Punjab

ਲੀਚੀ ਖਾਲੀ ਪੇਟ ਖਾਣ ਦੀ ਭੁੱਲ ਨਾ ਕਰਨਾ !ਪਾਣੀ ‘ਚ ਪਾਉਣ ਤੋਂ ਬਾਅਦ ਹੀ ਕਿਉਂ ਖਾਉ ?

ਬਿਊਰੋ ਰਿਪੋਰਟ : ਲੀਚੀ ਦਾ ਮੌਸਮ ਆ ਗਿਆ ਹੈ, ਤੁਸੀਂ ਅਕਸਰ ਸੜਕਾਂ ਦੇ ਕਿਨਾਰੇ ਲੀਚੀ ਵੇਚਣ ਵਾਲੇ ਵੇਖ ਦੇ ਹੋਵੋਗੇ। ਕੁਝ ਲੋਕ ਪੂਰੇ ਸਾਲ ਇਸ ਫੱਲ ਦੇ ਆਉਣ ਦਾ ਇੰਤਜ਼ਾਰ ਕਰਦੇ ਹਨ। ਕੁਝ ਲੋਕ ਇਸ ਨੂੰ ਖਾਣ ਨੂੰ ਲੈਕੇ ਡਰ ਦੇ ਹਨ,ਉਨ੍ਹਾਂ ਨੂੰ ਲੱਗ ਦਾ ਹੈ ਕਿ ਖਾਣ ਦੀ ਚੀਜ਼ ਨਹੀਂ ਹੈ । ਦਰਅਸਲ ਬਿਹਾਰ ਵਿੱਚ ਹਰ ਸਾਲ ਲੀਚੀ ਖਾਣ ਨਾਲ ਮੌਤ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ, ਇਸੇ ਲਈ ਉਨ੍ਹਾਂ ਦੇ ਮਨ ਵਿੱਚ ਲੀਚੀ ਨੂੰ ਲੈਕੇ ਡਰ ਬੈਠ ਗਿਆ ਹੈ । ਅਸੀਂ ਤੁਹਾਨੂੰ ਲੀਚੀ ਨੂੰ ਖਾਣ ਦਾ ਤਰੀਕਾ ਅਤੇ ਉਸ ਦੇ ਫਾਇਦੇ ਦੱਸ ਦੇ ਹਾਂ, ਨਾਲ ਹੀ ਇਹ ਵੀ ਦੱਸਾਂਗੇ ਕਿ ਲੀਚੀ ਦੇ ਖਾਣ ਨਾਲ ਵਾਕਿਏ ਹੀ ਮੌਤ ਹੋ ਸਕਦੀ ਹੈ ।

ਲੀਚੀ ਵਿੱਚ ਕਈ ਤਰਾਂ ਦੇ ਨਿਊਟ੍ਰੀਸ਼ਨ ਮੌਜੂਦ ਹਨ ਜਿਵੇ ਪੋਟੈਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਈ, ਆਇਰਨ, ਫਾਇਬਰ,ਫਾਸਟਫੋਰਸ,ਐਂਟੀ ਆਕਸੀਡੈਂਟਸ। ਇਸ ਵਜ੍ਹਾ ਨਾਲ ਮੇਟਾਬਾਲਿਜਮ ਮਜ਼ਬੂਤ ਰਹਿੰਦਾ ਹੈ, ਮੇਟਾਬਾਲਿਜ਼ਮ ਇੱਖ ਕੈਮੀਕਲ ਪ੍ਰੋਸੈਸ ਹੈ, ਜੋ ਤੁਹਾਡੇ ਖਾਣੇ ਨੂੰ ਤਾਕਤ ਵਿੱਚ ਬਦਲ ਦਾ ਹੈ। ਇਸ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ ਜਿਸ ਨਾਲ ਗਰਮੀ ਵਿੱਚ ਡੀ-ਹਾਈਡਰੇਸ਼ਨ ਦੀ ਸ਼ਿਕਾਇਤ ਨਹੀਂ ਹੁੰਦੀ ਹੈ ।

ਭਾਰ ਵੀ ਕੰਟਰੋਲ ਕਰਦੀ ਹੈ

ਮਾਹਿਰਾਂ ਮੁਤਾਬਿਕ ਬੱਚਿਆਂ ਨੂੰ 1 ਦਿਨ ਵਿੱਚ 2 ਤੋਂ 3 ਲੀਚੀਆਂ ਖਾਣੀ ਚਾਹੀਦੀ ਹੈ, ਜਦਕਿ ਵੱਡਿਆਂ ਨੂੰ 5 ਤੋਂ 6 ਲੀਚੀ ਖਾਣ ਦੀ ਜ਼ਰੂਰਤ ਹੈ । ਹੁਣ ਸਵਾਲ ਇਹ ਹੈ ਕੀ ਲੀਚੀ ਨੂੰ ਖਾਣ ਦਾ ਸਹੀ ਸਮੇਂ ਕੀ ਹੈ ? ਰਾਤ ਵੇਲੇ ਖਾਲੀ ਪੇਟ ਲੀਚੀ ਨਹੀਂ ਖਾਣੀ ਚਾਹੀਦੀ ਹੈ । ਮਾਹਿਰਾਂ ਮੁਤਾਬਿਕ ਫਰੈਸ਼ ਅਤੇ ਪੱਕੀ ਹੋਈ ਯਾਨੀ ਲਾਲ ਰੰਗ ਦੀ ਲੀਚੀ ਖਾਣ ਵਿੱਚ ਚੰਗੀ ਹੁੰਦੀ ਹੈ । ਹਰੀ ਲੀਚੀ ਗਲਤੀ ਨਾਲ ਵੀ ਨਾ ਖਾਉ ਇਸ ਨਾਲ ਬਿਮਾਰ ਹੋ ਸਕਦੇ ਹੋ । ਇਹ ਵੀ ਧਿਆਨ ਰੱਖੋ ਖਾਣ ਤੋਂ ਪਹਿਲਾਂ ਪਾਣੀ ਵਿੱਚ ਲੀਚੀ ਨੂੰ ਰੱਖੋ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਵਿੱਚ ਥਰਮੋਜੇਨਿਕ ਗੁਣ ਹੁੰਦਾ ਹੈ,ਯਾਨੀ ਇਹ ਤੁਹਾਡੇ ਸਰੀਰ ਦੇ ਤਾਪਮਾਨ ਦਾ ਬੈਲੰਸ ਰੱਖਦਾ ਹੈ,ਇਸ ਨਾਲ ਮੋਟਾਬਾਲਿਜਮ ਵੀ ਸਹੀ ਰਹਿੰਦਾ ਹੈ । ਜੇਕਰ ਤੁਸੀਂ ਲੀਚੀ ਨੂੰ ਬਿਨਾਂ ਪਾਣੀ ਵਿੱਚ ਪਾਕੇ ਖਾਦਾ ਤਾਂ ਤੁਹਾਨੂੰ ਕਬਜ਼,ਸਿਰਦਰਦ ਜਾਂ ਫਿਰ ਮੋਸ਼ ਵੀ ਹੋ ਸਕਦਾ ਹੈ ।

ਲੀਚੀ ਨਾਲ ਮੌਤ ਦਾ ਕੀ ਕੁਨੈਸ਼ਨ ਹੈ ।

ਲੀਚੀ ਖਾਣ ਨਾਲ ਮੌਤ ਨਹੀਂ ਹੁੰਦੀ ਹੈ,ਇਸ ਨੂੰ ਗਲਤ ਤਰੀਕੇ ਨਾਲ ਖਾਉਗੇ ਤਾਂ ਜਾਨਲੇਵਾ ਸਾਬਿਤ ਹੋ ਸਕਦੀ ਹੈ, ਅਸਾਮ ਦੀ ਲੀਚੀ ਵਿੱਚ ਕੁਦਰਤੀ ਹਾਈਪੋਗਲਾਇਸਨ A ਅਤੇ ਮੇਥਿਲੀਨ ਸਾਇਕਲੋ ਪ੍ਰੋਪਾਇਲ ਗਲਾਸਿਨ ਕੈਮੀਕਲ ਹੁੰਦੇ ਹਨ, ਇਹ ਸਰੀਰ ਵਿੱਚ ਟਾਕਸਿਸ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਗੁਲੂਕੋਜ ਬਣਨ ਨਹੀਂ ਦਿੰਦੇ ਹਨ, ਇਹ ਕੈਮੀਕਲ ਕੱਚੀ ਲੀਚੀ ਵਿੱਚ ਜ਼ਿਆਦਾ ਅਤੇ ਪੱਕੀ ਵਿੱਚ ਘੱਟ ਹੁੰਦੇ ਹਨ । ਬਿਹਾਰ ਵਿੱਚ ਲੀਚੀ ਖਾਣ ਨਾਲ ਬੱਚਿਆਂ ਦੀ ਮੌਤ ਦੇ ਕੇਸ ਵਿੱਚ ਸਰੀਰ ਦੇਰ ਤੱਕ ਭੁੱਖੇ ਰਹਿਣ ਅਤੇ ਪੋਸ਼ਣ ਦੀ ਕਮੀ ਦੇ ਕਾਰਨ ਸਰੀਰ ਵਿੱਚ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ ਤਾਂ ਇਹ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਬੇਹੋਸ਼ੀ ਆਉਣ ਲੱਗ ਦੀ ਹੈ ਅਤੇ 4-5 ਘੰਟੇ ਤੱਕ ਇਲਾਜ ਨਾ ਮਿਲਣ ਦੀ ਵਜ੍ਹਾ ਕਰੇ ਹੋਸ਼ ਨਹੀਂ ਆਉਂਦਾ ਹੈ ਅਤੇ ਮੌਤ ਹੋ ਜਾਂਦੀ ਹੈ

ਕਿਹੜੇ ਲੋਕਾਂ ਨੂੰ ਲੀਚੀ ਨਹੀਂ ਖਾਣੀ ਚਾਹੀਦੀ ਹੈ

1. ਲੋਅ-ਬਲੱਡ ਪ੍ਰੈਸ਼ਰ ਵਾਲੇ : ਲੀਚੀ ਜ਼ਿਆਦਾ ਖਾਣ ਨਾਲ ਬਲੱਡ ਪ੍ਰੈਸ਼ਰ ਇੱਕ ਦਮ ਘੱਟ ਹੋ ਜਾਂਦਾ ਹੈ, ਜਿਸ ਨਾਲ ਚੱਕਰ ਆਉਣੇ ਲੱਗ ਦੇ ਹਨ,ਸੁਸਤੀ ਅਤੇ ਥਕਾਨ ਹੋ ਜਾਂਦੀ ਹਹੈ । ਬੀਪੀ ਦੀ ਦਵਾਈ ਲੈ ਰਹੇ ਹੋ ਤਾਂ ਲੀਚੀ ਖਾਣ ਤੋਂ ਬਚੋ ।

2. ਜਿੰਨਾਂ ਨੂੰ ਐਲਰਜੀ : ਕਿਸੇ ਨੂੰ ਪਹਿਲਾਂ ਤੋਂ ਫੂਡ ਐਲਰਜੀ ਹੈ ਤਾਂ ਉਹ ਵੀ ਲੀਚੀ ਖਾਣ ਤੋਂ ਬਚਣ ਇਸ ਨਾਲ ਸਕਿਨ ‘ਤੇ ਖਾਜ ਹੋ ਸਕਦੀ ਹੈ ।

3. ਸ਼ੂਗਰ ਮਰੀਜ਼: ਲੀਚੀ ਖਾਣ ਨਾਲ ਬਲਡ ਸ਼ੂਗਰ ਲੈਵਲ ਘੱਟ ਹੋ ਜਾਂਦਾ ਹੈ । ਖਾਂਦੇ ਹੋ ਤਾਂ ਸ਼ੂਗਰ ਲੈਵਰ ਜ਼ਰੂਰ ਚੈੱਕ ਕਰੋ

4. ਸਾਹ ਲੈਣ ਵਿੱਚ ਤਕਲੀਫ : ਜੇਕਰ ਤੁਹਾਨੂੰ ਅਸਥਮਾ ਹੈ ਤਾਂ ਲੀਚੀ ਬਿਲਕੁਲ ਵੀ ਨਾ ਖਾਉ,ਇਸ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ ਆਵੇਗੀ

5. ਜਿੰਨਾਂ ਦੀ ਸਰਜਰੀ ਹੋਈ : ਇਸ ਨਾਲ ਖਾਣੇ ਵਿੱਚ ਬਲੱਡ ਸ਼ੂਗਲ ਲੈਵਲ ਘੱਟ ਹੋ ਜਾਂਦਾ ਹੈ,ਇਸ ਲਈ ਸਰਜਰੀ ਦੇ ਬਾਅਦ ਇਸ ਨੂੰ ਖਾਣ ਨਾਲ ਪਰੇਸ਼ਾਨੀ ਹੋ ਸਕਦੀ ਹੈ । ਇਸ ਲਈ ਲੀਚੀ ਨਾ ਖਾਉ

6. ਗਲੇ ਵਿੱਚ ਖਰਾਸ਼ ਹੋਣ ਵਾਲੇ ਨਾ ਖਾਣ : ਲੀਚੀ ਗਰਮ ਤਾਸੀਰ ਦੀ ਹੁੰਦੀ ਹੈ,ਜਿੰਨਾਂ ਲੋਕਾਂ ਦੇ ਗਲੇ ਵਿੱਚ ਪਰੇਸ਼ਾਨੀ ਹੈ,ਜ਼ਿਆਦਾ ਲੀਚੀ ਖਾਣ ਨਾਲ ਉਨ੍ਹਾਂ ਦੇ ਗਲੇ ਵਿੱਚ ਖਰਾਸ਼ ਅਤੇ ਦਰਜ ਹੋ ਸਕਦਾ ਹੈ।