਲ ਕਰਨ ਨਹੀਂ ਦਿੰਦਾ ਕਿ ਜਿਸ ਪੱਤਰ ਨੂੰ ਉਂਗਲਾਂ ਫੜਕੇ ਚੱਲਣਾ ਸਿਖਾਇਆ ਉਸ ਨੂੰ ਆਪਣੇ ਹੱਥੀ ਸ਼ਮਸ਼ਾਨ ਵਿੱਚ ਛੱਡ ਕੇ ਆਇਆ ।

 

‘ਮੇਰੇ ਪੁੱਤਰ ਵਿੱਚ ਪਿਆਰ ਕਰਨ ਦੀ ਕਲਾਂ ਵੱਖਰੀ’

ਪਿਤਾ ਬਲਕੌਰ ਸਿੰਘ ਨੇ ਕਿਹਾ ਹਰ ਇੱਕ ਪੁੱਤਰ ਪਿਤਾ ਨੂੰ ਪਿਆਰ ਕਰਦਾ ਹੈ ਪਰ ਮੇਰੇ ਪੁੱਤਰ ਵਿੱਚ ਪਿਆਰ ਕਰਨ ਦੀ ਕਲਾਂ ਵੱਖਰੀ ਸੀ । ਉਹ ਹਰ ਰਿਸ਼ਤੇ ਨੂੰ ਦਿਲ ਤੋਂ ਚਾਹੁੰਦਾ ਸੀ, ਸਿੱਧੂ ਦਾ ਆਪਣੀ ਦਾਦੀ ਨਾਲ ਬਹੁਤ ਪਿਆਰ ਸੀ ਉਹ ਹਮੇਸ਼ਾ ਲਾਕੇਟ ਵੀ ਉਨ੍ਹਾਂ ਦਾ ਪਾਉਂਦਾ ਸੀ । ਉਸ ਨੇ ਆਪਣੀ ਦਾਦੀ ‘ਤੇ ਗਾਣਾ ਵੀ ਲਿਖਿਆ ਹੈ ‘ਪੌਤਾ ਜਸਵੰਤ ਕੌਰ ਦਾ’ । ਬਾਪੂ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਆਪਣੇ ਦਾਦੇ ਤੋਂ ਬਹੁਤ ਪ੍ਰਭਾਵਿਤ ਸੀ ਉਨ੍ਹਾਂ ‘ਤੇ ਫਿਲਮ ਬਣਾਉਣਾ ਚਾਹੁੰਦਾ ਸੀ । ਉਨ੍ਹਾਂ ਦੀ ਜ਼ਿੰਦਗੀ ਕਾਫੀ ਮੁਸ਼ਕਿਲ ਭਰੀ ਸੀ,ਪਰ ਉਸ ਤੋਂ ਪਹਿਲਾਂ ਹੀ ਉਹ ਚੱਲਾ ਗਿਆ ।

ਪਿਤਾ ਬਲਕੌਰ ਪੁੱਤ ਸ਼ੁੱਭਦੀਪ ਦੀ ਬਚਪਨ ਵਿੱਚ ਗੱਲ ਸੁਣਾਉਂਦੇ ਹੋਏ ਦੱਸਦੇ ਹਨ ਕਿ ਸਿੱਧੂ ਹਿਸਾਬ ਦੇ ਵਿਸ਼ੇ ਵਿੱਚ ਕਮਜ਼ੋਰ ਸੀ ਜਦੋਂ ਉਹ ਰਿਪੋਰਡ ਕਾਰਡ ਵਿੱਚ ਨੰਬਰ ਉੱਤੇ ਹੇਠਾਂ ਕਰਦਾ ਸੀ ਤਾਂ ਫੜਿਆ ਜਾਂਦਾ ਸੀ । ਉਹ ਅਕਸਰ ਮੈਨੂੰ ਕਹਿੰਦਾ ਸੀ ਕੀ ਤੁਹਾਨੂੰ ਕਿਵੇਂ ਪਤਾ ਚੱਲ ਜਾਂਦਾ ਹੈ । ਪਰ ਉਸ ਦੀ ਬਾਡੀਲੈਂਗਵੇਜ ਤੋਂ ਪਤਾ ਚੱਲ ਜਾਂਦਾ ਸੀ,ਕਿਉਂਕਿ ਉਸ ਦਾ ਮੱਥਾ ਮੈਂ ਪੜ੍ਹ ਲੈਂਦਾ ਸੀ । ਬਚਪਨ ਦੀ ਗੱਲ ਸੁਣਾਉਂਦੇ ਪਿਤਾ ਬਲਕੌਰ ਸਿੰਘ ਦੱਸਦੇ ਹਨ ਕਿ ਜਦੋਂ ਉਹ ਜਵਾਨ ਹੋਇਆ ਮੇਰਾ ਅਤੇ ਪੁੱਤਰ ਦਾ ਇੱਕ ਨਾਪ ਸੀ ਪੈਰ ਦੀ ਜੁੱਤੀ ਤੋਂ ਲੈਕੇ ਸਿਰ ਦੀ ਪੱਗ ਤੱਕ । ਜਦੋਂ ਤੱਕ ਮੇਰਾ ਪੁੱਤ ਗਾਉਂਦਾ ਸੀ ਮੈਂ ਕਦੇ ਕੱਪੜੇ ਨਹੀਂ ਸੁਆਏ। ਮੇਰਾ ਕੱਦ 6 ਫੁੱਟ 2 ਸੀ ਉਸ ਦਾ 6 ਫੁੱਟ 3 ਸੀ । ਉਨ੍ਹਾਂ ਦੱਸਿਆ ਕੋਈ ਵੀ ਮਹਿੰਗੀ ਚੀਜ਼ ਉਹ ਪਹਿਲਾਂ ਮੇਰੇ ਲਈ ਲੈਕੇ ਆਉਂਦਾ ਸੀ । ਪਹਿਲੀ ਟੋਇਟਾ ਕਾਰ ਲਈ ਮੈਨੂੰ ਦਿੱਤੀ ।

‘ਗਾਣੇ ਰਿਲੀਜ਼ ਲਈ ਸ਼ੁੱਭਦੀਪ ਨੇ 3 ਖਾਸ ਦਿਨ’

ਬਲਕੌਰ ਸਿੰਘ ਨੇ ਦੱਸਿਆ ਜਦੋਂ ਵੀ ਸ਼ੁੱਭਦੀਪ ਨੇ ਨਵਾਂ ਗਾਣਾ ਰਿਲੀਜ਼ ਕਰਨਾ ਹੁੰਦਾ ਸੀ ਤਾਂ ਮੇਰੇ ਜਨਮ ਦਿਨ 5 ਜਨਵਰੀ ਜਾਂ ਆਪਣੇ ਜਨਮ ਦਿਨ 11 ਜੂਨ ‘ਤੇ ਰਿਲੀਜ਼ ਕਰਦਾ ਸੀ,ਤੀਜੀ ਤਰੀਕ ਹੁੰਦੀ ਸੀ ਮਾਂ ਦੇ ਜਨਮ ਦਿਨ ਦੀ । ਅਸੀਂ ਹੁਣ ਵੀ ਸਿੱਧੂ ਦਾ ਗਾਣਾ 5 ਜਨਵਰੀ ਅਤੇ 11 ਜੂਨ ਨੂੰ ਹੀ ਰਿਲੀਜ਼ ਕਰਾਂਗੇ। ‘ਬਾਪੂ’ ਗਾਣਾ ਵੀ ਮੇਰੇ ਜਨਮ ਦਿਨ ‘ਤੇ ਰਿਲੀਜ਼ ਕੀਤਾ । ਪਿਤਾ ਨੇ ਕਿਹਾ ਪੁੱਤਰ ਕਲਪਨਾ ਦੇ ਗਾਣੇ ਨਹੀਂ ਲਿਖਦਾ ਸੀ ਬਲਕਿ ਅਸਲੀ ਜ਼ਿੰਦਗੀ ‘ਤੇ ਗਾਣੇ ਲਿਖ ਦਾ ਸੀ । ‘ਟਾਲੀ’ ਵਾਲਾ ਗਾਣਾ ਲਿਖਣਾ ਸੀ ਤਾਂ ਉਸ ਨੇ ਜਿਵੇਂ ਹੀ ਟਾਲੀ ਵੇਖੀ ਗੱਡੀ ਨੂੰ ਰੋਕਿਆ ਅਤੇ ਫਿਰ ਫੋਨ ਵਿੱਚ ਗਾਣਾ ਲਿਖ ਦਿੱਤਾ । ਉਸ ਦੇ ਗਾਣਾ ਲਿਖਣ ਦਾ ਕੋਈ ਸਮਾਂ ਥਾਂ ਨਹੀਂ ਸੀ ।

ਸ਼ੁੱਭਦੀਪ ਦੀ ਮੰਗੇਤਰ ਬਾਰੇ ਪਿਤਾ ਦਾ ਬਿਆਨ

ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ‘SYL’ ਗਾਣੇ ‘ਤੇ ਮੈਂ ਉਸ ਨੂੰ ਟੋਕਿਆ ਸੀ ਜੇਕਰ ਨਾ ਟੋਕਦਾ ਤਾਂ ਉਹ ਰਿਲੀਜ਼ ਕਰ ਦਿੰਦਾ,ਇਸ ਵਿੱਚ ਜਟਾਣਾ ਦਾ ਨਾਂ ਲਿਆ ਸੀ,ਸਰਕਾਰ ਵਿਰੋਧੀ ਸ਼ਬਦ ਸੀ । ਵਿਵਾਦ ਹੋ ਸਕਦਾ ਹੈ। ਮੇਰੀ ਇੱਛਾ ਸੀ ਕਿ ਮੈਂ ਉਸ ਦਾ ਵਿਆਹ ਪਹਿਲਾਂ ਕਰ ਦੇਵਾ,ਫਰਵਰੀ ਦਾ ਕਢਾਇਆ ਫਿਰ 17 ਅਪ੍ਰੈਲ ਦਾ ਕਢਾਇਆ । ਪਰ ਚੋਣਾਂ ਆ ਗਈਆਂ । ਸੰਪਾਦਕ ਹਰਸ਼ਰਨ ਕੌਰ ਨੇ ਸਿੱਧੂ ਦੀ ਮੰਗੇਤਰ ਦੇ ਹਾਲ ਬਾਰੇ ਪੁੱਛਿਆ ਤਾਂ ਪਿਤਾ ਨੇ ਕਿਹਾ ‘ਮੇਰੀ ਗੱਲਬਾਤ ਹੁੰਦੀ ਹੈ ਉਸ ਧੀ ਨਾਲ ਜਿਸ ਨੇ ਨੂੰਹ ਬਣਕੇ ਆਉਣਾ ਸੀ । ਉਸ ਦਾ ਹਾਲ ਵੀ ਸਾਡੇ ਵਰਗਾ ਹੀ ਹੈ’ । ਫਿਰ ਪਿਤਾ ਕਹਿੰਦੇ ਹਨ ਕਿ ਜੇਕਰ ਚੰਗਾ ਸਮਾਂ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹੇਗਾ ।

‘ਸ਼ੁੱਭਦੀਪ ਦੇ ਜਾਣ ਦੇ ਸੰਕੇਤ ਉਸ ਦੇ ਗਾਣਿਆ ‘ਚ ਮਿਲ ਜਾਂਦੇ ਹਨ’

ਪਿਤਾ ਬਲਕੌਰ ਸਿੰਘ ਨੂੰ ਜਦੋਂ ਪੁੱਤਰ ਦੇ ਜਾਣ ਦੇ ਸੰਕੇਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪਰੇਸ਼ਾਨ ਨਜ਼ਰ ਆਉਂਦਾ ਸੀ ਪਰ ਅਸੀਂ ਸਮਝ ਦੇ ਸੀ ਕਿ ਉਸ ਦੇ ਉੱਤੇ ਪਰੈਸ਼ਰ ਕਾਫੀ ਹੈ। ਜਿਵੇਂ ਕੋਈ ਕੁਮੈਂਟ ਕਰ ਦੇਵੇ ਜਾਂ ਫਿਰ ਕੋਈ ਆਰਟਿਸਟ ਚੱਲਾ ਜਾਵੇ। ਪਰ ਜਦੋਂ ਉਸ ਦੀ ਮੌਤ ਤੋਂ ਬਾਅਦ ਮੈਂ ਉਸ ਦੇ ਗਾਣੇ ਸੁਣਦਾ ਹਾਂ ‘ਤੂੰ ਦਿਲ ਦੇ ਨੇੜੇ ਹੈ ਤੂੰ ਦੱਸਦਾ ਰਹਿੰਦਾ ਹੈ ਕੋਈ ਵੀਕ ਨਾ ਸਮਝ ਲਏ ਮੈਂ ਹੱਸਦਾ ਰਹਿੰਦਾ ਹਾਂ,ਗੰਮ ਇਨ੍ਹੇ ਜ਼ਿਆਦਾ ਹੈ ਕਿ ਦਿਲ ਭੋਰਾ ਨਹੀਂ ਲੱਗਦਾ,ਅੱਜ ਕੱਲ ਮੂ੍ਸੇਵਾਲੇ ਦਾ ਦਿਲ ਨਹੀਂ ਲੱਗਦਾ’ । ਮੈਂ ਸੋਚਦਾ ਹੈ ਕਿ ਇਨ੍ਹੀ ਸ਼ੋਹਰਤ ਹੋਵੇ ਚੰਗਾ ਪਰਿਵਾਰ ਹੋਏ ਫਿਰ ਦਿਲ ਕਿਉਂ ਨਹੀਂ ਲੱਗਦਾ ਸੀ ।

ਪੁੱਤਰ ਨੂੰ ਵਿਵਾਦ ਨੂੰ ਘੇਰਨ ਵਾਲਿਆਂ ਨੂੰ ਪਿਤਾ ਦੇ ਸਵਾਲ

ਬਾਪੂ ਬਲਕੌਰ ਸਿੰਘ ਨੇ ਕਿਹਾ ਸ਼ੁਭਦੀਪ ਦੇ ਉੱਤੇ ਛੋਟੀ ਉਮਰ ਵਿੱਚ 6 ਕੇਸ ਕਰ ਦਿੱਤੇ । ਕੁਝ ਪੱਤਰਕਾਰ ਪਿੱਛੇ ਪੈ ਗਏ । ਉਨ੍ਹਾਂ ਕਿਹਾ ਕੁਝ ਲੋਕ ਮੇਰੇ ਪੁੱਤਰ ਦੇ ਨਸ਼ੇ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਦਾ ਇਲਜ਼ਾਮ ਲਗਾਉਂਦੇ ਸਨ ਹੁਣ ਕਿਉਂ ਉਹ ਲੋਕ ਚੁੱਪ ਬੈਠੇ ਹਨ । ਜਦੋਂ ਪਿਤਾ ਬਲਕੌਰ ਸਿੰਘ ਨੂੰ ਪੁੱਛਿਆ ਕਿ ਹਿੰਸਕ ਗਾਣਿਆਂ ਦੀ ਵਜ੍ਹਾ ਕਰਕੇ ਗੈਂਗਸਟਰ ਵਧੇ ਹਨ ? ਉਨ੍ਹਾਂ ਕਿਹਾ ਹਾਲਾਤ ਬਣਾਉਂਦੇ ਹਨ ਗੈਂਗਸਟਰ,ਇੱਕ ਵੀ ਗੈਂਗਸਟਰ ਕਹਿ ਦੇਵੇ ਕਿ ਉਸ ਨੇ ਗਾਣਾ ਸੁਣਕੇ ਹਥਿਆਰ ਚੁੱਕੇ ਹਨ । ਹਥਿਆਰਾਂ ਦਾ ਗਲਤ ਇਸਤਮਾਲ ਨਹੀਂ ਹੋਣਾ ਚਾਹੀਦਾ ਹੈ ਪਰ ਸਾਡੀ ਕੌਮ ਹਥਿਆਰਾਂ ਤੋਂ ਮੂੰਹ ਮੋੜ ਲਏ ਇਹ ਨਹੀਂ ਹੋ ਸਕਦਾ ਹੈ।

‘ਪੁੱਤ ਦੇ ਅਖੀਰਲੇ ਘੰਟਿਆਂ ਦਾ ਜ਼ਿਕਰ’

ਪਿਤਾ ਬਲਕੌਰ ਸਿੰਘ ਆਪਣੇ ਪੁੱਤਰ ਦੇ ਅਖੀਰਲੇ ਕੁਝ ਘੰਟਿਆਂ ਦਾ ਜ਼ਿਕਰ ਕਰਦੇ ਹੋਏ ਭਾਵੁਕ ਹੁੰਦੇ ਹਨ । ਉਨ੍ਹਾਂ ਦੱਸਿਆ ਕਿ 29 ਮਈ ਜਿਸ ਦਿਨ ਸ਼ੁਭਦੀਪ ਦਾ ਕਤਲ ਹੋਇਆ ਉਹ ਸਵੇਰ 11 ਤੋਂ 3 ਵਜੇ ਤੱਕ ਸੁੱਤਾ ਰਿਹਾ ਹੈ ਫਿਰ ਰੋਟੀ ਖਾਧੀ। ਫਿਰ ਉਹ ਮਾਨਸਾ ਆਪਣੇ ਤਾਏ ਦੇ ਕੋਲ ਗਿਆ । ਮੈਂ ਕਿਹਾ ਤੇਰੇ ਨਾਲ ਚੱਲਾ ਕਹਿੰਦਾ ਹੈ ਨਹੀਂ ਬਸ ਹੁਣੇ ਆਉਂਦਾ ਹਾਂ। ਪਰ ਮੇਰਾ ਮਨ ਨਹੀਂ ਰੁਕਿਆ ਮੈਂ ਵੀ ਪਿੱਛੇ ਨਿਕਲ ਗਿਆ । ਜਾਣ ਤੋਂ ਪਹਿਲਾਂ ਗੱਡੀ ਪੈਂਚਰ ਹੋ ਗਈ ਫਿਰ ਉਸ ਦੇ ਦੋਸਤ ਦੀ ਗੱਡੀ ਵਿੱਚ ਨਿਕਲ ਗਏ।
ਮੈਂ ਉਸ ਨੂੰ ਦੱਸਿਆ ਪੁੱਤ ਮੈਨੂੰ ਇੱਕ ਸ਼ੱਕੀ ਗੱਡੀ ਨਜ਼ਰ ਆਈ ਹੈ। ਉਸ ਨੇ ਕਿਹਾ ਬਾਪੂ ਤੂੰ ਹੁਣ ਪਹਿਲਾਂ ਵਰਗਾ ਫੌਜੀ ਨਹੀਂ ਰਿਹਾ । ਪਿਤਾ ਬਲਕੌਰ ਸਿੰਘ ਨੇ ਦੱਸਿਆ ਸਿੱਧੂ ਦੀ ਜ਼ਿੰਦਗੀ ਨੂੰ ਪਹਿਲਾਂ ਤੋਂ ਖਤਰਾ ਸੀ । ਚੋਣਾਂ ਦੌਰਾਨ ਵੀ ਮੈਂ ਹਮੇਸ਼ਾ ਨਾਲ ਰਹਿੰਦਾ ਸੀ ਅਸਲਾ ਮੇਰੇ ਕੋਲ ਵੀ ਸੀ ਉਸ ਦੇ ਕੋਲ ਵੀ ਸੀ । ਮੈਂ ਉਸ ਨੂੰ ਕਿਹਾ ਤੂੰ ਖੁੱਲ ਕੇ ਚੱਲ ਮੈਂ ਤੇਰੇ ਨਾਲ ਹਾਂ,ਇਸੇ ਲਈ ਉਹ ਕਹਿੰਦਾ ਸੀ ਬਾਪੂ ਵਰਗਾ ਯਾਰ ਨਹੀਂ ।ਮੈਂ ਪੁੱਤ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਸਟੇਜ ‘ਤੇ ਜਾਵਾਂਗੇ ਜ਼ਰੂਰ ਪਰ ਮਰਨ ਵੇਲੇ ਮੈਂ ਪਹਿਲਾਂ ਬੰਦਾ ਹੋਵਾਂਗਾ,ਮੈਨੂੰ ਲੱਗਦਾ ਹੈ ਕਿ ਮੈਂ ਪੱਛੜ ਗਿਆ ।ਮੈਨੂੰ ਗੁੱਸਾ ਆਉਂਦਾ ਹੈ ਕਿ ਅਸੀਂ NSG ਕਮਾਂਡੋ ਅਫੋਰਡ ਕਰ ਸਕਦੇ ਸੀ । ਮੈਨੂੰ ਅਫਸੋਸ ਹੁੰਦਾ ਹੈ ਹੁਣ ।

‘ਪੁੱਤ ਖੋਹਣ ਤੋਂ ਪਤਾ ਚੱਲਿਆ ਉਹ ਤਾਂ ਹੀਰਾ ਸੀ’

ਪੁੱਤ ਦੇ ਹੁੰਦੇ ਹੋਏ ਮੈਂ ਮਸਤ ਮਲੰਗ ਸੀ,ਜਿਹੜੀ ਮਰਜੀ ਗੱਡੀ ਚੱਲਾਉਂਦਾ ਸੀ । ਪਰ ‘ਹੀਰੇ’ ਵਰਗਾ ਪੁੱਤਰ ਗਵਾਉਣ ਤੋਂ ਬਾਅਦ ਇੱਕ ਹਾਰੇ ਹੋਏ ਜੁਵਾਰੀ ਵਾਂਗ ਹੋ ਗਿਆ ਹਾਂ ਨਾ ਕੁਝ ਕਰ ਸਕਦਾ ਹਾਂ। ਪਰ ਜਦੋਂ ਦਸ਼ਮੇਸ਼ ਪਿਤਾ ਵੱਲ ਵੇਖਦੇ ਹਾਂ ਮਨ ਨੂੰ ਕਹਿੰਦਾ ਹਾਂ ਤੂੰ ਵੀ ਉਨ੍ਹਾਂ ਤੋਂ ਅਸ਼ੀਰਵਾਦ ਲੈ, ਸਾਡੇ ਸਿਰ ‘ਤੇ ਹੱਥ ਰੱਖੇਗਾ । ਬਚੀ ਜ਼ਿੰਦਗੀ ਨੂੰ ਤਲਾਸ਼ਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ 5 ਸਾਲ ਉਸ ਦਾ ਗੰਨਮੈਨ ਰਿਹਾ ਹਾਂ, ਸਾਡੀਆਂ ਲੱਤਾਂ ਖਿੱਚੀਆਂ ਗਈਆਂ । ਪਹਿਲਾਂ ਮਿਊਜ਼ਿਕ ਸਨਅਤ ਵਿੱਚ ਫਿਰ ਸਿਆਸਤ ਵਿੱਚ ਹਾਂ। ਮੈਨੂੰ ਪੁੱਤ ਖੋਹਣ ਤੋਂ ਬਾਅਦ ਪਤਾ ਚੱਲਿਆ ਹੈ ਉਹ ਤਾਂ ‘ਹੀਰਾ’ ਸੀ,ਸਸਕਾਰ ‘ਤੇ ਆਈ ਸੰਗਤ ਨੇ ਦੱਸਿਆ ਕਿ ਤੇਰਾ ਪੁੱਤ ਕੀ ਸੀ । ਮੈਂ ਉਸ ਨੂੰ ਆਮ ਸਮਝ ਦਾ ਸੀ। ਮੈਂ ਕਦੇ ਨਹੀਂ ਪੁੱਛਿਆ ਕਿੰਨਾਂ ਕਮਾਉਂਦਾ ਹੈ ਜਿੰਨੇ ਪੈਸੇ ਘਰ ਲਈ ਜ਼ਰੂਰਤ ਹੁੰਦੀ ਸੀ ਮੰਗ ਲੈਂਦਾ ਸੀ । ਉਸ ਨੇ ਕਦੇ ਬਟੂਆ ਨਹੀਂ ਰੱਖਿਆ।

‘ਸਿੱਧੂ ਦੀ ਡਿਕਸ਼ਨਰੀ ਵਿੱਚ ਅਸੰਭਵ ਸ਼ਬਦ ਨਹੀਂ ਸੀ’

ਪਿਤਾ ਨੇ ਕਿਹਾ ਸਿੱਧੂ ਦੀ ਡਿਕਸ਼ਨਰੀ ਵਿੱਚ ਅਸੰਭਵ ਸ਼ਬਦ ਹੀ ਨਹੀਂ ਸੀ । ਉਹ ਕਾਫੀ ਪੋਜ਼ੀਟਿਵ ਸੀ । ਜਦੋਂ ਡਾਕਟਰ ਵੇਖ ਰਹੇ ਸਨ ਤਾਂ ਮਾਂ ਇੱਕ ਲੱਤ ‘ਤੇ ਖੜੀ ਸੀ ਇਸ ਨੂੰ ਕੁਝ ਨਹੀਂ ਹੁੰਦਾ ਰੱਬ ‘ਤੇ ਮੈਨੂੰ ਭਰੋਸਾ ਹੈ। ਉਸੇ ਹਸਪਤਾਲ ਵਿੱਚ ਮੌਤ ਹੋਈ ਜਿਸ ਵਿੱਚ ਉਸ ਨੇ 40 ਲੱਖ ਰੁਪਏ ਦਿੱਤੇ ਸਨ । ਲੋਕਾਂ ਨੇ ਸਿੱਧੂ ਨੂੰ ਬਹੁਤ ਕਿਹਾ ਸੀ ਕਿ ਡਾਕਟਰ ਨੇ ਆਪਣੇ ਡਾਕਟਰ ਉਮੀਦਵਾਰ ਨੂੰ ਵੋਟ ਪਾਉਣਾ ਹੈ, ਲੋਕਾਂ ਨੇ ਕਿਹਾ ਕਿਸੇ ਗਲੀ ਬਣਾ ਦਿਉ ਵੋਟ ਮਿਲ ਜਾਵੇਗੀ। ਪਰ ਸਿੱਧੂ ਨੇ ਕਿਹਾ ਮੈਂ ਹਲਕੇ ਦਾ ਵਿਕਾਸ ਕਰਨਾ,ਹਸਪਤਾਲ ਦਾ ਬੁਰਾ ਹਾਲ ਹੈ,ਇੱਥੇ ਪੈਸੇ ਦੇਣੇ ਜ਼ਰੂਰੀ ਹਨ । ਉਸੇ ਹਸਪਤਾਲ ਵਿੱਚ ਜਦੋਂ ਡਾਕਟਰ ਨੇ ਸਿੱਧੂ ਨੂੰ ਡੈਡ ਡਿਕਲੇਅਰ ਕਰਨ ਵੇਲੇ ‘ਸਿਰ ਹਿਲਾਇਆ’ । ਡਾਕਰਟਾਂ ਨੇ ਪੂਰੀ ਵਾਹ ਲਗਾਈ ਸਾਰੇ ਉਸ ਨੂੰ ਬਚਾਉਣਾ ਚਾਹੁੰਦੇ ਸੀ । ਜਾਲਮਾਂ ਨੇ ਫਾਇਰ ਹੀ ਬਹੁਤ ਕੀਤੇ ਸਨ ।

‘ਹਰ ਕੋਈ ਉਸ ਦੇ ਨਾਲ ਫਾਇਦੇ ਲਈ ਜੁੜਿਆ’

ਹਰ ਕੋਈ ਉਸ ਦੇ ਨਾਲ ਫਾਇਦੇ ਲਈ ਜੁੜਿਆ ਸੀ,ਬਹੁਤ ਦੋਸਤ ਬਾਪੂ ਕਹਿੰਦੇ ਸਨ ਉਹ ਵੀ ਮੈਂ ਆਪਣੀ ਥਾਂ ‘ਤੇ ਖੜੇ ਹੁੰਦੇ ਨਜ਼ਰ ਨਹੀਂ ਆਏ । ਪਿਤਾ ਨੇ ਦੱਸਿਆ 10 ਸਾਲਾਂ ਦੇ ਲਈ ਸਿੱਧੂ ਆਪਣੀ ਯਾਦ ਛੱਡ ਗਿਆ ਹੈ, ਹਰ ਸਾਲ 2 ਗਾਣੇ ਰਿਲੀਜ਼ ਕਰਾਂਗੇ। ਪਿਤਾ ਨੇ ਦੱਸਿਆ ਸਿੱਧੂ ਆਪ ਸੰਘਰਸ਼ ਤੋਂ ਬਾਅਦ ਬੁਲੰਦੀ ਦੇ ਮੁਕਾਮ ਤੱਕ ਪਹੁੰਚਿਆ ਸੀ । ਉਹ ਨਹੀਂ ਚਾਹੁੰਦਾ ਸੀ ਹੋਰ ਲੋਕਾਂ ਨੂੰ ਵੀ ਇਹ ਪਰੇਸ਼ਾਨੀ ਹੋਵੇ,ਇਸੇ ਲਈ ਉਸ ਨੇ ਨਵੇਂ ਟੈਲੰਟ ਲਈ ਚੈੱਨਲ ਖੋਲਿਆ ਸੀ । ਉਸ ਨੇ ਨਵੇਂ ਟੈਲੰਟ ਨੂੰ ਸਲੈਕਟ ਕੀਤੇ ਸੀ। ਮੇਰਾ ਇਹ ਸੁਪਣਾ ਹੈ ਕਿ ਸਿੱਧੂ ਦੀ ਖੁਆਇਸ਼ ਨੂੰ ਅੱਗੇ ਵਧਾਇਆ ਜਾਵੇ ਨਵੇਂ ਚੈੱਨਲ ਦੇ ਜ਼ਰੀਏ ਨਵੇਂ ਟੈਲੰਟ ਨੂੰ ਮੌਕਾ ਦਿੱਤਾ ਜਾਵੇ।

ਪਿਤਾ ਦੀ ਖੁਆਇਸ਼ ਦੀ ਪੁੱਤ SDO ਬਣੇ

ਪਿਤਾ ਬਲਕੌਰ ਸਿੰਘ ਦੱਸਦੇ ਹਨ ਕਿ ਸ਼ੁੱਭਦੀਪ ਅਕਸਰ ਮੈਨੂੰ ਪੁੱਛ ਦਾ ਸੀ ਤੁਸੀਂ ਮੈਨੂੰ ਕੀ ਬਣਾਉਣਾ ਚਾਉਂਦੇ ਸੀ ? ਮੈਂ ਕਿਹਾ ਕਿ SDO ਲਗਾਉਣਾ ਚਾਹੁੰਦਾ ਸੀ ਫਿਰ ਉਸ ਨੇ ਹੱਸ ਦੇ ਹੋਏ ਕਿਹਾ SDO ਜਿੰਨੇ ਹੀ ਪੈਸੇ ਦੇਣੇ ਹਨ ਤੁਹਾਨੂੰ । ਚੋਣ ਹਾਰਨ ਤੋਂ ਬਾਅਦ ਸਿੱਧੂ ਨੇ ਪਿਤਾ ਨੂੰ ਕਿਹਾ ਲੋਕਾਂ ਨੇ ਮੇਰੇ ‘ਤੇ ਵਿਸ਼ਵਾਸ਼ ਨਹੀਂ ਕੀਤਾ ਮੈਂ ਹੁਣ ਹਲਕੇ ਵਿੱਚ ਕੰਮ ਕਰਾਂਗਾ। ਮੈਂ ਵਿਦੇਸ਼ਾਂ ਵਿੱਚ ਟੂਰ ਲਗਾਉਣਾ ਹੈ ਇੱਕ ਦੇਸ਼ ਦਾ ਪੈਸਾ ਹਲਕੇ ਵਿੱਚ ਲਗਾਉਣਾ ਹੈ। ਹਸਪਤਲਾ ਅਤੇ ਸਕੂਲ ‘ਤੇ ਪੈਸੇ ਲਗਾਉਣਾ ਹੈ। ਮੈਨੂੰ ਕਈ ਲੋਕ ਡੋਨੇਸ਼ਨ ਦੇਣ ਲਈ ਤਿਆਰ ਸੀ । ਮੈਂ ਮਾਨਸਾ ਤੋਂ ਪੱਛੜੇ ਹੋਣ ਦਾ ‘ਟੈਗ’ ਹਟਾਉਣਾ ਚਾਹੁੰਦਾ ਸੀ। ਪੁੱਤਰ ਨੇ ਮੈਨੂੰ ਕਿਹਾ ਮੈਂ ਜਾਇਦਾਦ ਬਣਾ ਦਿੱਤੀ ਹੈ ਬਾਕੀ ਮੈਂ ਲੋਕਾਂ ਲਈ ਕੰਮ ਕਰਾਂਗਾ ।

ਜਵਾਨ ਪੁੱਤਰ ਦੇ ਜਾਣ ਦੇ ਬਾਅਦ ਸਿਹਤ ਢਿੱਲੀ ਹੋਈ

ਪਿਤਾ ਬਲਕੌਰ ਸਿੰਘ ਨੇ ਕਿਹਾ ਮੇਰਾ ਪੁੱਤਰ ਬੱਬਰ ਸ਼ੇਰ ਸੀ ਉਸ ਦੇ ਹੁੰਦੇ ਹੋਏ ਮੇਰਾ ਕਦੇ ਸਿਰ ਵੀ ਦਰਦ ਹੁੰਦਾ ਸੀ । ਮੈਂ ਉਸ ਨੂੰ ਢਾਅ ਲੈਂਦਾ ਸੀ,ਪਰ ਉਸ ਦੇ ਜਾਣ ਦੇ ਬਾਅਦ 6 ਮਹੀਨੇ ਵਿੱਚ ਰੋਂਦਾ ਰਿਹਾ,ਲੋਕ ਆਉਂਦੇ ਸੀ ਦੁੱਖ ਸਾਂਝਾ ਕਰਦੇ ਸਨ ਚੱਲੇ ਜਾਂਦੇ ਸਨ । ਜਦੋਂ ਮੈਂ ਮੈਡੀਕਲ ਟੈਸਟ ਕਰਵਾਏ ਤਾਂ ਦਿਲ ਵਿੱਚ ਬਲਾਕੇਜ ਨਿਕਲੀ ਆਪਰੇਸ਼ਨ ਹੋਇਆ । ਸਵਾ ਸਾਲ ਵਿੱਚ 15 ਕਿਲੋ ਭਾਰ ਘੱਟਿਆ ।

ਪੁੱਤ ਦੀ ਮੌਤ ਰੱਬ ਦਾ ਭਾਣਾ ਕਿਵੇਂ ?

ਪੁੱਤ ਸ਼ੁੱਭਦੀਪ ਦੀ ਮੌਤ ਦਾ ਜ਼ਿਕਰ ਕਰਦੇ ਹੋ ਪਿਤਾ ਕਹਿੰਦੇ ਹਨ ਕਿ ਜੇਕਰ ਦੁਰਘਟਨਾ ਵਿੱਚ ਉਹ ਚੱਲਾ ਜਾਂਦਾ ਤਾਂ ਰੱਬ ਦਾ ਭਾਣਾ ਮੰਨ ਲੈਂਦਾ ਪਰ ਉਸ ਦੀ ਸ਼ੋਹਰਤ ਤੋਂ ਸੜ ਕੇ ਸਿਸਟਮ ਦੀ ਵਜ੍ਹਾ ਕਰਕੇ ਪੁੱਤਰ ਦੀ ਮੌਤ ਹੋਈ ਹੈ । ਭਾਵੁਕ ਪਿਤਾ ਨੇ ਸਰਕਾਰ ਨੂੰ ਕਿਹਾ ਜੇਕਰ ਤੁਸੀਂ ਨਹੀਂ ਸੰਭਾਲ ਸਕਦੇ ਸੀ ਤਾਂ ਸਾਨੂੰ ਦੱਸ ਦਿੰਦੇ,ਦਿੱਲੀ ਦੀ ਸਪੈਸ਼ਲ ਸੈਲ ਨੇ ਅਗਾਹ ਕੀਤਾ,2 ਲੋਕਾਂ ਨੂੰ ਖਤਰਾ ਸੀ। ਜੇਕਰ ਸੁਰੱਖਿਆ ਘਟਾਉਣੀ ਸੀ ਤਾਂ ਦੱਸਦੇ ਨਾ,ਜਦੋਂ ਤੱਕ ਮੈਂ ਜ਼ਿੰਦਾ ਹਾਂ ਇਨ੍ਹਾਂ ਨਾਲ ਗਿਲਾ ਕਰਦਾ ਰਹਾਂਗਾ। ਉਸ ਦੇ ਨਾਲ 2 ਗੰਨਮੈਨ ਸੀ । ਪਿਤਾ ਨੇ ਮੁੱਖ ਮੰਤਰੀ ਦੀ ਉਸ ਗੱਲ ਦਾ ਜਵਾਬ ਵੀ ਦਿੱਤੀ ਕਤਲ ਵਾਲੇ ਦਨ ਸ਼ੁੱਭਦੀਪ ਗੰਨਮੈਨ ਨੂੰ ਨਾਲ ਨਹੀਂ ਲੈਕੇ ਗਿਆ ਉਨ੍ਹਾਂ ਦੱਸਿਆ ਸਿੱਧੂ ਕੋਲ 2 ਗੰਨਮੈਨ ਸੀ ਇੱਕ ਬਲਜਿੰਦਰ ਸਿੰਘ ਦੂਜਾ ਰਿਪਤ ਸੀ । ਬਲਜਿੰਦਰ ਦੇ ਦਿਮਾਗ ‘ਤੇ ਲੋਡ ਸੀ ਮੈਂ 2 ਵਾਰ ਡਾਕਟਰ ਕੋਲੋ ਦਵਾਈ ਦਿਵਾਈ ਸੀ । ਇੱਕ ਦਿਨ ਮੈਂ ਸਵੇਰੇ ਉਠਿਆ ਤਾਂ ਉਹ ਕੱਧ ਦੇ ਚੜਿਆ ਸੀ । ਉਹ ਮੈਨੂੰ ਹੈਰਾਨੀ ਨਾ ਵੇਖਣ ਲੱਗਿਆ ਜਿਵੇਂ ਕੋਈ ਦਿਮਾਗੀ ਤੌਰ ‘ਤੇ ਪਰੇਸ਼ਾਨ ਹੋਵੇ। ਉਸ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ । ਬਚਿਆਂ ਇੱਕ ਗੰਨਮੈਨ ਜੋ ਰਾਤ ਨੂੰ ਨਾਲ ਸੀ । ਕਿਵੇਂ ਇੱਕ ਗੰਨਮੈਨ ਸ਼ੁੱਭਦੀਪ ਦੇ ਕਾਤਲਾ ਦਾ ਸਾਹਮਣਾ ਕਰ ਸਕਦਾ ਸੀ ।

ਪੁਲਿਸ ਦੇ ਗੈਂਗਸਟਰਾਂ ਨਾਲ ਸਬੰਧ’

ਪਿਤਾ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਸਰਕਾਰ ਦੇ ਆਗੂ ਅਤੇ ਪੁਲਿਸ ਗੈਂਗਸਟਰਾਂ ਦੇ ਨਾਲ ਰਲੇ ਹੋਏ ਹਨ। CIA ਸਟਾਫ ਗੈਂਗਸਟਰ ਨਾਲ ਰਲੇ ਹੋਏ ਹਨ । DSP ਸਮਝੌਤੇ ਦੀ ਗੱਲ ਕਰ ਸਕਦਾ ਹੈ। ਮਾੜੇ ਬੰਦਿਆਂ ਦੀ ਸ਼ਿਨਾਖ ਕਰਨੀ ਜ਼ਰੂਰੀ ਹੈ। ਫਿਰ ਪਿਤਾ ਲਾਰੈਂਸ ‘ਤੇ NIA ਦੀ ਰਿਪੋਰਟ ਦਾ ਜ਼ਿਕਰ ਕਰਦੇ ਹੋ ਕਹਿੰਦੇ ਹਨ ਕਿ ਉਹ ਜੇਲ੍ਹ ਵਿੱਚ ਬੈਠ ਕੇ 5 ਕਰੋੜ ਕਮਾ ਰਿਹਾ ਹੈ । ਉਸ ਨੇ ਜੇਲ੍ਹ ਵਿੱਚੋ ਵੀਡੀਓ ਬਣਾ ਦਿੱਤੀ,ਸਰਕਾਰ ਨੇ ਜਾਂਚ ਲਈ ਸਿੱਟ ਬਣਾ ਦਿੱਤੀ,ਬੁੱਧੂ ਬਣਾਉਣ ਲਈ । ਪਹਿਲਾਂ FIR ਰਜਿਸਟਰਡ ਹੋਣੀ ਚਾਹੀਦੀ ਸੀ ਫਿਰ ਜਾਂਚ ਹੋਣੀ ਚਾਹੀਦਾ ਸੀ । ਅਸੀਂ ਅਦਾਲਤ ਵਿੱਚ ਜਾਂਦੇ ਹਾਂ ਤਾਂ ਉਹ ਕਹਿੰਦੇ ਹਨ ਸਿੱਟ ਬਣਾ ਦਿੱਤੀ ਉਸ ਰਿਪੋਰਟ ਕਦੋਂ ਆਵੇਗੀ।

‘ਲਾਰੈਂਸ ਨੂੰ VIP ਟ੍ਰੀਟਮੈਂਟ’

ਬਾਪੂ ਬਲਕੌਰ ਸਿੰਘ ਨੇ ਕਿਹਾ ਲਾਰੈਂਸ ਨੂੰ VIP ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਉਸ ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਮੁਲਾਜ਼ਮਾਂ ਦੀ ਵਰਦੀ ‘ਤੇ ਲਿਖਿਆ ਜਾਂਦਾ ਹੈ ‘VIP ਡਿਊਟੀ’। ਬਲਕੌਰ ਸਿੰਘ ਨੇ ਕਿਹਾ ਅਸੀਂ 2 ਕਰੋੜ ਟੈਕਸ ਪੇਅ ਕੀਤਾ ਪਰ ਸਾਡੇ ਨਾਲ ਇਨ੍ਹਾਂ ਨੇ ਕੀ ਕੀਤਾ ਅਸੀਂ ਪੂਰਾ ਟੈਕਸ ਦਿੱਤਾ । ਹਰ ਵਾਰ ਉਮੀਦ ਹੁੰਦਾ ਹੈ ਕਿ ਪੁੱਤਰ ਦੇ ਕੇਸ ਵਿੱਚ ਕੋਈ ਪੇਸ਼ ਹੋਵੇਗਾ । ਪਰ ਹਰ ਵਾਲ ਨਿਸ਼ਾਨਾ ਹੱਥ ਲੱਗ ਦੀ ਹੈ । ਪਿਤਾ ਨੇ ਕਿਹਾ ਮੈਨੂੰ ਉਮੀਦ ਨਹੀਂ ਹੈ ਕਿ ਪੁਲਿਸ ਕਦੇ ਵੀ ਗੋਲਡੀ ਬਰਾੜ ਤੱਕ ਪਹੁੰਚ ਸਕੇਗੀ, ਸਟੇਟ ਕਹਿੰਦਾ ਹੈ ਕੇਂਦਰ ਦੀ ਮਦਦ ਨਾਲ ਹੋਵੇਗਾ । ਗੋਲਡੀ ਬਾਰੇ ਅਸੀਂ ਜਿਆਦਾ ਆਸਵੰਦ ਨਹੀਂ ਹਾਂ। ਸਰਕਾਰ ਚਾਹੇ ਤਾਂ ਕਰ ਸਕਦੀ ਹੈ,ਪਰ ਇੱਛਾ ਸ਼ਕਤੀ ਦੀ ਕਮੀ ਹੈ ।

‘ਗੈਂਗਸਟਰ ਦੇ ਨਾਲ ਕਲਾਕਾਰਾਂ ਦੇ ਕੁਨੈਸ਼ਨ ਹਨ’

ਬਲਕੌਰ ਸਿੰਘ ਕਹਿੰਦੇ ਹਨ ਕਿ ਕਲਾਕਾਰਾਂ ਦੇ ਨਾਲ ਗੈਂਗਸਟਰਾਂ ਦ ਕੁਨੈਕਸ਼ਨ ਹਨ । ਪਰ ਉਹ ਪੂਰੀ ਤਰ੍ਹਾਂ ਨਾਲ ਮਿਊਜ਼ਿਕ ਸਨਅਤ ਨੂੰ ਦੋਸ਼ੀ ਨਹੀਂ ਮੰਨਦੇ ਹਨ ਉਨ੍ਹਾਂ ਦਾ ਕਹਿਣਾ ਹੈ ਗੈਂਗਸਟਰ ਉਸ ਥਾਂ ‘ਤੇ ਜਾਂਦੇ ਹਨ ਜਿੱਥੇ ਪੈਸਾ ਹੋਵੇ,ਫਿਰ ਡਰਦੇ ਹੋਏ ਕਲਾਕਾਰ ਪੈਸਾ ਦਿੰਦੇ ਹਨ ਮੇਰਾ ਪੁੱਤ ਸਿੱਧੂ ਅੜ ਕੇ ਖੜਾ ਹੋ ਗਿਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਸਿਆਸਤ ਵਿੱਚ ਆਉਣ ਦੇ ਸੰਕਤ

ਪਿਤਾ ਬਲਕੌਰ ਸਿੰਘ ਨੂੰ ਪੁੱਛਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕੀ ਕਰਨਗੇ ? ਜਵਾਬ ਵਿੱਚ ਪਿਾ ਨੇ ਕਿਹਾ ਸ਼ੁੱਭਦੀਪ ਨੂੰ ਇਨਸਾਫ ਦਿਵਾਉਣਾ ਉਨ੍ਹਾਂ ਦਾ ਮੁਖ ਮਕਸਦ ਹੈ । ਉਨ੍ਹਾਂ ਕਿਹਾ ਸਿਆਸਤ ਦੀ ਖੇਡ ਵੀ ਖੇਡਾਂਗੇ,ਪਰ ਮੈਂ ਨਹੀਂ ਸੁਣਨਾ ਚਾਹੁੰਦਾ ਕਿ ਪਿਉਂ ਸਿਆਸਤ ਵਿੱਚ ਪੈ ਗਿਆ । ਪਰ ਪਰ ਪਹਿਲਾਂ ਪੁੱਤਰ ਨੂੰ ਇਨਸਾਫ ਦਵਾਉਣਾ ਹੈ। ਮੈਂ ਸਿਆਸਤ ਵਿੱਚ ਸਿੱਧੂ ਦੀ ਸੋਚ ਨਾਲ ਉਤਰਾਗਾ । ਪਿਤਾ ਨੂੰ ਪੁੱਛਿਆ ਕਿ ਅਗਲੀ ਪੰਚਾਇਤੀ ਚੋਣਾਂ ਵਿੱਚ ਮਾਂ ਚਰਨ ਕੌਰ ਮੁੜ ਤੋਂ ਮੈਦਾਨ ਵਿੱਚ ਉਤਰਨਗੇ ਤਾਂ ਉਨ੍ਹਾਂ ਕਿਹਾ ਆਖਰੀ ਸਾਹ ਤੱਕ ਪਿੰਡ ਦੀ ਸੇਵਾ ਕਰਨੀ ਹੈ । ਜੇਕਰ 10 ਲੋਕ ਵੀ ਖਿਲਾਫ ਹੋਏ ਤਾਂ ਨਹੀਂ ਲੜਾਂਗੇ ।