India Punjab

ਜਗਤਾਰ ਸਿੰਘ ਤਾਰਾ ਨੇ ਅਦਾਲਤ ਨੂੰ ਅੱਜ ਦੱਸਿਆ ਸੁਰੰਗ ਪੁੱਟ ਕੇ ਕਿਵੇਂ ਹੋਏ ਸੀ ਜੇਲ੍ਹ ਤੋਂ ਫਰਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੇਅੰਤ ਸਿੰਘ ਕ ਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਤਾਰਾ ਨੇ ਬੁੜੈਲ ਜੇਲ੍ਹ ਬ੍ਰੇਕ ਮਾਮਲੇ ‘ਚ ਆਪਣਾ ਹੱਥ ਲਿਖਤ ਇਕਬਾਲੀਆ ਪੱਤਰ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ। ਰਅਸਲ, ਜਗਤਾਰ ਸਿੰਘ ਤਾਰਾ ਨੂੰ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਅੱਜ ਸੁਣਵਾਈ ਦੌਰਾਨ ਬੁੜੈਲ ਜੇਲ੍ਹ ਬ੍ਰੇਕ ਮਾਮਲੇ ‘ਚ ਕੋਈ ਸਜ਼ਾ ਨਹੀਂ ਸੁਣਾਈ ਹੈ। ਜਗਤਾਰ ਸਿੰਘ ਤਾਰਾ ਨੇ ਆਪਣੇ ਪੱਤਰ ਵਿੱਚ ਕੀ ਲਿਖਿਆ ਹੈ, ਉਹ ਤੁਸੀਂ ਇੱਥੇ ਇੰਨ-ਬਿੰਨ ਪੜ੍ਹ ਸਕਦੇ ਹੋ :

ਜੱਜ ਸਾਹਿਬ, ਅਸੀਂ ਸੱਚ ਦੇ ਮਾਰਗ ਦੇ ਪਾਂਧੀ ਹਾਂ ਅਤੇ ਸੱਚ ਦੇ ਰਾਹ ਉੱਤੇ ਚੱਲਣ ਵਾਲਿਆਂ ਨੂੰ ਹਮੇਸ਼ਾ ਫਾਂਸੀਆਂ ਅਤੇ ਕੰਡਿਆਂ ਦੇ ਤਾਜ ਹੀ ਮਿਲੇ ਹਨ। ਜਦੋਂ ਕਿਸੇ ਵੀ ਕੌਮ ਉੱਤੇ ਜਬਰ-ਜੁਲਮ ਅਤੇ ਅੱਤਿਆਚਾਰ ਕੀਤਾ ਜਾਵੇ ਤਾਂ ਉਸਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਿਤ ਕਰਨ ਲਈ, ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਜ਼ਬਰ-ਜ਼ੁਲਮ ਨਾਲ ਦਬਾਇਆ ਜਾਵੇ ਤਾਂ ਫਿਰ ਉਸ ਕੌਮ ਦਾ ਤਲਵਾਰ ਹੱਥ ਵਿੱਚ ਉੱਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ।

ਜੱਜ ਸਾਹਿਬ, ਕੋਈ ਵੀ ਸਿੱਖ ਆਪਣੇ ਸਾਹਮਣੇ ਥਾਣਿਆਂ ਵਿੱਚ ਬੇਗੁਨਾਹਾਂ ਅਤੇ ਮਾਸੂਮਾਂ ਨੂੰ ਦਿੱਤੇ ਜਾਂਦੇ ਤਸੀਹਿਆਂ, ਧੀਆਂ-ਭੈਣਾਂ ਦੀ ਹੋ ਰਹੀ ਬੇਪੱਤੀ ਅਤੇ ਨੌਜਵਾਨਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਵੇਖ ਕੇ ਕਿਵੇਂ ਚੁੱਪ ਰਹਿ ਸਕਦਾ ਸੀ ? ਸਿੱਖ ਸਿਧਾਂਤਾਂ ਅਤੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ, ਸਿੱਖ ਕੌਮ ਦੀ ਨਸਲ ਕੁਸ਼ੀ ਕਰਨ ਵਾਲੇ ਬੇਅੰਤੇ ਪਾਪੀ ਨੂੰ ਉਸਦੇ ਕੀਤੇ ਕੁਕਰਮਾਂ ਦੀ ਸਜ਼ਾ ਦੇਣ ਲਈ ਸਿੱਖ ਕੌਮ ਦੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਾ ਵਾਰ ਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਸੀ। ਅਸੀਂ ਹ ਥਿਆਰ ਉਦੋਂ ਚੁੱਕੇ ਜਦੋਂ ਜ਼ੁ ਲਮ ਦੀ ਇੰਤਹਾਂ ਹੋ ਗਈ। ਅਸੀਂ ਹ ਥਿਆਰ ਚੁੱਕੇ ਨਹੀਂ, ਸਾਨੂੰ ਹ ਥਿਆਰ ਚੁੱਕਣ ਲਈ ਮਜ਼ਬੂਰ ਕੀਤਾ ਗਿਆ।

ਜੱਜ ਸਾਹਿਬ, ਜੇਲ੍ਹ ਵਿੱਚੋਂ ਭੱਜਣ ਦਾ ਫੈਸਲਾ ਅਸੀਂ ਸੋਚ-ਵਿਚਾਰ ਕੇ ਠੀਕ ਕੀਤਾ ਸੀ ਕਿਉਂਕਿ ਹਿੰਦੁਸਤਾਨੀ ਅਦਾਲਤੀ ਸਿਸਟਮ ਵਿੱਚ ਰਹਿ ਕੇ ਸਾਨੂੰ ਕਿਸੇ ਇਨਸਾਫ ਦੀ ਉਮੀਦ ਨਹੀਂ ਸੀ ਅਤੇ ਅਸੀਂ ਬਾਹਰ ਜਾ ਕੇ ਸਿੱਖ ਕੌਮ ਨਾਲ ਹੋ ਰਹੇ ਧੋਖਿਆਂ ਵਿਰੁੱਧ ਸਿੱਖ ਕੌਮ ਦੀ ਸੇਵਾ ਕਰਨੀ ਚਾਹੁੰਦੇ ਸੀ। ਅਸੀਂ ਗਾਂਧੀ ਦੀ ਅਹਿੰਸਾ ਵਾਲੀ ਸੂਫੀ ਵਿਚਾਰਧਾਰਾ ਦੇ ਪੂਜਾਰੀ ਨਹੀਂ, ਸਗੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਾਂ, ਜਿਨ੍ਹਾਂ ਨੇ ਜ਼ਬਰ-ਜ਼ੁਲਮ ਦੇ ਟਾਕਰੇ ਲਈ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ।

ਜੱਜ ਸਾਹਿਬ, ਨਵੰਬਰ 84 ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਦੀ ਕਤ ਲੋਗਾਰਤ, ਔਰਤਾਂ ਅਤੇ ਲੜਕੀਆਂ ਨਾਲ ਬਲਾਤ ਕਾਰ ਕੀਤੇ ਗਏ। 1980 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਥਾਣਿਆਂ ਵਿੱਚ ਤਸ਼ੱ ਦਦ ਕਰਕੇ ਮਾ ਰਿਆ ਗਿਆ ਅਤੇ ਲਾ ਸ਼ਾਂ ਲਾਵਾਰਸ ਕਰਾਰ ਦੇ ਕੇ ਸਾ ੜੀਆਂ ਗਈਆਂ, ਨਹਿਰਾਂ ਅਤੇ ਦਰਿਆਵਾਂ ਵਿੱਚ ਰੋੜੀਆਂ ਗਈਆਂ। ਇਨ੍ਹਾਂ ਦੇ ਲਈ ਜ਼ਿੰਮੇਵਾਰ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਕਿਸੇ ਨਿਆਂਇਕ ਸਿਸਟਮ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ ਨਹੀਂ ਹੈ। ਮੈਂ ਅਜਿਹੇ ਅਦਾਲਤੀ ਸਿਸਟਮ, ਜਿਸਨੂੰ ਹਜ਼ਾਰਾਂ ਬੇਗੁਨਾਹਾਂ ਉੱਤੇ ਹੋਏ ਜ਼ਬਰ-ਜ਼ੁ ਲਮ ਨਜ਼ਰ ਨਹੀਂ ਆਏ, ਨੂੰ ਮੰਨਣ ਤੋਂ ਇਨਕਾਰੀ ਹਾਂ।