Punjab

‘ਆਪ’ ‘ਚ ਬਗਾਵਤ, ਇੱਕ ਲੀਡਰ ਨੇ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ

ਆਮ ਆਦਮੀ ਪਾਰਟੀ (AAP) ਨੂੰ ਪੰਜਾਬ ਵਿੱਚ ਵੱਡਾ ਝਟਕਾ ਲੱਗ ਸਕਦਾ ਹੈ। ਜਸਟਿਸ ਜੋਰਾ ਸਿੰਘ (Justice Jora Singh) ਨੇ ਫਰੀਦਕੋਟ (Faridkot) ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਜਸਟਿਸ ਜੋਰਾ ਸਿੰਘ ਕਮਿਸ਼ਨ ਬਰਗਾੜੀ ਬੇਅਦਬੀ ਮਾਮਲੇ ‘ਚ ਜਾਂਚ ਕਰਨ ਵਾਲਾ ਪਹਿਲਾ ਕਮਿਸ਼ਨ ਸੀ।

ਜਸਟਿਸ ਜੋਰਾ ਸਿੰਘ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਤੇ ਕਾਂਗਰਸ ਵਾਂਗ ਜੁਮਲਾ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਕਮਿਸ਼ਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਜਿਸ ਤੇ ਉਹ ਪੂਰੇ ਨਹੀਂ ਉਤਰੇ। ਜੋਰਾ ਸਿੰਘ ਨੇ ਕਿਹਾ ਕਿ ਉਹ ਹੁਣ ਲੋਕਾਂ ਵਿੱਚ ਆਪਣਾ ਸੰਦੇਸ਼ ਲੈ ਕੇ ਜਾਣਗੇ। ਇਸ ਦੌਰਾਨ ਉਨ੍ਹਾਂ ਭਗਵੰਤ ਮਾਨ ਤੇ ਤੰਜ ਕੱਸਦੇ ਹੋਏ ਕਿਹਾ ਕਿ ਲੋਕ ਚੁਟਕਲੇ ਸੁਣਨਾ ਪਸੰਦ ਨਹੀਂ ਕਰਦੇ। ਲੋਕ ਸਿਰਫ ਵਾਅਦੇ ਪੂਰੇ ਕਰਨ ਵਾਲੀ ਪਾਰਟੀ ਨੂੰ ਪਸੰਦ ਕਰਦੇ ਹਨ।

ਪਹਿਲਾ ਵੀ ਲੜ ਚੁੱਕੇ ਹਨ ਚੋਣ

ਜਸਟਿਸ ਜੋਰਾ ਸਿੰਘ 2019 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਚੁੱਕੇ ਹਨ। ਉਹ 2019 ਦੀ ਲੋਕ ਸਭਾ ਦੀ ਚੋਣ ਜਲੰਧਰ ਤੋਂ ਲੜ ਚੁੱਕੇ ਹਨ। ਜਿਸ ਵਿੱਚ ਉਨ੍ਹਾਂ ਨੂੰ 25,467 ਵੋਟਾਂ ਮਿਲਿਆ ਸਨ