Punjab

ਭਾਣਜੇ ਨੇ ਮਾਮੇ ਨੂੰ ਅਮਰੀਕਾ ਤੋਂ ਫੋਨ ਕੀਤਾ ! ਪਹਿਲਾਂ 30 ਲੱਖ ਜਮਾਂ ਕਰਵਾਏ, ਫਿਰ 11 ਲੱਖ ਆਨ ਲਾਈਨ ਮੰਗੇ !

ਬਿਊਰੋ ਰਿਪੋਰਟ :  ਮਾਮੇ ਭਾਣਜੇ ਦਾ ਰਿਸ਼ਤਾ ਕਾਫੀ ਨਜ਼ਦੀਕੀ ਹੁੰਦਾ ਹੈ, ਜੇਕਰ ਭਾਣਜੇ ਦੂਰ ਹੋਵੇ ਤਾਂ ਉਸ ਨੂੰ ਕੋਈ ਤਕਲੀਫ ਹੋਵੇ ਮਾਮਾ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ , ਕੁਰੂਕਸ਼ੇਤਰ ਦੇ ਪਿਹੋਵਾ ਦੀ ਮੁਲਤਾਨੀ ਕਾਲੋਨੀ ਵਿੱਚ ਰਹਿਣ ਵਾਲੇ ਬਲਬੀਰ ਸਿੰਘ ਵੀ ਭਾਣਜੇ ਨਾਲ ਬਹੁਤ ਪਿਆਰ ਕਰਦਾ ਸੀ । ਉਸ ਦਾ ਭਾਂਜਾ ਪੰਮਾ ਅਮਰੀਕਾ ਰਹਿੰਦਾ ਸੀ । ਇੱਕ ਦਿਨ ਪੰਮਾ ਬਣਕੇ ਕਿਸੇ ਦਾ ਫੋਨ ਆਇਆ ਉਸ ਨੇ ਘਰ ਵਾਲਿਆਂ ਦਾ ਹਾਲ ਚਾਲ ਪੁੱਛਿਆ,ਬਲਬੀਰ ਸਿੰਘ ਸਿੰਘ ਨੇ ਉਸੇ ਤਰ੍ਹਾਂ ਜਵਾਬ ਦਿੱਤਾ,ਜਦੋਂ ਉਸ ਨੇ ਵੇਖਿਆ ਮਾਮਾ ਬਲਬੀਰ ਸਿੰਘ ਨੂੰ ਵਿਸ਼ਵਾਸ਼ ਆ ਗਿਆ ਕਿ ਪੰਮਾ ਹੀ ਗੱਲ ਕਰ ਰਿਹਾ ਹੈ ਤਾਂ ਉਸ ਨੇ ਕਿਹਾ ਅਮਰੀਕਾ ਵਿੱਚ ਮੇਰੇ ਖਿਲਾਫ਼ ਇੱਕ ਕੇਸ ਹੋ ਗਿਆ ਹੈ ਅਤੇ 3 ਲੱਖ ਚਾਹੀਦੇ ਹਨ, ਮਾਮੇ ਨੇ ਫੌਰਨ 3 ਲੱਖ ਦਿੱਤੇ ।

ਕੁਝ ਦਿਨ ਬਾਅਦ ਭਾਣਜੇ ਪੰਮਾ ਬਣ ਕੇ ਜਿਹੜਾ ਵਿਅਕਤੀ ਫੋਨ ਕਰ ਰਿਹਾ ਸੀ ਉਸ ਨੇ ਮੁੜ ਤੋਂ ਬਲਬੀਰ ਸਿੰਘ ਨੂੰ ਫੋਨ ਕੀਤਾ ਕਿ ਮੈਂ ਤੁਹਾਡੇ ਖਾਤੇ ਵਿੱਚ 30 ਲੱਖ ਪਾ ਰਿਹਾ ਹਾਂ 96 ਘੰਟੇ ਵਿੱਚ ਕਰੈਡਿਟ ਹੋ ਜਾਣਗੇ ਉਸ ਨੇ whatsapp ‘ਤੇ ਸਕਰੀਨ ਸ਼ਾਰਟ ਵੀ ਭੇਜਿਆ । ਉਸ ਨੇ ਮਾਮੇ ਨੂੰ ਕਿਹਾ ਮੈਨੂੰ ਜ਼ਰੂਰਤ ਹੋਵੇਗੀ ਤਾਂ ਮੈਂ ਮੰਗਵਾ ਲਵਾਂਗਾ,48 ਘੰਟੇ ਦੇ ਅੰਦਰ ਉਸ ਨੇ ਮੁੜ ਤੋਂ ਮਾਮੇ ਨੂੰ ਫੋਨ ਕੀਤਾ ਕਿ ਕੇਸ ਲਈ 8 ਲੱਖ ਦੀ ਹੋਰ ਜ਼ਰੂਰਤ ਪੈ ਗਈ ਹੈ ਤੁਸੀਂ ਉਸੇ ਪੈਸੇ ਵਿੱਚ ਕੱਟ ਲੈਣਾ ਜੋ ਮੈਂ ਤੁਹਾਨੂੰ ਭੇਜੇ ਹਨ। ਮਾਮੇ ਨੇ ਆਪਣੇ ਕੰਪਨੀ ਦੇ ਐਕਾਉਂਟ ਤੋਂ ਪੰਮਾ ਨਾਂ ਦੇ ਸ਼ਖਸ਼ ਨੂੰ ਭੇਜ ਦਿੱਤੇ ।

ਦਿੱਲੀ ਤੋਂ ਕਾਲ ਆਈ ਤਾਂ ਮੁੜ ਤੋਂ 70 ਹਜ਼ਾਰ ਪਾਏ

ਉਸੇ ਦਿਨ ਦੀ ਸ਼ਾਮ ਨੂੰ ਦਿੱਲੀ ਤੋਂ ਇੱਕ ਕਾਲ ਆਈ, ਜਿਸ ਵਿੱਚ ਇੱਕ ਵਿਅਕਤੀ ਨੇ ਮਾਮੇ ਨੂੰ ਕਿਹਾ ਉਸ ਦੇ ਐਕਾਉਂਟ ਵਿੱਚ 30 ਲੱਖ ਆਉਣ ਵਾਲੇ ਹਨ,ਐਕਾਉਂਟ ਕਨਫਰਮ ਕਰਨ ਦੇ ਲਈ ਫੋਨ ਕੀਤਾ ਹੈ, ਮਾਮੇ ਨੂੰ ਯਕੀਨ ਹੋ ਗਿਆ ਉਸ ਦੇ ਭਾਣਜੇ ਨੇ ਉਸ ਦੇ ਖਾਤੇ ਵਿੱਚ 30 ਲੱਖ ਰੁਪਏ ਪਾ ਦਿੱਤੇ ਹਨ । ਅਗਲੇ ਦਿਨ ਭਾਣਜੇ ਨੇ ਮੁੜ ਤੋਂ ਫੋਨ ਕੀਤਾ ਕਿ ਉਸ ਨੇ ਵਕੀਲ ਨੂੰ 10 ਲੱਖ ਦੇਣੇ ਹਨ 9 ਲੱਖ 70 ਹਜ਼ਾਰ ਦਾ ਇੰਤਜ਼ਾਮ ਕਰ ਲਿਆ ਹੈ ਸਿਰਫ਼ 30 ਹਜ਼ਾਰ ਹੋਰ ਦੇਣੇ ਹਨ । ਸ਼ਾਤਿਰ ਨੇ ਇੱਕ ਹੋਰ ਸਖਸ ਨਾਲ ਵੀ ਗੱਲ ਕਰਵਾਈ,ਜਿਸ ਨੇ ਆਪਣੇ ਆਪ ਨੂੰ ਭਾਣਜੇ ਦਾ ਵਕੀਲ ਦੱਸਿਆ,ਗੱਲਾਂ ਵਿੱਚ ਆਕੇ ਉਸ ਮਾਮੇ ਨੇ ਮੁੜ ਤੋਂ 70 ਹਜ਼ਾਰ ਟਰਾਂਸਫਰ ਕਰ ਦਿੱਤੇ ।

ਇਸ ਤਰ੍ਹਾਂ ਹੋਇਆ ਖੁਲਾਸਾ

ਬਲਬੀਰ ਸਿੰਘ ਨੇ ਦੱਸਿਆ ਕਿ ਵਾਰ-ਵਾਰ ਪੈਸ ਡਿਮਾਂਡ ਕਰਨ ਦੀ ਵਜ੍ਹਾ ਕਰਕੇ ਉਸ ਨੂੰ ਸ਼ੱਕ ਹੋ ਗਿਆ ਜਦੋਂ ਉਹ ਬੈਂਕ ਗਿਆ ਉਸ ਨੇ ਖਾਤੇ ਵਿੱਚ ਪਾਏ ਗਏ ਪੈਸੇ ਬਾਰੇ ਜਾਣਕਾਰੀ ਹਾਸਿਲ ਕੀਤੀ ਤਾਂ ਭੇਦ ਖੁੱਲ ਗਿਆ,ਪਰ ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ ਬਲਬੀਰ ਸਿੰਘ 11 ਲੱਖ ਲੁੱਟਾ ਚੁੱਕਾ ਸੀ,ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਜੇਕਰ ਸਮਾਂ ਕਹਿੰਦੇ ਬਲਬੀਰ ਸਿੰਘ ਨੇ ਪੰਮੇ ਨਾਲ ਪੈਸੇ ਦੇ ਲੈਣ-ਦੇਣ ਦੀ ਗੱਲ ਪਰਿਵਾਰ ਦੇ ਕਿਸੇ ਹੋਰ ਮੈਂਬਰ ਕੀਤੀ ਹੁੰਦੀ ਤਾਂ ਸ਼ਾਇਦ ਉਹ ਇਸ ਫਰਾਡ ਦੇ ਖੇਡ ਵਿੱਚ ਨਾ ਫਸਦੇ ਉਨ੍ਹਾਂ ਨੂੰ ਨੁਕਸਾਨ ਨਹੀਂ ਹੋਣਾ ਸੀ ।