Punjab

ਮੋਰਚੇ ਦੀ ਹੁਣ DMC ਹਸਪਤਾਲ ਸਾਹਮਣੇ ਮੋਰਚਾਬੰਦੀ ! ਬਾਪੂ ਸੂਰਤ ਸਿੰਘ ਨੂੰ ਬੰਧਨ ਬਣਾਉਣ ਦਾ ਇਲਜ਼ਾਮ! 48 ਘੰਟੇ ਦਾ ਅਲਟੀਮੇਟਮ

ਬਿਉਰੋ ਰਿਪੋਰਟ : ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦਾ 5 ਮੈਂਬਰੀ ਜਥਾ ਮੋਹਾਲੀ ਤੋਂ ਲੁਧਿਆਣਾ ਦੇ DMC ਹਸਪਤਾਲ ਪਹੁੰਚਿਆ । ਉਹ ਬਾਪੂ ਸੂਰਤ ਸਿੰਘ ਖਾਲਸਾ ਨੂੰ ਮੋਰਚੇ ਵਿੱਚ ਸ਼ਾਮਲ ਕਰਨ ਦੇ ਲਈ ਲੈਣ ਆਏ ਸਨ । ਜਦਕਿ DMC ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨਹੀਂ ਲਿਜਾਉਣ ਦਿੱਤਾ । ਵੱਡੀ ਗਿਣਤੀ ਵਿੱਚ ਪੁਲਿਸ ਦੇ ਮੁਲਾਜ਼ਮ ਵੀ ਹਸਪਤਾਲ ਵਿੱਚ ਤਾਇਨਾਤ ਸਨ । ਮੋਰਚੇ ਦੇ ਆਗੂਆਂ ਨੇ ਇਲਜ਼ਾਮ ਲਗਾਇਆ ਹੈ ਕਿ ਬਾਪੂ ਸੂਰਤ ਸਿੰਘ ਮੋਰਚੇ ਵਿੱਚ ਸ਼ਾਮਲ ਹੋਣਾ ਚਾਉਂਦੇ ਹਨ ਜਦਕਿ ਹਸਪਤਾਲ ਵੱਲੋਂ ਜ਼ਬਰਦਸਤੀ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਹੈ । ਪੁਲਿਸ ਨੇ ਮੋਰਚ ਨੂੰ ਦੱਸਿਆ ਹੈ ਕਿ ਕਮਿਸ਼ਨਰ ਦੇ ਆਉਣ ਤੋਂ ਬਾਅਦ ਹੀ ਫੈਸਲਾ ਹੋਵੇਗਾ । ਉਧਰ ਕੌਮੀ ਇਨਸਾਫ ਮੋਰਚੇ ਦੇ ਆਗੂ ਹਸਪਤਾਲ ਵਿੱਚ ਹੀ ਧਰਨੇ ‘ਤੇ ਬੈਠ ਗਏ ਸਨ ਅਤੇ ਉਨ੍ਹਾਂ ਨੇ ਹੁਣ 48 ਘੰਟੇ ਦਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੇ ਬਾਬੂ ਸੂਰਤ ਸਿੰਘ ਨੂੰ ਨਹੀਂ ਜਾਣ ਦਿੱਤਾ ਤਾਂ ਉਹ ਵੱਡਾ ਪ੍ਰੋਗਰਾਮ ਉਲੀਕਨਗੇ।

ਕੌਣ ਹਨ ਬਾਪੂ ਸੂਰਤ ਸਿੰਘ

ਬਾਪੂ ਸੂਰਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 2016 ਵਿੱਚ ਮਰਨ ਵਰਰਤ ਸ਼ੁਰੂ ਕੀਤੀ ਸੀ । ਪੰਥਕ ਧਿਰਾਂ ਦੀ ਅਪੀਲ ਤੋਂ ਬਾਅਦ 89 ਸਾਲ ਦੇ ਬਾਪੂ ਸੂਰਤ ਸਿੰਘ ਨੇ ਮਰਨ ਵਰਤ ਤੋੜ ਲਿਆ ਸੀ । ਪਰ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਜੂਨ 2016 ਤੋਂ ਹੀ ਹਸਪਤਾਲ ਵਿੱਚ ਰੱਖਿਆ ਗਿਆ ਸੀ । ਇਸੇ ਦੌਰਾਨ ਕਈ ਵਾਰ ਬਾਪੂ ਸੂਰਤ ਸਿੰਘ ਦੀ ਤਬੀਅਤ ਵੀ ਵਿਗੜ ਚੁੱਕੀ ਹੈ । ਉਹ ਲੁਧਿਆਣਾ ਦੇ ਹਸਨਪੁਰ ਦੇ ਰਹਿਣ ਵਾਲੇ ਹਨ । ਮੋਰਚੇ ਮੁਤਾਬਿਕ ਬਾਪੂ ਸੂਰਤ ਸਿੰਘ ਠੀਕ ਹਨ ਅਤੇ ਉਹ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣਾ ਚਾਉਂਦੇ ਹਨ । ਪ੍ਰਸ਼ਾਸਨ ਨੇ ਮੋਰਚੇ ਦੇ ਆਗੂਆਂ ਨੂੰ ਬਾਬੂ ਸੂਰਤ ਸਿੰਘ ਦੇ ਨਾਲ ਮਿਲਣ ਦਿੱਤਾ ਪਰ ਉਨ੍ਹਾਂ ਨੂੰ ਆਪਣੇ ਨਾਲ ਨਹੀਂ ਲਿਜਾਉਣ ਦਿੱਤਾ ਹੈ ।