Punjab

ਫ਼ਤਿਹ ਦਿਵਸ ਵੱਜੋਂ ਮਨਾਇਆ ਜਾਵੇਗਾ 26 ਜਨਵਰੀ ਦਾ ਦਿਹਾੜਾ : ਪੰਧੇਰ

ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਸੂੱਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਵਿੱਚ ਬੋਲਦੇ ਹੋਏ ਕਿਹਾ ਕਿ ਦਾਣਾ ਮੰਡੀ,ਜੰਡਿਆਲਾ ਗੁਰੂ ਵਿੱਖੇ 26 ਜਨਵਰੀ ਨੂੰ ਫ਼ਤਿਹ ਦਿਵਸ ਵੱਜੋਂ ਮਨਾਇਆ ਜਾਵੇਗਾ ਤੇ ਇਸ ਦਿਨ ਨੂੰ  ਭਰਵਾਂ ਇੱਕਠ ਕੀਤਾ ਜਾਵੇਗਾ।

ਉਹਨਾਂ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਕਾਰਪੋਰੇਟ ਭਾਜਪਾ ਦੇ ਹੱਕ ਚ ਭੁਗਤ ਰਿਹਾ ਹੈ ਤੇ ਵਿੱਤੀ ਤੋਰ ਤੇ ਮਦਦ ਕਰ ਰਿਹਾ ਤਾਂ ਜੋ ਆਪਣਾ ਮਤਲਬ ਪੂਰਾ ਸਕੇ । ਸਾਡਾ ਮੋਦੀ ਦੀ ਰੈਲੀ ਦੇ  ਵਿ ਰੋਧ ਪਿਛੇ ਨੈਤਿਕ ਕਾਰਣ ਸੀ। ਮੌਰਚੇ ਵਿੱਚ 750 ਕਿਸਾਨਾਂ ਦੀਆਂ ਸ਼ਹੀ ਦੀਆਂ ਹੋਈਆਂ ਪਰ ਮੋਦੀ ਵਲੋਂ ਇਕ ਸ਼ਬਦ ਵੀ ਨਹੀਂ ਬੋਲਿਆ ਗਿਆ। ਲਖੀਮਪੁਰ ਖੀਰੀ ਦੀ ਘਟਨਾ ਵਿੱਚ ਸ਼ਰੇ ਆਮ ਕਿਸਾਨਾਂ ਨੂੰ ਗੱਡੀ ਥੱ ਲੇ ਦੇ ਕੇ ਮਾ ਰਿਆ ਗਿਆ,ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਪਹਿਲਾਂ ਹੀ ਖੱਟੜ ਅਤੇ ਟੈਨੀ ਨੇ ਸ਼ਰੇ ਆਮ ਕਿਸਾਨਾਂ ਨੂੰ ਸਬ ਕ ਸਿਖਾਉਣ ਦੀ ਧਮ ਕੀ ਵੀ ਦਿਤੀ ਸੀ ਪਰ ਹਾਲੇ ਤੱਕ ਕੋਈ ਵੀ ਇਨਸਾਫ਼ ਨਹੀਂ ਹੋਇਆ ਹੈ। ਮੋਦੀ ਦੇ ਵਿਰੋਧ ਦਾ ਇਹ ਸਭ ਤੋਂ ਵੱਡਾ ਕਾਰਣ ਸੀ। ਸਾਡੇ ਦੇਸ਼ ਦੇ ਅੱਧੇ ਸਿਆਸਤਦਾਨਾਂ ਦਾ ਪਿਛੋਕੜ ਅਪ ਰਾਧਿਕ ਹੈ ਤੇ ਉਹਨਾਂ ਤੇ ਬਹੁਤ ਕੇ ਸ ਚੱਲ ਰਹੇ ਹਨ।

ਸਾਡੇ ਲਈ ਸਿਰਫ਼ ਕਾਨੂੰਨਾਂ ਦਾ ਰੱ ਦ ਹੋਣਾ ਹੀ ਕਾਫੀ ਨਹੀਂ,ਬੇਰੋਜਗਾਰੀ ਸਣੇ ਹੋਰ ਵੀ ਕਈ ਸੱਮਸਿਆਵਾਂ ਹਨ,ਜਿਹਨਾਂ ਦਾ ਹੱਲ ਬਹੁਤ ਜਰੂਰੀ ਹੈ।

ਪੰਜਾਬ ਵਿੱਚ 5 ਜਨਵਰੀ ਨੂੰ ਭਾਜਪਾ ਲੋਕਾਂ ਦਾ ਇੱਕਠ ਕਰਨ ਵਿੱਚ ਕਾਮਯਾਬ ਨਹੀਂ ਹੋਈ ਤਾਂ ਇਸ ਨੂੰ ਛੁਪਾਉਣ ਲਈ ਸੁਰੱ ਖਿਆ ਦਾ ਮਾਮਲਾ ਚੁੱਕ ਦਿੱਤਾ ਗਿਆ।

ਉਹਨਾਂ ਪੰਜਾਬ ਦੇ ਲੀਡਰਾਂ ਤੇ ਵੱਰਦੇ ਹੋਏ ਕਿਹਾ ਕਿ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੈ,ਕੋਈ ਵਿਚਾਰਧਾਰਾ ਨਹੀਂ ਹੈ। ਸਿਰਫ ਨਿੱਜੀ ਮੁਨਾਫਾ ਦੇਖ ਕੇ

ਇਹ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਹੁੱਣ ਵੋਟਾਂ ਨੇੜੇ ਸਾਰੇ ਦਲਾਂ ਵਿੱਚ ਲੀਡਰਾਂ ਦੀ ਅਦਲਾ-ਬਦਲੀ ਹੋ ਰਹੀ ਹੈ।ਅਕਾਲੀ ਦਲ ਵਾਲੇ ਆਰਐਸਐਸ ਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਣ ਵਾਲੀ ਭਾਜਪਾ ਨਾਲ ਕਿਹੜੀ ਵਿਚਾਰਧਾਰਾ ਨਾਲ ਜੁੜੇ ਹੋਏ ਆ,ਇਹ ਸਿਰਫ ਮਤਲਬ ਲਈ ਆਪਸ ਵਿੱਚ ਇੱਕਠੇ ਹਨ ਤੇ ਇਸੇ ਲਈ ਸਾਰੀਆਂ ਪਾਰਟੀਆਂ ਵੋਟਾਂ ਲਈ ਖਰੀਦੋ-ਖਰੋਫਤ ਵਿੱਚ ਲਗੀਆਂ ਹੋਈਆਂ ਹਨ।

ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਤੇ ਹੋਈ ਈਡੀ ਦੀ ਰੇ ਡ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਈਡੀ ਸਿਰਫ਼ ਤੇ ਸਿਰਫ਼ ਕੇਂਦਰ ਸਰਕਾਰ ਦਾ ਹਥਿਆਰ ਬਣ ਕੇ ਰਹਿ ਗਈ ਹੈ।ਭਾਜਪਾ ਆਪਣੇ ਮਤਲਬ ਲਈ ਕਿਸੇ ਨੂੰ ਵੀ ਪੈਸੇ ਨਾਲ ਖਰੀਦਣ ਦਾ ਯੱਤਨ ਕਰਦੀ ਹੈ ਤੇ ਨਾ ਵਿਕਣ ਵਾਲਿਆਂ ਨੂੰ ਡ ਰਾਉਣ ਲਈ ਈਡੀ ਨੂੰ ਹਥਿ ਆਰ ਵੱਜੋਂ ਵਰਤਦੀ ਹੈ। ਨਹੀਂ ਤਾਂ ਕਈ ਵਿਰੋ ਧੀ ਪਾਰਟੀ ਦੇ ਲੀਡਰ ਵੀ ਤਾਂ ਇਸ ਰੇਤ ਮਾਇਨੀਂਗ ਮਾਫੀ ਆ ਨਾਲ ਜੁੜੇ ਹੋਏ ਹਨ,ਜਿਹਨਾਂ ਤੇ ਕਦੇ ਕੋਈ ਕਾਰਵਾਈ ਨਹੀਂ ਹੋਈ ਹੈ।

ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੋਟਾਂ ਮਗਰੋਂ ਵੀ ਸਾਡੀਆਂ ਸੱਮਸਿਆਵਾਂ ਏਦਾਂ ਹੀ ਰਹਿਣਗੀਆਂ।ਸੋ ਵੋਟਾਂ ਪਿੱਛੇ ਆਪਸੀ ਸੰਬੰਧ ਖਰਾਬ ਨਾ ਕਰੋ ਸਗੋਂ ਲੀਡਰਾਂ ਨੂੰ ਸਵਾਲ ਕਰੋ। ਭਾਵੇਂ ਸਰਕਾਰ ਕੁਦਰਤੀ ਖੇਤੀ ਕਰਨ ਤੇ ਜ਼ੋਰ ਦੇ ਰਹੀ ਹੈ ਪਰ ਇਸ ਸੰਬੰਧੀ ਕੋਈ ਨੀਤੀ ਨਹੀਂ ਹੈ। ਮੌਜੂਦਾ ਸਮੇਂ ਕਿਸੇ ਵੀ ਲੀਡਰ ਕੋਲ ਖੇਤੀ ,ਸਿਖਿਆ ਤੇ ਸਿਹਤ ਲਈ ਕੋਈ ਨੀਤੀ ਨਹੀਂ ਹੈ।

ਸੋ ਲੋਕਾਂ ਦੀਆਂ ਸੱਮਸਿਆਵਾਂ ਲਈ ਆਵਾਜ਼ ਚੁੱਕਣ ਲਈ ਦਾਣਾ ਮੰਡੀ,ਜੰਡਿਆਲਾ ਗੁਰੂ ਵਿਖੇ ਹੋਣ ਵਾਲੀ ਰੈਲੀ ਵਿੱਚ ਵੱਧ ਤੋਂ ਵੱਧ ਇਕੱਠ ਕਰੋ ਤਾਂ ਜੋ ਸਾਡੀਆਂ ਮੰਗਾ ‘ਤੇ ਗੋਰ ਕਰਨ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਜਾ ਸਕੇ।

ਇਸ ਰੈਲੀ ਨੂੰ  ਕਿਸਾਨ ਮੌਰਚੇ ਦੀ ਸਫਲਤਾ ਤੇ ਮੋਦੀ ਨੂੰ ਬੇਰੰਗ ਮੌੜਨ ਤੇ ਜਿੱਤ ਲਈ ਫ਼ਤਿਹ ਦਿਵਸ ਵਜੋਂ ਮਨਾਇਆ ਜਾਵੇਗਾ।

ਉਹਨਾਂ ਭੈਣਾਂ-ਬੀਬੀਆਂ ਨੂੰ ਖਾਸ ਤੋਰ ‘ਤੇ  ਇਸ ਸਮਾਗਮ ਲਈ ਸੱਦਾ ਦਿੰਦੇ ਹੋਏ,ਸਾਰੇ ਸੰਘਰਸ਼ਾਂ ਦੀ ਤਾਕਤ ਕਿਹਾ ਤੇ 26 ਜਨਵਰੀ ਨੂੰ ਮਨਾਏ ਜਾ ਰਹੇ ਫਤਿਹ ਦਿਵਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ।