International Punjab

ਔਕਲੈਂਡ ‘ਚ ਸ਼ੁਭਮ ਕੌਰ ਦੀ ਮੌਤ ਸਾਜਿਸ਼ ਜਾਂ ਲਾਪਰਵਾਹੀ? ਜੱਜ ਦਾ ਫੈਸਲਾ ਸੁਣ ਮਾਂ ਬੋਲੀ’ਤੂੰ ਸਾਡੀਆਂ ਖੁਸ਼ੀਆਂ ਖੋਹੀਆਂ, ਰੱਬ ਤੈਨੂੰ ਮਾਫ਼ ਨਹੀਂ ਕਰੇਗਾ !

ਬਿਉਰੋ ਰਿਪੋਰਟ – ਅਮਰੀਕਾ ਦੇ ਔਕਲੈਂਡ ਵਿੱਚ 2 ਸਾਲ ਪਹਿਲਾਂ ਹੁਸ਼ਿਆਰਪੁਰ ਦੀ ਧੀ ਸ਼ੁਭਮ ਕੌਰ ਦੀ ਸੜਕੀ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਅਦਾਲਤ ਨੇ ਮੁਲਜ਼ਮ ਨੂੰ ਹੈਰਾਨ ਕਰਨ ਵਾਲੀ ਸਜ਼ਾ ਸੁਣਾਈ ਹੈ। ਜਿਸ ਨੂੰ ਲੈਕੇ ਪਰਿਵਾਰ ਬਹੁਤ ਹੀ ਨਿਰਾਸ਼ ਹੈ। ਸ਼ੁਭਮ ਕੌਰ ਦੀ ਮੌਤ ਭਾਵੇ ਸੜਕੀ ਹਾਦਸੇ ਦੀ ਵਜ੍ਹਾ ਕਰਕੇ ਹੋਈ ਸੀ ਪਰ ਤਫ਼ਤੀਸ਼ ਤੋਂ ਬਾਅਦ ਇਹ ਵੱਡੀ ਸਾਜਿਸ਼ ਵੱਲ ਵੀ ਇਸ਼ਾਰਾ ਕਰ ਰਿਹਾ ਹੈ, ਜਿਸ ਦੀ ਸ਼ੁਭਮ ਕੌਰ ਦੀ ਮਾਂ ਨੇ ਵੀ ਤਸਦੀਕ ਕੀਤੀ ਹੈ। ਉਸ ਬਾਰੇ ਵੀ ਤੁਹਾਨੂੰ ਦੱਸਾਂਗੇ,ਪਹਿਲਾਂ ਤੁਹਾਨੂੰ ਦੱਸ ਦੇ ਹਾਂ ਸ਼ੁਭਮ ਦੇ ਮੁਲਜ਼ਮ ਦੋਸਤ ਸੌਰਭ ਸ਼ਰਮਾ ਨੂੰ ਅਦਾਲਤ ਨੇ ਦੋਸ਼ੀ ਤਾਂ ਮੰਨਿਆ ਪਰ ਸਜ਼ਾ ਦੇ ਤੌਰ ‘ਤੇ ਤਿੰਨ ਮਹੀਨਿਆਂ ਦੀ ਕਮਿਊਨਿਟੀ ਨਜ਼ਰਬੰਦੀ, 150 ਘੰਟੇ ਕਮਿਊਨਿਟੀ ਕੰਮ, 12 ਮਹੀਨਿਆਂ ਲਈ ਡਰਾਈਵਿੰਗ ਅਯੋਗਤਾ ਅਤੇ ਪੀੜਤ ਪਰਿਵਾਰ ਨੂੰ 7 ਹਜ਼ਾਰ ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਸੁਣਾਈ ਹੈ। ਜਿਸ ਨੂੰ ਪਰਿਵਾਰ ਨੇ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਮੁਆਵਜ਼ੇ ਦੀ ਰਕਮ ਕਿਸੇ ਮੰਦਰ ਵਿੱਚ ਦਾਨ ਕਰਨ ਲਈ ਕਿਹਾ ਹੈ ।

ਲਾਪਰਵਾਹੀ ਨਹੀਂ ਬਲਕਿ ਸਾਜਿਸ਼ ?

ਦਰਅਸਲ 4 ਜਨਵਰੀ 2022 ਨੂੰ ਔਕਲੈਡ ਦੀ ਡਾਸਨ ਰੋਡ ‘ਤੇ ਸ਼ੁਭਮ ਕੌਰ ਆਪਣੇ ਦੋਸਤ ਸੌਰਭ ਸ਼ਰਮਾ ਨਾਲ ਟੈਸਲਾ ਕਾਰ ‘ਤੇ ਜਾ ਰਹੀ ਸੀ। ਕਾਰ ਸੌਰਭ ਹੀ ਚੱਲਾ ਰਿਹਾ ਸੀ। ਕਾਰ ਪਹਿਲਾਂ ਸੜਕੀ ਟੋਏ ਦੇ ਕਾਰਨ ਉਲਟੀ ਅਤੇ ਫਿਰ ਬਿਜਲੀ ਦੇ ਖੰਬੇ ਨਾਲ ਟਕਰਾ ਗਈ। ਸੌਰਭ ਸ਼ਰਮਾ ਨੇ ਸ਼ੁਭਮ ਕੌਰ ਨੂੰ ਬਚਾਉਣ ਦੀ ਥਾਂ ਇੰਟਰਨੈੱਟ ‘ਤੇ ਟੈਸਲਾ ਕਾਰ ਨਾਲ ਜੁੜੇ ਸਾਰੇ ਰਿਕਾਰਡ ਖਤਮ ਕਰਨ ਦਾ ਤਰੀਕਾ ਲੱਭਣ ਲੱਗਿਆ। ਹਾਦਸਾ ਸ਼ਾਮ 4.09 ਵਜੇ ਹੋਇਆ। ਪਰ ਸੌਰਭ ਸ਼ਰਮਾ ਨੇ ਕਿਸੇ ਕੋਲੋ ਮਦਦ ਨਹੀਂ ਮੰਗੀ। ਕਾਰ ਦੁਰਘਟਨਾ ਦੀ ਆਵਾਜ਼ ਸੁਣ ਕੇ ਨੇੜਲੇ ਗੁਆਂਢੀ ਨੇ 111 ’ਤੇ ਕਾਲ ਕੀਤੀ। ਫਿਰ ਗੁਆਂਢੀਆਂ ਨੇ ਕਾਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਸ਼ਰਮਾ ਨੂੰ ਬਾਹਰ ਨਿਕਲਣ ਲਈ ਕਿਹਾ, ਫਿਰ ਉਹ ਬਾਹਰ ਆਇਆ। ਇਸ ਤੋਂ ਪਹਿਲਾਂ ਕਿ ਕਾਰ ਨੂੰ ਹੋਰ ਅੱਗ ਲੱਗ ਜਾਵੇ। 20 ਮਿੰਟ ਦੌਰਾਨ ਸੌਰਭ ਨੇ ਸ਼ੁਭਮ ਕੌਰ ਨੂੰ ਕਾਰ ਤੋਂ ਬਾਹਰ ਨਹੀਂ ਕੱਢਿਆ, ਹਸਪਤਾਲ ਜਾਂ ਪੁਲਿਸ ਕੋਲੋ ਮਦਦ ਨਹੀਂ ਮੰਗੀ ਸਿਰਫ ਸਬੂਤ ਮਿਟਾਉਣ ਦੇ ਤਰੀਕੇ ਲੱਭਦਾ ਰਿਹਾ।

ਹਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਬੀਤੇ ਦਿਨੀ ਸੌਰਭ ਸ਼ਰਮਾ ਨੂੰ ਸਜ਼ਾ ਸੁਣਾਏ ਜਾਣ ਸਮੇਂ, ਸ਼ੁਭਮ ਕੌਰ ਦੀ ਮਾਂ ਰਾਜਿੰਦਰਪਾਲ ਕੌਰ ਨੇ ਮੁਲ਼ਜਮ ਸੌਰਭ ਨੂੰ ਕਿਹਾ ‘ਤੂੰ ਸਾਡੇ ਘਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ ਹਨ’। ਜੇਕਰ ਇਹ ਦੁਰਘਟਨਾ ਸੀ ਤਾਂ ਉਸ ਨੂੰ ਕਾਰ ਤੋਂ ਬਾਹਰ ਕੱਢਣ ਲਈ ਕਿਸੇ ਤੋਂ ਮਦਦ ਮੰਗਣੀ ਚਾਹੀਦੀ ਸੀ। ਸੌਰਭ ਸ਼ਰਮਾ ਕੋਲ ਸ਼ੁਭਮ ਕੌਰ ਨੂੰ ਬਚਾਉਣ ਲਈ 20 ਮਿੰਟ ਸਨ ਪਰ ਉਸਨੇ ਮੇਰੀ ਧੀ ਨੂੰ ਕਾਰ ਵਿੱਚ ਹੀ ਛੱਡ ਦਿੱਤਾ ਸੀ। ਮ੍ਰਿਤਕ ਸ਼ੁਭਮ ਕੌਰ ਦੀ ਮਾਤਾ ਨੇ ਭਾਵੁਕ ਹੁੰਦਿਆ ਕਿਹਾ ਕਿ “ਤੁਸੀਂ ਮੇਰੇ ਬੱਚੇ ਨਾਲ ਚੰਗਾ ਨਹੀਂ ਕੀਤਾ। ਰੱਬ ਤੈਨੂੰ ਕਦੇ ਮਾਫ਼ ਨਹੀਂ ਕਰੇਗਾ। ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਸੌਰਭ ਨੂੰ 2017 ਵਿੱਚ ਖਤਰਨਾਕ ਸਪੀਡ ’ਤੇ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਸੀ।

ਸ਼ੁਭਮ ਕੌਰ ਦੀ ਮੌਤ ਨਾਲ ਜੁੜੇ ਸਵਾਲ

ਸ਼ੁਭਮ ਕੌਰ ਦੀ ਮੌਤ ਹਾਦਸੇ ਤੋਂ ਜ਼ਿਆਦਾ ਸਾਜਿਸ਼ ਲੱਗ ਰਹੀ ਹੈ, ਜੇਕਰ ਸੌਰਭ ਸ਼ਰਮਾ ਉਸ ਦਾ ਦੋਸਤ ਸੀ ਤਾਂ ਪਹਿਲਾਂ ਉਸ ਨੂੰ ਸ਼ੁਭਮ ਕੌਰ ਨੂੰ ਬਾਹਰ ਕੱਢਣਾ ਚਾਹੀਦਾ ਸੀ। ਜ਼ਿੰਦਗੀ ਬਚਾਉਣ ਦੀ ਥਾਂ ਉਹ ਸਬੂਤ ਮਿਟਾਉਣ ਲਈ ਲੱਗਿਆ ਸੀ ਯਾਨੀ ਉਸ ਦੀ ਨੀਅਤ ਸਾਫ਼ ਨਹੀ ਸੀ? ਪੁਲਿਸ ਨੂੰ ਇਸ ਐਂਗਲ ਨਾਲ ਵੀ ਜਾਂਚ ਕਰਨੀ ਚਾਹੀਦੀ ਸੀ। ਕੀ ਇਹ ਹਾਦਸੇ ਦੌਰਾਨ ਵਰਤੀ ਗਈ ਲਾਪਰਵਾਹੀ ਹੈ ਜਾਂ ਫਿਰ ਕਤਲ ਦੀ ਸਾਜਿਸ਼?

ਦੂਜਾ ਸਵਾਲ ਇਹ ਹੈ ਕਿ ਜੇਕਰ ਲਾਪਰਵਾਹੀ ਹੈ ਤਾਂ ਉਸ ਦੇ ਲਈ ਸਿਰਫ਼ 3 ਮਹੀਨੇ ਦੀ ਕਮਿਊਨਿਟੀ ਦੀ ਸਜ਼ਾ ਪੀੜਤ ਪਰਿਵਾਰ ਨੂੰ ਸਜ਼ਾ ਦੇਣ ਬਰਾਬਰ ਹੀ ਹੈ, ਜਿਸ ਨੇ ਆਪਣੀ ਜਵਾਨ ਧੀ ਗਵਾ ਦਿੱਤੀ। ਹੋ ਸਕਦਾ ਹੈ ਕਿ ਪਰਿਵਾਰ ਨਿੱਚਲੀ ਅਦਾਲਤ ਦੇ ਫੈਸਲੇ ਖਿਲਾਫ ਉੱਪਰੀ ਅਦਾਲਤ ਵਿੱਚ ਅਪੀਲ ਕਰੇ।

ਇਹ ਵੀ ਪੜ੍ਹੋ –  ਸੰਗਰੂਰ ਪੁਲਿਸ ਨੇ ਚਲਾਈ ਖ਼ਾਸ ਮੁੰਹਿਮ, ਨਸ਼ਾ ਤਸਕਰ ਕੀਤੇ ਗ੍ਰਿਫਤਾਰ