India

ਨਤੀਜਿਆਂ ਤੋਂ ਪਹਿਲਾਂ 3 ਸੂਬਿਆਂ ਦੇ ਐਗਜ਼ਿਟ ਪੋਲ! ਕਾਂਗਰਸ ਦਾ ਸਫਾਇਆ! ਬੀਜੇਪੀ ਹੱਥ ਲੱਗਿਆ ਇਹ ਸੂਬਾ ! ਇੱਥੇ ਫਸੀ ਸਿਆਸੀ ਗੇਮ

ਬਿਉਰੋ ਰਿਪੋਰਟ : ਤ੍ਰਿਪੁਰਾ,ਮੇਘਾਲਿਆ,ਨਾਗਾਲੈਂਡ ਵਿੱਚ ਵਿਧਾਨਸਭਾ ਚੋਣਾਂ ਦੇ ਐਗਜ਼ਿਟ ਪੋਲ ਆ ਗਏ ਹਨ । ਇੰਡੀਆ ਟੂਡੇ,ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਮੁਤਾਬਿਕ ਤ੍ਰਿਪੁਰਾ ਵਿੱਚ ਬੀਜੇਪੀ ਗਠਜੋੜ ਸਰਕਾਰ ਮੁੜ ਤੋਂ ਸੱਤਾ ਵਿੱਚ ਵਾਪਸੀ ਕਰ ਰਹੀ ਹੈ । ਬੀਜੇਪੀ ਨੂੰ 36 ਤੋਂ 45 ਸੀਟਾਂ ਮਿਲ ਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਖੱਬੇਪੱਖੀ ਪਾਰਟੀਆਂ ਨੂੰ 6 ਤੋਂ 11 ਅਤੇ ਮਮਤਾ ਬੈਨਰਜੀ ਦੀ TMC ਨੂੰ 9 ਤੋਂ 16 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ । ਪਹਿਲੀ ਵਾਰ ਲੜੀ ਤ੍ਰਿਪੁਰਾ ਮੋਥਾ ਪਾਰਟੀ ਨੂੰ ਤਕਰੀਬਨ 20 ਫੀਸਦੀ ਵੋਟ ਮਿਲ ਦੇ ਹੋਏ ਨਜ਼ਰ ਆ ਰਹੇ ਹਨ । ਬੀਜੇਪੀ ਦੇ ਖਾਤੇ ਵਿੱਚ 45 ਫੀਸਦੀ ਵੋਟ ਜਾ ਸਕਦੇ ਹਨ ।

ਮੇਘਾਲਿਆ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ

ਇੰਡੀਆ ਟੂਡੇ,ਐਕਸਿਸ ਮਾਈ ਇੰਡੀਆ ਦੇ ਮੁਤਾਬਿਕ ਮੇਘਾਲਿਆ ਵਿੱਚ NPP ਨੂੰ 18 ਤੋਂ 24, ਬੀਜੇਪੀ ਨੂੰ 4 ਤੋਂ 8, ਕਾਂਗਰਸ ਨੂੰ 6 ਤੋਂ 12 ਸੀਟਾਂ ਮਿਲ ਸਕਦੀਆਂ ਹਨ । ਜ਼ੀ ਨਿਊਜ਼ ਮੇਟਰਾਇਸ ਦੇ ਐਗਜ਼ਿਟ ਪੋਲ ਮੁਤਾਬਿਕ ਬੀਜੇਪੀ ਨੂੰ 6 ਤੋਂ 11,NPP ਨੂੰ 2, TMC ਨੂੰ 8 ਤੋਂ 13 ਅਤੇ ਕਾਂਗਰਸ ਨੂੰ 3 ਤੋਂ 6 ਸੀਟਾਂ ਮਿਲ ਸਕਦੀਆਂ ਹਨ । ਜਦਕਿ ਹੋਰ ਪਾਰਟੀਆਂ ਨੂੰ 10 ਤੋਂ 19 ਸੀਟਾਂ ਮਿਲ ਸਕਦੀਆਂ ਹਨ । ਪਰ ਕਿਸੇ ਪਾਰਟੀ ਨੂੰ ਬਹੁਤ ਨਹੀ ਮਿਲ ਰਿਹਾ ਹੈ ।

ਨਾਗਾਲੈਂਡ ‘ਚ ਬੀਜੇਪੀ ਦਾ ਹੱਥ ਉੱਤੇ

ਨਾਗਾਲੈਂਡ ਵਿੱਚ ਬੀਜੇਪੀ ਗਠਜੋੜ ਨੂੰ 35 ਤੋਂ 43, NPF ਨੂੰ 2 ਤੋਂ 5, NPP ਨੂੰ 0 ਤੋਂ 1, ਕਾਂਗਰਸ ਨੂੰ 1 ਤੋਂ 3 ਜਦਕਿ ਦੂਜੀਆਂ ਪਾਰਟੀਆਂ ਨੂੰ 6 ਤੋਂ 11 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਇੱਥੇ ਵੀ ਬੀਜੇਪੀ ਗਠਜੋੜ ਨੂੰ ਬਹੁਮਤ ਮਿਲ ਰਿਹਾ ਹੈ ।

2 ਮਾਰਚ ਨੂੰ ਨਤੀਜੇ

ਮੋਘਾਲਿਆ ਅਤੇ ਨਾਗਾਲੈਂਡ ਵਿੱਚ ਸੋਮਵਾਰ ਨੂੰ ਵੋਟਿੰਗ ਹੋਈ । ਉਧਰ ਚੋਣਾਂ ਦੇ ਨਤੀਜੇ 2 ਮਾਰਚ ਨੂੰ ਆਉਣਗੇ । ਚੋਣ ਕਮਿਸ਼ਨ ਨੇ ਵੋਟਿੰਗ ਤੋਂ ਪਹਿਲਾਂ ਐਗਜ਼ਿਟ ਪੋਲ ‘ਤੇ ਪਾਬੰਦੀ ਲਗਾਈ ਸੀ । ਹੁਣ ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵੋਟਿੰਗ ਪੂਰੀ ਹੋ ਗਈ ਹੈ । ਤਿੰਨੋ ਸੂਬਿਆਂ ਦੇ ਐਗਜ਼ਿਟ ਪੋਲ ਇਕੱਠੇ ਆ ਗਏ ਹਨ ।