Punjab

ਨਵੀਂ ਪਾਰਲੀਮੈਂਟ ਦੇ ਸਾਹਮਣੇ ਔਰਤਾਂ ਦੀ ਪੰਚਾਇਤ ਨੂੰ ਨਹੀਂ ਮਿਲੀ ਮਨਜ਼ੂਰੀ !

ਬਿਊਰੋ ਰਿਪੋਰਟ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ ਪਹਿਲਵਾਨਾਂ ਦਾ ਧਰਨਾ ਜੰਤਰ-ਮੰਤਰ ‘ਤੇ ਜਾਰੀ ਹੈ । ਸ਼ਨਿੱਚਰਵਾਰ ਨੂੰ ਮਾਮਲੇ ਵਿੱਚ ਸਟੇਟਸ ਰਿਪੋਰਟ ਨੂੰ ਲੈਕੇ ਦਿੱਲੀ ਪੁਲਿਸ ਰਾਉਜ ਐਵਨਿਊ ਕੋਰਟ ਪਹੁੰਚੀ । ਪੁਲਿਸ ਨੇ ਦੱਸਿਆ ਕਿ ਪੀੜਤਾਂ ਦੇ ਧਾਰਾ 164 ਦੇ ਤਹਿਤ ਬਿਆਨ ਦਰਜ ਕੀਤੇ ਗਏ ਹਨ ਅਤੇ ਮਾਮਲੇ ਦੀ ਸੁਣਵਾਈ 27 ਜੂਨ ਨੂੰ ਹੋਵੇਗੀ । ਉਧਰ 28 ਮਈ ਨੂੰ ਪਹਿਲਵਾਨਾਂ ਦੀ ਹਮਾਇਤ ਵਿੱਚ ਮਹਿਲਾਵਾਂ ਦੀ ਮਹਾਂ ਪੰਚਾਇਤ ਹੋਣ ਜਾ ਰਹੀ ਹੈ, ਪਰ ਦਿੱਲੀ ਪੁਲਿਸ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਹੈ ਇਸ ‘ਤੇ ਪਹਿਲਵਾਨਾਂ ਨੇ ਕਿਹਾ ਦਿੱਲੀ ਪੁਲਿਸ ਜਿੱਥੇ ਰੋਕੇਗੀ ਉੱਥੇ ਹੀ ਮਹਾਂ ਪੰਚਾਇਤ ਕਰਨਗੇ ।

ਇਸ ਤੋਂ ਪਹਿਲਾਂ ਯੋਗ ਗੁਰੂ ਬਾਬਾ ਰਾਮ ਦੇਵ ਦਾ ਗੁੱਸਾ ਬ੍ਰਿਜ ਭੂਸ਼ਣ ‘ਤੇ ਉਤਰਿਆ,ਉਨ੍ਹਾਂ ਕਿਹਾ ਕੁਸ਼ਤੀ ਸੰਘ ਦਾ ਮੁੱਖੀ ਧੀਆਂ-ਭੈਣਾ ਦੇ ਖਿਲਾਫ ਬਕਵਾਸ ਕਰ ਰਿਹਾ ਹੈ, ਉਸ ਨੂੰ ਫੌਰਨ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਜਦਕਿ ਬੀਜੇਪੀ ਆਗੂ ਬਬੀਤਾ ਫੋਗਾਟ ਨੇ ਪਹਿਲਵਾਨਾਂ ਦੇ ਧਰਨੇ ਨੂੰ ਲੈਕੇ ਸਵਾਲ ਚੁੱਕੇ ਹਨ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੰਢੂਨੀ ਨੂੰ ਅੰਦੋਲਨਜੀਵੀ ਕਰਾਰ ਦਿੱਤਾ ਹੈ।ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਔਰਤਾਂ ਦਾ ਜਥਾ ਰਵਾਨਾ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਤੰਜ ਕੱਸਿਆ ।

ਪੰਧੇਰ ਨੇ ਘੇਰੀ ਕੇਂਦਰ ਸਰਕਾਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਸਾਡਾ ਜਥਾ ਜੰਤਰ ਮੰਤਰ ‘ਤੇ ਖਿਡਾਰੀਆਂ ਨੂੰ ਹਮਾਇਤ ਦੇਣ ਦੇ ਲਈ ਪਹੁੰਚ ਰਿਹਾ ਹੈ,ਉਨ੍ਹਾਂ ਕਿਹਾ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਾਂਗੇ ਕਿ ਬ੍ਰਿਜ ਭੂਸ਼ਣ ਨੂੰ ਫੌਰਨ ਗ੍ਰਿਫਤਾਰ ਕੀਤਾ ਜਾਵੇ ਅਤੇ ਭਾਰਤੀ ਕੁਸ਼ਤੀ ਸੰਘ ਤੋਂ ਅਸਤੀਫਾ ਲਿਆ ਜਾਵੇ,ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਇੱਕ ਪਾਸੇ ਧੀਆਂ ਦੇ ਸਨਮਾਨ ਅਤੇ ਬੇਟੀ ਪੜਾਓ ਬੇਟੀ ਬਚਾਓ ਦਾ ਨਾਅਰਾ ਲਗਾਉਂਦੇ ਹਨ ਪਰ ਕੌਮਾਂਤਰੀ ਪੱਧਰ ਦੀ ਖਿਡਾਰਣਾਂ ਇਨ੍ਹੇ ਦਿਨ ਤੋਂ ਧਰਨੇ ‘ਤੇ ਬੈਠੀਆਂ ਹਨ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ,ਪੰਧੇਰ ਨੇ ਕਿਹਾ ਇਸ ਨਾਲ ਕੌਮਾਂਤਰੀ ਪੱਧਰ ‘ਤੇ ਵੀ ਭਾਰਤ ਦੀ ਕਾਫੀ ਬਦਨਾਮੀ ਹੋ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਬ੍ਰਿਜ ਭੂਸ਼ਣ ਦੇ ਖਿਲਾਫ 31 ਮੁਕਦਮੇ ਦਰਜ ਹਨ,ਮਹਿਲਾ ਦੇਸ਼ ਦੀ ਤਾਕਤ ਹਨ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ । ਅਜਿਹੇ ਵਿੱਚ ਇਹ ਮੁਕਲ ਕਿਵੇਂ ਚੱਲੇਗਾ । ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਜਦੋਂ ਤੱਕ ਇਨਸਾਫ ਨਹੀਂ ਮਿਲ ਦਾ ਹੈ ਉਦੋਂ ਤੱਕ ਹਮਾਇਤ ਹੁੰਦੀ ਰਹੇਗੀ ।

ਪਹਿਲਵਾਨਾਂ ਨੂੰ ਕੌਮਾਂਤਰੀ ਹਮਾਇਤ

ਟੋਕਿਓ ਓਲੰਪਿਕ ਵਿੱਚ ਸੋਨੇ ਦਾ ਤਗਮਾ ਜੇਤੂ ਤਿੰਨ ਵਾਰ ਦੇ ਵਰਲਡ ਚੈਂਪੀਅਨ ਜਾਪਾਨ ਦੀ ਰਿਸਾਕੋ ਕਵਾਈ ਨੇ ਪਹਿਲਵਾਨਾਂ ਦੀ ਹਮਾਇਤ ਕੀਤੀ ਹੈ,ਉਨ੍ਹਾਂ ਨੇ ਟਵੀਟ ਕਰਦੇ ਹਮਾਇਤ ਕੀਤੀ ਹੈ, ਮਹਿਲਾ ਪਹਿਲਵਾਨਾਂ ਦੇ ਅੰਦੋਲਨ ਨੂੰ ਪਹਿਲੀ ਕੌਮਾਂਤਰੀ ਹਮਾਇਤ ਮਿਲੀ ਹੈ । ਜੰਤਰ-ਮੰਤਰ ‘ਤੇ ਪਹਿਲਵਾਨਾਂ ਦੀ ਹਮਾਇਤ ਵਿੱਚ ਹਰਿਆਣਾ ਦੀ ਜੂਨੀਅਰ ਮਹਿਲਾ ਕੋਚ ਵੀ ਪਹੁੰਚੀ, ਮਹਿਲਾ ਕੋਚ ਨੇ ਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ‘ਤੇ ਸ਼ਰੀਰਕ ਸੋਸ਼ਣ ਦਾ ਇਲਜ਼ਾਮ ਲਗਾਇਆ ਸੀ ।

ਬਬੀਤਾ ਫੋਗਾਟ ਨੇ ਕਿਹਾ ਅੰਦੋਲਨਜੀਵੀ ਕਰ ਰਹੇ ਹਨ ਅਗਵਾਈ

ਇਸ ਮਾਮਲੇ ਵਿੱਚ ਬੀਜੇਪੀ ਦੀ ਆਗੂ ਅਤੇ ਪਹਿਲਵਾਨ ਬਬੀਤਾ ਫੋਗਾਟ ਨੇ ਪਹਿਲਵਾਨਾਂ ਦੇ ਧਰਨੇ ਨੂੰ ਲੈਕੇ ਗੁੱਸਾ ਫੁੱਟ ਗਿਆ, ਬਬੀਤਾ ਫੋਗਾਟ ਨੇ ਕਿਹਾ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਜੰਤਰ ਮੰਤਰ ‘ਤੇ ਸ਼ੁਰੂ ਹੋਏ ਅੰਦੋਲਨ ਦੀ ਅਗਵਾਈ ਹੁਣ ਗੁਰਨਾਮ ਸਿੰਘ ਚੰਢੂਨੀ ਵਰਗੇ ਅੰਦੋਲਨਜੀਵੀ ਕਰ ਰਹੇ ਹਨ।