India

ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਮਾਮੇ ਦੀ ਮਾੜੀ ਕਰਤੂਤ ! ਮਾਮੇ ਨੂੰ ਫੜਨ ਦੇ ਲਈ ਪੁਲਿਸ ਨੇ ਰੱਖਿਆ ਇਨਾਮ

ਬਿਊਰੋ ਰਿਪੋਰਟ: ਚੰਡੀਗੜ੍ਹ ਵਿੱਚ ਕੰਸ ਵਰਗੇ ਮਾਮੇ ਨੂੰ ਫੜਨ ਦੇ ਲਈ ਪੁਲਿਸ ਨੇ 50 ਹਜ਼ਾਰ ਦਾ ਇਨਾਮ ਰੱਖਿਆ ਹੈ । ਮਾਮਾ ਆਪਣੀ ਭਾਂਜੀ ਦਾ ਕਤਲ ਕਰਕੇ ਫਰਾਰ ਹੋ ਗਿਆ । ਉਹ ਵੀ ਸਿਰਫ ਸੱਕ ਦੇ ਆਧਾਰ ‘ਤੇ। ਇਸ ਤੋਂ ਪਹਿਲਾਂ ਇਸ ਨੇ ਆਪਣੀ ਪਤਨੀ ਅਤੇ ਸੱਸ ਦਾ ਵੀ ਕਤਲ ਕੀਤਾ ਸੀ ਅਤੇ ਉਹ ਜ਼ਮਾਨਤ ‘ਤੇ ਬਾਹਰ ਸੀ । ਜਿਸ ਭਾਂਜੀ ਦਾ ਮੁਲਜ਼ਮ ਨੇ ਕਤਲ ਕੀਤਾ ਉਹ ਪੰਜਾਬ ਯੂਨੀਵਰਸਿਟੀ ਵਿੱਚ NEET ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ । ਜਿਸ ਵਜ੍ਹਾ ਨਾਲ ਉਸ ਨੇ ਆਪਣੀ ਭਾਂਜੀ ਦਾ ਬੇਦਰਦੀ ਨਾਲ ਕਤਲ ਕੀਤਾ ਹੈ ਉਹ ਉਸ ਦੀ ਭਾਂਜੀ ਦੇ ਪ੍ਰਤੀ ਮਾੜੀ ਸੋਚ ਦਾ ਨਤੀਜਾ ਸੀ ।

ਇਸ ਵਜ੍ਹਾ ਨਾਲ ਕੀਤਾ ਕਤਲ

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਸਤਬੀਰ ਸਿੰਘ ਭਾਂਜੀ ਅੰਜਲੀ ਦੇ ਪੁਰਸ਼ ਦੋਸਤਾਂ ਨੂੰ ਲੈਕੇ ਨਾਰਾਜ਼ ਸੀ । ਵਾਰਦਾਤ ਦੌਰਾਨ ਵਿਦਿਆਰਥਣ ਦੀ ਮਾਂ ਨਿਰਮਲਾ ਆਪਣੇ ਭਰਾ ਦੀਪਕ ਦੇ ਘਰ ਹੀ ਸੀ । ਸਵੇਰੇ ਤਕਬੀਬਨ ਸਾਢੇ 5 ਵਜੇ ਇਹ ਕਤਲ ਹੋਇਆ । ਅੰਜਨੀ ਨੂੰ ਮਾਰਨ ਤੋਂ ਪਹਿਲਾਂ ਮੁਲਜ਼ਮ ਸਤਬੀਰ ਨੇ ਦੀਪਕ ਦੇ ਕਮਰੇ ਨੂੰ ਕੁੰਡੀ ਲੱਗਾ ਦਿੱਤੀ ਸੀ । ਚੰਡੀਗੜ੍ਹ ਦੀ AG ਕਾਲੋਨੀ, ਸੈਕਟਰ 41 ਵਿੱਚ ਇਹ ਵਾਰਦਾਤ ਹੋਈ । ਅੰਜਲੀ ਦੇ ਗਲੇ ‘ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ । ਕਤਲ ਦੀ ਵਾਰਦਾਤ ਤੋਂ ਬਾਅਦ ਸਤਬੀਰ ਫਰਾਰ ਹੋ ਗਿਆ ।

ਮਾਂ ਚਾਹ ਬਣਾ ਰਹੀ ਸੀ

ਜਦੋਂ ਮੁਲਜ਼ਮ ਨੇ ਅੰਜਲੀ ਦਾ ਕਤਲ ਕੀਤਾ ਉਸ ਵੇਲੇ ਮਾਂ ਨਿਰਮਲਾ ਰਸੋਈ ਵਿੱਚ ਚਾਹ ਬਣਾ ਰਹੀ ਸੀ । ਵਾਰਦਾਤ ਤੋਂ 2 ਤੋਂ 3 ਦਿਨ ਪਹਿਲਾਂ ਮੁਲਜ਼ਮ ਅਚਾਨਕ ਨਿਰਮਲਾ ਦੇ ਘਰ ਆਕੇ ਰਹਿਣ ਲੱਗਿਆ । ਦੀਪਕ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਉਹ ਸੋਹ ਰਿਹਾ ਸੀ । ਆਪਣੀ ਭੈਣ ਦੀ ਆਵਾਜ਼ ਸੁਣ ਕੇ ਉਹ ਦਰਵਾਜ਼ਾ ਖੋਲਣ ਪਹੁੰਚਿਆ ਤਾਂ ਉਸ ਕਮਰਾਂ ਬਾਹਰੋ ਬੰਦ ਸੀ । ਦੀਪਕ ਨੇ ਆਪਣੀ ਭੈਣ ਨੂੰ ਬਚਾਉਣ ਦੇ ਲਈ ਕਮਰੇ ਦਾ ਸ਼ੀਸ਼ੀ ਤੋੜਿਆ । ਪਰ ਉਸੇ ਵੇਲੇ ਤੱਕ ਸਤਬੀਰ ਕਤਲ ਕਰਕੇ ਫਰਾਰ ਹੋ ਗਿਆ ਸੀ । ਅੰਜਲੀ ਦੇ ਪਿਤਾ ਜਗਦੀਸ਼ ਮਲਿਕ ਦੀ ਹਿਸਾਰ ਵਿੱਚ ਇੱਕ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਸੀ । ਉਹ AG ਦਫਤਰ ਵਿੱਚ ਸੀਨੀਅਰ ਆਡੀਟਰ ਸੀ ।

ਮੁਲਜ਼ਮ ਨੇ ਬਦਲੀ ਪਛਾਣ

ਮੁਲਜ਼ਮ ਸਤਬੀਰ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ । ਸੈਕਟਰ 39 ਥਾਣੇ ਵਿੱਚ ਉਸ ਦੇ ਖਿਲਾਫ਼ 302 ਦਾ ਕੇਸ ਦਰਜ ਕੀਤਾ ਗਿਆ ਸੀ । ਪੁਲਿਸ ਮੁਤਾਬਿਕ ਮੁਲਜ਼ਮ ਸਤਬੀਰ ਉਰਫ ਗੁਲਿਆ ਪਛਾਣ ਲੁਕਾਉਣ ਦੇ ਲਈ ਗੰਜਾ ਹੋ ਗਿਆ ਹੈ,ਟੋਪੀ ਅਤੇ ਵਿਗ ਵੀ ਪਾਉਂਦਾ ਹੈ । ਸਿਰਫ਼ ਇੰਨਾਂ ਹੀ ਨਹੀਂ ਉਹ ਬਾਬੇ ਦੇ ਭੇਸ ਵਿੱਚ ਵੀ ਵਿਖਾਈ ਦੇ ਸਕਦਾ ਹੈ ।

ਪਤਨੀ ਅਤੇ ਸੱਸ ਦਾ ਵੀ ਕਤਲ ਕੀਤਾ ਸੀ

ਮੁਲਜ਼ਮ ਨੇ ਝੱਜਰ ਵਿੱਚ ਸਾਲ 2008 ਵਿੱਚ ਡਬਲ ਮਰਡਰ ਕੀਤਾ ਸੀ । ਉਸ ਨੇ ਆਪਣੀ ਪਤਨੀ ਅਤੇ ਸੱਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ । 25 ਫਰਵਰੀ 2011 ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਸਤਬੀਰ ਨੇ ਜ਼ਮਾਨਤ ‘ਤੇ ਬਾਹਰ ਆਕੇ ਬੇਲ ਵੀ ਜੰਪ ਕੀਤੀ ਹੈ ।