Punjab

ਕਾਰ ਚਲਾਉਂਦੇ ਹੋ ਤਾਂ ਲੁਧਿਆਣਾ ਦਾ ਕਾਰ ਹਾਦਸਾ ਸਬਕ ਤੇ ਵੱਡਾ ਅਲਰਟ ਹੈ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਸਵਿਫਟ ਕਾਰ ਦੀ ਖੜੇ ਟਰਾਲੇ ਨਾਲ ਟੱਕਰ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ । ਪਰ ਇਹ ਹਾਦਸਾ ਵੱਡਾ ਸਬਕ ਅਤੇ ਅਲਰਟ ਹੈ। ਕਿਉਂਕਿ ਹਾਦਸੇ ਦੀ ਵਜ੍ਹਾ ਨਾ ਤਾਂ ਤੇਜ਼ ਰਫ਼ਤਾਰ ਸੀ, ਨਾ ਹੀ ਬ੍ਰੇਕ ਫੇਲ੍ਹ ਹੋਣਾ, ਨਾ ਧੁੰਦ,ਨਾ ਖਤਰਨਾਕ ਡਰਾਇਵਿੰਗ,ਨਾ ਡਰਾਈਵਰ ਨੂੰ ਨੀਂਦ ਆਉਣਾ, ਨਾਂ ਹੀ ਟਰਾਲੇ ਦਾ ਸੜਕ ਦੇ ਵਿੱਚ ਖੜੇ ਹੋਣਾ, ਨਾ ਹੀ ਕਿਸੇ ਵੱਲੋਂ ਕਾਰ ਨੂੰ ਟੱਕਰ ਮਾਰਨਾ, ਨਾ ਹੀ ਗੱਡੀ ਦਾ ਬੈਲੰਸ ਵਿਗੜਨਾ। ਇਸ ਹਾਦਸੇ ਦਾ ਕਾਰਨ ਦੀ ਸੀ ਗੱਡੀ ਵਿੱਚ ਰੱਖਿਆ ਸੋਟਾ ਜਿਸ ਨੇ ਪਤੀ-ਪਤਨੀ ਦੀ ਜਾਨ ਲੈ ਲਈ । ਇਹ ਖ਼ਬਰ ਵੱਡਾ ਅਲਰਟ ਹੈ ਇਸ ਲਈ ਤੁਸੀਂ ਅਖੀਰ ਤੱਕ ਇਸ ਖ਼ਤਰੇ ਨਾਲ ਜੁੜੇ ਹਰ ਇੱਕ ਪਹਿਲੂ ਨੂੰ ਜ਼ਰੂਰ ਸਮਝੋ

ਸੋਟੇ ਦੀ ਵਜ੍ਹਾ ਕਰਕੇ ਹੋਇਆ ਹਾਦਸਾ

ਦਰਅਸਲ ਗੱਡੀ ਦੇ ਵਿੱਚ ਇੱਕ ਛੋਟਾ ਸੋਟਾ ਪਿਆ ਸੀ ਜੋ ਕਾਰ ਦੇ ਹਾਦਸੇ ਦਾ ਕਾਰਨ ਬਣਿਆ । ਇਹ ਸੋਟਾ ਕਾਰ ਦੀ ਸੀਟ ਦੇ ਥੱਲੇ ਪਿਆ ਸੀ,ਕਾਰ ਦੇ ਝਟਕਿਆਂ ਨਾਲ ਇਹ ਅਚਾਨਕ ਬ੍ਰੇਕ ਦੇ ਲੀਵਰ ਦੇ ਥੱਲੇ ਆ ਗਿਆ,ਜਿਵੇਂ ਹੀ ਕਾਰ ਚਾਲਕ ਨੇ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਸੋਟੇ ਨੇ ਬ੍ਰੇਕ ਦੇ ਲੀਵਰ ਨੂੰ ਥੱਲੇ ਨਹੀਂ ਆਉਣ ਦਿੱਤਾ,ਬ੍ਰੇਕ ਲੱਗੀ ਨਹੀਂ ਅਤੇ ਸਵਿਫਟ ਕਾਰ ਸਿੱਧਾ ਟਰਾਲੇ ਵਿੱਚ ਜਾਕੇ ਵੱਜੀ ਅਤੇ ਪਤੀ-ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ । ਅਕਸਰ ਅਸੀਂ ਡਰਾਇਵਿੰਗ ਸੀਟ ਅਤੇ ਪਿਛਲੀ ਸੀਟ ਦੇ ਹੇਠਾਂ ਅਜਿਹੀ ਚੀਜ਼ਾ ਰੱਖ ਕੇ ਭੁੱਲ ਜਾਂਦੇ ਹਾਂ ਜੋ ਵੱਡੇ ਖ਼ਤਰੇ ਦਾ ਕਾਰਨ ਬਣ ਸਕਦੀ ਹੈ । ਲੁਧਿਆਣਾ ਵਿੱਚ ਜਿਹੜਾ ਹਾਦਸਾ ਹੋਇਆ ਉਹ ਵੱਡਾ ਅਲਰਟ ਅਤੇ ਸਬਕ ਹੈ । ਸਿਰਫ਼ ਸੋਟਾ ਹੀ ਨਹੀਂ ਅਸੀਂ ਅਕਸਰ ਪਾਣੀ ਦੀਆਂ ਬੋਤਲਾਂ ਜਾਂ ਫਿਰ ਅਜਿਹਾ ਕੋਈ ਸਮਾਨ ਕਾਰ ਦੀ ਸੀਟ ਦੇ ਥੱਲੇ ਰੱਖ ਦਿੰਦੇ ਹਾਂ ਜੋ ਕਾਰ ਵਿੱਚ ਝਟਕਿਆਂ ਦੇ ਨਾਲ ਅੱਗੇ ਖਿਸਕ ਦਾ ਰਹਿੰਦਾ ਹੈ ਅਤੇ ਕਿਸੇ ਵੇਲੇ ਵੀ ਵੱਡੇ ਖਤਰੇ ਦਾ ਕਾਰਨ ਬਣ ਸਕਦਾ ਹੈ । ਬੋਤਲ ਵੀ ਅਸਾਨੀ ਨਾਲ ਖਿਸਕ ਕੇ ਰੇਸ,ਬ੍ਰੇਕ ਅਤੇ ਕਲਚ ਦੇ ਹੇਠਾਂ ਆ ਸਕਦੀ ਹੈ ਅਤੇ ਅਜਿਹਾ ਹਾਦਸਾ ਹੋ ਸਕਦਾ ਹੈ । ਇਸ ਲਈ ਕਾਰ ਚਲਾਉਂਦੇ ਵੇਲੇ ਅਜਿਹੀ ਚੀਜ਼ਾਂ ਨੂੰ ਦੂਰ ਰੱਖੋ। ਇਹ ਖ਼ਬਰ ਸਿਰਫ਼ ਹਾਦਸੇ ਨੂੰ ਨਹੀਂ ਦਰਸ਼ਾਉਂਦੀ ਹੈ ਬਲਕਿ ਵੱਡਾ ਅਲਰਟ ਵੀ ਹੈ । ਇਸ ਲਈ ਵੱਧ ਤੋਂ ਵੱਧ ਲੋਕਾਂ ਤੱਕ ਇਸ ਨੂੰ ਪਹੁੰਚਾਉਣਾ ਤੁਹਾਡਾ ਫਰਜ਼ ਵੀ ਹੈ । ਕਿਉਂਕਿ ਸਵਾਲ ਪਰਿਵਾਰ ਦੀ ਸੁਰੱਖਿਆ ਦਾ ਹੈ ।

ਵਿਆਹ ਤੋਂ ਪਰਤ ਰਿਹਾ ਸੀ ਜੋੜਾ

ਸਵਿਫਟ ਕਾਰ ਹਾਦਸੇ ਵਿੱਚ ਮ੍ਰਿਤਕਾਂ ਦਾ ਨਾਂ 50 ਸਾਲ ਦੇ ਚਰਨਜੀਤ ਸਿੰਘ ਚਰਨੀ ਅਤੇ 47 ਸਾਲ ਦੀ ਗਿਆਨ ਕੌਰ ਹੈ ਦੋਵੇ ਪਤੀ-ਪਤਨੀ ਸਨ । ਮ੍ਰਿਤਕ ਇੱਕ ਵਿਆਹ ਤੋਂ ਪਰਤ ਰਹੇ ਸਨ ਅਤੇ ਉਹ ਪਾਇਲ ਦੇ ਪਿੰਡ ਅਸਲਾਪੁਰ ਦੇ ਰਹਿਣ ਵਾਲੇ ਸਨ । ਇੰਨਾਂ ਜੋੜੇ ਦੇ 2 ਬੱਚੇ ਹਨ । ਦੱਸਿਆ ਜਾ ਰਿਹਾ ਹੈ ਪਿੰਡ ਅਸਲਾਪੁਰ ਦਾ ਚਰਨਜੀਤ ਸਿੰਘ ਚਰਨੀ 2 ਦਿਨ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ ।

ਗੇਟ ਪਾਸ ਬਣਵਾਉਣ ਗਿਆ ਸੀ ਟਰਾਲੇ ਦਾ ਡਰਾਈਵਰ

ਟਰਾਲੇ ਦਾ ਡਰਾਈਵਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਰਵਿਸ ਕਰਵਾਉਣ ਦਾਦਾ ਮੋਟਰ ਗਿਆ ਸੀ । ਉਸ ਦੀ ਗੱਡੀ 5 ਤੋਂ 7 ਫੁੱਟ ਸੜਕ ਦੇ ਹੇਠਾਂ ਖੜੀ ਸੀ । ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਇਆ ਤਾਂ ਟਰਾਲੇ ਵਿੱਚ ਕਾਰ ਵੱਜੀ ਹੋਈ ਸੀ । ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ । ਗੱਡੀ ਦੇ ਏਅਰਬੈਗ ਵੀ ਖੁੱਲ ਗਏ ਸੀ । ਪਰ ਇਸ ਦੇ ਬਾਵਜੂਦ ਦੋਵਾਂ ਨੂੰ ਬਚਾਇਆ ਨਹੀਂ ਜਾ ਸਕਿਆ । ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਲਾਸ਼ ਸੌਂਪੀ ਜਾਵੇਗੀ ।