India

RBI ਦਾ ਵੱਡਾ ਫੈਸਲਾ ! 2 ਹਜ਼ਾਰ ਦੇ ਨੋਟ ਬੰਦ ! ਸਿਰਫ ਇਸ ਤਰੀਕ ਤੱਕ ਹੀ ਚੱਲਣਗੇ !

ਬਿਊਰੋ ਰਿਪੋਰਟ :  RBI 2 ਹਜ਼ਾਰ ਦੇ ਨੋਟ ਦੇ ਸਰਕੁਲੇਸ਼ਨ ਨੂੰ ਵਾਪਸ ਲੈਣ ਜਾ ਰਿਹਾ ਹੈ । ਪਰ ਇਸ ਦੀ ਮਾਨਤਾ ਜਾਰੀ ਰਹੇਗੀ । RBI ਨੇ ਬੈਂਕਾਂ ਨੂੰ 23 ਮਈ ਤੋਂ 30 ਸਤੰਬਰ ਤੱਕ 2000 ਦੇ ਨੋਟ ਬਦਲਣ ਦੇ ਨਿਰਦੇਸ਼ ਦਿੱਤੇ ਹਨ । ਇੱਕ ਵਾਰ ਵਿੱਚ ਵੱਧ ਤੋਂ ਵੱਧ 20 ਹਜ਼ਾਰ ਹੀ ਬਦਲੇ ਜਾਣਗੇ । ਹੁਣ ਤੋਂ ਬੈਂਕ 2 ਹਜ਼ਾਰ ਦੇ ਨੋਟ ਇਸ਼ੂ ਨਹੀਂ ਕਰੇਗਾ । 2 ਹਜ਼ਾਰ ਦਾ ਨੋਟ ਨਵੰਬਰ 2016 ਵਿੱਚ ਮਾਰਕਿਟ ਵਿੱਚ ਆਇਆ ਸੀ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 500 ਅਤੇ 1000 ਦੇ ਨੋਟ ਬੰਦ ਕਰਨ ਦਾ ਫੈਸਲਾ ਲਿਆ ਸੀ । ਇਸ ਦੀ ਵਜ੍ਹਾ ਨਵੇਂ 500 ਅਤੇ 2000 ਹਜ਼ਾਰ ਦੇ ਨੋਟ ਜਾਰੀ ਕੀਤੇ ਗਏ ਸਨ । RBI ਨੇ 2019 ਵਿੱਚ 2000 ਦੇ ਨੋਟ ਦੀ ਛਪਾਈ ਬੰਦ ਕਰ ਦਿੱਤਾ ਸੀ ।

ਹੁਣ ਸਵਾਲ-ਜਵਾਬ ਨਾਲ ਸਮਝੋ RBI ਦੇ ਹੁਕਮਾਂ ਦੇ ਮਾਇਨੇ

1. RBI ਨੇ ਕੀ ਕਿਹਾ ਹੈ ?

ਰਿਜ਼ਰਵ ਬੈਂਕ 2000 ਦੇ ਨੋਟ ਦਾ ਸਰਕੁਲੇਸ਼ਨ ਵਾਪਸ ਲੈ ਰਿਹਾ ਹੈ,ਪਰ ਮੌਜੂਦਾ ਨੋਟਾਂ ਦੀ ਮਾਨਤਾ ਰਹੇਗੀ । RBI ਨੇ ਕਿਹਾ ਹੈ ਇਸ ਦਾ ਮੰਤਵ ਪੂਰਾ ਹੋਣ ਦੇ ਬਾਅਦ 2018-19 ਵਿੱਚ ਇਸ ਦੀ ਪ੍ਰਿੰਟਿੰਗ ਬੰਦ ਕਰ ਦਿੱਤੀ ਗਈ ਸੀ

2. ਫੈਸਲਾ ਕਦੋਂ ਲਾਗੂ ਹੋਵੇਗਾ ?

RBI ਨੇ ਆਪਣੇ ਸਰਕੁਲਰ ਵਿੱਚ ਲਿਖਿਆ ਹੈ ਕਿ ਉਹ 2000 ਦੇ ਨੋਟ ਨੂੰ ਸਰਕੁਲੇਸ਼ਨ ਤੋਂ ਬਾਹਰ ਕਰ ਰਿਹਾ ਹੋ । ਯਾਨੀ ਕੋਈ ਤਰੀਕ ਅਤੇ ਸਮੇਂ ਨਹੀਂ ਹੈ,ਫੈਸਲਾ ਤਤਕਾਲ ਲਾਗੂ ਨਹੀਂ ਹੋਵੇਗਾ ।

3. ਨੋਟ ਬਦਲਨ ਲਈ ਕੀ-ਕੀ ਕਰਨਾ ਹੋਵੇਗਾ ?

ਬੈਂਕ ਵਿੱਚ ਜਾਕੇ ਇਨ੍ਹਾਂ ਨੋਟਾਂ ਨੂੰ ਬਦਲਿਆ ਜਾ ਸਕਦਾ ਹੈ । ਇਸ ਦੇ ਲਈ 30 ਸਤੰਬਰ ਤੱਕ ਦਾ ਸਮਾਂ ਹੈ । ਨੋਟ ਬਦਲਨ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਬੈਂਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ।

4. ਬਾਜ਼ਾਰ ਵਿੱਚ 2000 ਦੇ ਨੋਟਾਂ ਨਾਲ ਖਰੀਦਦਾਰੀ ‘ਤੇ ਕੋਈ ਅਸਰ ਵਿਖਾਈ ਦੇ ਸਕਦਾ ਹੈ ?

ਸਰਕਾਰ ਨੇ ਇਸ ਨੂੰ ਚਲਨ ਤੋਂ ਬਾਹਰ ਨਹੀਂ ਰੱਖਿਆ ਹੈ । ਪਰ ਵਪਾਰੀ ਇਸ ਦੇ ਲੈਣ-ਦੇਣ ਸਮੇਂ ਪਰਹੇਜ਼ ਕਰ ਸਕਦੇ ਹਨ,ਅਜਿਹੇ ਵਿੱਚ ਚੰਗਾ ਹੋਵੇਗਾ ਕਿ ਇਨ੍ਹਾਂ ਨੂੰ ਬੈਂਕ ਵਿੱਚ ਬਦਲਿਆ ਜਾਵੇਂ।

5. RBI ਨੇ ਨੋਟ ਬਦਲਨ ਦੇ ਲਈ 30 ਸਤੰਬਰ ਦਾ ਵਕਤ ਦਿੱਤਾ ਹੈ ਇਸ ਦੇ ਬਾਅਦ ਕੀ ਹੋਵੇਗਾ ?

ਤਰੀਕ ਵਧਾਈ ਜਾ ਸਕਦੀ ਹੈ, ਪਰ ਆਖੀਰਲੀ ਤਰੀਕ ਦਾ ਇੰਤਜ਼ਾਰ ਨਾ ਕਰੋਂ । ਜੇਕਰ ਸਰਕਾਰ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ ਤਾਂ ਤੁਹਾਡੇ ਕੋਲ ਰੱਖੇ ਨੋਟ ਦੀ ਕੋਈ ਕੀਮਤ ਨਹੀਂ ਰਹੇਗੀ

 

ਕਾਲਾ ਧੰਨ ਇਕੱਠਾ ਕਰਨ ਵਾਲਿਆਂ ਲਈ ਮਦਦਗਾਰ ਰਿਹਾ ਹੈ 2000 ਦਾ ਨੋਟ

2016 ਦੀ ਨੋਟਬੰਦੀ ਦੇ ਸਮੇਂ ਕੇਂਦਰ ਸਰਕਾਰ ਨੂੰ ਉਮੀਦ ਸੀ ਕਿ ਭ੍ਰਿਸ਼ਟਾਚਾਰਿਆਂ ਦੇ ਘਰਾਂ ਵਿੱਚ 3-4 ਲੱਖ ਕਰੋੜ ਦਾ ਕਾਲਾ ਧੰਨ ਬਾਹਰ ਆ ਗਿਆ । ਪੂਰੀ ਕਸਰਤ ਤੋਂ ਬਾਅਦ ਕਾਲਾ ਧੰਨ 1.3 ਲੱਖ ਕਰੋੜ ਹੀ ਬਾਹਰ ਆਇਆ … ਪਰ ਨੋਟਬੰਦੀ ਦੇ ਸਮੇਂ ਜਾਰੀ 500 ਅਤੇ 2000 ਦੇ ਨੋਟਾਂ ਨਾਲ ਹੁਣ 9.21 ਲੱਖ ਕਰੋੜ ਗਾਇਬ ਜ਼ਰੂਰ ਹੋ ਗਿਆ।

ਦਰਅਸਲ,ਰਿਜ਼ਰਵ ਬੈਂਕ ਆਫ ਇੰਡੀਆ (RBI) ਦੀ 2016-17 ਤੋਂ ਲੈਕੇ 2021-22 ਦੀ ਸਾਲਾਨਾ ਰਿਪੋਰਟ ਦੇ ਮੁਤਾਬਿਕ RBI ਨੇ 2016 ਤੋਂ ਲੈਕੇ ਹੁਣ ਤੱਕ 500 ਅਤੇ 2000 ਦੇ ਕੁੱਲ 6,849 ਕਰੋੜ ਕਰੰਸੀ ਦੇ ਨੋਟ ਛਾਪੇ ਸੀ । ਉਨ੍ਹਾਂ ਵਿੱਚੋਂ 1,680 ਕਰੋੜ ਤੋਂ ਜ਼ਿਆਦਾ ਦੀ ਕਰੰਸੀ ਸਰਕੁਲੇਸ਼ਨ ਤੋਂ ਗਾਇਬ ਹੋ ਗਈ ਹੈ ।

ਇਸ ਗਾਇਬ ਨੋਟਾਂ ਦੀ ਕੀਮਤ 9.21 ਲੱਖ ਕਰੋੜ ਰੁਪਏ ਹੈ । ਇਨ੍ਹਾਂ ਗਾਇਬ ਨੋਟਾਂ ਵਿੱਚ ਉਹ ਨੋਟ ਸ਼ਾਮਲ ਨਹੀਂ ਹਨ ਜਿੰਨਾਂ ਨੂੰ ਖਰਾਬ ਹੋਣ ਤੋਂ ਬਾਅਦ RBI ਨਸ਼ਟ ਕਰ ਦਿੰਦਾ ਹੈ ।

ਕਾਨੂੰਨ ਦੇ ਮੁਤਾਬਿਕ ਅਜਿਹੀ ਕੋਈ ਵੀ ਰਕਮ ਜਿਸ ‘ਤੇ ਟੈਕਸ ਨਾ ਦਿੱਤਾ ਗਿਆ ਹੋਵੇ ਉਹ ਬਲੈਕ ਮਨੀ ਮੰਨੀ ਜਾਂਦੀ ਹੈ, ਇਸ 9.21 ਲੱਖ ਕਰੋੜ ਰੁਪਏ ਵਿੱਚ ਲੋਕਾਂ ਦੇ ਘਰਾਂ ਵਿੱਚ ਜਮਾਂ ਸੇਵਿੰਗ ਵੀ ਸ਼ਾਮਲ ਹੋ ਸਕਦੀ ਹੈ ।