International

ਦੱਖਣੀ ਕੈਲੀਫੋਰਨੀਆਂ ‘ਚ ਗੁਆਚੇ 33 ਨਿਆਣੇ ਲੱਭੇ, 8 ਹੋਏ ਜਿਣਸੀ ਸੋਸ਼ਣ ਦਾ ਸ਼ਿਕਾਰ

ਦ ਖ਼ਾਲਸ ਬਿਊਰੋ:-

  • ਅਮਰੀਕੀ ਏਜੰਸੀ ਐਫਬੀਆਈ ਨੇ ਦੱਖਣੀ ਕੈਲੀਫੋਰਨੀਆਂ ਵਿੱਚ ਗੁਆਚੇ 33 ਬੱਚਿਆਂ ਨੂੰ ਲੱਭ ਲਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਅੱਠ ਨਿਆਣੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਜਾਣਕਾਰੀ ਅਨੁਸਾਰ ਮਨੁੱਖੀ ਤਸਕਰੀ ਜਾਗਰੂਕਤਾ ਮਹੀਨੇ ਵਿੱਚ 11 ਜਨਵਰੀ ਨੂੰ ਆਪ੍ਰੇਸ਼ਨ “ਲੌਸਟ ਐਂਜਲਸ” ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਨੂੰ ਵਪਾਰਕ  ਤਸਕਰੀ ਲਈ ਜਾਣੀਆਂ ਜਾਂਦੀਆਂ ਥਾਵਾਂ ‘ਤੇ ਕਈ ਵਾਰ ਭੇਜਿਆ ਗਿਆ ਸੀ ਜਦਕਿ ਪਿਛਲੇ ਦਿਨੀਂ ਕਈ ਹੋਰ ਬੱਚਿਆਂ ਦਾ ਵੀ ਜਿਣਸੀ ਸ਼ੋਸ਼ਣ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਸੂਬੇ ‘ਚ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਹੈ। ਐਫਬੀਆਈ ਅਨੁਸਾਰ ਪਿਛਲੇ ਕਈ ਸਾਲਾਂ ਵਿੱਚ ਲਿੰਗ ਅਤੇ ਮਜਦੂਰੀ ਦੀ ਤਸਕਰੀ ਨਾਲ ਜੁੜੇ ਕੇਸ ਵਧੇ ਹਨ। ਵਿਭਾਗ ਨੇ 2013 ਵਿੱਚ ਮਨੁੱਖੀ ਤਸਕਰੀ ਦੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ ਅਤੇ  ਨਵੰਬਰ ਤੱਕ ਹਰ ਉਮਰ ਦੇ ਲੋਕਾਂ ਨਾਲ ਸਬੰਧਤ, 1800 ਤੋਂ ਵੱਧ ਮਾਮਲਿਆਂ ਦੀ ਪੜਤਾਲ ਬਾਕੀ ਸੀ।