India

ਸਲਮਾਨ ਖਾਨ ਫਾਇਰਿੰਗ ਮਾਮਲੇ ‘ਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫਲਤਾ, ਇੱਕ ਹੋਰ ਗ੍ਰਿਫ਼ਤਾਰ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ (Salman Khan) ਦੇ ਘਰ ਬਾਹਰ ਗੋਲੀਬਾਰੀ ਮਾਮਲੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਵੇਂ ਮੁਲਜ਼ਮ ਮੁਹੰਮਦ ਚੌਧਰੀ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਦੇ ਮੁਤਾਬਕ ਮੁਹੰਮਦ ਚੌਧਰੀ ਨੇ ਸਲਮਾਨ ਦੇ ਘਰ ਦੀ ਰੇਕੀ ਕਰਨ ‘ਚ ਸ਼ੂਟਰਾਂ ਦੀ ਮਦਦ ਕੀਤੀ ਸੀ। ਉਹ ਸ਼ੂਟਰ ਸਾਗਰ ਅਤੇ ਵਿੱਕੀ ਨੂੰ ਪੈਸੇ ਦੇ ਰਿਹਾ ਸੀ। ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਇਸ ਨੂੰ ਰਾਜਸਥਾਨ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਸੁਭਾਸ਼ ਚੰਦਰ ਅਤੇ ਅਨੁਜ ਥਾਪਨ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ 15 ਅਪ੍ਰੈਲ ਨੂੰ ਦੋ ਮੁਲਜ਼ਮ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਨੁਜ ਥਾਪਨ ਨੇ ਪੁਲਿਸ ਹਿਰਾਸਤ ਵਿੱਚ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਸ ਦੇ ਮਾਪਿਆਂ ਵੱਲੋਂ ਬੰਬਈ ਹਾਈਕੋਰਟ ਵਿੱਚ ਪਟਿਸ਼ਨ ਦਾਇਰ ਕਰ ਪੁਲਿਸ ਉੱਤੇ ਉਸ ਦੀ ਹੱਤਿਆ ਦੇ ਦੋਸ਼ ਲਗਾਏ ਸਨ।

ਇਹ ਵੀ ਪੜ੍ਹੋ –  4 ਦਿਨਾਂ ਤੋਂ ਲਾਪਤਾ ਪਤੀ-ਪਤਨੀ ਦੀਆਂ ਲਾਸ਼ਾਂ ਭਾਖੜਾ ਨਹਿਰ ’ਚੋਂ ਹੋਈਆਂ ਬਰਾਮਦ