Punjab

ਰਵਨੀਤ ਬਿੱਟੂ ਨੇ ਕੱਸਿਆ ਅੰਮ੍ਰਿਤਪਾਲ ‘ਤੇ ਤੰਜ, ਕਿਹਾ ਬੱਚਾ ਕਾਫੀ ਡਰ ਗਿਆ ਹੈ ਉਸਨੂੰ ਮਾਫ਼ ਕਰ ਦਿਓ

Ravneet Bittu lashed out at Amritpal saying the child is very scared, forgive him

‘ਦ ਖ਼ਾਲਸ ਬਿਊਰੋ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ‘ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਬਿਨਾਂ ਨਾਂਅ ਲਏ ਤੰਜ ਕੱਸਿਆ ਹੈ। ਕਾਂਗਰਸੀ ਆਗੂ ਨੇ ਬਿਨਾਂ ਨਾਂਅ ਲਏ ਟਵਿਟ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਲੰਮ੍ਹੇ ਹੱਥੀ ਲਿਆ।

ਰਵਨੀਤ ਬਿੱਟੂ ਨੇ ਤੰਜ ਕਸਦਿਆਂ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਲੜਾਈ ਵਿਚ ਸਿਰ ਦੇਣ ਦੀ ਗੱਲ ਕਰਨ ਵਾਲਾ ਅੱਜ ਇਕ ਚਪੇੜਾਂ ਦੇ ਪਰਚੇ ਤੋਂ ਡਰ ਕੇ ਸਵੇਰ ਦਾ ਫੇਸਬੁੱਕ ਤੇ ਸਫ਼ਾਈਆਂ ਦੇ ਰਿਹਾ ਹੈ। ਪ੍ਰਸ਼ਾਸਨ ਨੂੰ ਬੇਨਤੀ ਹੈ ਕੀ ਬੱਚਾ ਕਾਫੀ ਡਰ ਗਿਆ ਹੈ ਅਤੇ ਗਲਤੀ ਮੰਨ ਰਿਹਾ ਹੈ ਇਸ ਲਈ ਉਸਨੂੰ ਮਾਫ਼ ਕਰ ਦੇਣ।

ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਪੰਜਾਬ ਪੁਲਿਸ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈਕੇ ਪੰਥਕ ਜਥੇਬੰਦੀਆਂ ਤੱਕ ਵੱਡੇ ਖੁਲਾਸੇ ਕੀਤੇ । ਉਨ੍ਹਾਂ ਨੇ ਦੱਸਿਆ ਕੌਣ ਉਨ੍ਹਾਂ ਦੀ ਜਾਨ ਲੈਣਾ ਚਾਉਂਦਾ ਹੈ ਅਤੇ ਕਿਵੇਂ ਉਨ੍ਹਾਂ ਦੇ ਖਿਲਾਫ਼ ਕੁਝ ਪੰਥਕ ਜਥੇਬੰਦੀਆਂ ਹੀ ਸਾਜਿਸ਼ ਰਚ ਰਹੀਆਂ ਹਨ । ਵਾਰਿਸ ਪੰਜਾਬ ਦੇ ਮੁੱਖੀ ਨੇ ਪ੍ਰੈਸ ਕਾਂਫਰੰਸ ਦੌਰਾਨ ਇੱਕ-ਇੱਕ ਕਰਕੇ ਵੱਡੇ ਖੁਲਾਸੇ ਕੀਤੇ । ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਕਿਹਾ ਕਿ ਏਜੰਸੀਆਂ ਉਨ੍ਹਾਂ ਦਾ ਕਤਲ ਕਰਵਾ ਸਕਦੀਆਂ ਹਨ ਪਰ ਉਹ ਡਰਨ ਵਾਲੇ ਨਹੀਂ ਹਨ।

ਅੰਮ੍ਰਿਤਪਾਲ ਸਿੰਘ ਨੇ ਸਾਫ਼ ਕੀਤਾ ਕਿ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀ ਨਹੀਂ ਦਿੱਤੀ ਬਲਕਿ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਹੈ। ਮੈਂ ਸਰਕਾਰ ਵਿਰੁੱਧ ਨਹੀਂ ਹਾਂ, ਪਰੰਤੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਲਿਸਤਾਨ ‘ਤੇ ਭੜਕਣਾ ਜਾਇਜ਼ ਨਹੀਂ ਹੈ। ਇੰਦਰਾ ਗਾਂਧੀ ਨੇ ਵੀ ਇਹੀ ਕੀਤਾ ਸੀ। ਜੇਕਰ ਸਰਕਾਰਾਂ ਮੁੜ ਤੋਂ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੀਆਂ ਹਨ, ਤਾਂ ਫਿਰ ਸਵਾਗਤ ਹੈ। ਫਿਰ ਭਾਵੇਂ ਉਹ ਇਸ ਨੂੰ ਚੇਤਾਵਨੀ ਸਮਝਣ ਜਾਂ ਫਿਰ ਧਮਕੀ,ਉਨ੍ਹਾਂ ਦੀ ਮਰਜ਼ੀ ਹੈ।

ਵਾਰਿਸ ਪੰਜਾਬ ਦੇ ਮੁਖੀ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਦੇ ਹਿੰਦੂ ਰਾਸ਼ਟਰ ਬਾਰੇ ਬਿਆਨ ਕਿਉਂ ਨਹੀਂ ਦਿੱਤਾ? ਨਾ ਹੀ ਕਦੇ ਕੋਈ ਇਸ ਬਾਰੇ ਬਹਿਸ ਹੋਈ ਹੈ ਕਿ ਕੋਈ ਹਿੰਦੂ ਰਾਸ਼ਟਰ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਦੀ ਗੱਲ ਕਰਨਾ ਸਿੱਖਾਂ ਦਾ ਧਰਮ ਹੈ, ਹੱਕ ਹੈ, ਖਾਲਿਸਤਾਨ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਮੁੜ ਲਿਆਉਣ ਵਿੱਚ ਦਿੱਕਤ ਕਿਉਂ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਨਕਲਾਬ ਜਿੰਦਾਬਦ ਕਹਿਣ ਵਾਲਿਆਂ ਵਿਰੁੱਧ ਕਦੇ ਪਰਚਾ ਨਹੀਂ ਹੋਇਆ।

ਅੰਮ੍ਰਿਤਪਾਲ ਸਿੰਘ ਨੇ ਪੰਥਕ ਜਥੇਬੰਦੀ ਤੋਂ ਅਮਿਤ ਸ਼ਾਹ ਤੱਕ ਕੀਤੇ ਵੱਡੇ ਖੁਲਾਸੇ

ਅੰਮ੍ਰਿਤਪਾਲ ਸਿੰਘ ਵੱਲੋਂ ਅੱਜ ਦਿੱਤੇ ਗਏ ਬਿਆਨਾਂ ਦਾ ਵਿਰੋਧੀ ਧਿਰਾਂ ਵੱਲੋਂ ਜਵਾਬ ਵੀ ਦਿੱਤਾ ਗਿਆ। ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਕੇਂਦਰੀ ਗ੍ਰਹਿ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ ਲਈ ਕੋਈ ਮਾਇਨੇ ਨਹੀਂ ਰੱਖਦਾ ਹੈ। ਅੰਮ੍ਰਿਤਪਾਲ ਸਿੰਘ ਨੂੰ ਬਾਹਰੋਂ ਏਜੰਸੀਆਂ ਵੱਲੋਂ ਭੇਜਿਆ ਗਿਆ ਹੈ। ਇਹ ਜਵਾਨੀ ਵਿੱਚ ਸ਼ਹੀਦ ਹੋਣ ਦੀਆਂ ਗੱਲਾਂ ਕਰਦਾ ਹੈ ਜਦਕਿ ਅਸੀਂ ਤਾਂ ਇਸਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ।

ਅੰਮ੍ਰਿਤਪਾਲ ਸਿੰਘ ਦੇ ਬਿਆਨ ‘ਤ ਭੜਕੇ ਵਿਰੋਧੀ , ਕਕਾਰਾਂ ਦੀ ਬੇਅਦਬੀ ਕਰਨ ਦੇ ਲਗਾਏ ਦੋਸ਼

ਦੂਜੇ ਪਾਸੇ ਸ਼ਿਕਾਇਤਕਰਤਾ ਵਰਿੰਦਰ ਸਿੰਘ ਦੇ ਪਿਤਾ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਬਿਆਨ ਦਿੱਤਾ ਹੈ। ਵਰਿੰਦਰ ਸਿੰਘ ਦੇ ਪਿਤਾ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕਕਾਰਾਂ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫ਼ੀ ਮੰਗਣ ਲਈ ਕਿਹਾ। ਅੰਮ੍ਰਿਤਪਾਲ ਸਿੰਘ ਖਿਲਾਫ਼ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਉਂਦਿਆਂ ਪਿਤਾ ਨੇ ਕਿਹਾ ਕਿ ਉਸਨੇ ਸਿੱਖ ਧਰਮ ਦੀ ਮਰਿਆਦਾ ਦੇ ਉਲਟ ਜਾ ਕੇ ਜੁਰਮ ਕੀਤਾ ਹੈ। ਵਰਿੰਦਰ ਸਿੰਘ ਦਾ ਕਿਸੇ ਵੀ ਏਜੰਸੀ ਨਾਲ ਕੋਈ ਸਬੰਧ ਨਹੀਂ ਸੀ, ਉਹ ਪੰਥ ਲਈ ਕੰਮ ਕਰਦਾ ਹੈ। ਵਰਿੰਦਰ ਸਿੰਘ ਦੇ ਨਾਲ ਉਸਦਾ ਪੂਰਾ ਪਿੰਡ ਖੜਾ ਹੈ।