ਬਿਊਰੋ ਰਿਪੋਰਟ : ਇੱਕ ਪਿਤਾ ਨੇ ਗੁੱਸੇ ਦੀ ਹਰ ਹੱਦ ਪਾਰ ਕਰ ਦਿੱਤੀ । ਢਾਈ ਸਾਲ ਦੀ ਬੱਚੀ ਦਾ ਰੋਣਾ ਬਰਦਾਸ਼ਤ ਨਹੀਂ ਹੋਇਆ ਤਾਂ ਬੇਦਰਦੀ ਨਾਲ ਧੀ ਦਾ ਕਤ ਲ ਕਰ ਦਿੱਤਾ । ਪਹਿਲਾਂ ਉਸ ਦਾ ਸਿਰ ਫੜ ਕੇ ਦੀਵਾਰ ਨਾਲ ਮਾਰਿਆ ਫਿਰ ਜਦੋਂ ਬੱਚੀ ਬੱਚ ਗਈ ਤਾਂ ਉਸ ਦਾ ਗਲਾਂ ਦਬਾ ਕੇ ਉਸ ਨੂੰ ਮਾਰ ਦਿੱਤਾ, ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਪਿਤਾ ਬਾਜ਼ਾਰ ਵਿੱਚੋ ਕੁੜੀ ਨੂੰ ਛਾਤੀ ਨਾਲ ਲੱਗਾ ਕੇ ਨਿਕਲਿਆ ਅਤੇ ਫਿਰ ਝਾੜਿਆਂ ਵਿੱਚ ਸੁੱਟ ਆਇਆ । ਕਿਸੇ ਨੂੰ ਸ਼ੱਕ ਨਾ ਹੋਵੇ ਇਸ ਦੇ ਲਈ ਉਸ ਨੇ ਪਤਨੀ ਅਤੇ ਗੁਆਂਢੀਆਂ ਨੂੰ ਝੂਠੀ ਕਹਾਣੀ ਦੱਸੀ । ਪਰ ਅਖੀਰ ਵਿੱਚ ਉਸ ਦਾ ਗੁਨਾਹ ਸਾਹਮਣੇ ਆ ਗਿਆ ।
ਘਟਨਾ ਰਾਜਕੋਟ ਦੀ ਹੈ ਜਿੱਥੇ ਪਿਤਾ ਅਮਿਤ ਨੇ ਆਪਣੀ ਢਾਈ ਸਾਲ ਦੀ ਕੁੜੀ ਦਾ ਕਤਲ ਕਰ ਦਿੱਤਾ ਹੈ । ਜਿਸ ਵੇਲੇ ਅਮਿਤ ਨੇ ਆਪਣੇ ਹੱਥ ਖੂਨ ਨਾਲ ਰੰਗੇ ਉਸ ਵੇਲੇ ਪਤਨੀ ਘਰ ਨਹੀਂ ਸੀ । ਪਤਨੀ ਰੁਕਮਣੀ ਤੋਂ ਲੁਕਾਉਣ ਦੇ ਲਈ ਉਸ ਨੇ ਝੂਠੀ ਕਹਾਣੀ ਬਣਾਈ ਅਤੇ ਦੱਸਿਆ ਕਿ ਬੱਚੀ ਲਾਪਤਾ ਹੋ ਗਈ ਹੈ । ਦੋਵਾਂ ਨੇ ਮਿਲ ਕੇ ਪੁਲਿਸ ਵਿੱਚ ਬੱਚੀ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ । ਇਸ ਦੌਰਾਨ ਪੁਲਿਸ ਨੂੰ ਇੱਕ ਬੱਚੀ ਦੀ ਲਾਸ਼ ਝਾੜਿਆਂ ਵਿੱਚ ਮਿਲੀ । ਜਦੋਂ ਪਛਾਣ ਕਰਵਾਈ ਤਾਂ ਮਾਂ ਨੇ ਦੱਸਿਆ ਕੀ ਉਸ ਦੀ ਹੀ ਬੱਚੀ ਹੈ । ਮਾਮਲੇ ਦੀ ਜਾਂਚ ਦੇ ਲਈ CCTV ਖੰਗਾਲੇ ਗਏ ਤਾਂ ਸਾਰਾ ਮਾਮਲਾ ਬੇਪਰਦਾ ਹੋ ਗਿਆ ।
CCTV ਨੇ ਖੋਲਿਆ ਰਾਜ
ਬੱਚੀ ਦੀ ਸ਼ਿਨਾਖਤ ਤੋਂ ਬਾਅਦ ਪੁਲਿਸ ਨੇ CCTV ਫੁਟੇਜ ਖੰਗਾਲੀ ਤਾਂ ਪੁਲਿਸ ਹੱਥ ਅਮਿਤ ਦੀ ਫੁਟੇਜ ਲੱਗੀ ਜਿਸ ਦਿਨ ਬੱਚੀ ਗਾਇਬ ਹੋਈ ਸੀ । ਇਸ ਫੁਟੇਜ ਵਿੱਚ ਨਜ਼ਰ ਆ ਰਿਹਾ ਸੀ ਕੀ ਅਮਿਤ ਧੀ ਦੀ ਲਾਸ਼ ਲੈਕੇ ਜਾ ਰਿਹਾ ਸੀ । ਇਹ ਕਰਤੂਤ ਸਾਹਮਣੇ ਆਉਣ ਤੋਂ ਬਾਅਦ ਖੂਨੀ ਪਿਤਾ ਅਮਿਤ ਫਰਾਰ ਹੋ ਗਿਆ । ਉਸ ਦੇ ਫੋਨ ਤੋਂ ਲੇਕੇਸ਼ਨ ਦਾ ਪਤਾ ਲਗਾਇਆ ਗਿਆ ਅਤੇ ਅਮਿਤ ਨੂੰ ਮੇਸਹਾਣਾ ਦੇ ਪੁਲਿਸ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਉਹ ਯੂਪੀ ਭੱਜਣ ਦੀ ਫਿਰਾਕ ਵਿੱਚ ਸੀ ।
ਮੁਲਜ਼ਮ ਅਮਿਤ ਨੇ ਪੁੱਛ-ਗਿੱਛ ਵਿੱਚ ਇਹ ਦਸਿਆ
ਮੁਲਜ਼ਮ ਅਮਿਤ ਗੌਰ ਨੇ ਪੁਲਿਸ ਪੁੱਛ-ਗਿੱਛ ਵਿੱਚ ਦੱਸਿਆ ਕਿ ਢਾਈ ਸਾਲ ਦੀ ਅਨਨਿਆ ਉਸ ਦੀ ਮਤਰਈ ਧੀ ਸੀ । ਦੁਪਹਿਰ ਨੂੰ ਮਾਂ ਦੇ ਕੋਲ ਜਾਣ ਦੀ ਜ਼ਿੰਦ ਕਰਨ ਲੱਗੀ ਤਾਂ ਅਮਿਤ ਨੇ ਮਨਾ ਕੀਤਾ ਤਾਂ ਉਹ ਰੋਣ ਲੱਗੀ । ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਨੀ ਤਾਂ ਉਸ ਦਾ ਸਿਰ ਦੀਵਾਰ ਨਾਲ ਮਾਰਿਆ । ਇਸ ਤੋਂ ਬਾਅਦ ਗਲਾਂ ਦਬਾ ਕੇ ਕਤਲ ਕਰ ਦਿੱਤਾ । ਦੱਸਿਆ ਜਾ ਰਿਹਾ ਹੈ ਉਸ ਵਕਤ ਬੱਚੀ ਦੀ ਮਾਂ ਫੈਕਟਰੀ ਵਿੱਚ ਗਈ ਸੀ । ਪੁਲਿਸ ਨੇ ਦੱਸਿਆ ਕਿ ਜਦੋਂ ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਪਿਤਾ ਅਮਿਤ ਕੁੜੀ ਨੂੰ ਛਾਤੀ ਨਾਲ ਲਾ ਕੇ ਲਿਜਾ ਰਿਹਾ ਸੀ ਤਾਂ ਗੁਆਂਢੀਆਂ ਨੇ ਅਨਨਿਆ ਦੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕੀ ਉਹ ਬਿਮਾਰ ਹੈ ਦਵਾਈ ਦੇ ਲਈ ਹਸਤਪਾਲ ਲੈਕੇ ਜਾ ਰਿਹਾ ਹਾਂ।
ਮਾਂ ਹੀ ਧੀ ਦਾ ਖਰਚਾ ਚੁੱਕ ਦੀ ਸੀ
ਪੁਲਿਸ ਮੁਤਾਬਿਕ ਕਤਲ ਦੇ ਪਿੱਛੇ ਵੱਡਾ ਕਾਰਨ ਧੀ ਦੀ ਪਰਵਰਿਸ਼ ਸੀ । ਅਮਿਤ ਕੰਮ ਦੀ ਤਲਾਸ਼ ਦੇ ਲਈ ਰਾਜਕੋਟ ਆਇਆ ਸੀ । ਸ਼ੁਰੂਆਤ ਵਿੱਚ ਫੈਕਟਰੀ ਵਿੱਚ ਕੰਮ ਮਿਲਿਆ । ਇੱਥੇ ਹੀ ਉਸ ਦੀ ਮੁਲਾਕਾਤ ਤਲਾਕਸ਼ੁਦਾ ਰੁਕਮਣੀ ਦੇ ਨਾਲ ਹੋਈ,ਦੋਵਾਂ ਦੇ ਪ੍ਰੇਮ ਸਬੰਧ ਸ਼ੁਰੂ ਹੋ ਗਏ । ਅਮਿਤ ਨੇ ਰੁਕਮਣੀ ਨਾਲ ਚਾਰ ਮਹੀਨੇ ਪਹਿਲਾਂ ਵਿਆਹ ਕੀਤਾ ਸੀ । ਪਿਛਲੇ 2 ਮਹੀਨੇ ਤੋਂ ਅਮਿਤ ਕੰਮ ‘ਤੇ ਵੀ ਨਹੀਂ ਗਿਆ ਸੀ । ਰੁਕਮਣੀ ਢਾਈ ਸਾਲ ਤੋਂ ਧੀ ਦਾ ਖਰਚਾ ਚੁੱਕ ਰਹੀ ਸੀ ।