ਬਿਊਰੋ ਰਿਪੋਰਟ : ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ਤੋਂ ਸਵੇਰੇ ਇਕ ਲਾਸ਼ ਮਿਲੀ ਹੈ ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ ਹਨ। ਲਾਸ਼ ਕਿਸ ਦੀ ਇਹ ਹੈ ਹੁਣ ਤੱਕ ਕਿਸੇ ਵੀ ਪਰਿਵਾਰ ਦੇ ਮੈਂਬਰ ਨੇ ਇਸ ਨੂੰ ਕਲੇਮ ਨਹੀਂ ਕੀਤਾ ਹੈ। ਬਸ ਸਿਰਫ਼ ਇਹ ਹੀ ਪਤਾ ਚੱਲਿਆ ਹੈ ਕਿ ਲਾਸ਼ ਇਕ ਮਹਿਲਾ ਦੀ ਹੈ ਜਿਸ ਦਾ ਵਿਆਹ ਕੁਝ ਹੀ ਸਮੇਂ ਪਹਿਲਾਂ ਹੋਇਆ ਹੈ,ਕਿਉਂਕਿ ਮ੍ਰਿਤਕ ਮਹਿਲਾ ਦੇ ਹੱਥ ਵਿੱਚ ਚੂੜਾ ਨਜ਼ਰ ਆ ਰਿਹਾ ਹੈ ।
ਜਾਣਕਾਰੀ ਮੁਤਾਬਿਕ ਸ੍ਰੀ ਮੁਕਤਸਰ ਸਾਹਿਬ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿੱਚ ਇਕ ਸ਼ਰਧਾਲੂ ਸਰੋਵਰ ਦੀ ਪਰਿਕਰਮਾ ਕਰ ਰਿਹਾ ਸੀ ਅਚਾਨਕ ਉਸ ਦੀ ਨਜ਼ਰ ਸਰੋਵਰ ਵਿੱਚ ਤੈਰ ਰਹੀ ਲਾਸ਼ ‘ਤੇ ਪਈ,ਉਸ ਨੇ ਫੌਰਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਸ੍ਰੀ ਦਰਬਾਰ ਸਾਹਿਬ ਦੇ ਮਨੇਜਰ ਰੇਸ਼ਮ ਸਿੰਘ ਪਹੁੰਚੇ । ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ । ਗੋਤਾਖੋਰਾ ਦੀ ਮਦਦ ਨਾਲ ਲਾਸ਼ ਨੂੰ ਸਰੋਵਰ ਤੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਪੋਸਟਮਾਰਟ ਦੇ ਲਈ ਭੇਜ ਦਿੱਤਾ ਗਿਆ ਹੈ । ਪਰ ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਮ੍ਰਿਤਕ ਮਹਿਲਾ ਕੌਣ ਹੈ ? ਪਰ ਮ੍ਰਿਤਕਾਂ ਦੀ ਮੌਤ ਨੂੰ ਲੈਕੇ ਕਈ ਸਵਾਲ ਉੱਠ ਰਹੇ ਹਨ ਜਿਸ ਦੇ ਜਵਾਬ ਪੁਲਿਸ ਤਲਾਸ਼ ਰਹੀ ਹੈ।
ਪੁਲਿਸ ਦੇ ਸਾਹਮਣੇ ਸਵਾਲ
ਮੁਕਤਸਰ ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਮ੍ਰਿਤਕ ਮਹਿਲਾ ਦੀ ਪਛਾਣ ਕਰਨਾ ਹੈ,ਆਖਿਰ ਮਹਿਲਾ ਕੌਣ ? ਕਿੱਥੇ ਦੀ ਰਹਿਣ ਵਾਲੀ ਹੈ ? ਪਰਿਵਾਰ ਵਿੱਚ ਕੌਣ ਹੈ ? ਉਹ ਗੁਰੂ ਘਰ ਇਕੱਲੀ ਆਈ ਸੀ ਜਾਂ ਫਿਰ ਉਸ ਦੇ ਨਾਲ ਕੋਈ ਸੀ ? ਉਹ ਗੱਲਤੀ ਨਾਲ ਸਰੋਵਰ ਵਿੱਚ ਡੁੱਬ ਗਈ ? ਜਾਂ ਫਿਰ ਖੁਦਕੁਸ਼ੀ ਕੀਤੀ ਹੈ ? ਕਿ ਕਿਸੇ ਨੇ ਸਾਜਿਸ਼ ਦੇ ਤਹਿਤ ਮਹਿਲਾ ਨੂੰ ਸਰੋਵਰ ਵਿੱਚ ਡੁੱਬਾਇਆ ਹੈ ? ਚੂੜੇ ਤੋਂ ਪਤਾ ਚੱਲ ਦਾ ਹੈ ਕਿ ਮਹਿਲਾ ਦਾ ਕੁਝ ਹੀ ਮਹੀਨਿਆਂ ਜਾਂ ਦਿਨਾਂ ਪਹਿਲਾਂ ਵਿਆਹ ਹੋਇਆ ਸੀ ਕਿ ਮਹਿਲਾ ਵਿਆਹ ਤੋਂ ਖੁਸ਼ ਨਹੀਂ ਸੀ ? ਜਾਂ ਸਹੁਰੇ ਪਰਿਵਾਰ ਪਰੇਸ਼ਾਨ ਕਰ ਰਹੇ ਸਨ ? ਜਾਂ ਫਿਰ ਕੋਈ ਹੋਰ ਕਾਰਨ ? ਇਹ ਉਹ ਸਾਰੇ ਸਵਾਲ ਹਨ ਜੋ ਪੁਲਿਸ ਜਾਂਚ ਦਾ ਹਿੱਸਾ ਹਨ ਜਿੰਨਾਂ ਦਾ ਜਵਾਬ ਹੀ ਮਹਿਲਾ ਦੀ ਮੌਤ ਦੇ ਰਾਜ਼ ਤੋਂ ਪਰਦਾ ਚੁੱਕ ਸਕਦਾ ਹੈ । ਇਸ ਤੋਂ ਇਲਾਵਾ ਪੁਲਿਸ ਨੂੰ ਸਰੋਵਰ ਜਾਂ ਫਿਰ ਗੁਰੂ ਘਰ ਵਿੱਚ ਲੱਗੇ cctv ਤੋਂ ਵੀ ਮਹਿਲਾ ਬਾਰੇ ਅਹਿਮ ਜਾਣਕਾਰੀ ਹਾਸਲ ਹੋ ਸਕਦੀ ਹੈ ਕਿ ਆਖਿਰ ਮਹਿਲਾ ਇਕੱਲੀ ਗੁਰੂ ਘਰ ਵਿੱਚ ਦਾਖਲ ਹੋਈ ਜਾਂ ਫਿਰ ਉਸ ਦੇ ਨਾਲ ਕੋਈ ਸੀ । ਪੁਲਿਸ ਨੂੰ ਗੁਰੂ ਘਰ ਦੇ ਸੇਵਾਦਾਰਾਂ ਦੇ ਨਾਲ ਇੰਨਾਂ ਕੈਮਰਿਆਂ ਨੂੰ ਖੰਗਾਲਨਾ ਹੋਵੇਗਾ ।