International

ਸਾਊਦੀ ਅਰਬ ਦਾ ਔਰਤਾਂ ਲਈ ਵੱਡਾ ਐਲਾਨ, ਹੱਜ ਅਤੇ ਉਮਰਾਹ ਲਈ ਕੀਤੇ ਦੋ ਵੱਡੇ ਐਲਾਨ…

Saudi Arabia's big announcement for women

‘ਦ ਖ਼ਾਲਸ ਬਿਊਰੋ : ਸਾਊਦੀ ਅਰਬ ਨੇ ਹੱਜ ਅਤੇ ਉਮਰਾਹ ‘ਤੇ ਜਾਣ ਵਾਲੀਆਂ ਔਰਤਾਂ ਲਈ ਵੱਡਾ ਫੈਸਲਾ ਲਿਆ ਹੈ। ਤੀਰਥ ਯਾਤਰਾ ‘ਤੇ ਜਾਣ ਵਾਲੀਆਂ ਔਰਤਾਂ ਨੂੰ ਹੁਣ ਆਪਣੇ ਨਾਲ ਕਿਸੇ ਮਰਦ ਨੂੰ ਲਿਆਉਣ ਦੀ ਲੋੜ ਨਹੀਂ ਪਵੇਗੀ। ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ ਤੌਫੀਕ ਅਲ-ਰਾਬੀਆ ਨੇ ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਸਾਊਦੀ ਦੂਤਾਵਾਸ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਫੈਸਲੇ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਹੱਜ ਅਤੇ ਉਮਰਾਹ ਲਈ ਆਉਣ ਵਾਲੀਆਂ ਔਰਤਾਂ ਨੂੰ ਹੁਣ ਬਿਨਾਂ ਮੁਹਰਮ (ਖੂਨ ਦੇ ਰਿਸ਼ਤੇ ਵਾਲੇ ਮਰਦ) ਦੇ ਨਾਲ ਆਉਣ ਦੀ ਇਜਾਜ਼ਤ ਹੋਵੇਗੀ। ਇਸ ਨਾਲ ਇਹ ਬਹਿਸ ਖ਼ਤਮ ਹੋ ਗਈ ਹੈ ਕਿ ਔਰਤਾਂ ਹੱਜ ਅਤੇ ਉਮਰਾਹ ਲਈ ਇਕੱਲੀਆਂ ਆ ਸਕਦੀਆਂ ਹਨ ਜਾਂ ਨਹੀਂ।

ਪਿਛਲੇ ਸਾਲ ਵੀ ਬਿਨਾਂ ਮਹਿਰਮ ਦੇ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਦੋਂ ਔਰਤ ਕਿਸੇ ਹੋਰ ਔਰਤ ਨਾਲ ਆ ਸਕਦੀ ਸੀ। ਪਰ, ਇਸ ਸਾਲ ਜੋ ਹੁਕਮ ਆਇਆ ਹੈ, ਉਸ ਵਿਚ ਔਰਤਾਂ ਵੀ ਇਕੱਲੀਆਂ ਤੀਰਥ ਯਾਤਰਾ ‘ਤੇ ਆ ਸਕਦੀਆਂ ਹਨ। ਸਾਊਦੀ ਅਰਬ ਦੇ ਅੰਗਰੇਜ਼ੀ ਅਖਬਾਰ ਸਾਊਦੀ ਗਜ਼ਟ ਮੁਤਾਬਕ ਅਲ-ਰਾਬੀਆ ਨੇ ਇਹ ਵੀ ਦੱਸਿਆ ਕਿ ਕੋਈ ਵੀ ਮੁਸਲਮਾਨ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਨਾਲ ਉਮਰਾਹ ਲਈ ਸਾਊਦੀ ਅਰਬ ਆ ਸਕਦਾ ਹੈ। ਉਮਰਾਹ ਵੀਜ਼ਾ ਲਈ ਕੋਈ ਕੋਟਾ ਜਾਂ ਨੰਬਰ ਸੀਮਾ ਨਹੀਂ ਹੈ।