Punjab

ਜੇਲ੍ਹ ਤੋਂ ਨਹੀਂ ਛੁੱਟੇ ਸਿੱਧੂ ਪਰ ਸਿਹਤ ਨੂੰ ਲੈਕੇ ਵੱਡਾ ਅਪਡੇਟ ਆਇਆ ! ‘ਸਿੱਧੂ ਖੂੰਖਾਰ ਜਾਨਵਰ ਦੂਰ ਰਹੋ’! ਡਰ ਗਿਆ ਆਪ !

ਬਿਊਰੋ ਰਿਪੋਰਟ : ਪੰਜਾਬ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਰਿਹਾ ਨਾ ਕਰਨ ਦੇ ਫੈਸਲੇ ਤੋਂ ਬਾਅਦ ਮਿਸਿਜ ਸਿੱਧੂ ਤਾਂ ਭੜਕੀ ਕਾਂਗਰਸ ਵਿੱਚ ਉਨ੍ਹਾਂ ਦੇ ਧੜੇ ਦੇ ਆਗੂਆਂ ਨੇ ਵੀ ਮਾਨ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਨਵਜੋਤ ਸਿੰਘ ਸਿੱਧੂ ਦੇ ਘਰ ਇਕੱਠਾ ਹੋਏ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸ਼ਮਸੇਰ ਸਿੰਘ ਦੂਲੋਂ, ਮਹਿੰਦਰ ਸਿੰਘ ਕੇਪੀ, ਅਤੇ ਨਵਤੇਜ ਚੀਮਾ ਨੇ ਸਿੱਧੂ ਨੂੰ ਰਿਹਾ ਨਾ ਕਰਨ ‘ਤੇ ਆਪ ਸਰਕਾਰੀ ਘੇਰੀ। ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਸਿੱਧੂ ਨੂੰ ਲੈਕੇ ਮਾਨ ਸਰਕਾਰ ਵਿੱਚ ਵੀ ਬੇਚੈਨੀ ਹੈ ਅਤੇ ਕਾਂਗਰਸ ਦੇ ਕੁਝ ਆਗੂਆਂ ਵਿੱਚ ਵੀ ਅਜਿਹਾ ਹੀ ਹਾਲ ਸੀ । ਇਸੇ ਲਈ ਸਿੱਧੂ ਦੇ ਚੱਕਰ ਪੰਜਾਬ ਸਰਕਾਰ ਨੇ 50 ਉਨ੍ਹਾਂ ਕੈਦੀਆਂ ਦੇ ਨਾਲ ਵੀ ਬੇਇਨਕਾਫੀ ਕਰ ਦਿੱਤੀ ਜਿੰਨਾਂ ਨੂੰ ਕੇਂਦਰ ਸਰਕਾਰ ਦੀ ਅੰਮ੍ਰਿਤ ਮਹੋਤਸਵ ਸਕੀਮ ਅਧੀਨ ਛੱਡਿਆ ਜਾਣਾ ਸੀ । ਦੂਲੋਂ ਨੇ ਕਿਹਾ ਕੇਂਦਰ ਦੇ ਨਾਲ ਮਿਲਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਧੂ ਨੂੰ ਜੇਲ੍ਹ ਤੋਂ ਰਿਹਾ ਨਹੀਂ ਹੋਣ ਦਿੱਤਾ ਕਿਉਂਕਿ ਉਹ ਆਪ ਬੀਜੇਪੀ ਦੀ ‘ਬੀ’ ਟੀਮ ਹੈ । ਉਨ੍ਹਾਂ ਕਿਹਾ ਕੈਦੀਆਂ ਦੀ ਰਿਹਾਈ ਦੇ ਲਈ ਕੈਬਨਿਟ ਤੋਂ ਮਨਜ਼ੂਰੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ। ਸਰਕਾਰ ਬੇਵਜ੍ਹਾ ਬਹਾਨਾ ਬਣਾ ਰਹੀ ਹੈ। ਦੂਲੋਂ ਨੇ ਮਾਨ ਸਰਕਾਰ ਨੂੰ ਜ਼ਾਲਮ ਤੱਕ ਕਹਿ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲੇਗੀ ਜਿਸ ਦੇ ਉਹ ਕਾਬਿਲ ਹਨ । ਇਸ ਤੋਂ ਇਲਾਵਾ ਦੂਲੋਂ ਨੇ ਸਿੱਧੂ ਦੀ ਸਿਹਤ ਨੂੰ ਲੈਕੇ ਵੱਡਾ ਅਪਡੇਟ ਦਿੰਦੇ ਹੋਏ ਕਿਹਾ ਕਿ ਜੇਲ੍ਹ ਵਿੱਚ ਉਨ੍ਹਾਂ ਦੀ ਸਿਹਤ ਚੰਗੀ ਹੋ ਗਈ ਹੈ ਅਤੇ ਸਿੱਧੂ ਦਾ ਸੁਭਾਅ ਵੀ ਕਾਫੀ ਬਦਲ ਗਿਆ ਹੈ। ਜੇਲ੍ਹ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾ ਦਿੱਤਾ ਹੈ । ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਸਿੱਧੂ ਨੇ 40 ਕਿਲੋ ਭਾਰ ਘਟਾਇਆ ਹੈ । ਉਧਰ ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਮਿਸਿਜ ਸਿੱਧੂ ਨੇ ਵੀ ਭਰਾਸ ਕੱਢੀ ਹੈ ।

ਮਿਸਿਜ ਸਿੱਧੂ ਭਰੜੀ

ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਜਿੰਨੀ ਉਮੀਦ ਸਿੱਧੂ ਦੇ ਹਮਾਇਤੀਆਂ ਨੂੰ ਸੀ ਉਸ ਤੋਂ ਜ਼ਿਆਦਾ ਆਸ ਪਰਿਵਾਰ ਨੂੰ ਸੀ । ਜਦੋਂ ਅੱਧੀ ਰਾਤ ਸਾਫ ਹੋ ਗਿਆ ਕਿ ਸਿੱਧੂ ਰਿਹਾ ਨਹੀਂ ਹੋ ਰਹੇ ਹਨ ਤਾਂ ਉਨ੍ਹਾਂ ਦੀ ਫਾਇਰ ਬਰੈਂਡ ਪਤਨੀ ਮਿਸਿਜ ਸਿੱਧੂ ਦਾ ਪਾਰਾ ਵੀ ਸਤਵੇਂ ਆਸਮਾਨ ‘ਤੇ ਪਹੁੰਚ ਗਿਆ । ਉਨ੍ਹਾਂ ਨੇ ਟਵੀਟ ਕਰਦੇ ਲਿਖਿਆ ‘ਨਵਜੋਤ ਸਿੱਧੂ ਖਤਰਨਾਕ ਜਾਨਵਰ ਦੀ ਕੈਟਾਗਿਰੀ ਵਿਚ ਆਉਂਦੇ ਹਨ। ਇਸ ਲਈ ਸਰਕਾਰ ਉਹਨਾਂ ਨੂੰ 75ਵੇਂ ਆਜ਼ਾਦੀ ਦਿਹਾੜੇ ਦੀ ਰਾਹਤ ਨਹੀਂ ਦੇਣਾ ਚਾਹੁਦੀ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਹਨਾਂ ਤੋਂ ਦੂਰ ਰਹੋ। ਸਾਫ ਸੀ ਮਿਸਿਜ ਸਿੱਧੂ ਨੇ ਤੰਜ ਕੱਸ ਦੇ ਹੋਏ ਮਾਨ ਸਰਕਾਰ ‘ਤੇ ਵੱਡਾ ਹਮਲਾ ਕੀਤਾ ਹੈ । ਹਰਿਆਣਾ ਸਰਕਾਰ ਨੇ ਵੀ ਅੰਮ੍ਰਿਤ ਮਹੋਤਸਵ ਸਕੀਮ ਅਧੀਨ ਕੈਦੀਆਂ ਨੂੰ ਰਿਹਾ ਕੀਤਾ । ਸਿਰਫ਼ ਇਨ੍ਹਾਂ ਹੀ ਨਹੀਂ ਬਲਤਕਾਰੀ ਅਤੇ ਕਾਤਲ ਬਾਬੇ ਰਾਮ ਰਹੀਮ ਦੀ ਵੀ 90 ਦਿਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਹੈ । ਉਧਰ ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਆਪ ਦੀ ਵੀ ਸਫਾਈ ਸਾਹਮਣੇ ਆਈ ਹੈ ।

ਆਪ ਦੀ ਸਫਾਈ

ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਸਿੱਧੂ ਦੀ ਰਿਹਾਈ ਦੇ ਸਵਾਲ ‘ਤੇ ਗੋਲਮੋਲ ਜਵਾਬ ਦਿੰਦੇ ਹੋਏ ਨਜ਼ਰ ਆਏ,ਕਦੇ ਉਹ ਕਹਿੰਦੇ ਹਨ ਕੀ ਕੁਝ ਤਕਨੀਕੀ ਕਾਰਨਾਂ ਦੀ ਵਜ੍ਹਾ ਕਰਕੇ ਹੋ ਸਕਦਾ ਹੈ ਕਿ ਕੈਦੀਆਂ ਦੀ ਫਾਈਲ ਨੂੰ ਅੱਗੇ ਨਾ ਵਧਾਇਆ ਜਾ ਸਕਿਆ ਹੋਵੇ। ਕਦੇ ਉਹ ਮੁੱਖ ਮੰਤਰੀ ਦੇ ਰੁਝੇਵੇ ਨੂੰ ਕਾਰਨ ਦੱਸ ਰਹੇ ਹਨ। ਦਰਅਸਲ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਆਮ ਆਦਮੀ ਪਾਰਟੀ ਵੀ ਸੇਫ ਗੇਮ ਖੇਡਣਾ ਚਾਉਂਦੀ ਹੈ । ਜੇਕਰ ਉਹ ਸਿੱਧੂ ਨੂੰ ਛੱਡ ਦਿੰਦੇ ਤਾਂ ਵਿਰੋਧੀਆਂ ਨੇ ਸਿੱਧੂ ਦੇ ਨਾਲ ਮਿਲੀਭੁਗਤ ਦਾ ਇਲਜ਼ਾਮ ਲਗਾਉਣਾ ਸੀ । ਕਿਧਰੇ ਨਾ ਕਿਧਰੇ ਕੇਂਦਰ ਸਰਕਾਰ ਰਾਜਪਾਲ ਦੇ ਜ਼ਰੀਏ ਇਸ ‘ਤੇ ਇਤਰਾਜ਼ ਜਤਾ ਸਕਦਾ ਸੀ । ਪਹਿਲਾਂ ਹੀ ਮਾਨ ਸਰਕਾਰ ਦੀ ਰਾਜਪਾਲ ਨਾਲ ਨਹੀਂ ਬਣ ਰਹੀ ਹੈ । ਇੱਕ ਹੋਰ ਵਿਵਾਦ ਸਰਕਾਰ ਸ਼ਾਇਦ ਮੋਲ ਨਹੀਂ ਲੈਣਾ ਚਾਉਂਦੀ ਸੀ। ਉਹ ਵੀ ਵਿਰੋਧੀ ਧਿਰ ਦੇ ਆਗੂ ‘ਤੇ ਮੇਹਰਬਾਨੀ ਕਰਕੇ ।