India International Sports

ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਇਸ ਟੂਰਨਾਮੈਂਟ ‘ਚ ਆਖ਼ਰੀ ਮੁਕਾਬਲਾ

Sania Mirza will say goodbye to tennis she can play the last competition in the Dubai Championship

‘ਦ ਖ਼ਾਲਸ ਬਿਊਰੋ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Indian tennis star Sania Mirza) ਨੇ ਆਪਣੇ ਖੇਡ ਟੈਨਿਸ ਕਰੀਅਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਦਰਅਸਲ, ਸਾਨੀਆ ਨੇ ਆਪਣੇ ਪੇਸ਼ੇਵਰ ਟੈਨਿਸ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।

ਦਰਅਸਲ, ਸਾਨੀਆ ਮਿਰਜ਼ਾ ਨੇ ਪਿਛਲੇ ਸਾਲ ਯੂਐਸ ਓਪਨ ਤੋਂ ਬਾਅਦ ਪ੍ਰੋਫੈਸ਼ਨਲ ਟੈਨਿਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਸੀ, ਪਰ ਉਹ ਸੱਟ ਕਾਰਨ ਟੂਰਨਾਮੈਂਟ ਵਿੱਚ ਨਹੀਂ ਖੇਡ ਸਕੀ ਸੀ, ਜਿਸ ਤੋਂ ਬਾਅਦ ਉਸਨੇ ਸੰਨਿਆਸ ਦਾ ਫੈਸਲਾ ਬਦਲ ਲਿਆ ਸੀ। ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ ਸ਼ਾਨਦਾਰ ਰਿਹਾ ਹੈ। ਇਸ ਖਿਡਾਰੀ ਨੇ ਟੈਨਿਸ ਕੋਰਟ ‘ਤੇ ਕਈ ਖਿਤਾਬ ਜਿੱਤੇ ਹਨ।

ਸਾਨੀਆ ਮਿਰਜ਼ਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਇਸ ਭਾਰਤੀ ਟੈਨਿਸ ਸਟਾਰ ਨੇ ਆਪਣੇ ਪੇਸ਼ੇਵਰ ਕਰੀਅਰ ਵਿੱਚ 6 ਵੱਡੀਆਂ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਸਾਨੀਆ ਮਿਰਜ਼ਾ ਨੇ 3 ਵਾਰ ਡਬਲਜ਼ ਅਤੇ 3 ਵਾਰ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਹੈ। ਇਸ ਮਹੀਨੇ ਆਸਟਰੇਲੀਅਨ ਓਪਨ ਵਿੱਚ ਸਾਨੀਆ ਮਿਰਜ਼ਾ ਆਪਣੀ ਕਜ਼ਾਕਿਸਤਾਨ ਦੀ ਜੋੜੀਦਾਰ ਅੰਨਾ ਡੈਨੀਲੀਆ ਨਾਲ ਕੋਰਟ ‘ਤੇ ਪੇਸ਼ ਹੋਵੇਗੀ। ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਪਿਛਲੇ ਲਗਭਗ 10 ਸਾਲਾਂ ਤੋਂ ਦੁਬਈ ‘ਚ ਰਹਿ ਰਹੀ ਹੈ। ਸਾਨੀਆ ਮਿਰਜ਼ਾ ਦੀ ਦੁਬਈ ‘ਚ ਕਾਫੀ ਫੈਨ ਫਾਲੋਇੰਗ ਹੈ। ਇਸ ਤਰ੍ਹਾਂ ਸਾਨੀਆ ਮਿਰਜ਼ਾ ਆਪਣੇ ਪ੍ਰਸ਼ੰਸਕਾਂ ਵਿਚਕਾਰ ਆਪਣੇ ਟੈਨਿਸ ਕਰੀਅਰ ਨੂੰ ਅਲਵਿਦਾ ਕਹਿ ਦੇਵੇਗੀ।

ਸਾਨੀਆ ਨੇ ਆਸਟ੍ਰੇਲੀਅਨ ਓਪਨ 2016, ਵਿੰਬਲਡਨ 2015 ਯੂਐੱਸ ਓਪਨ 2015 ਅਤੇ ਇਸ ਦੇ ਨਾਲ ਕਈ ਅਹਿਮ ਮੌਕਿਆਂ ‘ਤੇ ਜਿਤ ਦਰਜ ਕੀਤੀ।ਉਹ ਫ੍ਰੈਂਚ ਓਪਨ ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੇ ਹਨ। ਸਾਨੀਆ ਨੂੰ ਸਾਲ 2004 ਵਿਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਬਾਅ 2006 ਵਿਚ ਪਦਮ ਸ਼੍ਰੀ ਪੁਰਸਕਾਰ ਮਿਲਿਆ। ਉਹ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਅਤੇ ਪਦਮ ਭੂਸ਼ਣ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੀ ਹੈ।

ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ ‘ਤੇ ਇਹ ਗੱਲ ਕਹੀ

ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਤਲਾਕ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ ਨੇ ਪਿਛਲੇ ਦਿਨੀਂ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਬੇਟੇ ਇਜ਼ਹਾਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਲੋਕਾਂ ਨੂੰ ਨਵੇਂ ਸਾਲ 2023 ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਉਨ੍ਹਾਂ ਨੇ ਇਸ ਫੋਟੋ ਦੇ ਕੈਪਸ਼ਨ ‘ਚ ਲਿਖਿਆ ਕਿ ਮੇਰੇ ਕੋਲ ਇਸ ਸਾਲ 2022 ਲਈ ਕੋਈ ਵੱਡਾ ਜਾਂ ਡੂੰਘਾ ਕੈਪਸ਼ਨ ਨਹੀਂ ਹੈ। ਹਾਲਾਂਕਿ ਮੇਰੇ ਕੋਲ ਕੁਝ ਖੂਬਸੂਰਤ ਸੈਲਫੀਜ਼ ਹਨ, ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ, ਇਹ ਸਾਲ 2022 ਮੇਰੇ ਲਈ ਬਹੁਤਾ ਚੰਗਾ ਨਹੀਂ ਰਿਹਾ ਪਰ ਅੰਤ ਵਿੱਚ ਸਭ ਠੀਕ ਹੈ।