International

ਰੂਸ ਨੇ ਯੂਕਰੇਨ ਦੀ ਰਾਜਧਾਨੀ ‘ਚ ਕੀਤਾ ਇਹ ਕੁਝ ,12 ਲੋਕਾਂ ਨਾਲ ਹੋਇਆ ਇਹ ਕਾਰਾ

Russia launched a new missile attack on Ukraine killing 12 people

‘ਦ ਖ਼ਾਲਸ ਬਿਊਰੋ :  ਸਾਲ 2022 ਦੀ 24 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ ’ਤੇ ਹਮ ਲਾ ਕੀਤਾ ਗਿਆ ਸੀ, ਜੋ ਹਾਲੇ ਤੱਕ ਵੀ ਜਾਰੀ ਹੈ। ਇਸ ਜੰਗ ਕਾਰਨ ਕਈ ਪਰਿਵਾਰਾਂ ਦੇ ਪਰਿਵਾਰ ਹੀ ਉੱਜੜ ਗਏ, ਜਾਨੋਂ ਮਾਰੇ ਗਏ।ਰੂਸ ਨੇ ਸ਼ਨੀਵਾਰ ਨੂੰ ਯੂਕਰੇਨ ‘ਚ ਕਈ ਥਾਵਾਂ ‘ਤੇ ਨਵੇਂ ਮਿਜ਼ਾਈਲ ਹਮਲੇ ਕੀਤੇ। ਪੂਰਬੀ ਸ਼ਹਿਰ ਡਨੀਪਰੋ ਵਿੱਚ ਇੱਕ ਅਪਾਰਟਮੈਂਟ ਬਲਾਕ ਵਿੱਚ ਹੋਏ ਹਮਲੇ ਵਿੱਚ 12 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਕੀਵ, ਖਾਰਕਿਵ, ਓਡੇਸਾ ਵਰਗੇ ਹੋਰ ਸ਼ਹਿਰਾਂ ‘ਚ ਵੀ ਹਮਲੇ ਕੀਤੇ ਗਏ ਹਨ।

ਯੂਕਰੇਨ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਦੇ ਸਰੋਤਾਂ ‘ਤੇ ਹਮਲਿਆਂ ਕਾਰਨ ਬਿਜਲੀ ਖਤਮ ਹੋ ਗਈ ਹੈ। ਨੀਪਰੋ ਦੇ ਅਪਾਰਟਮੈਂਟ ‘ਤੇ ਹਮਲੇ ਤੋਂ ਬਾਅਦ ਰਾਤ ਭਰ ਬਚਾਅ ਕਾਰਜ ਕੀਤਾ ਗਿਆ ਅਤੇ ਮਲਬਾ ਹਟਾਇਆ ਗਿਆ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਕਿਹਾ ਸੀ ਕਿ ਉਹ ਯੂਕਰੇਨ ਨੂੰ ਮਦਦ ਦੇ ਤੌਰ ‘ਤੇ ਚੈਲੇਂਜਰ-2 ਟੈਂਕ ਦੇਣ ਜਾ ਰਿਹਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਸੀ ਕਿ ਇਨ੍ਹਾਂ ਟੈਂਕਾਂ ਰਾਹੀਂ ਯੂਕਰੇਨ ਨੂੰ ਰੂਸੀ ਫੌਜਾਂ ਨੂੰ ਪਿੱਛੇ ਧੱਕਣ ‘ਚ ਮਦਦ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੁਰਾਣੇ ਨਵੇਂ ਸਾਲ ਦੇ ਮੌਕੇ ‘ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਸੀ ਕਿ ਰੂਸ ਦੇ ਹਮਲਿਆਂ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਪੱਛਮੀ ਸਹਿਯੋਗੀ ਯੂਕਰੇਨ ਨੂੰ ਹਥਿਆਰ ਦੇਣਗੇ।

ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਉੱਪ ਮੁਖੀ ਕੇ ਤਾਈਮੋਸ਼ੈਂਕੋ ਨੇ ਦੱਸਿਆ ਕਿ ਕੀਵ ਦੇ ਅਹਿਮ ਬੁਨਿਆਦੀ ਢਾਂਚੇ ’ਤੇ ਮਿਜ਼ਾਈਲ ਹਮਲਾ ਕੀਤਾ ਗਿਆ ਹੈ। ਕੀਵ ਸ਼ਹਿਰ ਦੇ ਫੌਜੀ ਪ੍ਰਸ਼ਾਸਨ ਨੇ ਕਿਹਾ ਕਿ ਸ਼ਹਿਰ ਦੀ ਬਹੁਤ ਮਹੱਤਵਪੂਰਨ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਹੰਗਾਮੀ ਸੇਵਾਵਾਂ ਨਾਲ ਸਬੰਧਤ ਮੁਲਾਜ਼ਮ ਹਮਲੇ ਵਾਲੀ ਥਾਂ ’ਤੇ ਕੰਮ ਕਰ ਰਹੇ ਹਨ। ਕੀਵ ਦੇ ਮੇਅਰ ਵਿਤਾਲੀ ਕਲਿਤਸਕੋ ਨੇ ਕਿਹਾ ਕਿ ਧਮਾਕਿਆਂ ਦੀਆਂ ਆਵਾਜ਼ਾਂ ਸ਼ਹਿਰ ਦੇ ਖੱਬੇ ਕਿਨਾਰੇ ’ਤੇ ਸਥਿਤ ਨਿਪਰੋਵਸਕੀ ਜ਼ਿਲ੍ਹੇ ’ਚ ਸੁਣਾਈ ਦਿੱਤੀਆਂ।

ਉਨ੍ਹਾਂ ਕਿਹਾ ਕਿ ਰੂਸ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਹੋਲੋਸਿਵਸਕੀ ਜ਼ਿਲ੍ਹੇ ਦੇ ਗ਼ੈਰ-ਰਿਹਾਇਸ਼ੀ ਇਲਾਕੇ ’ਚ ਡਿੱਗੀਆਂ ਹਨ ਤੇ ਇੱਕ ਇਮਾਰਤ ਨੂੰ ਅੱਗ ਲੱਗ ਗਈ। ਇਸੇ ਦੌਰਾਨ ਬਰਤਾਨੀਆ ਨੇ ਅੱਜ ਯੂਕਰੇਨ ਨੂੰ ਦੋ ਟੈਂਕ ਤੇ ਹੋਰ ਫੌਜੀ ਹਥਿਆਰ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਜੰਗ ਦੀ ਮਾਰ ਹੇਠ ਆਏ ਮੁਲਕ ਦੀ ਮਦਦ ਕਰਨ ਦਾ ਐਲਾਨ ਕੀਤਾ।