India

ਜੰਮੂ ਕਸ਼ਮੀਰ: ਡਰੋਨ ਨੇ ਖੇਤ ਵਿੱਚ ਸੁੱਟੇ ਨੋਟ ਅਤੇ ਹਥਿਆਰਾਂ ਦਾ ਪੈਕਟ, ਪੁਲਿਸ ਕਰ ਰਹੀ ਹੈ ਜਾਂਚ

JK Police Recover IEDs Pistols, Rs 5 Lakh Cash At Samba

‘ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ‘ਚ ਡਰੋਨ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭੇਜਣ ਤੋਂ ਬਾਅਦ ਹੁਣ ਨੋਟਾਂ ਦੇ ਬੰਡਲ ਭੇਜਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਦਰਅਸਲ, ਜੰਮੂ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਇੱਕ ਖੇਤ ਵਿੱਚ ਇੱਕ ਸੀਲਬੰਦ ਪੈਕੇਟ ਡਿੱਗਿਆ ਮਿਲਿਆ ਸੀ। ਜਿਸ ਵਿੱਚ ਹਥਿਆਰਾਂ ਦੇ ਨਾਲ ਨੋਟਾਂ ਦਾ ਬੰਡਲ ਵੀ ਹੈ।

ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਪੈਕੇਟ ਕਿਸੇ ਡਰੋਨ ਰਾਹੀਂ ਸੁੱਟਿਆ ਗਿਆ ਹੈ। ਸੀਲਬੰਦ ਪੈਕੇਟ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲੀਸ ਮੁਲਾਜ਼ਮਾਂ ਨੇ ਪੈਕਟ ਖੋਲ੍ਹਿਆ ਤਾਂ ਹਥਿਆਰਾਂ ਦੇ ਨਾਲ-ਨਾਲ ਲੱਖਾਂ ਰੁਪਏ ਦੀ ਨਕਦੀ ਵੀ ਮਿਲੀ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਾਂਬਾ ਦੇ ਐੱਸਐੱਸਪੀ ਅਭਿਸ਼ੇਕ ਮਹਾਜਨ ਨੇ ਦੱਸਿਆ ਕਿ ਅਸੀਂ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਇੱਕ ਸੀਲਬੰਦ ਪੈਕਟ ਮਿਲਣ ਦੀ ਸੂਚਨਾ ‘ਤੇ ਬੰਬ ਨਿਰੋਧਕ ਦਸਤੇ ਨੂੰ ਮੌਕੇ ‘ਤੇ ਭੇਜਿਆ ਸੀ। ਜਦੋਂ ਉਨ੍ਹਾਂ ਨੇ ਪੈਕੇਟ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਪੰਜ ਲੱਖ ਰੁਪਏ (ਭਾਰਤੀ ਕਰੰਸੀ), ਦੋ ਚੀਨੀ ਪਿਸਤੌਲ, ਚਾਰ ਮੈਗਜ਼ੀਨ, 60 ਕਾਰਤੂਸ, ਡੇਟੋਨੇਟਰ ਅਤੇ ਦੋ ਆਈ.ਈ.ਡੀ. ਬਰਾਮਦ ਕੀਤੇ ਗਏ ਸਮਾਨ ਨੂੰ ਜ਼ਬਤ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਪਿੰਡ ਵਾਸੀਆਂ ਦੀ ਸੂਚਨਾ ‘ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ

ਇਹ ਪੈਕੇਟ ਪਾਕਿਸਤਾਨ ਤੋਂ ਵਿਜੇਪੁਰ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਇਕ ਖੇਤ ‘ਚ ਡਰੋਨ ਰਾਹੀਂ ਸੁੱਟਿਆ ਗਿਆ ਸੀ। ਪਿੰਡ ਵਾਸੀਆਂ ਨੇ ਡਰੋਨ ਰਾਹੀਂ ਡਿੱਗੇ ਪੈਕੇਟ ਦੀ ਸੂਚਨਾ ਪੁਲੀਸ ਨੂੰ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਸ਼ੱਕ ਹੈ ਕਿ ਇਲਾਕੇ ਵਿਚ ਅਜਿਹੇ ਕੁਝ ਹੋਰ ਪੈਕਟ ਸੁੱਟੇ ਗਏ ਹੋ ਸਕਦੇ ਹਨ।