Punjab

ਪੰਜਾਬ ਦੇ ਮਿੰਨੀ ਗੋਆ ‘ਚ ਅੱਜ ਤੋਂ ‘NRIs ਮਿਲਣੀ’ ਦੀ ਸ਼ੁਰੂਆਤ

The start of 'NRIs meeting' in Mini Goa of Punjab from today.

ਚੰਡੀਗੜ੍ਹ : ਵਿਦੇਸ਼ਾਂ ਵਿਚ ਵਸੱਦੇ ਪੰਜਾਬੀਆਂ ਲਈ ਪੰਜਾਬ ਦੀ ਮਾਨ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਹੈ। ਹੁਣ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ਿਆਂ ਜਾਂ ਜਾਇਦਾਦਾਂ ਨੂੰ ਗਲਤ ਤਰੀਕੇ ਨਾਲ ਵੇਚਣ ਦੀ ਪ੍ਰਕਿਰਿਆ ਨੂੰ ਖਤਮ ਕੀਤਾ ਜਾਵੇਗਾ।

ਵਿਦੇਸ਼ਾਂ ਵਿੱਚ ਬੈਠੇ ਪੰਜਾਬ ਦੇ ਐਨ.ਆਰ.ਆਈ ਨੂੰ ਸਹੂਲਤ ਮਿਲੇਗੀ। ਆਮ ਲੋਕਾਂ ਦੀ ਸਹੂਲਤ ਲਈ ਵਿਦੇਸ਼ਾਂ ਤੋਂ ਪ੍ਰਾਪਤ ਪਾਵਰ ਆਫ਼ ਅਟਾਰਨੀ ਦੀ ਆਨਲਾਈਨ ਐਂਬੋਸਿੰਗ ਸ਼ੁਰੂ ਕਰਨ ਲਈ ਸਿਖਲਾਈ ਪ੍ਰੋਗਰਾਮ ਮੁਕੰਮਲ ਕਰ ਲਏ ਗਏ ਹਨ। ਜੇਕਰ ਪੰਜਾਬ ਦਾ ਕੋਈ ਵੀ ਵਿਅਕਤੀ ਵਿਦੇਸ਼ ਵਿੱਚ ਬੈਠ ਕੇ ਜਾਇਦਾਦ ਵੇਚਣ ਜਾਂ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਦੇਸ਼ ਦੇ ਹਾਈ ਕਮਿਸ਼ਨ ਤੋਂ ਪਾਵਰ ਆਫ਼ ਅਟਾਰਨੀ ਤਿਆਰ ਕਰਕੇ ਭੇਜਣੀ ਪਵੇਗੀ। ਜਿਸ ‘ਤੇ ਉਹ ਆਪਣੀ ਜਾਇਦਾਦ ਆਪਣੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਜਾਂ ਕਿਸੇ ਹੋਰ ਵਿਅਕਤੀ ਨੂੰ ਵੇਚਣ ਦਾ ਅਧਿਕਾਰ ਦੇਵੇਗਾ।

ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਤੋਂ ਅਸੀਂ ਪੰਜਾਬ ‘ਚ ਪਰਵਾਸੀ ਪੰਜਾਬੀਆਂ ਲਈ ‘NRIs ਮਿਲਣੀ’ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ‘ਚ NRIs ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਪਹਿਲੀ ‘NRI ਮਿਲਣੀ’ ਅਸੀਂ ਪਠਾਨਕੋਟ ਦੇ ਪਿੰਡ ਚਮਰੌੜ (ਮਿੰਨੀ ਗੋਆ) ‘ਚ ਇਸ ਕਰਕੇ ਰੱਖੀ ਹੈ ਤਾਂ ਜੋ ਬਾਹਰ ਵਸਦੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦੇ ਕੁੱਝ ਵੱਖਰੇ ਰੰਗ ਵੀ ਵਿਖਾਏ ਜਾਣ।  ਪੇਕੇ ਘਰ ਪੰਜਾਬ ਵੱਲੋਂ ਸਾਰੇ NRIs ਨੂੰ “ਜੀ ਆਇਆਂ ਨੂੰ।

ਪ੍ਰਵਾਸੀ ਭਾਰਤੀ ਮਿਲਣੀ ਸਮਾਗਮ ਸਵੇਰੇ 10 ਵਜੇ ਮਿੰਨੀ ਗੋਆ ਵਿਖੇ ਸ਼ੁਰੂ ਹੋਵੇਗਾ ਅਤੇ ਮੁੱਖ ਮੰਤਰੀ ਪੰਜਾਬ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਆਏ ਪ੍ਰਵਾਸੀ ਭਾਰਤੀਆਂ ਨੂੰ ਮਿਲਣਗੇ। ਇਸ ਪ੍ਰੋਗਰਾਮ ਵਿੱਚ ਚਾਰ ਜ਼ਿਲ੍ਹਿਆਂ ਤੋਂ 1000 ਦੇ ਕਰੀਬ ਪ੍ਰਵਾਸੀ ਭਾਰਤੀ ਆ ਰਹੇ ਹਨ। ਪ੍ਰੋਗਰਾਮ ਦਾ ਮੁੱਖ ਮੰਤਵ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ।