Punjab

ਭਾਈ ਚਤਰ ਸਿੰਘ ਤੇ ਜੀਵਨ ਸਿੰਘ ਪ੍ਰੈਸ ਵੱਲੋਂ ਕੀਤੀ ਬੇਅਦਬੀ ‘ਤੇ ਸਖ਼ਤ ਸ੍ਰੀ ਅਕਾਲ ਤਖਤ ਸਾਹਿਬ ! 5 ਮੈਂਬਰੀ ਕਮੇਟੀ ਸਾਰੀਆਂ ਪ੍ਰੈੱਸਾਂ ਦੀ ਕਰੇਗੀ ਜਾਂਚ

ਬਿਉਰੋ ਰਿਪੋਰਟ : ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਦੀ ਪ੍ਰੈਸ ਦੇ ਮਸਲੇ ਉੱਤੇ ਪੈਦਾ ਹੋਏ ਵਿਵਾਦ ਦੀ ਜਾਂਚ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਗੁਟਕਾ ਸਾਹਿਬ, ਧਾਰਮਿਕ ਪੋਥੀਆਂ ਅਤੇ ਹੋਰ ਧਾਰਮਿਕ ਲਿਟਰੇਚਰ ਦੀ ਛਪਾਈ ਕਰਨ ਵਾਲੀਆਂ ਸਾਰੀਆਂ ਪ੍ਰੈਸਾਂ (ਸਮੇਤ ਗੋਲਡਨ ਆਫ਼ਸੈੱਟ ਪ੍ਰੈਸ) ਦੀ ਮੌਕੇ ਉੱਤੇ ਜਾ ਕੇ ਸਤਿਕਾਰ ਅਤੇ ਸਾਂਭ ਸੰਭਾਲ ਸਬੰਧੀ ਹੋ ਰਹੀਆਂ ਤਰੁੱਟੀਆਂ ਬਾਰੇ ਨਿਰੀਖਣ ਕਰੇਗੀ । ਕਮੇਟੀ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦਫ਼ਤਰ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ ।

ਕੀ ਹੈ ਵਿਵਾਦ ?

22 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਸਿੱਖ ਲਿਟਰੇਚਨ ਛਾਪਨ ਵਾਲੀ ਸੰਸਥਾ ਭਾਈ ਚਤਰ ਸਿੰਘ ਅਤੇ ਜੀਵਨ ਦੇ ਖਿਲਾਫ ਸਿੱਖ ਜਥੇਬੰਦੀਆਂ ਨੇ ਵੱਡੀ ਕਾਰਵਾਹੀ ਕੀਤੀ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਪ੍ਰਿੰਟਿੰਗ ਪ੍ਰੈਸ ਵਿੱਚ ਪਹੁੰਚੇ ਅਤੇ ਉੱਥੇ ਹੋ ਰਹੀ ਬੇਅਦਬੀਆਂ ਦੇ ਬਾਅਦ ਪ੍ਰਿੰਟਿੰਗ ਨੂੰ ਬੰਦ ਕਰਵਾ ਦਿੱਤਾ ਸੀ । ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਭਾਈ ਚਤਰ ਸਿੰਘ ਅਤੇ ਜੀਵਨ ਸਿੰਘ ਵਿੱਚ ਲੰਮੇ ਸਮੇਂ ਤੋਂ ਗੁਟਕਾ ਸਾਹਿਬ ਦੀ ਛਪਾਈ ਦਾ ਕੰਮ ਚੱਲ ਰਿਹਾ ਸੀ । ਮਨਜੀਤ ਸਿੰਘ ਨੂੰ ਪ੍ਰਿੰਟਿੰਗ ਪ੍ਰੈਸ ਵਿੱਚ ਹੋ ਰਹੀ ਬੇਅਦਬੀ ਬਾਰੇ ਜਾਣਕਾਰੀ ਮਿਲੀ ਸੀ। ਜਿਸ ਦੇ ਬਾਅਦ ਉਨ੍ਹਾਂ ਨੇ ਜਾਂਚ ਦੇ ਲਈ ਕੁਝ ਸਮਾਂ ਸੇਵਾ ਕਰਨ ਦਾ ਮਨ ਬਣਾਇਆ ਸੀ। ਜਿਸ ਦੇ ਬਾਅਦ ਇੱਥੇ ਹੋ ਰਹੀ ਬੇਅਦਬੀ ਦੀ ਗੱਲਾਂ ਸੱਚ ਸਾਬਿਤ ਹੋਈਆਂ ਅਤੇ ਫਿਰ ਕਾਰਵਾਹੀ ਕੀਤੀ ਗਈ।

ਪ੍ਰਵਾਸੀ ਮਜ਼ਦੂਰ ਕਰ ਰਹੇ ਸਨ ਪ੍ਰਿੰਟਿੰਗ

ਜਾਣਕਾਰੀ ਦੇ ਮੁਤਾਬਿਕ ਪ੍ਰਵਾਸੀ ਮਜ਼ਦੂਕ ਪ੍ਰਿੰਟਿੰਗ ਦਾ ਕੰਮ ਕਰ ਰਹੇ ਸਨ । ਜਿੱਥੇ ਪ੍ਰਿੰਟਿੰਗ ਪ੍ਰੈਸ ਮਰਿਆਦਾ ਦਾ ਉਲੰਘਣ ਕਰ ਰਹੀ ਸੀ ਉੱਥੇ ਜਾਣਕਾਰੀ ਮਿਲੀ ਹੈ ਕਿ ਪ੍ਰਿੰਟਿੰਗ ਪ੍ਰੈਸ ਵਿੱਚ ਸ਼ਰਾਬ ਅਤੇ ਗੁਟਕੇ ਦੀ ਵਰਤੋਂ ਵੀ ਹੋ ਰਹੀ ਸੀ । ਸਿਰਫ਼ ਇੰਨਾਂ ਹੀ ਨਹੀਂ ਮਜ਼ਦੂਰਾਂ ਵੱਲੋਂ ਪ੍ਰਿੰਟਿੰਗ ਦੌਰਾਨ ਬੀੜੀ ਵੀ ਪੀਤੀ ਜਾਂਦੀ ਸੀ।

ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਨੂੰ ਕਰਵਾਇਆ ਗਿਆ ਬੰਦ

ਪ੍ਰਿੰਟਿੰਗ ਪ੍ਰੈਸ ਵਿੱਚ ਹੋ ਰਹੀ ਬੇਅਦਬੀ ਤੋਂ ਬਾਅਦ ਸਤਿਕਾਰ ਕਮੇਟੀ ਅਤੇ sgpc ਪੁਲਿਸ ਨੂੰ ਲੈਕੇ ਪ੍ਰਿੰਟਿੰਗ ਪ੍ਰੈਸ ਵਿੱਚ ਪਹੁੰਚੀ । ਜਿਸ ਦੇ ਬਾਅਦ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਬੰਦ ਕਰਵਾਇਆ ਗਿਆ ਅਤੇ ਉਸ ਦੇ ਬਾਅਦ ਤਾਲਾ ਲੱਗਾ ਦਿੱਤਾ ਗਿਆ । ਜਿਸ ਤੋਂ ਬਾਅਦ ਹੁਣ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਦਾ ਕਰੜਾ ਨੋਟਿਸ ਲੈਂਦੇ ਹੋਏ ਜਾਂਚ ਦੇ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਾਤ ਹੈ । ਇਹ ਪਹਿਲਾਂ ਮੌਕਾ ਨਹੀਂ ਸੀ ਜਦੋਂ ਭਾਈ ਚਤਰ ਸਿੰਘ ਅਤੇ ਜੀਵਨ ਸਿੰਘ ਦੀ ਪ੍ਰਿੰਟਿੰਗ ਪ੍ਰੈਸ ਨੂੰ ਲੈਕੇ ਵਿਵਾਦ ਹੋਇਆ ਹੋਵੇ। ਕਈ ਵਾਰ ਪ੍ਰਿੰਟਿੰਗ ਪ੍ਰੈਸ ਨੂੰ ਬੰਦ ਕਰਵਾਇਆ ਗਿਆ ਹੈ । ਕਦੇ ਗੁਰਬਾਣੀ ਦੀ ਛਪਾਈ ਨੂੰ ਲੈਕੇ ਵਿਵਾਦ ਹੋਇਆ ਹੈ ਕਦੇ ਪ੍ਰਿੰਟਿੰਗ ਦੌਰਾਨ ਬੇਅਦਬੀ ਦੇ ਮਾਮਲੇ ਆਏ ਹਨ ।