Punjab

ਬਜ਼ੁਰਗ ਨਾਲ ਡਬਲ ਧੋਖਾ ! ਬੈਂਕ ਦੀ ਲਾਪਰਵਾਹੀ ਵੀ ਆਈ ਸਾਹਮਣੇ ! ਹੈਰਾਨ ਤੇ ਅਲਰਟ ਕਰਨ ਵਾਲਾ ਮਾਮਲਾ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਬਜ਼ੁਰਗ ਅਤੇ ਉਸ ਦੀ ਭੈਣ ਨਾਲ ਡਬਲ ਠੱਗੀ ਵਜੀ ਹੈ, ATM ਕਾਰਡ ਦੇ ਫਰਾਡ ਨਾਲ ਤਿੰਨ ਨੌਜਵਾਨਾਂ ਨੇ ਤਾਂ ਲੁੱਟਿਆ ਹੀ ਪਰ ਬੈਂਕ ਮੁਲਾਜ਼ਮਾਂ ਨੇ ਜੋ ਕੀਤਾ ਉਹ ਵੀ ਹੈਰਾਨ ਕਰਨ ਵਾਲਾ ਸੀ । ATM ਤੋਂ ਠੱਗ ਪੈਸੇ ਕੱਢ ਦੇ ਰਹੇ ਅਤੇ ਬੈਂਕ ਕਾਰਡ ਬੰਦ ਕਰਨ ਦੀ ਥਾਂ ‘ਤੇ ਕਾਗਜ਼ੀ ਕਾਰਵਾਈ ਹੀ ਕਰਦੇ ਰਹੇ,ਜਦੋਂ ਤੱਕ ਬੈਂਕ ਨੇ ਕਾਰਡ ਬਲਾਕ ਕੀਤਾ,ਠੱਗਾਂ ਨੇ ਆਪਣਾ ਕੰਮ ਕਰ ਲਿਆ ਸੀ । ਹੁਣ ਵਿਸਤਾਰ ਨਾਲ ਦੱਸ ਦੇ ਹਾਂ ਕਿਵੇਂ ਬਜ਼ੁਰਗ ਨੂੰ ਠੱਗਾਂ ਅਤੇ ਬੈਂਕ ਨੇ ਮਿਲ ਕੇ ਚੂਨਾ ਲਗਾਇਆ ।

ਇਸ ਤਰ੍ਹਾਂ ਬਜ਼ੁਰਗ ਨਾਲ ਹੋਈ ਡਬਲ ਠੱਗੀ

ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਦੇ ATM ਤੋਂ ਇੱਕ ਬਜ਼ੁਰਗ ਆਪਣੀ ਸਰੀਰਕ ਤੌਰ ‘ਤੇ ਅਸਮਰਥ ਭੈਣ ਦੇ ATM ਕਾਰਡ ਦੇ ਜ਼ਰੀਏ ਪੈਸੇ ਕਢਵਾਉਣ ਦੇ ਲਈ ਪਹੁੰਚਿਆ,ਤਿੰਨ ਬਦਮਾਸ਼ਾਂ ਨੇ ਬਹੁਤ ਹੀ ਹੁਸ਼ਿਆਰੀ ਦੇ ਨਾਲ ਉਸ ਦਾ ATM ਕਾਰਡ ਬਦਲ ਦਿੱਤਾ । ਬਜ਼ੁਰਗ ਜਵਾਲਾ ਸਿੰਘ ਨੇ ਦੱਸਿਆ ਕਿ PNB ਦੇ ATM ਤੋਂ 20 ਹਜ਼ਾਰ ਕੱਢਣੇ ਸੀ । ਫਿਲਹਾਲ 5 ਹਜ਼ਾਰ ਹੀ ਕੱਢੇ ਸਨ । ਇਸ ਵਿਚਾਲੇ ਇੱਕ ਨੌਜਵਾਨ ਕੋਲ ਆ ਕੇ ਖੜਾ ਹੋ ਗਿਆ । 5 ਹਜ਼ਾਰ ਕੱਢਣ ਤੋਂ ਬਾਅਦ ATM ਤੋਂ ਰਸੀਦ ਨਹੀਂ ਨਿਕਲ ਰਹੀ ਸੀ । ਉਨ੍ਹੀ ਦੇਰ ਵਿੱਚ ਉਸ ਨੌਜਵਾਨ ਨੇ ਬਜ਼ੁਰਗ ਜਵਾਲਾ ਸਿੰਘ ਨੂੰ ਗੱਲਾਂ ਵਿੱਚ ਉਲਝਾ ਲਿਆ,ਕੁਝ ਹੀ ਸੈਕੰਡ ਵਿੱਚ ਉਸ ਨੌਜਵਾਨ ਨੇ 2 ਹੋਰ ਸਾਥੀ ਵੀ ਆ ਗਏ । ਤਿੰਨਾਂ ਨੇ ਮਿਲ ਕੇ ATM ਕਾਰਡ ਬਦਲ ਦਿੱਤਾ,ਮੁਲਜ਼ਮਾਂ ਦੀ ਪੂਰੀ ਹਰਕਤ CCTV ਵਿੱਚ ਕੈਦ ਹੋਈ ।

ਬੈਂਕ ਮੁਲਾਜ਼ਮਾਂ ਦੀ ਲਾਪਰਵਾਹੀ

ਬਜ਼ੁਰਗ ਜਵਾਲਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ATM ਛੱਡਿਆਂ ਤਾਂ ਥੋੜ੍ਹੀ ਦੇਰ ਵਿੱਚ ਪੈਸੇ ਨਿਕਲਨੇ ਸ਼ੁਰੂ ਹੋ ਗਏ, ਬਜ਼ੁਰਗ ਨੂੰ ਸਾਰਾ ਖੇਡ ਸਮਝ ਆ ਗਿਆ ਉਹ ਫੌਰਨ ਬੈਂਕ ਦੀ ਬਰਾਂਚ ਵਿੱਚ ਪਹੁ੍ੰਚਿਆ,ਉਸ ਨੇ ਸ਼ੋਰ ਮਚਾਇਆ ਕਿ ਉਸ ਦੀ ਭੈਣ ਦਾ ATM ਕਾਰਡ ਬਲਾਕ ਕਰ ਦਿੱਤਾ ਜਾਵੇ । ਪਰ ਬੈਂਕ ਅਧਿਕਾਰੀਆਂ ਨੇ ਉਸ ਦੀ ਮਦਦ ਨਹੀਂ ਕੀਤੀ,ਭੈਣ ਸਰੀਰਕ ਤੌਰ ‘ਤੇ ਅਸਮਰਥ ਸੀ,ਉਹ ਆਪ ਪੈਸੇ ਨਹੀਂ ਕਢਵਾਉਣ ਆ ਸਕਦੀ ਸੀ । ਪਰ ਬੈਂਕ ਵਾਲੇ ਅੜ੍ਹ ਗਏ ਕਿ ਜਦੋਂ ਤੱਕ ਭੈਣ ਨਹੀਂ ਕਹਿੰਦੀ ਕਾਰਡ ਬਲਾਕ ਨਹੀਂ ਹੋਵੇਗਾ,ਜਵਾਲਾ ਸਿੰਘ ਨੇ ਜਦੋਂ ਵੀਡੀਓ ਕਾਲ ਕਰਵਾਈ ਤਾਂ ਫਿਰ ਬੈਂਕ ਅਧਿਕਾਰੀਆਂ ਨੇ ਬਲਾਕ ਦੀ ਕਾਰਵਾਈ ਸ਼ੁਰੂ ਕੀਤੀ ਪਰ ਉਸ ਵੇਲੇ ਤੱਕ 80 ਹਜ਼ਾਰ ਨਿਕਲ ਚੁੱਕੇ ਸਨ । ਖਾਤੇ ਵਿੱਚ 1 ਲੱਖ 54 ਹਜ਼ਾਰ ਸਨ । ਜਵਾਲਾ ਸਿੰਘ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਬੈਂਕ ਉਸ ਦੀ ਗੱਲ ਸੁਣ ਦਾ ਤਾਂ ਠੱਗਾਂ ਦੇ ਮਨਸੂਬਿਆਂ ‘ਤੇ ਪਾਣੀ ਫਿਰ ਸਕਦਾ ਸੀ ।

ਬੈਂਕ ਮੈਨੇਜਰ ਦਾ ਬਿਆਨ

ਉਧਰ ਬੈਂਕ ਵੱਲੋਂ ਸਫਾਈ ਸਾਹਮਣੇ ਆਈ ਹੈ,ਮੈਨੇਜਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਗਾਹਕ ਬੈਂਕ ਪਹੁੰਚਿਆ ਤਾਂ ਤੱਕ 80 ਹਜ਼ਾਰ ਨਿਕਲ ਚੁੱਕੇ ਸਨ ਜਦਕਿ ਬਜ਼ੁਰਗ ਜਵਾਲਾ ਸਿੰਘ ਦਾ ਇਲਜ਼ਾਮ ਹੈ ਕਿ ਉਸ ਵੇਲੇ ਤੱਕ ਪੈਸੇ ਸਿਰਫ ਇੱਕ ਵਾਰੀ ਨਿਕਲੇ ਸਨ ਪਰ ਬੈਂਕ ਨੇ ਢਿੱਲੇ ਵਤੀਰੇ ਦੀ ਵਜ੍ਹਾ ਕਰਕੇ 80 ਹਜ਼ਾਰ ਦੀ ਠੱਗੀ ਹੋ ਗਈ

ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ

DSP ਵਰਿਆਮ ਸਿੰਘ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ । ATM ਤੋਂ ਠੱਗਾਂ ਦੀ ਤਸਵੀਰ ਉਨ੍ਹਾਂ ਕੋਲ ਆ ਗਈ ਹੈ ਅਤੇ ਜਲਦ ਹੀ ਗ੍ਰਿਫਤਾਰੀ ਕੀਤੀ ਜਾਵੇਗੀ,ਫੁਟੇਜ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਕੀਤੀ ਜਾ ਰਹੀ ਹੈ ।