Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੀ ਰੇਲਾਂ ਚਲਾਉਣ ਦੀ ਨਹੀਂ ਦਿੱਤੀ ਇਜਾਜ਼ਤ

 

‘ਦ ਖ਼ਾਲਸ ਬਿਊਰੋਂ :-  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ‘ਸਾਡੀ ਜਥੇਬੰਦੀ ਵੱਲੋਂ ਰੇਲੇ ਰੋਕੋ ਅੰਦੋਲਨ ਵਾਪਿਸ ਨਹੀਂ ਲਿਆ ਗਿਆ ਅਤੇ ਸਾਡੀ ਅੱਜ ਵੀ ਯਾਤਰੀ ਰੇਲਾਂ ਚਲਾਉਣ ਤੋਂ ਪਹਿਲਾਂ ਮਾਲ ਗੱਡੀਆਂ ਚਲਾਉਣ ਦੀ ਮੰਗ ਹੈ। ਜਦੋਂ ਅਸੀਂ ਆਪਣੀ ਸੂਬਾ ਕਮੇਟੀ ਦੀ ਮੀਟਿੰਗ ਕਰਾਂਗੇ, ਉਸ ਵਿੱਚ ਵਿਚਾਰਾਂਗੇ ਕਿ ਅੱਗੇ ਕੀ ਕਰਨਾ ਹੈ। ਉਦੋਂ ਤੱਕ ਸਾਡਾ ਫੈਸਲਾ ਪਹਿਲਾਂ ਮਾਲ ਗੱਡੀਆਂ ਚਲਾਉਣ ਦਾ ਹੀ ਹੈ।

 

ਕੇਂਦਰ ਸਰਕਾਰ ਦੀ ਅੜੀ ਪੂਰੀ ਤਰ੍ਹਾਂ ਜਾਰੀ ਹੈ ਅਤੇ ਕੈਪਟਨ ਸਰਕਾਰ ਵੀ ਪੂਰੀ ਤਰ੍ਹਾਂ ਤਰਲੋ-ਮੱਛੀ ਹੋਈ ਪਈ ਹੈ। 40 ਕਰੋੜ ਰੁਪਏ ਹੀ ਲੱਗਦੇ ਹਨ ਜੇ ਟਰੱਕ ਦੇ ਨਾਲ ਵਪਾਰੀਆਂ ਸਮੇਤ ਸਾਰਿਆਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਉਣਾ ਹੋਵੇ, ਪਰ ਪੰਜਾਬ ਸਰਕਾਰ ਦਾ ਜ਼ਿਆਦਾ ਜ਼ੋਰ ਕੇਂਦਰ ਸਰਕਾਰ ਨੂੰ ਖੁਸ਼ ਕਰਨ ‘ਤੇ ਹੈ’।

 

ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿੱਚ ਕੀਤੀ ਗਈ ਮੀਟਿੰਗ ਤੋਂ ਬਾਅਦ ਸੂਬੇ ਵਿੱਚ ਮਾਲ ਗੱਡੀਆਂ ਦੇ ਨਾਲ ਹੀ ਯਾਤਰੀ ਰੇਲਾਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।