India

ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇਗਾ ‘ਭਾਰਤ ਰਤਨ’ ! ਇਸ ਵਜ੍ਹਾ ਨਾਲ PM ਮੋਦੀ ਦੇ ਹਨ ਸਿਆਸੀ ਗੁਰੂ

ਬਿਉਰੋ ਰਿਪੋਰਟ : ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਰਤ ਰਤਨ ਮਿਲੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ । ਸਾਬਕ ਪ੍ਰਧਾਨ ਮੰਤਰੀ ਅਟਲ ਬਿਹਾਰ ਵਾਜਪਾਈ ਤੋਂ ਬਾਅਦ ਉਹ ਦੂਜੇ ਬੀਜੇਪੀ ਦੇ ਆਗੂ ਹਨ ਜਿੰਨਾਂ ਨੂੰ ਭਾਰਤ ਰਤਨ ਦਾ ਸਨਮਾਨ ਦਿੱਤਾ ਜਾਾਵੇਗਾ। ਹੁਣ ਤੱਕ 49 ਲੋਕਾਂ ਨੂੰ ਭਾਰਤ ਰਤਨ ਦਿੱਤਾ ਜਾ ਚੁਕਿਆ ਹੈ । ਇਹ ਸਨਮਾਨ ਪਾਉਣ ਵਾਲੇ ਅਡਵਾਨੀ ਹੁਣ ਤੱਕ ਦੀ 50ਵੀਂ ਹਸਤੀ ਹਨ। ਮੋਦੀ ਨੇ ਸੋਸ਼ਲ ਮੀਡੀਆ ‘ਤੇ ਅਡਵਾਨੀ ਦੇ ਨਾਲ ਆਪਣੀ 2 ਤਸਵੀਰਾਂ ਸ਼ੇਅਰ ਕੀਤੀਆ ਹਨ ਅਤੇ ਉਨ੍ਹਾਂ ਨੂੰ ਮੁਕਾਬਕ ਦਿੱਤੀ ਹੈ ।ਮੋਦੀ ਨੇ ਲਿਖਿਆ ‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਭਾਰਤ ਰਤਨ ਦਿੱਤਾ ਜਾਵੇਗਾ, ਮੈਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਉਹ ਸਾਡੇ ਸਮੇਂ ਦੇ ਸਨਮਾਨਿਤ ਆਗੂ ਸਨ । ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨਹੀਂ ਭੁਲਾਇਆ ਜਾ ਸਕਦਾ ਹੈ। ਉਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਸ਼ੁਰੂਆਤ ਕੀਤੀ ਸੀ । ਉਹ ਦੇਸ਼ ਦੇ ਉੱਪ ਪ੍ਰਧਾਨ ਮੰਤਰ ਦੇ ਅਹੁਦੇ ‘ਤੇ ਪਹੁੰਚੇ ।

ਅਡਵਾਨੀ ਨੂੰ ਪ੍ਰਧਾਨ ਮੰਤਰ ਮੋਦੀ ਦਾ ਸਿਆਸੀ ਗੁਰੂ ਵੀ ਮੰਨਿਆ ਜਾਂਦਾ ਹੈ । ਗੁਜਰਾਤ ਦੰਗਿਆਂ ਦੌਰਾਨ ਤਤਕਾਲ ਪ੍ਰਧਾਨ ਮੰਤਰੀ ਵਾਜਪਾਈ ਨੇ ਮੁੱਖ ਮੰਤਰੀ ਰਹਿੰਦੇ ਹੋਏ ਮੋਦੀ ਨੂੰ ਰਾਜ ਧਰਮ ਦਾ ਪਾਲਨ ਕਰਨ ਦੀ ਨਸੀਹਤ ਦਿੱਤੀ ਸੀ ਅਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ ਤਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਮੋਦੀ ਦੀ ਮੁੱਖ ਮੰਤਰੀ ਦੀ ਕੁਰਸੀ ਬਚਾਈ ਸੀ ।

ਇਸ ਤੋਂ ਪਹਿਲਾਂ 23 ਜਨਵਰੀ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਪੂਰੀ ਠਾਕੁਰ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਸੀ। ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ 24 ਜਨਵਰੀ ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਐਲਾਨ ਕੀਤਾ ਸੀ। ਕਪੂਰੀ ਠਾਕੁਰ 2 ਵਾਰ ਬਿਹਾਰ ਦੇ ਮੁੱਖ ਮੰਤਰੀ ਅਤੇ ਇੱਕ ਵਾਰ ਡਿਪਟੀ ਸੀਐੱਮ ਰਹਿ ਚੁੱਕੇ ਹਨ। ਉਹ ਪਿਛੜੇ ਵਰਗ ਦੇ ਹਿੱਤਾ ਦੀ ਵਕਾਲਤ ਕਰਨ ਦੇ ਲਈ ਜਾਣੇ ਜਾਂਦੇ ਹਨ ।

ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ ਕਰਾਚੀ ਵਿੱਚ ਹੋਇਆ ਸੀ। 2002 ਤੋਂ 2004 ਦੇ ਵਿਚਾਲੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ 7ਵੇਂ ਉੱਪ ਪ੍ਰਧਾਨ ਮੰਤਰੀ ਰਹੇ । ਇਸ ਤੋਂ ਪਹਿਲਾਂ 1998 ਤੋਂ 2004 ਦੇ ਵਿਚਾਲੇ NDA ਸਰਕਾਰ ਵਿੱਚ ਉਹ ਗ੍ਰਹਿ ਮੰਤਰੀ ਰਹੇ । ਉਹ ਬੀਜੇਪੀ ਦੇ ਫਾਉਂਡਰ ਮੈਂਬਰਾਂ ਵਿੱਚ ਸ਼ਾਮਲ ਸਨ । ਉਨ੍ਹਾਂ ਨੂੰ 2015 ਵਿੱਚ ਪਦਮ ਵਿਭੂਸ਼ਣ ਵੀ ਮਿਲਿਆ ਸੀ।

ਅਡਵਾਨੀ ਨੇ ਸਿਆਸਤ ਵਿੱਚ 1942 ਵਿੱਚ RSS ਦੇ ਵਲੰਟੀਅਰ ਦੇ ਤੌਰ ‘ਤੇ ਕਦਮ ਰੱਖਿਆ ਸੀ। ਫਿਰ ਅਡਵਾਨੀ 1970 ਤੋਂ 1972 ਤੱਕ ਜਨਸੰਘ ਦੀ ਦਿੱਲੀ ਇਕਾਈ ਦੇ ਪ੍ਰਧਾਨ ਰਹੇ । 1973 ਤੋਂ 1977 ਤੱਕ ਜਨਸੰਘ ਦੇ ਕੌਮੀ ਪ੍ਰਧਾਨ ਰਹੇ । 1970 ਤੋਂ 1989 ਤੱਕ ਉਹ 4 ਵਾਰਾ ਰਾਜਸਭਾ ਦੇ ਮੈਂਬਰ ਰਹੇ । ਇਸ ਵਿਚਾਲੇ 1977 ਵਿੱਚ ਉਹ ਜਨਤਾ ਪਾਰਟੀ ਦੇ ਜਨਰਲ ਸਕੱਤਰ ਵੀ ਰਹੇ । 1977 ਤੋਂ 1979 ਤੱਕ ਕੇਂਦਰ ਦੀ ਮੋਰਾਰਜੀ ਦੇਸਾਈ ਦੀ ਸਰਕਾਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਬਣੇ । 1986-91 ਅਤੇ 1993-98 ਅਤੇ 2004-05 ਤੱਕ ਉਹ ਬੀਜੇਪੀ ਦੇ ਕੌਮੀ ਪ੍ਰਧਾਨ ਰਹੇ । 1989 ਵਿੱਚ 9ਵੀਂ ਲੋਕਸਭਾ ਦੇ ਲਈ ਦਿੱਲੀ ਤੋਂ ਐੱਮਪੀ ਚੁਣੇ ਗਏ । 1989-91 ਤੱਕ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ । 1991, 1998, 1999, 2004, 2009 ਅਤੇ 2014 ਵਿੱਚ ਉਹ ਗਾਂਧੀ ਨਗਰ ਤੋਂ ਲੋਕਸਭਾ ਦੇ ਐੱਮਪੀ ਚੁਣੇ ਗਏ । 1998 ਤੋਂ 2004 ਤੱਕ NDA ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ। ਉਹ ਅਟਰ ਬਿਹਾਰੀ ਵਾਜਪਾਈ ਸਰਕਾਰ ਵਿੱਚ 2002 ਤੋਂ 2004 ਤੱਕ ਉੱਪ ਮੁੱਖ ਪ੍ਰਧਾਨ ਮੰਤਰੀ ਰਹੇ। 2015 ਵਿੱਚ ਉਹ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤੇ ਗਏ ।