Punjab

ਮਹਾਰਾਜਾ ਰਣਜੀਤ ਸਿੰਘ ਦੇ ਕੋਹਿਨੂਰ ਹੀਰੇ ਨੂੰ ਲੈਕੇ ਵੱਡੀ ਖੁਸ਼ਖ਼ਬਰੀ ! ਹੁਣ ਨਜ਼ਦੀਕ ਤੋਂ ਕਰੋ ਦਰਸ਼ਨ ! ਸਿੱਖ ਰਾਜ ਦੀ ਹੈ ਅਨਮੋਲ ਵਿਰਾਸਤ

Maharaja ranjeet singh kohinoor diamond

ਬਿਊਰੋ ਰਿਪੋਰਟ : ਮਹਾਰਾਜਾ ਰਣਜੀਤ ਸਿੰਘ ਦੇ ਕੋਹਿਨੂਰ ਹੀਰੇ ਨਾਲ ਸਜੇ ਬ੍ਰਿਟੇਨ ਦੀ ਰਾਣੀ ਦੇ ਤਾਜ ਨੂੰ ਹੁਣ ਨਜ਼ਦੀਕ ਤੋਂ ਵੇਖਿਆ ਜਾ ਸਕੇਗਾ । ਇਸ ਨੂੰ ਟਾਵਰ ਆਫ ਲੰਡਨ ਵਿੱਚ ਰੱਖਿਆ ਜਾਵੇਗਾ । ਬ੍ਰਿਟੇਨ ਰਾਜ ਘਰਾਨੇ ਦੇ ਹੋਰ ਤਾਜ ਵਾਂਗ ਇਸ ਨੂੰ ਵੀ ਰੱਖਿਆ ਜਾਵੇਗਾ । ਬ੍ਰਿਟੇਨ ਵਿੱਚ ਪੈਲੇਸ ਦਾ ਪ੍ਰਬੰਧਨ ਕਰਨ ਵਾਲੀ ਚੈਰੇਟੀ ਹਿਸਟਾਰਿਕ ਰਾਇਲ ਪੈਲੇਸੇਜ ਨੇ ਕਿਹਾ ਹੈ ਕਿ ਕੋਹਿਨੂਰ ਦੇ ਪ੍ਰਦਰਸ਼ਨ ਦੌਰਾਨ ਕਈ ਵੀਡੀਓ ਨਾਲ ਇਸ ਦੇ ਇਤਿਹਾਸ ਦੇ ਬਾਰੇ ਵੀ ਦੱਸਿਆ ਜਾਵੇਗਾ ।ਕਈ ਸਮਾਨ ਅਤੇ ਵੀਡੀਓ ਦੀ ਵਰਤੋਂ ਕਰਕੇ ਕੋਹਿਨੂਰ ਦੇ ਪੂਰੇ ਸਫਰ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ । ਇਸ ਵਿੱਚ ਇਹ ਵੀ ਦੱਸਿਆ ਜਾਵੇਗਾ ਕਿ ਕਿਵੇਂ ਇਹ ਮੁਗਲ ਅਤੇ ਸਿੱਖ ਰਾਜ ਤੋਂ ਹੁੰਦੇ ਹੋਏ ਇਹ ਬ੍ਰਿਟਿਸ਼ ਹਕੂਮਤ ਕੋਲ ਪਹੁੰਚਿਆ ਸੀ

ਕਿੰਗ ਚਾਲਸ ਦੀ ਤਾਜਪੋਸ਼ੀ ਤੋਂ ਬਾਅਦ ਪ੍ਰਦਰਸ਼ਨੀ

ਬ੍ਰਿਟੇਨ ਦੇ ਨਵੇਂ ਕਿੰਗ ਚਾਲਸ ਦੀ ਤਾਜਪੋਸ਼ੀ 6 ਮਈ ਨੂੰ ਹੋਣੀ ਹੈ । ਟਾਵਰ ਆਫ ਲੰਡਨ ਵੀ ਇਸ ਵਿੱਚ ਆਪਣੀ ਭੂਮਿਕਾ ਨਿਭਾਉਣ ਨੂੰ ਤਿਆਰ ਹੈ। ਤਾਜਪੋਸ਼ੀ ਤੋਂ ਠੀਕ ਬਾਅਦ ਕਈ ਕੀਮਤੀ ਤਾਜ ਦੀ ਜਵੈਲਰੀ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ । ਇਸ ਦਾ ਮਕਸਦ ਹੈ ਕਿ ਲੋਕਾਂ ਨੂੰ ਬ੍ਰਿਟੇਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਪਹਿਲਾਂ ਬ੍ਰਿਟੇਨ ਦੀ ਨਵੀਂ ਰਾਣੀ ਕਿੰਗ ਚਾਲਸ 3 ਦੀ ਪਤਨੀ ਕੈਮਿਲਾ ਨੇ ਤਾਜਪੋਸ਼ੀ ਦੌਰਾਨ ਕਵੀਨ ਏਲਿਜਾਬੇਥ ਦੇ ਕੋਹਿਨੂਰ ਨਾਲ ਸਜੇ ਤਾਜ ਨੂੰ ਨਾ ਪਾਉਣ ਦਾ ਐਲਾਨ ਕੀਤਾ ਸੀ। ਦਰਅਸਲ ਰਾਇਲ ਫੈਮਿਲੀ ਨੂੰ ਭਾਰਤ ਦੇ ਨਾਲ ਰਿਸ਼ਤੇ ਵਿਗੜਨ ਦਾ ਡਰ ਸੀ । ਜਿਸ ਨੂੰ ਵੇਖ ਦੇ ਹੋਏ ਫੈਸਲਾ ਲਿਆ ਗਿਆ ਹੈ । ਇਸ ਦੇ ਬਾਅਦ ਕੈਮਿਲਾ ਦੇ ਲਈ ਕੀਨ ਮੈਰੀ ਦਾ 100 ਸਾਲ ਪੁਰਾਨਾ ਤਾਜ ਤਿਆਰ ਕਰਨ ਦੀ ਗੱਲ ਸਾਹਮਣੇ ਆਈ ਹੈ।

ਭਾਰਤ ਤਾਜ ਦੀ ਮੰਗ ਕਰ ਚੁੱਕਾ ਹੈ

ਮਹਾਰਾਜੀ ਦੇ ਤਾਜ ਵਿੱਚ ਦੁਨੀਆ ਦੇ ਕਈ ਹੀਰੇ ਲੱਗੇ ਹਨ । ਜਿਸ ਵਿੱਚ ਕੋਹਿਨੂਰ ਅਤੇ ਅਫਰੀਕਾ ਦਾ ਹੀਰਾ ਗ੍ਰੇਟ ਸਟਾਰ ਆਫ ਅਫਰੀਕਾ ਸ਼ਾਮਲ ਹੈ । ਇਸ ਦੀ ਕੀਮਤ ਤਕਰੀਬਨ 40 ਕਰੋੜ ਡਾਲਰ ਹੈ। ਭਾਰਤ ਨੇ ਬ੍ਰਿਟੇਨ ਦੇ ਸਾਹਮਣੇ ਕਈ ਵਾਰ ਕੋਹਿਨੂਰ ਹੀਰੇ ‘ ਤੇ ਆਪਣਾ ਕਾਨੂੰਨੀ ਹੱਕ ਜਤਾਇਆ ਹੈ । ਇਸੇ ਤਰ੍ਹਾਂ ਅਫਕੀਕਾ ਨੇ ਆਪਣਾ ਹੀਰਾ ਵਾਪਸ ਕਰਨ ਦੀ ਮੰਗ ਰੱਖੀ ਸੀ।