Punjab

ਲਾੜੇ ਨੇ ਖੁਸ਼ੀ ਵਿੱਚ ਆਪਣੀ ਮਾਂ ਨਾਲ ਕੀਤਾ ਬਹੁਤ ਮਾੜਾ ! ਸਾਰੇ ਮਹਿਮਾਨਾਂ ਦੇ ਹੋਸ਼ ਉੱਡ ਗਏ !

ਬਿਊਰੋ ਰਿਪੋਰਟ : ਇੱਕ ਘਰ ਵਿੱਚ ਵਿਆਹ ਦੀਆਂ ਰੋਣਕਾਂ ਸਨ,ਸਾਰੇ ਮਹਿਮਾਨ ਪਹੁੰਚੇ ਹੋਏ,ਲਾੜਾ ਵੀ ਖੁਸ਼ ਸੀ,ਦੋਸਤ ਲਾੜੇ ਦੇ ਨਾਲ ਵਿਆਹ ਦੀ ਮਸਤੀ ਵਿੱਚ ਮਸਤ ਸਨ । ਅਚਾਨਕ ਇੱਕ ਆਵਾਜ਼ ਆਈ ਅਤੇ ਸਭ ਕੁਝ ਖਤਮ ਹੋ ਗਿਆ, ਇਹ ਆਵਾਜ਼ ਗੋਲੀ ਦੀ ਸੀ ਅਤੇ ਚਲਾਈ ਵੀ ਲਾੜੇ ਨੇ ਸੀ ਅਤੇ ਲੱਗੀ ਸੀ ਲਾੜੇ ਦੀ ਮਾਂ ਨੂੰ ਫਿਰ ਮੌਕੇ ‘ਤੇ ਹੀ ਮਾਂ ਨੇ ਦਮ ਤੋੜ ਦਿੱਤਾ ।

ਵਾਰਦਾਤ ਭੋਜਪੁਰ ਦੀ ਹੈ ਪਰ ਸਬਕ ਪੂਰੇ ਦੇਸ਼ ਦੇ ਲਈ ਹੈ । ਝੂਠੀ ਸ਼ਾਨ ਦੀ ਵਜ੍ਹਾ ਕਰਕੇ ਇੱਕ ਪੁੱਤਰ ਵਿਆਹ ਵਾਲੇ ਦਿਨ ਆਪਣੀ ਮਾਂ ਦਾ ਕਾਤਲ ਬਣ ਗਿਆ । ਲਾੜੇ ਦੀ ਤਿਲਕ ਦੀ ਰਸਮ ਹੋ ਰਹੀ ਸੀ। ਖੁਸ਼ੀ ਵਿੱਚ ਲਾੜੇ ਨੇ ਗੈਰ ਕਾਨੂੰਨੀ ਹਥਿਆਰ ਨਾਲ ਫਾਇਰਿੰਗ ਕਰ ਦਿੱਤੀ ਅਤੇ ਥੋੜ੍ਹੀ ਦੂਰ ਬੈਠੀ ਮਾਂ ਦੇ ਢਿੱਡ ਵਿੱਚ ਗੋਲੀ ਲੱਗੀ ਅਤੇ ਮਾਂ ਦੀ ਮੌਤ ਹੋ ਗਈ । ਪਰਿਵਾਰ ਵਾਲੇ ਪੁਲਿਸ ਨੂੰ ਗੁੰਮਰਾਹ ਕਰਦੇ ਰਹੇ, ਪਰ ਪੁਲਿਸ ਨੇ ਸਬੂਤਾਂ ਦੇ ਅਧਾਰ ‘ਤੇ ਲਾੜੇ ਨੂੰ ਗ੍ਰਿਫਤਾਰ ਕਰ ਲਿਆ । ਮਾਂ ਦੀ ਉਮਰ 70 ਸਾਲ ਦੀ ਸੀ ।

ਪਰਿਵਾਰ ਨੇ ਲਾੜੇ ਨੂੰ ਬਚਾਉਣ ਦਾ ਕਾਫੀ ਕੋਸ਼ਿਸ਼ ਕੀਤੀ

ਤਿਲਕ ਦੇ ਜਸ਼ਨ ਵਿੱਚ ਫਾਇਰਿੰਗ ਨਾਲ ਲਾੜੇ ਦੀ ਮਾਂ ਦੀ ਮੌਤ ਹੋ ਗਈ ਤਾਂ ਘਰ ਵਾਲੇ ਕਾਫੀ ਦੇਰ ਤੱਕ ਪੁਲਿਸ ਨੂੰ ਇੱਕ ਤੋਂ ਬਾਅਦ ਇੱਕ ਕਹਾਣੀ ਸੁਣਾਉਂਦੇ ਰਹੇ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ । ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਕਿਹਾ ਕਰੰਟ ਦਾ ਝਟਕਾ ਲੱਗਣ ਦੀ ਵਜ੍ਹਾ ਕਰਕੇ ਮਾਂ ਦੀ ਮੌਤ ਹੋਈ ਹੈ । ਪਰ ਮੌਕੇ ‘ਤੇ ਮੌਜੂਦ ਇੱਕ ਸ਼ਖਸ ਨੇ ਸਾਰੀ ਗੱਲ ਦੱਸੀ ਜਦੋਂ ਪੋਸਟਮਾਰਟਮ ਹੋਇਆ ਤਾਂ ਸਾਰਾ ਸੱਚ ਸਾਹਮਣੇ ਆ ਗਿਆ । ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੇ ਕੋਲ ਗੈਰਕਾਨੂੰਨੀ ਹਥਿਆਰ ਸੀ । ਪੁਲਿਸ ਮੁਤਾਬਿਕ ਮਾਂ ਦੀ ਮੌਤ ਤੋਂ ਬਾਅਦ ਪੁੱਤਰ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਸੀ ਪਰ ਉਨ੍ਹਾਂ ਨੇ ਫੜ ਲਿਆ। ਵਿਆਹ ਵਿੱਚ ਫਾਇਰਿੰਗ ਦੀ ਵਜ੍ਹਾ ਕਰਕੇ ਕਈ ਵਾਰ ਜਸ਼ਨ ਮਾਤਮ ਵਿੱਚ ਬਦਲਣ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਹਨ । ਪਰ ਫੋਕੀ ਸ਼ਾਨ ਦੀ ਵਜ੍ਹਾ ਲੋਕ ਬਾਜ ਨਹੀਂ ਆਉਂਦੇ ਹਨ । ਪੰਜਾਬ ਵਿੱਚ ਵੀ ਵਿਆਹ ਸਮਾਗਮਾਂ ਵਿੱਚ ਕਈ ਵਾਰ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ । ਹਾਲਾਂਕਿ ਭਗਵੰਤ ਮਾਨ ਸਰਕਾਰ ਨੇ ਹਥਿਆਰਾਂ ਦੀ ਨੁਮਾਇਸ਼ ਦੇ ਖਿਲਾਫ ਸਖਤੀ ਕੀਤੀ ਸੀ ਜਿਸ ਦੀ ਵਜ੍ਹਾ ਕਰਕੇ ਕਾਫੀ ਹੱਦ ਤੱਕ ਇਸ ‘ਤੇ ਲਗਾਮ ਲੱਗੀ ਹੈ ।