Punjab

‘ਰਾਤੀ ਮਿਲਣ ਨਾ ਆਈ ਓਏ ,ਪਿੰਡ ਪਹਿਰਾ ਲੱਗ ਦਾ’! ਮੁੜ ਤੋਂ ਪੰਜਾਬ ਦੇ ਇਸ ਸ਼ਹਿਰ ‘ਚ ਗੂੰਝਿਆ ਇਹ ਗਾਣਾ !

ਬਿਊਰੋ ਰਿਪੋਰਟ : ਪੰਜਾਬ ਵਿੱਚ ਇੱਕ ਸਮਾਂ ਸੀ ਜਦੋਂ ਕਾਲਾ ਕੱਛਾ ਗਿਰੋਹ ਦੀ ਦਹਿਸ਼ਤ ਇਨ੍ਹੀ ਜ਼ਿਆਦਾ ਹੋ ਗਈ ਸੀ ਕਿ ਪਿੰਡਾਂ ਵਿੱਚ ਰਾਤ ਨੂੰ ਪਹਿਰਾ ਲੱਗ ਦਾ ਸੀ। ਇੱਥੋਂ ਤੱਕ ਪੰਜਾਬੀ ਦੇ ਮਸ਼ਹੂਰ ਗਾਇਬ ਬੱਬੂ ਮਾਨ ਨੇ ਇਸ ‘ਤੇ ਗਾਣਾ ਵੀ ਕੱਢ ਦਿੱਤਾ ਸੀ,’ਰਾਤੀ ਮਿਲਣ ਨਾ ਆਈ ਓਏ ,ਪਿੰਡ ਪਹਿਰਾ ਲੱਗ ਦਾ’ । ਇੱਕ ਵਾਰ ਮੁੜ ਤੋਂ ਹੁਣ ਪੰਜਾਬ ਵਿੱਚ ਕਾਲਾ ਕੱਛਾ ਗਿਰੋਹ ਐਕਟਿਵ ਨਜ਼ਰ ਆ ਰਿਹਾ ਹੈ । ਜਲੰਧਰ ਵਿੱਚ ਤਾਂ ਗਿਰੋਹ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਇਆਂ ਹਨ। ਗਿਰੋਹ ਦੇ ਮੈਂਬਰ ਰਾਤ ਦੇ ਹਨੇਰੇ ਵਿੱਚ ਵਾਰਦਾਤ ਨੂੰ ਅੰਜਾਮ ਦਿੰਦੇ ਹਨ,ਇੱਕ ਘਰ ਵਿੱਚ ਕਾਲਾ ਕੱਛਾ ਗਿਰੋਹ ਦੇ ਮੈਂਬਰ ਵੜੇ ਸੀ । ਪਰ ਮਕਾਨ ਮਾਲਿਕ ਦੇ ਉੱਠ ਜਾਣ ਅਤੇ ਲਾਈਟ ਜਲਾਉਣ ਦੀ ਵਜ੍ਹਾ ਕਰਕੇ ਗੈਂਗ ਦੇ ਮੈਂਬਰ ਭੱਜ ਗਏ।

ਕਿਵੇਂ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਕਾਲਾ ਕੱਛਾ ਗਿਰੋਹ

ਕਾਲਾ ਕੱਛਾ ਗਿਰੋਹ ਮੈਂਬਰਾਂ ਦੇ ਸਰੀਰ ‘ਤੇ ਤੇਲ ਲੱਗਿਆ ਹੁੰਦਾ ਹੈ ਅਤੇ ਮੂੰਹ ‘ਤੇ ਕਾਲਕ ਹੁੰਦੀ ਹੈ, ਇਸ ਦੇ ਪਿੱਛੇ ਮਕਸਦ ਹੁੰਦਾ ਹੈ ਜੇਕਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੋਈ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰੇ ਤਾਂ ਉਹ ਅਸਾਨੀ ਨਾਲ ਛੁੱਟ ਜਾਣ ਅਤੇ ਪਛਾਣ ਵਿੱਚ ਨਾ ਆਉਣ। 2 ਦਹਾਕੇ ਪਹਿਲਾਂ ਇਸ ਗਿਰੋਹ ਦੀ ਪੂਰੇ ਪੰਜਾਬ ਵਿੱਚ ਦਹਿਸ਼ਤ ਸੀ ਪਿੰਡਾ ਵਿੱਚ ਪਹਿਰੇ ਲੱਗ ਦੇ ਸਨ। ਪਰ ਹੋਲੀ-ਹੋਲੀ ਕਾਲਾ ਕੱਛਾ ਗਿਰੋਹ ਖਤਮ ਹੋ ਗਿਆ,ਪਰ ਹੁਣ ਮੁੜ ਤੋਂ ਇਸ ਗੈਂਗ ਦੀ ਸਰਗਰਮੀਆਂ ਵੱਧ ਗਈਆਂ ਹਨ ।

ਪੁਲਿਸ ਨੇ ਪੋਸਟ ਜਾਰੀ ਕੀਤੇ

ਪੁਲਿਸ ਨੇ ਸ਼ਹਿਰ ਵਿੱਚ ਕਾਲਾ ਕੱਛਾ ਗਿਰੋਹ ਦੇ ਐਕਟਿਵ ਹੋਣ ਤੋਂ ਬਾਅਦ ਪੋਸਟਰ ਜਾਰੀ ਕਰ ਦਿੱਤੇ ਹਨ, ਸ਼ਹਿਰ ਦੀਆਂ ਦੀਵਾਰਾਂ ‘ਤੇ ਇਸ ਨੂੰ ਲਗਾਇਆ ਜਾ ਰਿਹਾ ਹੈ, ਕਾਲਾ ਕੱਛਾ ਗਿਰੋਹ ਦੀ ਹਲਚਲ ਨਾਰਥ ਵਿਧਾਨਸਭਾ ਖੇਤਰ ਦੇ ਇਲਾਕੇ ਵਿੱਚ ਵੇਖੀ ਗਈ ਹੈ,ਪੁਲਿਸ ਨੇ ਇਸ ਸਬੰਧ ਵਿੱਚ ਕੁਝ ਲੋਕਾਂ ਨੂੰ ਡਿਟੇਨ ਕੀਤਾ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। SHO ਜਤਿੰਦਰ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੇਠ ਹੁਕਮ ਚੰਦ ਕਾਲੋਨੀ ਵਿੱਚ ਪੁਲਿਸ ਨੂੰ ਕਾਲਾ ਕੱਛਾ ਗਿਰੋਹ ਦੀ ਸ਼ਿਕਾਇਤ ਮਿਲੀ ਸੀ,ਕੁਝ ਲੋਕ ਅੰਡਰਵੀਅਰ ਪਾਕੇ ਕਾਲੋਨੀ ਵਿੱਚ ਵੇਖੇ ਗਏ ਸਨ,ਮੁਲਜ਼ਮਾਂ ਨੂੰ ਫੜਨ ਦੇ ਲਈ ਇੱਕ ਟੀਮ ਦਾ ਵੀ ਗਠਨ ਕੀਤਾ ਗਿਆ ਹੈ।

ਇਲਾਕੇ ਵਿੱਚ ਪੁਲਿਸ ਦੀ ਗਸ਼ਤ ਵੱਧਾ ਦਿੱਤੀ ਗਈ ਹੈ,ਪੁਲਿਸ ਦੀ PCR ਟੀਮ ਨੂੰ ਵੀਡੀਓ ਕਲਿੱਪ ਦੇ ਦਿੱਤੀ ਹੈ, ਬਾਕੀ ਟੀਮ ਨੂੰ ਵੀ ਅਲਰਟ ਕਰ ਦਿੱਤਾ ਹੈ,ਝੁੱਗੀ ਝੌਪੜੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਨ,ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਸ਼ੱਕੀ ਲੋਕਾਂ ਦੇ ਬਾਰੇ ਕੁਝ ਪਤਾ ਲੱਗੇ ਤਾਂ ਫੌਰਨ ਪੁਲਿਸ ਨੂੰ ਇਤਲਾਹ ਕੀਤੀ ਜਾਵੇ, ਪੁਲਿਸ ਨੇ ਕਿਹਾ ਉਨ੍ਹਾਂ ਦੀ ਕੋਸ਼ਿਸ਼ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ।