‘ਦ ਖ਼ਾਲਸ ਬਿਊਰੋ:-
ਕੰਮ ਪ੍ਰਤੀ ਲਗਨ ਹੋਵੇ ਤਾਂ, ਨਤੀਜੇ ਹਮੇਸ਼ਾ ਸ਼ਾਨਦਾਰ ਹੀ ਨਿੱਕਲਦੇ ਹਨ। ਕੁੱਝ ਅਜਿਹਾ ਹੀ ਵਾਪਰਿਆ ਇੰਡੀਆਨਾ ਦੇ ਟਿਪਟਨ ਵਿੱਚ ਇੱਕ ਪੀਜ਼ਾ ਡਿਲੀਵਰੀ ਕਰਨ ਵਾਲੇ ਕਰਮਚਾਰੀ ਨਾਲ। ਰਾਬਰਟ ਪੀਟਰਜ਼ ਨਾਂ ਦਾ ਇਹ ਪੀਜ਼ਾ ਹੱਟ ਦਾ ਕਰਮਚਾਰੀ 31 ਸਾਲਾਂ ਤੋਂ ਆਪਣਾ ਕੰਮ ਪੂਰੀ ਲਗਨ ਨਾਲ ਕਰ ਰਿਹਾ ਸੀ। ਇਸੇ ਲਈ ਉਹ ਟਿਪ ਵਿੱਚ ਕਾਰ ਹਾਸਿਲ ਕਰਨ ‘ਚ ਸਫਲ ਰਿਹਾ ਹੈ। ਪੀਜ਼ਾ ਹੱਟ ਦੇ ਇੱਕ ਰੈਗੁਲਰ ਗ੍ਰਾਹਕ ਟੈਨਰ ਲੈਂਗਲੀ ਨੇ ਦੱਸਿਆ ਕਿ ਪੀਟਰਸ ਨੇ ਹਮੇਸ਼ਾ ਹੀ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਉਸਦੇ ਗ੍ਰਾਹਕਾਂ ਦਾ ਪੈਸਾ ਖਰਾਬ ਨਾ ਹੋਵੇ ਤੇ ਜੇਕਰ ਗਲਤੀ ਨਾਲ ਵੀ ਕਿਸੇ ਗ੍ਰਾਹਕ ਦੇ ਪੈਸੇ ਜਿਆਦਾ ਲੈ ਲਏ ਗਏ ਹੋਣ ਤਾਂ ਖਰਾਬ ਮੌਸਮ ਵਿੱਚ ਵੀ ਉਹ ਪੈਸੇ ਵਾਪਿਸ ਕਰਨ ਲਈ ਆਪਣੇ ਗ੍ਰਾਹਕ ਦੇ ਘਰ ਪੁੱਜ ਜਾਵੇਗਾ। ਇਹੀ ਇਸਦੀ ਖਾਸਿਅਤ ਹੈ। ਇਸੇ ਖਾਸਿਅਤ ਨੂੰ ਇਨਾਮ ਦੇਣ ਲਈ ਲੈਂਗਲੀ ਨੇ ਰਾਬਰਟ ਨੂੰ ਕਮਿਊਨੀਟੀ ਵਿੱਚ ਪਹੁੰਚ ਕੇ ਨਵੀਂ ਕਾਰ ਖਰੀਦਣ ਦੀ ਗੱਲ ਕੀਤੀ। ਇਸਦੇ ਬਾਅਦ ਸਿਰਫ ਦੋ ਦਿਨਾਂ ਵਿੱਚ, ਟਿਪਟਨ ਦੇ ਲੋਕਾਂ ਨੇ ਇੱਕ ਚਮਕਦਾਰ, ਲਾਲ ਚੈਵੀ ਮਾਲਿਬੂ ਕਾਰ ਲਈ ਸਹਾਇਤਾ ਵੀ ਦਿੱਤੀ। ਇਸ ਵਿੱਚ ਕਾਰ ਦਾ ਬੀਮਾ ਅਤੇ ਗੈਸ ਦੇ ਪੈਸੇ ਵੀ ਸ਼ਾਮਿਲ ਸਨ ਤੇ ਕੁੱਲ ਕੀਮਤ 19,000 ਡਾਲਰ ਦੀ ਕਾਰ ਇਸ ਪੀਜਾ ਡਿਲੀਵਰੀ ਦੀ ਹੋ ਗਈ।