Punjab

CLU ਮਾਮਲੇ ‘ਚ ਪੇਸ਼ੀ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਤਬੀਅਤ ਵਿਗੜੀ ! ਜਾਨ ਨੂੰ ਦੱਸਿਆ ਖ਼ਤਰਾ

Navjot singh sidhu chest pain

ਪਟਿਆਲਾ : ਪਟਿਆਲਾ ਜੇਲ੍ਹ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ (NAVJOT SINGH SIDHU) ਨੂੰ CLU ਮਾਮਲੇ ਵਿੱਚ 21 ਅਕਤੂਬਰ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਹੋਣਾ ਹੈ । ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਤਬੀਅਤ ਜੇਲ੍ਹ ਵਿੱਚ ਵਿਗੜ ਗਈ । ਉਨ੍ਹਾਂ ਨੂੰ ਰਜਿੰਦਰਾ ਹਸਪਤਾਲ (RAJINDERA HOSPITAL) ਵਿੱਚ ਲਿਆਇਆ ਗਿਆ ਜਿੱਥੇ ਉਨ੍ਹਾਂ ਦਾ BP ਘੱਟ ਸੀ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ । ਫਿਲਹਾਲ ਡਾਕਟਰਾਂ ਨੇ ਉਨ੍ਹਾਂ ਨੂੰ ਜ਼ਰੂਰੀ ਦਵਾਇਆ ਦੇ ਕੇ ਵਾਪਸ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ ਪਰ ਉਨ੍ਹਾਂ ਨੇ CLU ਮਾਮਲੇ ਵਿੱਚ ਲੁਧਿਆਣਾ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਜੇਲ੍ਹ ਸੁਪਰੀਟੈਂਡੈਂਟ ਅਤੇ ਲੁਧਿਆਣਾ ਦੇ ਸੀਪੀ ਨੂੰ ਸੁਰੱਖਿਆ ਦੀ ਮੰਗ ਕਰਦੇ ਹੋਏ ਚਿੱਠੀ ਲਿਖੀ ਹੈ ।

ਚਿੱਠੀ ਵਿੱਚ ਇਹ ਦੱਸਿਆ ਖ਼ਤਰਾ

ਨਵਜੋਤ ਸਿੰਘ ਵੱਲੋਂ ਲਿਖੀ ਗਈ ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ । ਇਸੇ ਲਈ ਜੇਲ੍ਹ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ Z+ ਸੁਰੱਖਿਆ ਮਿਲੀ ਹੋਈ ਸੀ। ਇਸ ਤੋਂ ਇਲਾਵਾ ਸਿੱਧੂ ਨੇ ਆਪਣੀ ਚਿੱਠੀ ਵਿੱਚ ਪਿਛਲੇ ਸਾਲ ਲੁਧਿਆਣਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । ਬਲਵਿੰਦਰ ਸਿੰਘ ਸੇਖੋ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ CLU ਮਾਮਲੇ ਵਿੱਚ ਅਦਾਲਤ ਵਿੱਚ ਸਿੱਧੂ ਨੂੰ ਗਵਾਹ ਦੇ ਤੌਰ ‘ਤੇ ਪੇਸ਼ ਹੋਣਾ ਸੀ। ਪਰ ਵਾਰ-ਵਾਰ ਸਿੱਧੂ ਵੱਲੋਂ ਗਵਾਹ ਬਣਨ ਤੋਂ ਇਨਕਾਰ ਕੀਤਾ ਜਾ ਰਿਹਾ ਸੀ । ਪਰ ਸੇਖੋ ਦੀ ਪਟੀਸ਼ਨ ਨੂੰ ਅਦਾਲਤ ਨੇ ਮਨਜ਼ੂਰ ਕਰਦੇ ਹੋਏ ਸਿੱਧੂ ਨੂੰ ਹਰ ਹਾਲ ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਤੁਹਾਨੂੰ ਇਹ ਵੀ ਦੱਸ ਦੇ ਹਾਂ ਆਖਿਰ ਕਿਉਂ ਸਿੱਧੂ ਨੂੰ CLU ਮਾਮਲੇ ਵਿੱਚ ਗਵਾਹ ਬਣਾਇਆ ਗਿਆ ਹੈ ।

ਮੁੱਖ ਮੰਰਤਰੀ ਭਗਵੰਤ ਮਾਨ ਨੇ ਸਿੱਧੂ ਨੂੰ ਦਿੱਤਾ ਭਰੋਸਾ

ਨਵਜੋਤ ਸਿੰਘ ਸਿੱਧੂ ਵੱਲੋਂ CLU  ਮਾਮਲੇ ਵਿੱਚ ਸੁਰੱਖਿਆ ਮੰਗਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ‘ਨਵਜੋਤ ਸਿੰਘ ਸਿੱਧੂ ਕੱਲ ਕਿਸੇ ਰਸੂਖਦਾਰ ਦੁਆਰਾ ਕੀਤੇ ਗਏ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਬਤੌਰ ਗਵਾਹ ਲੁਧਿਆਣਾ ਕੋਰਟ ਵਿੱਚ ਪੇਸ਼ ਹੋਣਗੇ,ਉਨ੍ਹਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ’

ਇਸ ਵਜ੍ਹਾ ਨਾਲ CLU ਮਾਮਲੇ ਵਿੱਚ ਸਿੱਧੂ ਨੂੰ ਗਵਾ ਬਣਾਇਆ ਗਿਆ

ਦਰਾਸਲ ਕੈਪਟਨ ਸਰਕਾਰ ਵਿੱਚ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾ ਬਾਰੇ ਮੰਤਰੀ ਸਨ ਉਸ ਵੇਲੇ ਉਨ੍ਹਾਂ ਦੇ ਧਿਆਨ ਵਿੱਚ ਲੁਧਿਆਣਾ ਵਿੱਚ CLU ਵਿੱਚ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਸੀ । ਉਨ੍ਹਾਂ ਨੇ ਇਸ ਦੀ ਜਾਂਚ ਬਲਵਿੰਦਰ ਸਿੰਘ ਸੇਖੋ ਨੂੰ ਸੌਂਪੀ ਸੀ। ਸੇਖੋ ਨੇ ਆਪਣੀ ਜਾਂਚ ਰਿਪੋਰਟ ਨਵਜੋਤ ਸਿੰਘ ਸਿੱਧੂ ਨੂੰ ਸੌਂਪੀ ਸੀ। ਇਸ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਸਾਹਮਣੇ ਆ ਰਿਹਾ ਸੀ । ਜਿਸ ਤੋਂ ਬਾਅਦ ਆਸ਼ੂ ਦਾ ਸੇਖੋ ਨੂੰ ਧਮਕੀ ਦੇਣ ਵਾਲਾ ਆਡੀਓ ਵੀ ਕਾਫੀ਼ ਵਾਇਰਲ ਹੋਇਆ ਸੀ। ਤਤਕਾਲੀ ਕੈਪਟਨ ਸਰਕਾਰ ਨੇ ਉਸ ਵੇਲੇ ਸੇਖੋ ਨੂੰ ਸਸਪੈਂਡ ਕਰ ਦਿੱਤਾ ਸੀ ਜਿਸ ਦੇ ਖਿਲਾਫ਼ ਬਲਵਿੰਦਰ ਸਿੰਘ ਸੇਖੋ ਨੇ ਅਦਾਲਤ ਦਾ ਰੁੱਖ ਕੀਤੀ ਸੀ । ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ ਭੂਸ਼ਣ ਖਿਲਾਫ CLU ਦੀ ਰਿਪੋਰਟ ਸਿੱਧੂ ਨੂੰ ਸੌਂਪੀ ਸੀ। ਜੋ ਕਿ ਉਹ ਹੁਣ ਰਿਕਾਰਡ ਤੋਂ ਗਾਾਇਬ ਹੈ ਇਸ ਲਈ ਸਿੱਧੂ ਨੂੰ ਬਤੌਰ ਗਵਾਹ ਦੇ ਤੌਰ ‘ਤੇ ਪੇਸ਼ ਕੀਤਾ ਜਾਵੇ । ਹਾਲਾਂਕਿ ਸਿੱਧੂ ਵਾਰ-ਵਾਰ ਗਵਾਹ ਦੇ ਤੌਰ ‘ਤੇ ਪੇਸ਼ ਹੋਣ ਤੋਂ ਸਾਫ਼ ਇਨਕਾਰ ਕਰ ਰਹੇ ਸਨ। ਪਰ ਅਦਾਲਤ ਦੇ ਸਖ਼ਤ ਰੁੱਖ ਤੋਂ ਬਾਅਦ ਹੁਣ ਉਹ 21 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਜਾ ਰਹੇ ਹਨ ।