International

ਕਮਾਲ ਹੈ ! ਇੱਕ ਸ਼ਖਸ ਨੇ ਸੱਪ ਨੂੰ ਰੱਸੀ ਦੀ ਤਰ੍ਹਾਂ ਵਰਤਿਆ ! ਵੀਡੀਓ ਵੇਖ ਕੇ ਤੁਸੀਂ ਹੈਰਾਨ ਹੋ ਜਾਉਗੇ !

ਬਿਊਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਸੱਪ ਦੇ ਜ਼ਰੀਏ ਇੱਕ ਸ਼ਖਸ ਆਪਣੀ ਜਾਨ ਬਚਾ ਰਿਹਾ ਹੈ । ਵੀਡੀਓ ਵੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ । ਤੁਸੀਂ ਹੈਰਾਨ ਹੋ ਜਾਉਗੇ ਕਿ ਇਸ ਸ਼ਖਸ ਨੇ ਕਿਸੇ ਨੂੰ ਕੁੱਟਣ ਦੇ ਲਈ ਸੱਪ ਨੂੰ ਰੱਸੇ ਵਾਂਗ ਵਰਤਿਆ । ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖ਼ਸ ਕਿਵੇਂ ਘਟਨਾ ਨੂੰ ਅੰਜਾਮ ਦੇ ਰਿਹਾ ਹੈ ।

https://twitter.com/crazyclipsonly/status/1657482303906480130?s=20

ਦਰਅਸਲ ਇਹ ਘਟਨਾ ਕੈਨੇਡਾ ਦੇ ਟੋਰੰਟੋ ਸ਼ਹਿਰ ਦੀ ਹੈ । ਮੀਡੀਆ ਰਿਪੋਰਟ ਮੁਤਾਬਿਕ ਇਹ ਘਟਨਾ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਈ ਹੈ। ਹੋਇਆ ਇਹ ਕਿ ਕਿਸੇ ਗੱਲ ਨੂੰ ਲੈਕੇ ਦੋ ਲੋਕਾਂ ਦੇ ਵਿਚਾਲੇ ਸੜਕ ‘ਤੇ ਝਗੜਾ ਹੋ ਗਿਆ। ਫਿਰ ਹੱਥੋਪਾਈ ਵਿੱਚ ਬਦਲ ਗਿਆ,ਦੋਵਾਂ ਨੇ ਇੱਕ ਦੂਜੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ,ਇਸੇ ਵਿਚਾਲੇ ਪਤਾ ਨਹੀਂ ਕਿੱਥੋ ਸੱਪ ਹੱਥ ਵਿੱਚ ਆ ਗਿਆ ਉਸ ਨੇ ਸੱਪ ਨੂੰ ਰੱਸੀ ਬਣਾ ਲਿਆ ਅਤੇ ਦੂਜੇ ਸ਼ਖਸ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ।

ਸ਼ਖਸ ਨੇ ਸੱਪ ਦੀ ਵਰਤੋਂ ਹਥਿਆਰ ਦੇ ਵਾਂਗ ਕੀਤੀ,ਸੱਪ ਨੂੰ ਉਸ ਨੇ ਰੱਸੀ ਸਮਝ ਕੇ ਦੂਜੇ ਸ਼ਖਸ ਨੂੰ ਕੋੜੇ ਵਾਂਗ ਮਾਰਨਾ ਸ਼ੁਰੂ ਕਰ ਦਿੱਤਾ। ਉਧਰ ਜਿਸ ਸ਼ਖਸ ਦੀ ਕੁੱਟਮਾਰ ਹੋ ਰਹੀ ਸੀ ਉਸ ਨੂੰ ਡਰ ਲੱਗ ਰਿਹਾ ਸੀ ਕਿ ਕਿਧਰੇ ਸੱਪ ਉਸ ਨੂੰ ਡਸ ਨਾ ਲਏ। ਵੀਡੀਓ ਦੇ ਅਖੀਰਲੇ ਹਿੱਸੇ ਵਿੱਚ ਇਹ ਹੀ ਵਿਖਾਈ ਦੇ ਰਿਹਾ ਹੈ,ਇਸੇ ਲੜਾਈ ਦੇ ਵਿੱਚ ਪੁਲਿਸ ਦੀ ਗੱਡੀ ਆਉਂਦੀ ਹੈ ਅਤੇ ਦੋਵਾਂ ਦੇ ਵਿਚਾਲੇ ਲੜਾਈ ਰੁਕ ਜਾਂਦੀ ਹੈ ।

ਜਿਸ ਸ਼ਖਸ ਦੇ ਹੱਥ ਵਿੱਚ ਸੱਪ ਹੁੰਦਾ ਹੈ ਉਹ ਫੌਰਨ ਸੱਪ ਨੂੰ ਸੁੱਟ ਦਿੰਦਾ ਹੈ ਅਤੇ ਸੱਪ ਉੱਥੋ ਚੱਲਾ ਜਾਂਦਾ ਹੈ,ਫਿਲਹਾਲ ਪੁਲਿਸ ਨੇ ਦੋਵਾਂ ਨੂੰ ਫੜ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇ ਇੱਕ ਦੂਜੇ ਨੂੰ ਜਾਨ ਦੇ ਸਨ ਅਤੇ ਨਸ਼ੇ ਵਿੱਚ ਲੜ ਰਹੇ ਸਨ