ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (SRI AKAL TAKHAT) ਵੱਲੋਂ ਬੀਬੀ ਜਗੀਰ ਕੌਰ (JAGIR KAUR) ਨੂੰ ਤਲਬ ਕੀਤਾ ਹੈ। ਉਨ੍ਹਾਂ ਖਿਲਾਫ ਰੋਮਾਂ ਦੀ ਬੇਅਦਬੀ ਅਤੇ ਧੀ ਨੂੰ ਮਾਰਨ ਦੀ ਸ਼ਿਕਾਇਤ ਕੀਤੀ ਗਈ, ਜਿਸ ‘ਤੇ ਉਨ੍ਹਾਂ ਕੋਲੋ 7 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ। ਸ੍ਰੀ ਅਕਾਲ ਤਖਤ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੀਬੀ ਜਗੀਰ ਕੌਰ ਦੇ ਖਿਲਾਫ ਲਿਖਤੀ ਸ਼ਿਕਾਇਤ ਪਹੁੰਚੀ ਹੈ। ਇਸ ਦੇ ਬੀਬੀ ਜਗੀਰ ਕੌਰ ਦਾ ਵੀ ਜਵਾਬ ਆ ਗਿਆ ਹੈ।
ਬੀਬੀ ਜਗੀਰ ਕੌਰ ਨੇ ‘ਦ ਖਾਲਸ ਟੀਵੀ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੇ ਉਲਟ ਇਸ ਪੱਤਰ ਨੂੰ ਜਾਰੀ ਕੀਤਾ ਗਿਆ ਹੈ ਮੈਂ ਇਸ ਦਾ ਜਵਾਬ ਆਪ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਦੇਵਾਂਗੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਗੁਰਚਰਨ ਸਿੰਘ ਟੋਹੜਾ ਦੀ ਜਨਮ ਸ਼ਤਾਬਦੀ ਦੇ ਇਕੱਠ ਨੂੰ ਵੇਖ ਕੇ ਸੁਖਬੀਰ ਸਿੰਘ ਬਾਦਲ, ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਉਨ੍ਹਾਂ ਦੇ ਹਮਾਇਤੀ ਘਬਰਾ ਗਏ ਅਤੇ ਕੁਲਵੰਤ ਸਿੰਘ ਮੰਨਣ ਵਰਗੇ ਦਿਹਾੜੀਦਾਰ ਬੰਦਿਆਂ ਨੂੰ ਭੇਜ ਦਿੱਤਾ। ਬੀਬੀ ਜਗੀਰ ਕੌਰ ਨੇ ਕਿਹਾ ਮੈਨੂੰ ਦੱਸਿਆ ਜਾਵੇ ਕਿਹੜੀ ਜਥੇਬੰਦੀਆਂ ਨੇ ਮੇਰੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ 24 ਸਾਲ ਦੇ ਅੰਦਰ ਮੈਂ ਕਿੰਨੀ ਵਾਰ ਚੋਣਾਂ ਲੜੀਆਂ ਹਨ ਕਿੰਨੀ ਵਾਰ ਸਿੰਘ ਸਾਹਿਬ ਚੋਣਾਂ ਵਿੱਚ ਬੈਠੇ ਹਨ ਅੱਜ ਉਨ੍ਹਾਂ ਨੂੰ ਯਾਦ ਆਇਆ ਹੈ, ਮੈਂ ਕਿਹੜਾ ਬੁਰਕਾ ਪਾਕੇ ਜਾਂਦੀ ਸੀ।
ਕੁਝ ਦਿਨ ਪਹਿਲਾਂ ਹੀ ਬੀਬੀ ਜਗੀਰ ਕੌਰ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਨੂੰ ਸੌਂਪੀ ਗਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕੁੜੀ ਮਾਰ ਵਾਲੇ ਨੂੰ ਸਿੱਖ ਰਹਿਤ ਮਰਿਆਦਾ ਵਿੱਚ ਤਨਖ਼ਾਹੀਆਂ ਦੱਸਿਆ ਗਿਆ ਹੈ। ਹੇਠਲੀ ਅਦਾਲਤ ਨੇ ਬੀਬੀ ਜਗੀਰ ਕੌਰ ਨੂੰ ਦੋਸ਼ੀ ਦੱਸਿਆ ਸੀ ਹਾਲਾਂਕਿ ਸੁਪਰੀਮ ਕੋਰਟ ਵਿੱਚ ਹੁਣ ਇਹ ਮਾਮਲਾ ਚੱਲ ਰਿਹਾ ਹੈ। ਦੁਨਿਆਵੀਂ ਕੋਰਟ ਭਾਵੇਂ ਬੀਬੀ ਜਗੀਰ ਕੌਰ ਨੂੰ ਸਜ਼ਾ ਦੇਣ ਵਿੱਚ ਦੇਰੀ ਕਰ ਦੇਵੇ ਪਰ ਸ੍ਰੀ ਅਕਾਲ ਤਖਤ ਵੱਲੋਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ – ਕਾਰਜਕਾਲ ਮੁੱਕਣ ਤੋਂ ਪਹਿਲਾਂ ਹੋ ਜਾਣਗੀਆਂ ਵਿਧਾਨ ਸਭਾ ਚੋਣਾਂ! ਮੁੱਖ ਚੋਣ ਕਮਿਸ਼ਨਰ ਦਾ ਵੱਡਾ ਐਲਾਨ