Punjab

ਪੰਜਾਬ ਵਿੱਚ NIA ਦੀ ਛਾਪੇਮਾਰੀ ! 40 ਲੱਖ ਦੇ ਕਰੀਬ ਬਰਾਮਦ !

ਫਰੀਦਕੋਟ : ਬੰਬੀਹਾ ਗਰੁੱਪ ਨਾਲ ਸਬੰਧਤ ਗੈਂਗਸਟਰ ਸਿਮਾ ਬਲਬਲਾ ਦੇ ਘਰ NIA ਨੇ ਛਾਪੇਮਾਰੀ ਕਰਕੇ 39.60 ਲੱਖ ਰੁਪਏ ਬਰਾਮਦ ਕੀਤੇ ਹਨ। NIA ਵੱਲੋਂ ਬਰਾਮਦ ਕੈਸ਼ ਦੀ ਜਾਂਚ ਸ਼ੁਰੂ ਹੋ ਗਈ ਹੈ, ਇਸ ਦੀ ਤਸਦੀਕ ਫਰੀਦਕੋਟ ਜ਼ਿਲ੍ਹੇ ਦੇ SP ਗੁਰਮੀਤ ਸਿੰਘ ਨੇ ਕੀਤੀ ਹੈ ।

ਪਿੰਡ ਬਹਬਲ ਦਾ ਰਹਿਣ ਵਾਲਾ ਹੈ ਗੈਂਗਸਟਰ

ਐੱਸਐੱਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਾਮਦ ਕੈਸ਼ ਬਾਜਾਖਾਨਾ ਥਾਣੇ ਵਿੱਚ ਜਮਾ ਕਰਵਾਇਆ ਗਿਆ ਹੈ। ਪੁਲਿਸ ਨੇ DDR ਬਣਾ ਕੇ ਕੈਸ਼ ਜਮਾਂ ਸਬੰਧਿਤ ਵਿਭਾਗ ਨੂੰ ਇਤਲਾਹ ਕੀਤੀ ਸੀ। ਗੈਂਗਸਟਰ ਸਿਮਾ ਬਹਬਲ ਬਾਜਾਖਾਨਾ ਥਾਣੇ ਦੇ ਪਿੰਡ ਬਹਬਲ ਦਾ ਰਹਿਣ ਵਾਲਾ ਹੈ ।

ਬਰਾਮਦ ਕੈਸ਼ ਦੀ ਜਾਂਚ NIA ਕਰੇਗਾ

ਗੈਂਗਸਟਰ ‘ਤੇ 25 ਗੰਭੀਰ ਅਪਰਾਧਾਂ ਵਿੱਚ ਮੁਕਦਮਾ ਚੱਲ ਰਿਹਾ ਹੈ ਅਤੇ ਉਹ ਮੌਜੂਦਾ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਫਰੀਦਕੋਟ ਪੁਲਿਸ ਦੇ ਮੁਤਾਬਿਕ A ਕੈਟਾਗਰੀ ਦੇ ਗੈਂਗਸਟਰ ਸਿਮਾ ਦੇ ਘਰ ਵਿੱਚ ਬਰਾਮਦ ਕੈਸ਼ ਦੀ ਜਾਂਚ NIA ਵੱਲੋਂ ਹੋ ਰਹੀ ਹੈ।