Punjab

ਮੂਸੇਵਾਲਾ ਦੇ ਨਵੇਂ ਗਾਣੇ ‘ਤੇ ਵਿਵਾਦ! ਮੁਸਲਮਾਨ ਭਾਈਚਾਰੇ ਨੇ ਇਸ ਸ਼ਬਦ ਨੂੰ ਲੈਕੇ ਜਤਾਇਆ ਇਤਰਾਜ

muslim objection Moosawala new song vaar

ਬਿਊਰੋ ਰਿਪੋਰਟ : 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਵਾਰ’ ਰਿਲੀਜ਼ ਹੋਇਆ ਹੈ। 1 ਘੰਟੇ ਦੇ ਅੰਦਰ ਇਹ ਗਾਣਾ 2 ਮਿਲੀਅਨ ਤੱਕ ਪਹੁੰਚ ਗਿਆ ਸੀ ਅਤੇ ਖਬਰ ਲਿਖਣ ਤੱਕ 1 ਦਿਨ ਦੇ ਅੰਦਰ ਇਹ 12 ਮਿਲੀਅਨ ਤੱਕ ਪਹੁੰਚ ਗਿਆ ਹੈ । ਹੁਣ ਇਸ ਗੀਤ ਨੂੰ ਲੈਕੇ ਵਿਵਾਦ ਹੋ ਗਿਆ ਹੈ। ਮੁਸਲਮਾਨ ਭਾਈਚਾਰੇ ਵੱਲੋਂ ਗਾਣੇ ਦੇ ਸ਼ਬਦਾਂ ਨੂੰ ਲੈਕੇ ਇਤਰਾਜ ਜਾਹਿਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਸ਼ਾਹੀ ਇਮਾਮ ਨਾਲ ਗੱਲ ਕਰਕੇ ਆਪਣਾ ਪੱਖ ਰੱਖਿਆ ਹੈ ਅਤੇ ਮੁਆਫੀ ਵੀ ਮੰਗੀ ਹੈ ।

ਗੀਤ ‘ਵਾਰ’ ਦੇ ਇੰਨਾਂ ਬੋਲਾਂ ਨੂੰ ਲੈਕੇ ਵਿਵਾਦ

ਮੁਸਲਮਾਨ ਭਾਈਚਾਰੇ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਵਾਰ’ ਵਿੱਚ ‘ਮੁਹੰਮਦ’ ਸ਼ਬਦ ਨੂੰ ਲੈਕੇ ਇਤਰਾਜ ਜ਼ਾਹਿਰ ਕੀਤਾ ਹੈ । ਸਫਾਈ ਦੇਣ ਦੇ ਲਈ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਮੀਨੀ ਲੁਧਿਆਨਵੀ ਨਾਲ ਫੋਨ ‘ਤੇ ਗੱਲ ਕੀਤੀ । ਪਿਤਾ ਨੇ ਦੱਸਿਆ ਕੀ ‘ਮੁਹੰਮਦ’ ਸ਼ਬਦ ਪੈਗਬਰ ਮੁਹੰਮਦ ਸਾਹਿਬ ਲਈ ਨਹੀਂ ਵਰਤਿਆ ਗਿਆ ਹੈ ਇਹ ਸ਼ਬਦ ਬਾਦਸ਼ਾਹ ਅਮੀਰ ਦੋਸਤ ਮੁਹੰਮਦ ਖਾਨ ਦੇ ਬਾਰੇ ਹੈ । ਉਸ ਸਮੇਂ ਹਰੀ ਸਿੰਘ ਨਲੂਆ ਦੀ ਜੰਗ ਇਸੇ ਬਾਦਸ਼ਾਹ ਨਾਲ ਹੋਈ ਸੀ । ਬਲਕੌਰ ਸਿੰਘ ਨੇ ਕਿਹਾ ਮੁਸਲਮਾਨ ਭਾਈਚਾਰਾ ਹਮੇਸ਼ਾ ਹੀ ਸਿੱਧੂ ਦੇ ਨਾਲ ਪਿਆਰ ਕਰਦਾ ਸੀ । ਗਾਣੇ ਵਿੱਚ ਜੋਵਰੋਲ ਦੇ ਕਿੱਲੇ ਦੀ ਲੜਾਈ ਦਾ ਜ਼ਿਕਰ ਹੈ ਇਸ ਵਿੱਚ ਖ਼ਾਨ ਮੁਹੰਮਦ ਅਤੇ ਉਨ੍ਹਾਂ ਦੇ 5 ਪੁੱਤਰਾਂ ਨੂੰ ਬਿਆਨ ਕਰਨ ਦੇ ਲਈ ਮੁਹੰਮਦ ਸ਼ਬਦ ਦੀ ਵਰਤੋਂ ਕੀਤੀ ਗਈ ਹੈ । ਮੂਸੇਵਾਲਾ ਦੇ ਪਿਤਾ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਗੀਤ 7 ਮਿੰਟ ਦਾ ਸੀ ਪਰ ਪੁੱਤਰ ਦੇ ਕਤਲ ਤੋਂ ਬਾਅਦ ਗਾਣਾ ਅਧੂਰਾ ਰਹਿ ਗਿਆ ਸੀ ।

ਬਲਕੌਰ ਸਿੰਘ ਨੇ ਮੁਆਫੀ ਮੰਗੀ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਹਜ਼ਰਤ ਮੁਹੰਮਦ ਸਾਹਿਬ ਸਾਰਿਆਂ ਦੇ ਲਈ ਸਨਮਾਨਜਨਤ ਹਨ। ਮੁਸਲਮਾਨ ਸਮਾਜ ਸਾਡਾ ਆਪਣਾ ਹੈ। ਜੇਕਰ ‘ਵਾਰ’ ਗਾਣੇ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਸ ਤੋਂ ਮੁਆਫੀ ਮੰਗ ਦੇ ਹਨ। ਉਧਰ ਸ਼ਾਹੀ ਇਮਾਮ ਨੇ ਕਿਹਾ ਜੇਕਰ ਅੱਗੋ ਦੀ ਕੋਈ ਵੀ ਗੀਤਕਾਰ ਇਤਿਹਾਸ ਨਾਲ ਜੁੜਿਆ ਗੀਤ ਗਾਉਣਾ ਚਾਉਂਦਾ ਹੈ ਤਾਂ ਉਹ ਇਤਿਹਾਸ ਜ਼ਰੂਰ ਪੜੇ। ਜਿਸ ਧਰਮ ਨਾਲ ਜੁੜਿਆ ਇਤਿਹਾਸ ਹੈ ਉਸ ਦੇ ਮਾਹਿਰਾਂ ਨਾਲ ਜ਼ਰੂਰ ਗੱਲ ਕੀਤੀ ਜਾਵੇ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਤਾ ਨੇ ‘SYL’ ਗਾਣਾ ਰਿਲੀਜ਼ ਕੀਤਾ ਸੀ । ਜਿਸ ‘ਤੇ ਵਿਵਾਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ।

SYL ਗਾਣੇ ਨਾਲ ਜੁੜਿਆ ਸੀ ਇਹ ਵਿਵਾਦ

ਸਿੱਧੂ ਮੂਸੇਵਾਲਾ ਦੇ ‘SYL’ ਗਾਣਾ ਨੂੰ ਸੋਸ਼ਲ ਮੀਡੀਆ ‘ਤੇ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਗਿਆ ਸੀ । ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹੋਏ SYL ‘ਤੇ ਪੰਜਾਬ ਦਾ ਹੱਕ ਦੱਸਿਆ ਸੀ । ਇਸ ਤੋਂ ਇਲਾਵਾ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਦੱਸ ਦੇ ਹੋਏ ਸਮੇਂ-ਸਮੇਂ ਦੀਆਂ ਸਰਕਾਰਾਂ ‘ਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਸੀ । ਸਿੱਧੂ ਨੇ ਆਪਣੇ ਗਾਣੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਿਆ ਸੀ । ਹਾਲਾਂਕਿ ਹੁਣ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ YOUTUBE ‘ਤੇ ਇਹ ਗਾਣਾ ਕਿਸ ਦੀ ਸ਼ਿਕਾਇਤ ‘ਤੇ ਬੈਨ ਹੋਇਆ ਸੀ। ਮੁੰਬਈ ਦੇ ਇੱਕ ਸਿੱਖ ਵਕੀਲ ਨੇ RTI ਦੇ ਜ਼ਰੀਏ ਇਸ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ । ਪਰ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ,ਕੇਂਦਰ ਗ੍ਰਹਿ ਮੰਤਰਾਲੇ,ਹਰਿਆਣਾ ਅਤੇ ਪੰਜਾਬ ਸਰਕਾਰ ਨੇ RTI ਵਿੱਚ ਦਿੱਤੀ ਜਾਣਕਾਰੀ ਵਿੱਚ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਵੱਲੋਂ ਬੈਨ ਦੀ ਸਿਫਾਰਿਸ਼ ਨਹੀਂ ਕੀਤੀ ਗਈ ਸੀ।