ਲੁਧਿਆਣਾ : ਪੰਜਾਬ ਵਿੱਚ ਇੱਕ ਅਜਿਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਇਨਸਾਨ ਨੂੰ ਪਰੇਸ਼ਾਨ ਕਰ ਦਿੱਤਾ । ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਇੱਕ ਸ਼ਖ਼ਸ ਕਿਵੇਂ ਜੱਲਾਦ ਬਣ ਸਕਦਾ ਹੈ। ਆਪਣੇ ਹੱਥਾਂ ਨਾਲ ਪੂਰਾ ਪਰਿਵਾਰ ਖ਼ਤਮ ਕਰ ਸਕਦਾ ਹੈ। ਜਲੰਧਰ ਵਿੱਚ ਇੱਕ ਪਤੀ ਨੇ ਆਪਣੇ ਪਰਿਵਾਰ ਨੂੰ ਆਪਣੇ ਹੱਥੀ ਹੀ ਉਜਾੜ ਦਿੱਤਾ ਹੈ । ਪਤੀ ਆਪਣੇ ਸਹੁਰੇ ਪਰਿਵਾਰ ਪਹੁੰਚਿਆ ਅਤੇ ਪਤਨੀ,ਧੀ,ਪੁੱਤਰ, ਸੱਸ ਅਤੇ ਸੁਹਰੇ ‘ਤੇ ਪੈਟਰੋਲ ਸੁੱਟ ਕੇ ਜ਼ਿੰਦਾ ਸਾੜ ਦਿੱਤਾ । ਸਿਰਫ਼ ਇੰਨਾਂ ਹੀ ਨਹੀਂ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਲਲਕਾਰੇ ਮਾਰਦਾ ਰਿਹਾ ਹੈ ।
ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ
ਜਿਸ ਵੇਲੇ ਪਤੀ ਕਾਲੀ ਸਿੰਘ ਆਪਣੇ ਸੋਹਰੇ ਪਰਿਵਾਰ ਦੇ ਪਿੰਡ ਬੀਟਲਾ ਪਹੁੰਚਿਆ ਤਾਂ ਘਰ ਦੇ ਅੰਦਰ ਪਤਨੀ,ਦੋਵੇ ਬੱਚੇ ਅਤੇ ਸੱਸ,ਸਹੁਰਾ ਸੁੱਤੇ ਹੋਏ ਸਨ । ਉਸ ਨੇ ਕਮਰੇ ਨੂੰ ਤਾਲਾ ਲਾ ਦਿੱਤਾ ਅਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ,ਅੱਗ ਲੱਗਣ ਤੋਂ ਬਾਅਦ ਪੂਰਾ ਪਰਿਵਾਰ ਚੀਕਾ ਮਾਰ ਦਾ ਰਿਹਾ ਪਰ ਕਾਲੀ ਨੇ ਦਰਵਾਜਾ ਨਹੀਂ ਖੋਲਿਆ । ਸਵੇਰ ਵੇਲੇ ਜਦੋਂ ਪਿੰਡ ਵਾਲਿਆਂ ਨੇ ਕਮਰਾ ਖੋਲਿਆ ਤਾਂ ਬੁਰੀ ਹਾਲਤ ਵਿੱਚ ਦੇਹਾਂ ਨੂੰ ਬਾਹਰ ਕੱਢਿਆ ਗਿਆ । ਪਤੀ ਕਾਲੀ ਸਿੰਘ ਨੂੰ ਆਪਣੇ ਇਸ ਕਾਰੇ ‘ਤੇ ਬਿਲਕੁਲ ਵੀ ਅਫਸੋਸ ਨਹੀਂ ਹੈ । ਦਿਲ ਨੂੰ ਝਿੰਝੋੜ ਦੇਣ ਵਾਲੀ ਇਸ ਘਟਨਾ ਨੂੰ ਸੁਣਨ ਅਤੇ ਵੇਖਣ ਤੋਂ ਬਾਅਦ ਪੂਰਾ ਪਿੰਡ ਡਰਿਆ ਹੋਇਆ ਹੈ ।
ਪਤੀ-ਪਤਨੀ ਦੇ ਰਿਸ਼ਤੇ ਚੰਗੇ ਨਹੀਂ ਸਨ
ਪਿੰਡ ਖੁਰਸ਼ੈਦਪੁਰਾ ਦੇ ਕਾਲੀ ਸਿੰਘ ਦਾ ਪਿੰਡ ਬੀਟਲਾ ਦੀ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ,ਦੋਵਾਂ ਦੇ 2 ਬੱਚੇ ਸਨ ਇੱਕ ਧੀ ਅਤੇ ਇੱਕ ਪੁੱਤਰ, ਪਤੀ-ਪਤਨੀ ਵਿਚਾਲੇ ਰਿਸ਼ਤੇ ਚੰਗੇ ਨਹੀਂ ਸਨ ਇਸੇ ਲਈ ਪਤਨੀ ਪਰਮਜੀਤ ਕੌਰ ਕੁਝ ਸਮੇਂ ਪਹਿਲਾਂ ਆਪਣੇ ਪੇਕੇ ਘਰ ਆ ਗਈ ਸੀ। ਪਰ ਰਿਸ਼ਤਿਆਂ ਵਿੱਚ ਅਜਿਹੀ ਕਿਹੜੀ ਕੁੜਤਨ ਆ ਗਈ ਸੀ ਜਿਸ ਨੇ ਕਾਲੀ ਸਿੰਘ ਨੂੰ ਜੱਲਾਦ ਬਣਾ ਦਿੱਤਾ ਕਿ ਉਸ ਨੇ ਆਪਣਾ ਪੂਰਾ ਪਰਿਵਾਰ ਖ਼ਤਮ ਕਰਨ ਵੇਲੇ ਇੱਕ ਵਾਰ ਵੀ ਨਹੀਂ ਸੋਚਿਆ । ਸਿਰਫ਼ ਇੰਨਾਂ ਹੀ ਨਹੀਂ ਬੇਰਹਮੀ ਨਾਲ ਪੂਰਾ ਪਰਿਵਾਰ ਮੁਕਾਉਣ ਤੋਂ ਬਾਅਦ ਉਸ ਨੇ ਲਲਕਾਰੇ ਮਾਰੇ ਅਤੇ ਕਿਹਾ ਕਿ ਉਸ ਨੇ ਹੀ ਘਰ ਨੂੰ ਅੱਗ ਲਗਾਈ ਸੀ । ਪੁਲਿਸ ਦੀ ਫਾਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਹੈ ਅਤੇ ਪਤੀ ਕਾਲੀ ਸਿੰਘ ਦੀ ਤਲਾਸ਼ ਲਈ ਛਾਪੇਮਾਰੀ ਕਰ ਰਹੀ ਹੈ ।