ਅਮਰੀਕਾ ਦੇ ਫਲੋਰੀਡਾ ‘ਚ ਪੁਲਿਸ ਨੇ ਡੇਢ ਲੱਖ ਡਾਲਰ (1.25 ਕਰੋੜ ਰੁਪਏ) ਦੀ ਧੋਖਾਧੜੀ ਦੇ ਮਾਮਲੇ ‘ਚ ਗੁਜਰਾਤੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ।
ਫਲੋਰੀਡਾ ਰਾਜ ਦੇ ਬ੍ਰੈਡੈਂਟਨ ਪੁਲਿਸ ਵਿਭਾਗ ਦਾ ਮੰਨਣਾ ਹੈ ਕਿ ਇਸ ਧੋਖਾਧੜੀ ’ਚ ਕਈ ਹੋਰ ਲੋਕ ਸ਼ਾਮਲ ਹੋ ਸਕਦੇ ਹਨ, ਜਦੋਂ ਪੁਲਿਸ ਨੂੰ ਅਪ੍ਰੈਲ ’ਚ ਇੱਕ 80 ਸਾਲਾ ਅਮਰੀਕੀ ਵਿਅਕਤੀ ਨਾਲ 1.5 ਮਿਲੀਅਨ ਡਾਲਰ ਦੀ ਧੋਖਾਧੜੀ ਦੀ ਸ਼ਿਕਾਇਤ ਮਿਲੀ ਸੀ।
ਪੁਲਿਸ ਜਾਂਚ ਵਿਚ ਸਾਹਮਣੇ ਆਏ ਵੇਰਵਿਆਂ ਅਨੁਸਾਰ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਫਰਵਰੀ 2024 ’ਚ ਸ਼ੁਰੂ ਹੋਈ ਸੀ, ਜਿਸ ’ਚ ਕਥਿਤ ਤੌਰ ‘ਤੇ ਉਸ ਤੋਂ ਪੰਦਰਾਂ ਮਿਲੀਅਨ ਡਾਲਰ ਦੀ ਲੁੱਟ ਕਰਨ ਵਾਲੇ ਇਕ ਠੱਗ ਗਿਰੋਹ ਵਿਚ ਸ਼ਾਮਲ ਦੋ ਵਿਅਕਤੀ ਪਹਿਲਾਂ ਪੀੜਤ ਦੇ ਘਰ ਪਹੁੰਚੇ, ਜਿੱਥੇ ਬਜ਼ੁਰਗ ਵਿਅਕਤੀ ਨੂੰ ਡਰਾ ਧਮਕਾ ਕੇ ਉਸ ਤੋਂ 15 ਲੱਖ ਰੁਪਏ ਦੀ ਠੱਗੀ ਮਾਰੀ।
ਜਾਰਜੀਆ ਦੀ ਰਹਿਣ ਵਾਲੀ ਸ਼ਵੇਤਾ ਪਟੇਲ ਨੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਦੱਸਿਆ ਕਿ ਇਸ ਮਾਮਲੇ ‘ਚ ਉਸ ਦਾ ਕੰਮ ਸਿਰਫ਼ ਬੈਗ ਚੁੱਕਣਾ ਸੀ ਅਤੇ ਕਿੰਗ ਨਾਂ ਦਾ ਵਿਅਕਤੀ ਉਸ ਨੂੰ ਇਸ ਕੰਮ ਲਈ ਨਿਰਦੇਸ਼ ਦੇ ਰਿਹਾ ਸੀ। ਸ਼ਵੇਤਾ ਪਟੇਲ ਨੇ ਇਹ ਵੀ ਕਬੂਲ ਕੀਤਾ ਕਿ ਉਸ ਨੇ ਕੁਝ ਦਿਨ ਪਹਿਲਾਂ ਉੱਤਰੀ ਕੈਰੋਲੀਨਾ ਦੇ ਇੱਕ ਬਜ਼ੁਰਗ ਵਿਅਕਤੀ ਤੋਂ 25 ਹਜ਼ਾਰ ਡਾਲਰ ਦੀ ਠੱਗੀ ਮਾਰੀ। ਇਸ ਮਾਮਲੇ ‘ਚ ਪੁਲਿਸ ਨੇ ਹੁਣ ਤੱਕ ਗ੍ਰਿਫ਼ਤਾਰ ਇਕਲੌਤੀ ਦੋਸ਼ੀ ਸ਼ਵੇਤਾ ਪਟੇਲ ‘ਤੇ 1 ਲੱਖ ਡਾਲਰ ਤੋਂ ਜ਼ਿਆਦਾ ਦੀ ਚੋਰੀ ਦਾ ਦੋਸ਼ ਲਗਾਇਆ ਹੈ। ਸ਼ਵੇਤਾ ਪਟੇਲ ਖ਼ਿਲਾਫ਼ ਦੋਸ਼ ਪਹਿਲੀ ਡਿਗਰੀ ਦਾ ਅਪਰਾਧ ਹੈ, ਜਿਸ ’ਚ ਦੋਸ਼ੀ ਸਾਬਤ ਹੋਣ ‘ਤੇ ਉਸ ਨੂੰ 30 ਸਾਲ ਤੱਕ ਦੀ ਕੈਦ ਅਤੇ 10,000 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਰੈਕੇਟ ਅਮਰੀਕਾ ਦੇ ਵੱਖ-ਵੱਖ ਰਾਜਾਂ ਤੋਂ ਚਲਾਇਆ ਜਾ ਰਿਹਾ ਹੈ। ਹਾਲ ਹੀ ’ਚ ਅਮਰੀਕਾ ਦੇ ਵੱਖ-ਵੱਖ ਰਾਜਾਂ ’ਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਲੱਖਾਂ ਡਾਲਰਾਂ ਦਾ ਸੋਨਾ ਲੁੱਟਿਆ ਗਿਆ ਹੈ ਅਤੇ ਅਜਿਹੇ ਕਈ ਮਾਮਲਿਆਂ ’ਚ ਭਾਰਤੀ ਗੁਜਰਾਤੀ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ।