India

ਸੁਪਰੀਮ ਕੋਰਟ ਨੇ ਇੱਕ ਪੋਰਟਲ ਕੀਤਾ ਸ਼ੁਰੂ, ਜਾਣੋ ਕੀ ਹੈ ਖਾਸੀਅਤ

Portal launched by Supreme Court for filing RTI applications

‘ਦ ਖ਼ਾਲਸ ਬਿਊਰੋ : ਦੇਸ਼ ਦੀ ਸਰਬਉੱਚ ਅਦਾਲਤ ਨੇ ਸੂਚਨਾ ਦੇ ਅਧਿਕਾਰ ਐਕਟ ਤਹਿਤ ਅਰਜ਼ੀਆਂ ਦਾਖ਼ਲ ਕਰਨ ਲਈ ਇੱਕ ਪੋਰਟਲ ਸ਼ੁਰੂ ਹੋ ਗਿਆ ਹੈ। ਸੀਜੇਆਈ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲਾ ਬੈਂਚ ਨੇ ਕੇਸ ਦੀ ਸੁਣਵਾਈ ਦੌਰਾਨ ਕਿਹਾ ਕਿ ਪੋਰਟਲ ਜਲਦੀ ਹੀ ਕੰਮ ਸ਼ੁਰੂ ਕਰ ਦੇਵੇਗਾ। ਸੀਜੇਆਈ ਨੇ ਕਿਹਾ, ‘‘ਇਸ ਤੋਂ ਪਹਿਲਾਂ ਕਿ ਅਸੀਂ ਕੇਸਾਂ ’ਤੇ ਸੁਣਵਾਈ ਸ਼ੁਰੂ ਕਰੀਏ, ਮੈਂ ਕਹਿਣਾ ਚਾਹੁੰਦਾ ਹਾਂ ਕਿ ਆਰਟੀਆਈ ਪੋਰਟਲ ਤਿਆਰ ਹੈ। ਇਹ 15 ਮਿੰਟਾਂ ਵਿੱਚ ਸ਼ੁਰੂ ਹੋ ਜਾਵੇਗਾ। ਜੇਕਰ ਕੁਝ ਮੁਸ਼ਕਲਾਂ ਆਉਂਦੀਆਂ ਹਨ, ਤਾਂ ਇਸ ਨੂੰ ਸਾਡੇ ਨਾਲ ਹੀ ਜ਼ਰ ਲੈਣਾ। ਜੇਕਰ ਕੋਈ ਪ੍ਰੇਸ਼ਾਨੀ ਹੈ ਤਾਂ ਮੈਨੂੰ ਦੱਸਣਾ…ਮੈਨੂੰ ਇਹ ਦੂਰ ਕਰਨ ’ਚ ਖ਼ੁਸ਼ੀ ਹੋਵੇਗੀ।’’

ਸੀਜੇਆਈ ਦੀ ਅਗਵਾਈ ਵਾਲਾ ਬੈਂਚ ਕਾਨੂੰਨ ਦੇ ਵਿਦਿਆਰਥੀਆਂ ਆਕ੍ਰਿਤੀ ਅਗਰਵਾਲ ਤੇ ਲਕਸ਼ੈ ਪੁਰੋਹਿਤ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਪਟੀਸ਼ਨਰਾਂ ਨੇ ਸੁਪਰੀਮ ਕੋਰਟ ਵਿੱਚ ਆਰਟੀਆਈ ਅਰਜ਼ੀ ਦਾਖ਼ਲ ਕਰਨ ਲਈ ਢਾਂਚਾ ਵਿਕਸਤ ਕੀਤੇ ਜਾਣ ਦੀ ਮੰਗ ਕੀਤੀ ਸੀ। ਸੀਜੇਆਈ ਨੇ 11 ਨਵੰਬਰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਪੋਰਟਲ ਲਾਂਚ ਲਈ ‘ਅਮਲੀ ਰੂਪ ’ਚ ਤਿਆਰ’ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨਾਲ ਸਬੰਧਤ ਆਰਟੀਆਈ ਅਰਜ਼ੀਆਂ ਪੋਸਟ ਰਾਹੀਂ ਹੀ ਦਾਖ਼ਲ ਕੀਤੀਆਂ ਜਾਂਦੀਆਂ ਸਨ।