India International

ਵਾਹਗਾ ਬਾਰਡਰ ‘ਤੇ ਹੁਣ ਹਰ ਕੋਈ ਦੇਖ ਸਕਦਾ ਭਾਰਤ-ਪਾਕਿਸਤਾਨ ਦੀ ਪਰੇਡ

‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਅਟਾਰੀ- ਵਾਹਗਾ  ਬਾਰਡਰ ‘ਤੇ ਰੋਜ਼ਾਨਾ ਰੀਟਰੀਟ ਸੈਰੇਮਨੀ ਆਮ ਲੋਕਾਂ ਲਈ ਮੁੜ ਤੋਂ  ਸ਼ੁਰੂ ਹੋ ਗਈ ਹੈ। ਪਰ ਇਸ ਵਾਰ ਇਹ ਰਸਮ ਕੁਝ ਪਾਬੰਦੀਆਂ ਦੇ ਨਾਲ ਸ਼ੁਰੂ ਕੀਤੀ ਗਈ ਹੈ। ਕੋਵਿਡ ਦੀ ਤੀਜੀ ਲਹਿਰ ਸ਼ੁਰੂ ਹੋਣ ਦੇ ਨਾਲ ਹੀ 3 ਜਨਵਰੀ ਨੂੰ  ਰੀਟਰੀਟ ਸੈਰੇਮਨੀ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ।
ਡੀਸੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਰੀਟਰੀਟ ਸੈਰੇਮਨੀ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਰਿਟਰੀਟ ਸੈਰੇਮਨੀ ਨੂੰ ਦੇਖਣ ਲਈ ਉਹੀ ਲੋਕ ਜਾ ਸਕਦੇ ਹਨ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਸੈਲਾਨੀਆਂ ਨੂੰ ਬੀਐਸਐਫ ਸੁਰੱਖਿਆ ਕਰਮਚਾਰੀਆਂ ਤੋਂ ਪੂਰੇ ਟੀਕਾਕਰਨ ਸਰਟੀਫਿਕੇਟ ਦੀ ਜਾਂਚ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਹਰੇਕ ਵਿਅਕਤੀ ਦੀ ਥਰਮਲ ਸਕਰੀਨਿੰਗ ਵੀ ਕੀਤੀ ਜਾਵੇਗੀ। ਕੋ ਰੋਨਾ ਦੀ ਤੀਜੀ ਲਹਿਰ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਕੋ ਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਬੀਐਸਐਫ ਨੇ ਆਮ ਲੋਕਾਂ ਲਈ ਰੀਟਰੀਟ ਸਮਾਰੋਹ ਬੰਦ ਕਰ ਦਿੱਤਾ ਸੀ।