India

NOKIA ਨੇ ਲਾਂਚ ਕੀਤੇ ਤਿੰਨ ਸਮਾਰਟ ਫੋਨ ! ਗਾਹਕ ਘਰ ਬੈਠ ਕੇ ਰੀਪੇਅਰ ਕਰ ਸਕਦੇ ਹਨ ! ਕੀਮਤ ਬਹੁਤ ਦੀ ਘੱਟ

ਬਿਉਰੋ ਰਿਪੋਰਟ : Nokia ਨੇ ਤਿੰਨ ਨਵੇਂ ਮੋਬਾਈਲ ਫੋਨ ਲਾਂਚ ਕੀਤੇ ਹਨ । 4G ਸਮਾਰਟ ਫੋਨ ਨੋਕਿਆ G22, ਨੋਕਿਆ C32, ਨੋਕਿਆ C22 ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਗਿਆ ਹੈ । G22 ਹੈਂਡਸੈਟ ਨੂੰ ਇਜ਼ੀ -ਟੂ -ਰਿਪੇਅਰ ਸਮਾਰਟ ਫੋਨ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ । ਇਸ ਨੂੰ ਮੋਬਾਈਲ ਫੋਨ ਯੂਜ਼ਰ ਆਪ ਰਿਪੇਅਰ ਕਰ ਸਕਦੇ ਹਨ । ਇਸ ਦਾ ਬੈਕ ਕਵਰ 100% ਰਿਸਾਇਕਲ ਪਲਾਸਟਿਕ ਦੇ ਨਾਲ ਬਣਿਆ ਹੈ। ਉਧਰ ਕੰਪਨੀ ਨੇ 60 ਸਾਲ ਬਾਅਦ ਆਪਣਾ ‘ਲੋਗੋ’ ਬਦਲ ਦਿੱਤਾ ਹੈ । ਯੂਜ਼ਰ ਇਸ ਫੋਨ ਦੀ ਡਿਸਪਲੇਅ,ਚਾਰਜਿੰਗ ਪੋਰਟ,ਬੈਟਰੀ ਅਤੇ ਪੈਨਲ ਨੂੰ ਘਰ ਵਿੱਚ ਹੀ ਠੀਕ ਕਰ ਸਕਦੇ ਹਨ । ਕੰਪਨੀ ਇਸ ਦੇ ਲਈ ‘iFixit KIT’ ਵੀ ਨਾਲ ਦੇ ਰਿਹੀ ਹੈ । HMD ਅਤੇ i ਫਿਕਸਿਟ ਦੀ ਪਾਰਟਨਰਸ਼ਿੱਪ ਵਿੱਚ ਗਲੋਬਲ ਲੈਵਲ ‘ਤੇ ਰੀਪੇਅਰਿੰਗ ਗਾਈਡ ਅਤੇ ਅਫੋਡੇਬਲ ਪਾਰਟਸ ਨੂੰ ਫੌਰਨ ਸਹੀ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ । ਕੰਪਨੀ ਦਾ ਦਾਅਵਾ ਹੈ ਕਿ G22 ਦੀ ਬੈਟਰੀ ਬਦਲਨ ਵਿੱਚ 5 ਅਤੇ ਡਿਸਪਲੇਅ ਸਿਰਫ਼ 20 ਮਿੰਟ ਲੱਗਣਗੇ ।

ਨੋਕਿਆ G22, C32, C22 ਦੀ ਕੀਮਤ

ਗਲੋਬਲ ਮਾਰਕਿਟ ਵਿੱਚ ਨੋਕਿਆ G22 ਵਿੱਚ 4GB+64GB ਵੈਰੀਐਂਟ ਦੀ ਕੀਮਤ 179 ਯੂਰੋ ਤੋਂ ਸ਼ੁਰੂ ਹੁੰਦੀ ਹੈ। ਭਾਰਤੀ ਬਾਜ਼ਾਰ ਵਿੱਚ ਫੋਨ ਦੀ ਕੀਮਤ 15,700 ਰੁਪਏ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਹੈ । ਉਧਰ C32 ਦੇ 3GB+64GB ਵੈਰੀਐਂਟ ਦੀ ਕੀਮਤ 139 ਯੂਰੋ ਤੋਂ ਸ਼ੁਰੂ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦੀ ਕੀਮਤ 12,200 ਰੁਪਏ ਦੇ ਆਲੇ-ਦੁਆਲੇ ਰਹੇਗੀ । ਨੋਕਿਆ C22 ਵਿੱਚ 2GB+64GB ਵੈਰੀਐਂਟ ਦੀ ਕੀਮਤ 129 ਯੂਰੋ ਤੋਂ ਸ਼ੁਰੂ ਹੁੰਦੀ ਹੈ ਭਾਰਤ ਵਿੱਚ ਇਸ ਦੀ ਕੀਮਤ 11,500 ਰੁਪਏ ਦੇ ਆਲੇ-ਦੁਆਲੇ ਹੀ ਰਹੇਗੀ ।

ਨੋਕਿਆ G22 ਦੀ ਖਾਸੀਅਤ

ਨੋਕਿਆ G22 ਫੋਨ ਵਿੱਚ 720 x 1200 ਪਿਕਸਲ ਰੈਜ਼ੋਲੂਸ਼ਨ ਵਾਲੀ 6.52 ਇੰਚ ਦੀ HD + ਡਿਸਪੇਅ ਦਿੱਤੀ ਗਈ ਹੈ। ਵਾਟਰਡਰਾਪ ਨਾਚ ਸਟਾਇਲ ਵਾਲੇ ਸਮਾਰਟ ਫੋਨ ਵਿੱਚ ਇਸ ਦਾ ਰਿਫਰੈਸ਼ ਰੇਟ 90Hz ਹੈ ਅਤੇ 500 ਨਿਟਸ ਬ੍ਰਾਈਟਨੇਸ ਸਪੋਰਟ ਕਰਦੀ ਹੈ ।

ਸਮਾਰਟ ਫੋਨ ਦੇ ਰੀਅਲ ਪੈਨਲ ‘ਤੇ LED FLAS ਦੇ ਨਾਲ ਟ੍ਰਿਪਲ ਰੀਅਲ ਕੈਮਰਾ ਸੈੱਟਅੱਪ ਮਿਲ ਦਾ ਹੈ । ਜਿਸ ਵਿੱਚ 50MP ਦਾ ਪ੍ਰਾਈਮਰੀ ਕੈਮਰਾ, 2MP ਮਾਇਕ੍ਰੋ ਅਤੇ 2MP ਡੈਪਥ ਸੈਂਸਰ ਸ਼ਾਮਿਲ ਹੈ । ਉਧਰ ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ 8MP ਫਰੰਟ ਕੈਮਰਾ ਵੀ ਦਿੱਤਾ ਗਿਆ ਹੈ

ਨੋਕਿਆ G22 ਐਂਡਰਾਇਡ 12 ਆਪਰੇਟਿੰਗ ਸਿਸਟਮ (OS) ‘ਤੇ ਕੰਮ ਕਰਦਾ ਹੈ । ਹੈਂਡਸੈਟ ਵਿੱਚ ਮੇਜਰ ਆਪਰੇਟਿੰਗ ਸਿਸਟਮ ‘ਤੇ 2 ਸਾਲ ਅਤੇ ਮੰਥਲੀ ਸਕਿਉਰਟੀ ਅਪਡੇਟ ‘ਤੇ 3 ਸਾਲ ਦੀ ਗਰੰਟੀ ਹੈ ।

ਫੋਨ ਵਿੱਚ Unisoc T606 ਆਕਟਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ । ਜੋ 1.6 ਗੀਗਾਹਰਟਜ ਕਲਾਮ ਸਪੀਡ ‘ਤੇ ਚੱਲ ਦਾ ਹੈ । ਉਧਰ ਗ੍ਰਾਫਿਕ ਦੇ ਲਈ ਫੋਨ ਜੀ 57 GPU ਨੂੰ ਸਪੋਰਟ ਕਰਦਾ ਹੈ

ਵੈਰੀਐਂਟ ਅਤੇ ਰੰਗ ਦੇ ਆਪਸ਼ਨ

ਨੋਕਿਆ C22 ਵਿੱਚ 2 ਵੈਰੀਐਂਟ ਹਨ 2GB ਰੈਮ + 64 GB ਸਟੋਰੇਜ ਅਤੇ 3 GB ਰੈਮ + 64 GB ਸਟੋਰੇਜ ਵਿੱਚ ਮੌਜੂਦਾ ਹੈ । ਇਹ ਫੋਨ ਮਿਡਨਾਇਟ ਬਲੈਕ ਅਤੇ ਸੈਂਡ ਕਲਰ ਵਿੱਚ ਲਾਂਚ ਕੀਤਾ ਗਿਆ ਹੈ । ਨੋਕਿਆ C32 ਵੀ 2 ਵੈਰੀਐਂਟ 3 GB ਰੈਮ + 64 GB ਸਟੋਰੇਜ ਅਤੇ 4 GB ਰੈਮ + 128 GB ਸਟੋਰੇਜ ਵਿੱਚ ਮੌਜੂਦ ਹੈ। ਫੋਨ ਚਾਰਕੋਲ,ਆਟਮ ਗ੍ਰੀਨ ਅਤੇ ਬੀਚ ਪਿੰਕ ਕਲਰ ਵਿੱਚ ਲਾਂਚ ਹੋਇਆ ਹੈ ।

60 ਸਾਲ ਬਾਅਦ NOKIA ਨੇ ਬਦਲਿਆ ‘ਲੋਗੋ’

ਕੰਪਨੀ ਨੇ 60 ਸਾਲ ਬਾਅਦ ਆਪਣੇ ‘ਲੋਗੋ’ ਵਿੱਚ ਬਦਲਾਅ ਕੀਤਾ ਹੈ । ਪੁਰਾਣਾ ‘ਲੋਗੋ’ ਡਾਰਕ ਬਲੂ ਕਲਰ ਵਿੱਚ ਬਣਿਆ ਸੀ । ਉਧਰ ਨਵੇਂ ‘ਲੋਗੋ’ ਵਿੱਚ ਟੇਕਸ ਨੂੰ ਨੀਲੇ ਦੀ ਥਾਂ ਸਫੇਦ ਰੰਗ ਨਾਲ ਲਿਖਿਆ ਹੈ। ਇਸ ਵਿੱਚ ‘Nokia’ ਸ਼ਬਦ ਦੇ ਸਾਰੇ ਅਖਰਾਂ ਨੂੰ ਨਵੀਂ ਸ਼ੇਪ ਦਿੱਤੀ ਗਈ ਹੈ ।