Punjab

ਜ਼ੀਰਾ ਮੋਰਚੇ ਸੰਬੰਧੀ ਨਵੀਂ update ! ਆਹ ਹੋਇਆ ਅੱਜ ਇਸ ਕੇਸ ਦੀ ਸੁਣਵਾਈ ਦੌਰਾਨ,ਅਦਾਲਤ ਦੇ ਨਵੇਂ ਨਿਰਦੇਸ਼

ਜ਼ੀਰਾ : ਪਿਛਲੇ ਕਈ ਮਹੀਨਿਆਂ ਤੋਂ ਚਰਚਾ ਵਿੱਚ ਚੱਲ ਰਹੇ ਜ਼ੀਰਾ ਧਰਨੇ ਵਿੱਚ ਹੁਣ ਤੱਕ ਕਈ ਅਹਿਮ ਮੋੜ ਆਏ ਹਨ। ਫੈਕਟਰੀ ਬੰਦ ਹੋਣ ਦੇ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਕਈ ਮਹੀਨੇ ਬਾਅਦ ਇੱਕ ਨਿੱਜੀ ਚੈਨਲ ਵੱਲੋਂ ਚਲਾਈ ਗਈ ਖ਼ਬਰ ਤੋਂ ਬਾਅਦ ਜ਼ੀਰਾ ਫੈਕਟਰੀ ਇੱਕ ਵਾਰ ਫਿਰ ਤੋਂ ਨਵੀਂ ਚਰਚਾ  ਦਾ ਵਿਸ਼ਾ ਬਣ ਗਈ ਹੈ।

ਇਸ ਚੈਨਲ ਤੇ ਚਲਾਈ ਗਈ ਖ਼ਬਰ ਦੇ ਅਨੁਸਾਰ ਫੈਕਟਰੀ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਹਾਈ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਹੋਈ ਹੈ ਤੇ ਇਸ ਦੌਰਾਨ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਝਾੜ ਪਾਈ ਹੈ।ਇਸ ਤੋਂ ਇਲਾਵਾ 2 ਹਫ਼ਤਿਆਂ ਦੇ ਅੰਦਰ-ਅੰਦਰ ਫੈਕਟਰੀ ਦਾ ਪੱਖ ਸੁਣਨ ਦੇ ਵੀ ਆਦੇਸ਼ ਜਾਰੀ ਕੀਤੇ ਹਨ। ਐਨਜੀਟੀ ਤੇ ਪੰਜਾਬ ਪ੍ਰਦੂਸ਼ਣ ਬੋਰਡ ਦੀ ਫੈਕਟਰੀ ਸੰਬੰਧੀ ਰਿਪੋਰਟ ਨੂੰ ਵੀ ਦੁਬਾਰਾ ਘੋਖਿਆ ਜਾਵੇ,ਇਹ ਆਦੇਸ਼ ਵੀ ਅਦਾਲਤ ਵੱਲੋਂ ਜਾਰੀ ਹੋਏ ਹਨ।

ਫੈਕਟਰੀ ਵੱਲੋਂ ਆਪਣਾ ਪੱਖ ਅਦਾਲਤ ਵਿੱਚ ਰੱਖਿਆ ਸੀ ਤੇ ਇਹ ਦਾਅਵਾ ਕੀਤਾ ਸੀ ਕਿ ਐਨਜੀਟੀ ਤੇ ਪੰਜਾਬ ਪ੍ਰਦੂਸ਼ਣ ਬੋਰਡ ਦੀ ਫੈਕਟਰੀ ਸੰਬੰਧੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਫੈਕਟਰੀ ਦੇ ਪੱਖ ਵਿੱਚ ਆਈਆਂ ਹਨ।ਇਹ ਖ਼ਬਰ ਇੱਕ ਨਿੱਜੀ ਚੈਨਲ ਵੱਲੋਂ ਚਲਾਈ ਜਾ ਰਹੀ ਹੈ।

ਹਾਲਾਂਕਿ ਜ਼ੀਰਾ ਮੋਰਚੇ ਦੇ ਅਗਵਾਈ ਕਰਨ ਵਾਲੇ ਆਗੂਆਂ ਤੋਂ ਇਸ ਘਟਨਾ ਦੀ ਚੰਗੀ ਤਰਾਂ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਮੋਰਚੇ ਦੇ ਬੁਲਾਰੇ ਨੇ ਸਾਰੀ ਸਥਿਤੀ ਨੂੰ ਸਾਫ਼ ਕਰਨ ਲਈ ਕੱਲ ਤੱਕ ਦਾ ਸਮਾਂ ਲੈਣ ਦੀ ਗੱਲ ਕੀਤੀ ਹੈ।