India Punjab

ਸੁਰੱਖਿਅਤ ਦੀਵਾਲੀ ਦੇ 10 ਟਿਪਸ ! ਫੁਲਝੜੀ ਭੁੱਲ ਕੇ ਵੀ ਨਾ ਜਲਾਉਣਾ

Know safe diwali tips

ਚੰਡੀਗੜ੍ਹ : ਸੁਪਰੀਮ ਕੋਰਟ ਦੀ ਸਖ਼ਤ ਗਾਈਡ ਲਾਈਨ ਅਤੇ ਸੂਬਾ ਸਰਕਾਰ ਦੀ ਸਖ਼ਤੀ ਤੋਂ ਬਾਅਦ ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ‘ਤੇ ਆਤਿਸ਼ਬਾਜ਼ੀ ਕੁਝ ਸਾਲਾਂ ਤੋਂ ਕਾਫ਼ੀ ਘੱਟ ਹੋ ਗਈ ਹੈ । ਲੋਕ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਦੇ ਹੋਏ ਗ੍ਰੀਨ ਦੀਵਾਲੀ ਦਾ ਰੁੱਖ ਕਰ ਰਹੇ ਹਨ। ਬਾਜ਼ਾਰ ਵਿੱਚ ਗ੍ਰੀਨ ਪਟਾਖੇ ਵੀ ਆ ਗਏ ਹਨ ਜੋ ਘੱਟ ਧੂੰਆਂ ਕਰਦੇ ਹਨ । ਪਰ ਰੌਸ਼ਨੀ ਦੇ ਤਿਓਹਾਰ ਦੀਵਾਲੀ ਵਿੱਚ ਤੁਹਾਡੀ ਇੱਕ ਵੀ ਲਾਪਰਵਾਈ ਖੁਸ਼ੀਆਂ ਨੂੰ ਗਮ ਵਿੱਚ ਬਦਲ ਸਕਦੀ ਹੈ। ਅਸੀਂ ਤੁਹਾਨੂੰ ਦੱਸ ਦੇ ਹਾਂ ਆਖਿਰ ਕਿਵੇਂ ਤੁਸੀਂ ਛੋਟੇ-ਛੋਟੇ ਕਦਮ ਚੁੱਕ ਕੇ ਖੁਸ਼ੀਆਂ ਦੇ ਇਸ ਤਿਓਹਾਰ ਦਾ ਪੂਰੇ ਪਰਿਵਾਰ ਨਾਲ ਮਜ਼ਾ ਲੈ ਸਕਦੇ ਹੋ ।

ਆਤਿਸ਼ਬਾਜ਼ੀ ਵੇਲੇ ਜ਼ਰੂਰੀ ਗੱਲਾਂ ਦਾ ਧਿਆਨ

1. ਖੁੱਲੀ ਥਾਂ ‘ਤੇ ਹੀ ਪਟਾਖੇ ਜਲਾਓ ।
2. ਕੁਝ ਲੋਕ ਚੱਕਰੀ ਚੰਗੀ ਤਰ੍ਹਾਂ ਘੁੰਮੇ ਇਸ ਦੇ ਲਈ ਘਰ ਦੇ ਅੰਦਰ ਹੀ ਟਾਇਲ ‘ਤੇ ਉਸ ਨੂੰ ਜਲਾਉਂਦੇ ਹਨ ਇਹ ਗੱਲਤੀ ਕਦੇ ਨਾ ਕਰੋ। ਅੱਗ ਲੱਗਣ ਦਾ ਖ਼ਤਰਾ ਹੁੰਦਾ ਹੈ ।
3. ਲਾਈਸੈਂਸ ਵਾਲੀ ਦੁਕਾਨ ਤੋਂ ਹੀ ਪਟਾਖੇ ਖਰੀਦੋ, ਕਿਉਂਕਿ ਫਰਜ਼ੀ ਪਟਾਖੇ ਖ਼ਤਰਨਾਕ ਸਾਬਿਤ ਹੋ ਸਕਦੇ ਹਨ ।
4.ਜਦੋਂ ਤੁਸੀਂ ਪਟਾਖੇ ਜਲਾ ਰਹੇ ਹੋਵੋ ਤਾਂ ਉਸ ‘ਤੇ ਲਿਖੀ ਜਾਣਕਾਰੀ ਜ਼ਰੂਰ ਪੜੋ ।
5. ਪਟਾਖੇ ਖਰੀਦਣ ਤੋਂ ਬਾਅਦ ਉਸ ਨੂੰ ਕਿਸੇ ਬੰਦ ਕੰਟੇਨਰ ਵਿੱਚ ਸੁਰੱਖਿਅਤ ਰਖੋ,ਆਲੇ ਦੁਆਲੇ ਕੋਈ ਅੱਗ ਫੜਨ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ ਹੈ।
6. ਬੱਚੇ ਜਦੋਂ ਪਟਾਖੇ ਜਲਾ ਰਹੇ ਹੋਣ ਤਾਂ ਉਨ੍ਹਾਂ ਦੇ ਨਾਲ ਘਰ ਦਾ ਕੋਈ ਵੱਡਾ ਜ਼ਰੂਰ ਹੋਵੇ ।
7. ਢਿੱਲੇ ਕਪੜੇ ਪਾਕੇ ਪਟਾਖੇ ਨਾ ਜਲਾਓ,ਇਸ ਨਾਲ ਅੱਗ ਫੜਨ ਦਾ ਖ਼ਤਰਾ ਹੁੰਦਾ ਹੈ।
8. ਜਿਸ ਥਾਂ ‘ਤੇ ਪਟਾਖੇ ਚਲਾਏ ਜਾ ਰਹੇ ਹਨ ਉੱਥੇ ਪਾਣੀ ਦਾ ਡਰਮ ਜ਼ਰੂਰ ਭਰ ਕੇ ਰੱਖੋ,ਅੱਗ ਲੱਗਣ ‘ਤੇ ਇਸ ਦੀ ਵਰਤੋਂ ਕਰ ਸਕਦੇ ਹਨ।
9. ਛੱਤ ‘ਤੇ ਅਜਿਹਾ ਕੋਈ ਵੀ ਸਮਾਨ ਨਾ ਰਖੋ ਜਿਸ ਨੂੰ ਅਸਾਨੀ ਨਾਲ ਅੱਗ ਲੱਗ ਸਕਦੀ ਹੈ।
10. ਜਿੰਨਾਂ ਲੋਕਾਂ ਨੂੰ ਸਾਹ ਦੀ ਪਰੇਸ਼ਾਨੀ ਹੈ ਉਹ ਘਰ ਦੇ ਅੰਦਰ ਹੀ ਰਹਿਣ ।

ਸੇਫ ਨਹੀਂ ਹੁੰਦੀ ਫੁਲਝੜੀ,ਅਨਾਰ ਅਤੇ ਸਨੇਕ ਟੈਬਲੇਟ

ਫੁਲਝੜੀ ਨੂੰ ਅਕਸਰ ਲੋਕ ਸੁਰੱਖਿਅਤ ਕਹਿੰਦੇ ਹਨ ਅਤੇ ਬੱਚਿਆਂ ਨੂੰ ਦਿੰਦੇ ਹਨ। ਪਰ ਇਹ ਉਨ੍ਹਾਂ ਦੇ ਲਈ ਸੁਰੱਖਿਅਤ ਨਹੀਂ ਹੁੰਦੀ ਹੈ । ਇੱਕ ਫੁਲਝੜੀ ਵਿੱਚ 74 ਸਿਗਰੇਟ ਦਾ ਧੂੰਆਂ ਹੁੰਦਾ ਹੈ । ਇਹ ਤੁਹਾਡੇ ਬੱਚੇ ਦੇ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਫੁਲਝੜੀ ਦੇ ਜ਼ਰੀਏ ਅਸੀਂ ਅਕਸਰ ਸਕੈਨ ਟੇਬਲਟ ਜਲਾਉਣ ਨੂੰ ਕਹਿੰਦੇ ਹਾਂ ਇਸ ਨਾਲ ਭਾਵੇ ਬੱਚੇ ਖੁਸ਼ ਹੁੰਦੇ ਹਨ। ਪਰ ਸਨੇਕ ਟੇਬਲੇਟ ਇੱਕ ਹਜ਼ਾਰ ਪਟਾਖੇ ਵਾਲੀ ਲੜੀ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ । ਸਨੇਕ ਟੇਬਲੇਟ ਸਿਰਫ 12 ਸੈਕੰਟ ਵਿੱਚ ਹੀ ਜਲ ਦਾ ਹੈ ਪਰ ਇਸ ਦਾ ਅਸਰ 3 ਮਿੰਟ ਤੱਕ ਰਹਿੰਦਾ ਹੈ । ਇਸ ਵਿੱਚ ਖ਼ਤਰਨਾਕ ਕੈਮੀਕਲ ਹੁੰਦਾ ਹੈ ਅਤੇ ਸਰੀਰ ਦੇ ਅੰਦਰ ਅਸਾਨੀ ਨਾਲ ਚੱਲਾ ਜਾਂਦਾ ਹੈ। ਰਿਪੋਰਟ ਮੁਤਾਬਿਕ ਇਸ ਦਾ ਅਸਰ 472 ਸਿਗਰੇਟ ਦੇ ਬਰਾਬਰ ਹੁੰਦਾ ਹੈ।

ਪਟਾਖੇ ਜਲਾਉਣ ਵੇਲੇ ਕਿਹੜੇ ਕਪੜੇ ਪਾਉ ?

ਪਟਾਖੇ ਜਲਾਉਣ ਵਕਤ ਢਿੱਲੇ ਕਪੜੇ ਨਹੀਂ ਪਾਉਣੇ ਚਾਹੀਦੇ ਹਨ, ਇਸ ਨਾਲ ਅੱਗ ਲੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਪਟਾਖੇ ਜਲਾਉਣ ਵੇਲੇ ਸੂਤੀ ਕਪੜੇ ਪਾਉਣੇ ਚਾਹੀਦੇ ਹਨ ਅਤੇ ਪੈਰਾ ਵਿੱਚ ਬੂਟ ਜ਼ਰੂਰ ਪਾਉ। ਸਿਰਫ਼ ਇੰਨਾਂ ਹੀ ਨਹੀਂ ਸਿਨਥੈਟਿਕ ਦੇ ਕਪੜੇ ਵੀ ਬਿਲਕੁਲ ਵੀ ਨਾ ਪਾਉ। ਇਸ ਦੇ ਅੱਗ ਫੜਨ ਦੀ ਸੰਭਾਵਨਾ ਕਾਫੀ ਹੁੰਦਾ ਹੈ। ਪਟਾਖੇ ਜਲਾਉਣ ਵਕਤ ਵਾਲ ਬੰਨ੍ਹ ਕੇ ਰਖੋ । ਖ਼ਾਸ ਕਰਕੇ ਉਹ ਲੋਕ ਜਿੰਨਾਂ ਦੇ ਵਾਲ ਲੰਮੇ ਹਨ ।

ਪਟਾਖਿਆਂ ਨਾਲ ਹਾਦਸਾ ਹੋਣ ‘ਤੇ ਇਹ ਕਦਮ ਚੁਕੋ

ਜੇਕਰ ਪਟਾਖੇ ਦੀ ਵਜ੍ਹਾ ਕਰਕੇ ਸਕਿਨ ਸੜ ਜਾਂਦੀ ਹੈ ਤਾਂ ਉਸ ਥਾਂ ਨੂੰ 5 ਮਿੰਟ ਤੱਕ ਪਾਣੀ ਵਿੱਚ ਰਖੋ । ਪਰ ਇਹ ਧਿਆਨ ਜ਼ਰੂਰ ਰਖੋ ਕਿ ਜ਼ਿਆਦਾ ਤੇਜ਼ ਪਰੈਸ਼ਰ ਵਾਲੇ ਪਾਣੀ ਵਿੱਚ ਹੱਥ ਨਾ ਰਖੋ,ਇਸ ਨਾਲ ਸਕਿਨ ਦੀ ਲੇਅਰ ਨਿਕਲ ਸਕਦੀ ਹੈ। ਜੇਕਰ ਸਕਿਨ ਵਾਲੀ ਥਾਂ ‘ਤੇ ਕਪੜਾ ਚਿਪਕ ਜਾਂਦਾ ਹੈ ਤਾਂ ਉਸ ਨੂੰ ਖਿਚੋ ਨਾ। ਜਿਹੜੀ ਥਾਂ ਸੜੀ ਹੈ ਉਸ ‘ਤੇ ਬਟਰ,ਆਇਲ, ਜਾਂ ਕੋਈ ਕ੍ਰੀਮ ਨਾ ਲਗਾਉ । ਜੇਕਰ ਸੜੀ ਹੋਈ ਸਕਿਨ ‘ਤੇ ਫੋੜੇ ਬਣਨ ਤਾਂ ਉਸ ਨੂੰ ਛਿਲੋ ਨਾ । ਫੌਰਨ ਡਾਕਟਰ ਨੂੰ ਸੰਪਰਕ ਕਰੋ ।

ਤਿੰਨ ਤਰ੍ਹਾਂ ਨਾਲ ਸਕਿਨ ‘ਤੇ ਜਲਨ ਦਾ ਅਸਰ ਹੁੰਦਾ ਹੈ

1. ਫਸਟ ਡਿਗਰੀ ਯਾਨੀ ਸੁਪਰਫੀਸ਼ੀਅਲ ਬਰਨ – ਜ਼ਿਆਦਾਤਰ ਲੋਕਾਂ ਦੀ ਦੀਵਾਲੀ ਦੌਰਾਨ ਪਟਾਖੇ ਨਾਲ ਸਕਿਨ ਫਸਟ ਡਿਗਰੀ ਸੜ ਦੀ ਹੈ । ਸਕਿਨ ਦੀ ਪਹਿਲੀ ਲੇਅਰ ਲਾਲ ਅਤੇ ਡ੍ਰਾਈ ਹੋ ਜਾਂਦੀ ਹੈ ਅਤੇ ਸਵੈਲਿੰਗ ਆ ਜਾਂਦੀ ਹੈ ਪਰ ਤੁਸੀਂ ਸਕਿਨ ਨੂੰ ਛਿਲੋ ਨਹੀਂ।

2. ਸੈਕੰਡ ਡਿਗਰੀ ਬਰਨ ਯਾਨੀ ਪਾਰਸ਼ਲ ਥਿਕਨੈਸ – ਸਕਿਨ ਦੀ ਪਹਿਲੀ ਲੇਅਰ ਨਿਕਲ ਜਾਵੇ,ਦੂਜੀ ਲੇਅਰ ਵਿਖਾਈ ਦੇਣ ਲੱਗੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਦੂਜੀ ਲੇਅਰ ‘ਤੇ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਨੂੰ ਸੈਕੰਡ ਡਿਗਰੀ ਬਰਨ ਵੀ ਕਿਹਾ ਜਾਂਦਾ ਹੈ। ਇਹ ਕਾਫੀ ਦਰਦ ਕਰਦਾ ਹੈ ।

3. ਥਰਡ ਡਿਗਰੀ ਯਾਨੀ ਫੁਲ ਥਿਕਨੈਸ -ਇਸ ਵਿੱਚ ਸਕਿਨ ਦੀ ਦੋਵੇ ਲੇਅਰ ਸੜ ਜਾਂਦੀ ਹੈ । ਖੂਨ ਵਾਲੀ ਨਸ,ਮਸਲ, ਹੱਡੀਆਂ ਤੱਕ ਹੀਟ ਪਹੁੰਚ ਜਾਂਦੀ ਹੈ। ਸਕਿਨ ਲੇਅਰ ਨਿਕਲ ਜਾਂਦੀ ਹੈ। ਲਾਲ ਅਤੇ ਵੇਟ ਸਕਿਨ ਵਿਖਾਈ ਦਿੰਦੀ ਹੈ। ਇਹ ਕਾਫ਼ੀ ਖ਼ਤਰਨਾਕ ਹੁੰਦੀ ਹੈ।