India Punjab

ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀ ਰਾਹਤ,ਕਣਕ ਦੇ ਖਰੀਦ ਮਾਪਦੰਡਾਂ ਨੂੰ ਕੀਤਾ ਨਰਮ

ਦਿੱਲੀ : ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਤੇ ਕਣਕ ਦੇ ਖਰੀਦ ਮਾਪਦੰਡਾਂ ਨੂੰ ਨਰਮ ਕੀਤਾ ਹੈ। ਜਿਸ ਅਨੁਸਾਰ ਕਣਕ ਦਾ 18 ਫੀਸਦੀ ਤੱਕ ਸੁੰਗੜਿਆ ਤੇ ਟੁੱਟਿਆ ਦਾਣਾ ਵੀ ਖ਼ਰੀਦਿਆ ਜਾਵੇਗਾ। ਪੰਜਾਬ ਵਿੱਚ ਕਣਕ ਖ਼ਰਾਬ ਹੋ ਜਾਣ ਕਾਰਨ ਇਸ ਸਾਲ ਝਾੜ ਤੇ ਕਾਫੀ ਅਸਰ ਪਿਆ ਹੈ।

ਪਿਛਲੇ ਦਿਨੀਂ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਪੰਜਾਬ ਦੇ ਅਲੱਗ ਅਲੱਗ ਜ਼੍ਹਿਲਿਆਂ ਦਾ ਦੌਰਾ ਕੀਤਾ ਸੀ ਤੇ ਕੱਲ ਹੀ ਕੇਂਦਰੀ ਤਕਨੀਕੀ ਟੀਮਾਂ ਵੱਲੋਂ ਭਰੇ ਕਣਕ ਦੇ ਨਮੂਨਿਆਂ ਦੀ ਜਾਂਚ ਦੇ ਆਧਾਰ ’ਤੇ ਨੁਕਸਾਨ ਦੀ ਰਿਪੋਰਟ ਭਾਰਤੀ ਖੁਰਾਕ ਨਿਗਮ ਨੇ ਆਪਣੀ ਰਿਪੋਰਟ ਕੇਂਦਰੀ ਖੁਰਾਕ ਮੰਤਰਾਲੇ ਨੂੰ ਭੇਜੀ ਸੀ।

ਜਿਸ ਨੂੰ ਦੇਖਦਿਆਂ ਪੰਜਾਬ ’ਚ ਕਣਕ ਦੀ ਫ਼ਸਲ ਦੀ ਸੁਸਤ ਚਾਲ ਆਮਦ ਨੂੰ ਗਤੀ ਦੇਣ ਲਈ ਗੁਣਵੱਤਾ ਦੇ ਮਾਪਦੰਡਾਂ ਵਿੱਚ ਛੋਟ ਦਾ ਐਲਾਨ ਕੀਤਾ ਗਿਆ ਹੈ। । ਪੰਜਾਬ ਸਰਕਾਰ ਨੇ ਪਹਿਲਾਂ ਹੀ ਪ੍ਰਭਾਵਿਤ ਕਿਸਾਨਾਂ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਸੀ।

ਕੇਂਦਰੀ ਟੀਮਾਂ ਵੱਲੋਂ ਪੰਜਾਬ ਦੇ ਤਿੰਨ ਦਿਨਾਂ ਦੌਰੇ ਦੌਰਾਨ 12 ਜ਼ਿਲ੍ਹਿਆਂ ’ਚੋਂ 166 ਨਮੂਨੇ ਇਕੱਤਰ ਕੀਤੇ ਗਏ ਸਨ। ਇਨ੍ਹਾਂ ਨਮੂਨਿਆਂ ਦੀ ਜਾਂਚ ਦਾ ਕੰਮ ਕੱਲ ਤੱਕ ਚੱਲਿਆ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ ਫ਼ਾਜ਼ਿਲਕਾ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਇਸ ਤੋਂ ਇਲਾਵਾ ਸੂਬੇ ਵਿੱਚ ਫ਼ਸਲ ਦੀ ਗਿਰਦਾਵਰੀ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਸਰਕਾਰ 13.60 ਲੱਖ ਹੈਕਟੇਅਰ ਰਕਬੇ ਦੀ ਫ਼ਸਲ ਦਾ ਨੁਕਸਾਨ ਹੋਣ ਦੀ ਗੱਲ ਆਖ ਰਹੀ ਹੈ। ਬਾਰਸ਼ਾਂ ਕਾਰਨ ਐਤਕੀਂ ਫ਼ਸਲ ਦੀ ਆਮਦ ਵੀ ਪਛੜ ਗਈ ਹੈ ਅਤੇ ਸੰਭਾਵਨਾ ਹੈ ਕਿ ਵਿਸਾਖੀ ਤੋਂ ਬਾਅਦ ਕਣਕ ਦੀ ਆਮਦ ਤੇਜ਼ ਰਫ਼ਤਾਰ ਫੜੇਗੀ। ਹੁਣ ਤੱਕ ਪੰਜਾਬ ਦੇ ਖ਼ਰੀਦ ਕੇਂਦਰਾਂ ਵਿਚ 40 ਹਜ਼ਾਰ ਟਨ ਕਣਕ ਦੀ ਫ਼ਸਲ ਆ ਚੁੱਕੀ ਹ