Others

ਲੁਧਿਆਣਾ ਦੀ ‘ਸ਼ਾਨ’ ਦੇ ਨਜ਼ਦੀਕ ਚੱਲ ਰਹੀ ਹੈ ‘ਗੰਦੀ ਖੇਡ’!ਸੜਕ ‘ਤੇ ਹੁੰਦੀ ਹੈ ਡੀਲ ! ਕੈਮਰੇ ‘ਚ ਕੈਦ ਹਰਕਤਾਂ !

Ludhiahana sex racket

ਬਿਉਰੋ ਰਿਪੋਰਟ : ਲੁਧਿਆਣਾ ਦਾ ‘ਘੰਟਾ ਘਰ’ ਸ਼ਹਿਰ ਦੀ ਸ਼ਾਨ ਹੈ ਪਰ ਇਸ ਦੇ ਨਜ਼ਦੀਕ ਹੀ ਗੰਦੀ ਹਰਕਤਾਂ ਹੋ ਰਹੀਆਂ ਹਨ । ਇਲਜ਼ਾਮ ਹਨ ਕੀ ‘ਨਾਲਾ ਵਾਲੀ’ ਗਲੀ ਵਿੱਚ ਬੇਖੌਫ ਸੈਕਸ ਰੈਕਟ ਚੱਲ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕੀ ਸ਼ਰੇਆਮ ਸੜਕ ‘ਤੇ ਡੀਲ ਹੁੰਦੀ ਹੈ। ਹਰ ਇੱਕ ਚੀਜ਼ ਦੀ ਰੇਟ ਲਿਸਟ ਤੈਅ ਹੈ । ਲੋਕਾਂ ਨੂੰ ‘PSH’ ਦੇ ਫਾਰਮੂਲੇ ਦੇ ਨਾਲ ਸੁਰੱਖਿਆ ਦੀ ਪੂਰੀ ਗਰੰਟੀ ਦਿੱਤੀ ਜਾਂਦੀ ਹੈ । ਹੈਰਾਨੀ ਦੀ ਗੱਲ ਇਹ ਹੈ ਕੀ ਸਾਰਾ ਕੁਝ ਉਸ ਵੇਲੇ ਹੋ ਰਿਹਾ ਹੈ ਜਦੋਂ 4 ਦਿਨ ਪਹਿਲਾਂ ਹੀ ਪੁਲਿਸ ਨੇ ਬੱਸ ਅੱਡੇ ਦੇ ਨਜ਼ਦੀਕ ਛੋਟੇ ਹੋਟਲਾਂ ‘ਤੇ ਰੇਡ ਕਰਕੇ ਸੈਕਸ ਰੈਕਟ ਦਾ ਖੁਲਾਸਾ ਕੀਤਾ ਸੀ ।

ਨੌਜਵਾਨਾਂ ਦਾ ‘PSH’ ਦੇ ਫਾਰਮੂਲੇ ਨਾਲ ਭਰੋਸਾ ਦਿੱਤਿਆ ਜਾਂਦਾ ਹੈ

ਦੱਸਿਆ ਜਾ ਰਿਹਾ ਹੈ ਕੀ ਸੈਕਸ ਵਰਕਰ ਪਹਿਲਾਂ ਇਸ਼ਾਰੇ ਦੇ ਨਾਲ ਦੇ ਨਾਲ ਨੌਜਵਾਨਾਂ ਨੂੰ ਸੱਦ ਦੀਆਂ ਸਨ ਫਿਰ ‘PSH’ ਦੇ ਫਾਰਮੂਲੇ ਦੇ ਨਾਲ ਉਨ੍ਹਾਂ ਦਾ ਭਰੋਸਾ ਜਿੱਤ ਦੀਆਂ ਸਨ। ਦਅਰਸਲ ਸੈਕਸ ਰੈਕਟ ਚਲਾਉਣ ਵਾਲੀ ਮਹਿਲਾਵਾਂ ‘P’ ਮਤਬਲ ਪੁਲਿਸ ਦੇ ਨਾਲ ਹੋਣ ਦਾ ਦਾਅਵਾ ਕਰਦੇ ਹੋਏ ਕਹਿੰਦੀਆਂ ਸਨ ਕੀ ਮੁਲਾਜ਼ਮਾਂ ਨੂੰ ਪੂਰੀ ਹਿੱਸਾ ਜਾਂਦਾ ਅਤੇ ‘S’ ਮਤਲਬ ਪੂਰੀ ਸੈਟਿੰਗ ਹੈ ਇਸ ਲਈ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਬਾਅਦ ਇਨ੍ਹਾਂ ਮਹਿਲਾਵਾਂ ਵੱਲੋਂ ‘H’ ਯਾਨੀ ਹੋਟਲ ਦੀ ਸੁਰੱਖਿਆ ਬਾਰੇ ਵੀ ਪੂਰਾ ਗਰੰਟੀ ਦਿੱਤੀ ਜਾਂਦੀ ਹੈ । 1 ਹਜ਼ਾਰ ਦੀ ਡੀਲ ਵਿੱਚ 500 ਰੁਪਏ ਸੁਰੱਖਿਆ ਦੇਣ ਦੇ ਲਈ ਹੋਟਲ ਵਾਲੇ ਨੂੰ ਦਿੱਤੇ ਜਾਂਦੇ ਸਨ ।

PSH ਦੇ ਫਾਰਮੂਲੇ ‘ਤੇ ਸਥਾਨਕ ਲੋਕਾਂ ਦੀ ਵੀ ਮੋਹਰ

ਜਿਸ ‘ਨਾਲਾ ਵਾਲੀ’ ਗਲੀ ਵਿੱਚ ਸੈਕਸ ਰੈਕਟ ਚੱਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਸ ਵਿੱਚ ਹੌਜਰੀ ਦੀਆਂ ਛੋਟੀ-ਛੋਟੀ ਫੈਕਟਰੀਆਂ ਹਨ । ਉਨ੍ਹਾਂ ਦਾ ਕਹਿਣਾ ਹੈ ਕੀ ਇਸ ਨਾਲ ਉਨ੍ਹਾਂ ਦੇ ਕਾਰੋਬਾਰ ‘ਤੇ ਬੁਰਾ ਅਸਰ ਪੈ ਰਿਹਾ ਹੈ । ਉਨ੍ਹਾਂ ਦੀ ਗਲੀ ਇਨ੍ਹੀ ਬਦਨਾਮ ਹੋ ਚੁੱਕੀ ਹੈ ਕੋਈ ਵਾਪਾਰੀ ਆਉਣ ਤੋਂ ਡਰ ਦਾ ਹੈ । ਉਨ੍ਹਾਂ ਨੇ ਇਲਜ਼ਾਮ ਲਗਾਇਆ ਕੀ ਕਈ ਵਾਰ ਪੁਲਿਸ ਵਿੱਚ ਸ਼ਿਕਾਇਤ ਕੀਤੀ ਹੈ ਪਰ ਖਾਨਾਪੂਰਤੀ ਦੇ ਲਈ ਛੋਟੀਆਂ-ਛੋਟੀਆਂ ਕਾਰਵਾਈ ਕੀਤੀ ਜਾਂਦਾ ਹੈ ਪਰ ਉਸ ਦਾ ਕੋਈ ਅਸਰ ਨਹੀਂ ਹੁੰਦਾ ਹੈ । ਲੋਕਾਂ ਦਾ ਇਲਜ਼ਾਮ ਹੈ ਕੀ ਐਤਵਾਰ ਨੂੰ ਗਲੀ ਵਿੱਚ ਸਵੇਰ 10 ਵਜੇ ਤੋਂ ਰਾਤ 2 ਤੋਂ 3 ਵਜੇ ਤੱਕ ਸੈਕਸ ਰੈਕਟ ਜ਼ੋਰਾ-ਸ਼ੋਰਾ ਨਾਲ ਚੱਲ ਦਾ ਹੈ । ਉਨ੍ਹਾਂ ਨੇ ਖੁਲਾਸਾ ਕਰਦੇ ਹੋਏ ਕਿਹਾ ਨੌਜਵਾਨਾਂ ਨੂੰ ਸੈਕਸ ਰੈਕਟ ਵਿੱਚ ਫਸਾ ਕੇ ਉਨ੍ਹਾਂ ਨੂੰ ਫਿਰ ਬਲੈਕ ਮੇਲ ਵੀ ਕੀਤਾ ਜਾਂਦਾ ਹੈ । ਜੇਕਰ ਗੈਂਗ ਦਾ ਕੋਈ ਵਿਰੋਧ ਕਰਦਾ ਹੈ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ।

ਲੋਕਾਂ ਮੁਤਾਬਿਕ ਸੈਕਸ ਵਰਕ ਗਾਹਕਾਂ ਨੂੰ ਹੋਟਲ ਲਿਜਾਉਣ ਤੋਂ ਪਹਿਲਾਂ ਪੂਰਾ ਹਿਸਾਬ ਸਮਝਾਉਂਦੀ ਹੈ। 1 ਹਜ਼ਾਰ ਵਿੱਚ ਗਾਹਕਾਂ ਦੇ ਨਾਲ ਡੀਲ ਹੁੰਦੀ ਹੈ ਅਤੇ 500 ਰੁਪਏ ਹੋਟਲ ਵਾਲੇ ਨੂੰ ਦਿੱਤੇ ਜਾਂਦੇ ਹਨ। 500 ਰੁਪਏ ਸੈਕਸ ਵਰਕ ਆਪਣੇ ਕੋਲ ਰੱਖ ਦੀ ਹੈ । ਹੋਟਲ ਦੇ ਮੈਨੇਜਰ ਵੀ ਇਸ ਧੰਦੇ ਨਾਲ ਜੁੜੇ ਹੋਏ ਹਨ । ਗ੍ਰਾਹਕਾਂ ਦੀ ਆਈਡੀ ਵੀ ਚੈੱਕ ਨਹੀਂ ਹੁੰਦੀ ਹੈ ।
ਲੁਧਿਆਣਾ ਦੀ ‘ਸ਼ਾਨ’ ਦੇ ਨਜ਼ਦੀਕ ਚੱਲ ਰਹੀ ਹੈ ‘ਗੰਦੀ ਖੇਡ’!ਸੜਕ ‘ਤੇ ਹੁੰਦੀ ਹੈ ਡੀਲ ! ਕੈਮਰੇ ‘ਚ ਕੈਦ ਹਰਕਤਾਂ !
ਪੁਲਿਸ ਦਾ ਸ਼ਿਕਾਇਤ ‘ਤੇ ਬਿਆਨ

ADCP ਰੁਪਿੰਦਰ ਕੌਰ ਸਰਾ ਨੇ ਕਿਹਾ ਕੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ । ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ। ਪੁਲਿਸ ਜਦੋਂ ਕਾਰਵਾਈ ਕਰਦੀ ਹੈ ਤਾਂ ਲੋਕ ਭੱਜ ਜਾਂਦੇ ਹਨ । ਉਨ੍ਹਾਂ ਨੇ ਦੱਸਿਆ ਕੀ ਸੈਕਸ ਰੈਕਟ ਫੜਨ ਵਾਲਿਆਂ ਦੇ ਲਈ ਪੁਲਿਸ ਜਲਦ ਹੀ ਟਰੈਪ ਲਗਾਏਗੀ। ਉਨ੍ਹਾਂ ਕਿਹਾ ਕੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕੀ ਜੇਕਰ ਕੋਈ ਰੈਕਟ ਚੱਲ ਰਿਹਾ ਹੋਵੇ ਤਾਂ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਦਿੱਤੀ ਜਾਵੇ।