India

ਦਿਵਾਲੀ ‘ਤੇ ‘ਚਾਕਲੇਟ’ ਦੀ ਕਹਾਣੀ, 200 ਸਾਲ ਪਹਿਲਾਂ ਬਣੀ ਸੀ ਸ਼ਰਾਬ ਦੀ ਲੱਤ ਛਡਾਉਣ ਲਈ !

cadbury Chocolate make for de-addiction on liqour

ਚੰਡੀਗੜ੍ਹ : ਪਹਿਲਾਂ ਦਿਵਾਲੀ ਜਾਂ ਜਦੋਂ ਵੀ ਕੋਈ ਤਿਓਹਾਰ ਆਉਣਾ ਹੁੰਦਾ ਸੀ ਤਾਂ ਦਿਮਾਗ ਵਿੱਚ ਵੱਖ-ਵੱਖ ਮਿਠਾਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਨ ਅਤੇ ਉਸ ਦਾ ਸਵਾਦ ਵੀ ਜੀਬ ‘ਤੇ ਆ ਹੀ ਜਾਂਦਾ ਸੀ । ਪਰ ਹੁਣ ਸਮਾਂ ਬਦਲ ਰਿਹਾ ਹੈ ਤਿਓਹਾਰ ਵਿੱਚ ਮਿਠਾਈ ਦੀ ਥਾਂ ਚਾਕਲੇਟ (CHOCOLATE) ਨੇ ਕਾਫ਼ੀ ਹੱਦ ਤੱਕ ਲੈ ਲਈ ਹੈ। ਇਸ ਦੇ ਪਿੱਛੇ ਕਿਧਰੇ ਨਾ ਕਿਧਰੇ ਵੱਡੀ ਵਜ੍ਹਾ ਮਿਲਾਵਟੀ ਮਿਠਾਈਆਂ ਅਤੇ ਬੱਚਿਆਂ ਦੀ ਪਸੰਦ ਹੈ । ਮਿਲਾਵਟੀ ਮਿਠਾਈਆਂ ਬਾਜ਼ਾਰ ਵਿੱਚ ਹੋਣ ਦੀ ਵਜ੍ਹਾ ਕਰਕੇ ਲੋਕ ਸਿਹਤ ਨੂੰ ਧਿਆਨ ਵਿੱਚ ਰੱਖ ਦੇ ਹੋਏ ਅਕਸਰ ਚਾਕਲੇਟ ਨੂੰ ਗਿਫ਼ਤ ਦੇ ਤੌਰ ‘ਤੇ ਦੇਣਾ ਪਸੰਦ ਕਰਦੇ ਹਨ । ਇਸ ਤੋਂ ਇਲਾਵਾ ਘਰ ਵਿੱਚ ਬੱਚਿਆਂ ਦੀ ਪਹਿਲੀ ਪਸੰਦ ਚਾਕਲੇਟ ਬਣ ਗਈ ਹੈ ਇਸੇ ਲਈ ਚਾਕਲੇਟ ਦੋਵੇ ਮਕਸਦ ਪੂਰੇ ਕਰਦੀ ਹੈ । ਇਸ ਤੋਂ ਇਲਾਵਾ ਮਿਠਾਈ ਵਾਂਗ ਚਾਕਲੇਟ ਜਲਦੀ ਖ਼ਰਾਬ ਵੀ ਨਹੀਂ ਹੁੰਦੀ ਹੈ। ਚਾਕਲੇਟ ਦੇ ਵੱਧ ਰਹੀ ਮੰਗ ਦੀ ਵਜ੍ਹਾ ਕਰਕੇ ਬਾਜ਼ਾਰ ਵਿੱਚ ਤਿਓਹਾਰਾਂ ਦੌਰਾਨ ਚਾਕਲੇਟ (CHOCOLATE) ਦੀਆਂ ਵੱਖ-ਵੱਖ ਪੈਕਿੰਗ ਮੌਜੂਦਾ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਜਿਹੜੀ ਚਾਕਲੇਟ ਬੱਚਿਆਂ ਦੀ ਸਭ ਤੋਂ ਵੱਧ ਪਸੰਦ ਦੀ ਚੀਜ਼ ਬਣ ਗਈ ਹੈ ਉਸ ਨੂੰ ਸ਼ਰਾਬ ਛਡਾਉਣ ਦੇ ਲਈ ਬਣਾਇਆ ਗਿਆ ਸੀ । ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ । 200 ਸਾਲ ਪਹਿਲਾਂ ਇਸ ਨੂੰ ਬਾਜ਼ਾਰ ਵਿੱਚ ਇਸੇ ਮਕਸਦ ਨਾਲ ਉਤਾਰਿਆ ਗਿਆ ਸੀ ।

ਸ਼ਰਾਬ ਛਡਾਉਣ ਲਈ ਚਾਕਲੇਟ ਆਈ ਸੀ

18ਵੀਂ ਸਦੀ ਵਿੱਚ ਕੈਡਬਰੀ ਚਾਕਲੇਟ (Cadbury chocolate) ਸਭ ਤੋਂ ਪਹਿਲਾਂ ਆਈ । ਉਸ ਵੇਲੇ ਲੋਕ ਸ਼ਰਾਬ ਨਸ਼ੇ ਲਈ ਨਹੀਂ ਬਲਕਿ ਸਵਾਦ ਲਈ ਪੀਂਦੇ ਸਨ। ਇਸ ਦੌਰਾਨ ਕੈਡਬਰੀ ਚਾਕਲੇਟ ਦੇ ਬਾਨੀ ਜਾਨ ਕੈਡਬਰੀ ਨੇ ਬਰਮਿੰਘਮ ਵਿੱਚ ਚਾਹ,ਕਾਫ਼ੀ ਚਾਕਲੇਟ ਅਤੇ ਕੋਕੋ ਦੀ ਦੁਕਾਨ ਖੋਲੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਸ਼ਰਾਬ ਦਾ ਬਦਲ ਹੋ ਸਕਦਾ ਹੈ। ਇੱਕ ਦਿਨ ਜਾਨ ਦੇ ਪੁੱਤਰ ਨੇ ਚਾਕਲੇਟ ਡ੍ਰਿਨਕ ਬਣਾਕੇ ਰੱਖੀ ਅਤੇ ਫਿਰ ਕੈਡਬਰੀ ਹੌਂਦ ਵਿੱਚ ਆਈ। ਭਾਰਤ ਵਿੱਚ ਕੈਡਬਰੀ ਚਾਕਲੇਟ 1948 ਵਿੱਚ ਆਈ ਸੀ ਜਦੋਂ ਭਾਰਤ ਅਜ਼ਾਦ ਹੋਇਆ ਸੀ । ਭਾਰਤ ਵਿੱਚ ਹਰ ਪੰਜ ਵਿੱਚੋਂ 1 ਦੀ ਪਸੰਦ ਕੈਡਬਰੀ ਚਾਕਲੇਟ ਹੈ। 2021 ਵਿੱਚ ਕੈਡਬਰੀ ਨੇ ਭਾਰਤ ਵਿੱਚ ਤਕਰੀਬਨ 10 ਹਜ਼ਾਰ ਕਰੋੜ ਦਾ ਬਿਜਨੈੱਸ ਕੀਤਾ ਸੀ। ਦੇਸ਼ ਵਿੱਚ ਇਸ ਦੀ ਕਾਮਯਾਬੀ ਦੀ ਸਭ ਤੋਂ ਵੱਡੀ ਵਜ੍ਹਾ ਸੀ ਕਿ ਇਸ ਨੇ ਭਾਰਤੀ ਤਿਓਹਾਰਾਂ ਨਾਲ ਇਸ ਨੂੰ ਜੋੜਿਆ । ਸਿਰਫ਼ ਇੰਨਾਂ ਹੀ ਨਹੀਂ ਕੰਪਨੀ ਨੇ ਚਾਕਲੇਟ ਨੂੰ ਭਾਰਤੀ ਦੇਸੀ ਅੰਦਾਜ ਨਾਲ ਵੀ ਜੋੜਿਆ। ਇਸ ਵਕਤ ਭਾਰਤ ਦੇ ਚਾਕਲੇਟ ਬਿਜਨੈੱਸ ਵਿੱਚ 70 ਫੀਸਦੀ ਹਿੱਸਾ ਕੈਡਬਰੀ ਦਾ ਹੈ । ਦੇਸ਼ ਵਿੱਚ ਕੰਪਨੀ ਦੇ 4 ਯੂਨਿਟ ਹਨ ।