Punjab

ਚੋਣ ਅਫ਼ਸਰ ਨੇ ਖਿੱਚੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀਆਂ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਮੁੱਖ ਚੋਣ ਅਫ਼ਸਰ ਨੇ ਪੰਜਾਬ ਵਿੱਚ 24 ਹਜ਼ਾਰ 689 ਪੋਲਿੰਗ ਬੂਥ ਹੋਣ ਦੀ ਸੰਭਾਵਨਾ ਹੈ। 1200 ਵੋਟਰਾਂ ਲਈ ਇੱਕ ਪੋਲਿੰਗ ਬੂਥ ਬਣਾਇਆ ਜਾ ਰਿਹਾ ਹੈ। 45 ਹਜ਼ਾਰ 136 ਬੈਲੇਟ ਯੂਨਿਟ ਹਨ। 24 ਹਜ਼ਾਰ 442 ਕੰਟਰੋਲ ਯੂਨਿਟ ਹਨ। 16 ਹਜ਼ਾਰ 476 (VVPAT) ਵੀਵੀ ਪੈਟ (Voter verified papers) ਹਨ।

ਇਸ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਨੇ ਪਿਛਲੇ 15-20 ਦਿਨਾਂ ਵਿੱਚ ਸਾਨੂੰ 10 ਹਜ਼ਾਰ 500 ਕੰਟਰੋਲ ਯੂਨਿਟ, 21 ਹਜ਼ਾਰ 100 ਵੀਵੀਪੈਟ ਐਡੀਸ਼ਨਲ ਅਲਾਟਮੈਂਟ ਕੀਤਾ ਹੈ। ਪੰਜਾਬ ਵਿੱਚ ਮੱਧ ਪ੍ਰਦੇਸ਼ ਤੋਂ ਬੰਦ ਗੱਡੀਆਂ ਵਿੱਚ ਈਵੀਐੱਮ ਆ ਰਹੀਆਂ ਹਨ। ਸਾਡੀ ਟੀਮ ਹਰੇਕ ਜ਼ਿਲ੍ਹੇ ਵਿੱਚ ਗਈ ਹੋਈ ਹੈ। ਇਹ ਚਾਰ-ਪੰਜ ਲੋਕਾਂ ਦੀ ਟੀਮ ਹੈ। ਮਸ਼ੀਨਾਂ ਲੈ ਕੇ ਆ ਰਹੇ ਡਰਾਈਵਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਗੱਡੀ ਕਿਤੇ ਵੀ ਨਹੀਂ ਰੁਕਣੀ ਚਾਹੀਦੀ।

ਜੇਕਰ ਰੁਕਣਾ ਹੈ ਤਾਂ ਤੁਰੰਤ ਫੋਨ ਕਰਕੇ ਆਪਣੇ ਅਧਿਕਾਰੀਆਂ ਨੂੰ ਜਾਣਕਾਰੀ ਦੇਣੀ ਹੋਵੇਗੀ। ਜੇਕਰ ਰਾਤ ਨੂੰ ਰੁਕਣਾ ਹੈ ਤਾਂ ਪੁਲਿਸ ਥਾਣੇ ਵਿੱਚ ਹੀ ਰੁਕਣਾ ਹੈ। ਜਿੱਥੇ ਵੀ ਰੁਕਣਾ ਹੈ, ਉੱਥੇ ਜ਼ਿਆਦਾ ਸਮੇਂ ਤੱਕ ਨਹੀਂ ਰੁਕਣਾ। ਈਵੈਐੱਮ ਲਿਆ ਰਹੀਆਂ ਗੱਡੀਆਂ ਵਿੱਚ ਜੀਪੀਐੱਸ (GPS) ਲੱਗਾ ਹੁੰਦਾ ਹੈ।

ਜਦੋਂ ਈਵੀਐੱਮ ਸਾਡੇ ਸੂਬੇ ਵਿੱਚ ਆ ਜਾਣਗੀਆਂ ਤਾਂ ਜ਼ਿਲ੍ਹੇ ਦੇ ਡੀਸੀ, ਉਸ ਜ਼ਿਲ੍ਹੇ ਦੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਈਵੀਐੱਮ ਗੁਦਾਮ ਵਿੱਚ ਮਸ਼ੀਨਾਂ ਖੋਲ੍ਹੀਆਂ ਜਾਣਗੀਆਂ। ਉਸ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ।