Sports

ਚੈੱਨਈ ਤੇ ਗੁਜਰਾਤ ਦੇ IPL ਫਾਈਨਲ ‘ਚ ਮੀਂਹ ਦੇ ਅਸਾਰ !ਮੈਚ ਰੱਦ ਹੋਇਆ ਤਾਂ ਕਿਹੜੀ ਟੀਮ ਬਣੇਗੀ ਚੈਂਪੀਅਨ ? ਇਹ ਹੈ ਨਾਂ

ਬਿਊਰੋ ਰਿਪੋਰਟ : IPL 2023 ਦਾ ਖਿਤਾਬੀ ਮੁਕਾਬਲਾ 28 ਮਈ ਨੂੰ ਖੇਡਿਆ ਜਾਵੇਗਾ। ਇਸ ਮਹਾਂ-ਮੁਕਾਬਲੇ ਵਿੱਚ ਚੈੱਨਈ ਸੁਪਰ ਕਿੰਗ ਅਤੇ ਗੁਜਰਾਜ ਟਾਇਟੰਸ (CSK vs GT) ਦੀ ਟੀਮਾਂ ਆਹਮੋ-ਸਾਹਮਣੇ ਹੋਣਗੀਆਂ,ਇਹ ਮੈਚ ਅਹਿਮਦਾਬਾਦ ਦੇ ਨਰੇਂਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਪਰ ਜੇਕਰ ਇਹ ਮੈਚ ਮੀਂਹ ਦੀ ਵਜ੍ਹਾ ਕਰਕੇ ਰੱਦ ਹੋਇਆ ਤਾਂ ਕਿਹੜੀ ਟੀਮ ਫਾਈਨਲ ਵਿੱਚ ਜਿੱਤੇਗੀ ਇਸ ਬਾਰੇ ਕਾਫੀ ਘੱਟ ਲੋਕ ਜਾਣ ਦੇ ਹਨ,ਆਉ ਤੁਹਾਨੂੰ ਦੱਸ ਦੇ ਹਾਂ।

ਮੈਚ ਰੱਦ ਹੋਣ ਤੋਂ ਬਾਅਦ ਕਿਹੜੀ ਟੀਮ ਬਣੇਗੀ ਚੈਂਪੀਅਨ

ਪਲੇਆਫ ਮੁਕਾਬਲੇ ਅਤੇ ਫਾਈਨਲ ਮੈਚ ਦੇ ਨਿਯਮ ਕਾਫੀ ਵੱਖ ਹਨ । IPL ਦੀ ਲੀਗ ਰਾਊਂਡ ਵਿੱਚ ਜੇਕਰ ਕੋਈ ਮੈਚ ਰੱਦ ਹੁੰਦਾ ਹੈ ਤਾਂ ਦੋਵੇ ਟੀਮਾਂ ਨੂੰ 1-1 ਪੁਆਇੰਟ ਮਿਲ ਦਾ ਹੈ, ਅਜਿਹੇ ਵਿੱਚ ਕੁਝ ਲੋਕਾਂ ਦੇ ਮਨ ਵਿੱਚ ਇਹ ਸਵਾਲ ਉਠ ਰਿਹਾ ਹੋਵੇਗਾ ਕਿ ਜੇਕਰ ਕੁਆਲੀਫਾਈਅਰ ਵਿੱਚ ਮੀਂਹ ਕਾਰਨ ਮੈਚ ਰੱਦ ਹੁੰਦਾ ਹੈ ਤਾਂ ਕਿਹੜੀ ਟੀਮ ਇਸ ਸੀਜ਼ਨ ਦੀ ਚੈਂਪੀਅਨ ਬਣੇਗੀ । ਤੁਹਾਨੂੰ ਦੱਸ ਦਿੰਦੇ ਹਾਂ IPL ਨਿਯਮਾਂ ਦੇ ਮੁਤਾਬਿਕ ਫਾਈਨਲ ਦੇ ਲਈ ਇਸ ਵਾਰ ਰਿਜ਼ਰਵ ਦਿਨ ਨਹੀਂ ਰੱਖਿਆ ਗਿਆ ਹੈ, ਇਸ ਲਈ ਮੈਚ ਦੇ ਦਿਨ IPL 2023 ਦੇ ਫਾਈਨਲ ਜੇਤੂ ਦਾ ਫੈਸਲਾ ਕੀਤਾ ਜਾਵੇਗਾ ।

ਫਾਈਨਲ ਮੈਚ ਵਿੱਚ IPL ਦਾ ਨਿਯਮ

ਚੈੱਨਈ ਸੁਪਰ ਕਿੰਗਸ ਅਤੇ ਗੁਜਰਾਤ ਟਾਇਟਨਸ ਦੇ ਵਿਚਾਲੇ ਮੈਚ ਪੂਰਾ ਕਰਨ ਦੇ ਲਈ ਵਾਧੂ 120 ਮਿੰਟ ਹਨ । IPL 2023 ਦੇ ਫਾਈਨਲ ਵਿੱਚ ਕੱਟ ਆਫ ਟਾਇਮ ਜੇਕਰ 7:30 ਮਿੰਟ ‘ਤੇ ਸ਼ੁਰੂ ਹੁੰਦਾ ਹੈ ਤਾਂ 5 ਓਵਰ ਪ੍ਰਤੀ ਸਾਇਡ ਗੇਮ ਦੇ ਲਈ 11.56 ਵਜੇ ਤੱਕ ਹੋਵੇਗਾ ਅਤੇ ਜੇਕਰ ਇਹ 8 ਵਜੇ ਸ਼ੁਰੂ ਹੁੰਦਾ ਹੈ ਤਾਂ ਕੱਟ ਆਫ ਟਾਇਮ 12:26 ਤੱਕ ਹੋਵੇਗਾ, ਪਰ ਮੈਚ ਵਿੱਚ ਇੱਕ ਬਾਲ ਵੀ ਖੇਡਣ ਦਾ ਮੌਕਾ ਨਹੀਂ ਮਿਲ ਦਾ ਹੈ ਤਾਂ ਗਰੁੱਪ ਸਟੇਜ ਦੇ ਪੁਆਇੰਟ ‘ਤੇ ਨੰਬਰ 1 ਤੇ ਰਹਿਣ ਵਾਲੀ ਟੀਮ ਨੂੰ ਜੇਤੂ ਐਲਾਨ ਦਿੱਤਾ ਜਾਵੇਗਾ ।

ਮੈਚ ਰੱਦ ਹੋਣ ‘ਤੇ ਗੁਜਰਾਤ ਟਾਇਟੰਸ ਬਣੇਗੀ ਚੈਂਪੀਅਨ

IPL 2023 ਦੇ ਲੀਗ ਰਾਉਂਡ ਵਿੱਚ 10 ਮੈਚ ਜਿੱਤ ਕੇ ਗੁਜਰਾਤ ਦੀ ਟੀਮ ਪੁਆਇੰਟ ਟੇਬਲ ਵਿੱਚ 20 ਅੰਕਾਂ ਨਾਲ ਟਾਮ ‘ਤੇ ਰਹੀ ਸੀ। ਉਧਰ ਚੈੱਨਈ ਸੁਪਰ ਕਿੰਗ ਆਪਣੇ 14 ਪੁਆਇੰਟ ਨਾਲ 8 ਮੈਚਾਂ ਵਿੱਚ ਜਿੱਤ ਹਾਸਲ ਕਰਕੇ 17 ਅੰਕਾਂ ਦੇ ਨਾਲ ਪੁਆਇੰਟ ਟੇਬਲ ‘ਤੇ ਦੂਜੇ ਨੰਬਰ ‘ਤੇ ਰਹੀ ਸੀ । ਅਜਿਹੇ ਵਿੱਚ ਫਾਈਨਲ ਜੇਕਰ ਮੀਂਹ ਦੀ ਵਜ੍ਹਾ ਕਰਕੇ ਰੱਦ ਹੋ ਜਾਂਦਾ ਹੈ ਤਾਂ ਗੁਜਰਾਤ ਟਾਇਟੰਸ (Gujarat Titans) ਦੀ ਟੀਮ ਲਗਾਤਾਰ ਦੂਜੀ ਵਾਰ ਚੈਂਪੀਅਨ ਬਣ ਜਾਵੇਗੀ ।