Punjab

ਜਗਦੀਸ਼ ਟਾਇਟਲਰ ਦੀ ਇਹ ਫੋਟੋ ਵਾਇਰਲ, ਗਾਂਧੀ ਪਰਿਵਾਰ ਮੁੜ ਘਿਰਿਆ

Jagdish tytler photo in Mallikarjun Kharge programme

ਦਿੱਲੀ : ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਬੁੱਧਵਾਰ ਨੂੰ ਆਪਣਾ ਕਰਾਜਭਾਰ ਸੰਭਾਲ ਲਿਆ ਹੈ । ਪਰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀ ਇੱਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਲੈਕੇ ਬੀਜੇਪੀ ਨੇ ਕਾਂਗਰਸ ਖਾਸਕਰ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਹੈ। ਖੜਗੇ ਦੇ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਦੇ ਦਿੱਗਜ ਆਗੂਆਂ ਦੇ ਨਾਲ ਜਗਦੀਸ਼ ਟਾਈਟਲਰ ਵੀ ਪਹੁੰਚੇ ਸਨ । ਉਸ ਦੀ ਮੌਜੂਦਗੀ ਨੂੰ ਲੈਕੇ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਤੇਜਿੰਦਰ ਬੱਗਾ ਨੇ ਗਾਂਧੀ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ ਹਨ ।

ਸਿਰਸਾ ਦਾ ਕਾਂਗਰਸ ਨੂੰ ਸਵਾਲ

ਬੀਜੇਪੀ ਦੇ ਆਗੂ ਮਨਜਿੰਦਰ ਸਿਰਸਾ ਨੇ ਜਗਦੀਸ਼ ਟਾਈਟਲਰ ਦੀ ਮੌਜੂਦਗੀ ਨੂੰ ਲੈਕੇ ਗਾਂਧੀ ਪਰਿਵਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਟਾਈਟਲਰ ਵਰਗੇ ਕਾਤਲਾਂ ਦੀ ਮਦਦ ਨਾਲ ਹੀ ਗਾਂਧੀ ਪਰਿਵਾਰ ਨੇ 1984 ਵਿੱਚ ਸਿੱਖਾਂ ਦੇ ਕਤਲੇਆਮ ਨੂੰ ਅੰਜਾਮ ਦਿੱਤਾ ਸੀ। ਇਸੇ ਲਈ ਇੰਨੇ ਸਾਲ ਬਾਅਦ ਵੀ ਕਾਂਗਰਸ ਆਪਣੇ ਪੁਰਾਣੇ ਲੋਕਾਂ ਨੂੰ ਸਪੈਸ਼ਲ ਟ੍ਰੀਟਮੈਂਟ ਦੇ ਰਹੀ ਹੈ । ਸਿਰਸਾ ਨੇ ਇਲਜ਼ਾਮ ਲਗਾਇਆ ਕਿ ਗਾਂਧੀ ਪਰਿਵਾਰ ਨੇ ਸਿੱਖਾਂ ਦੇ ਕਾਤਲਾਂ ਨੂੰ ਖੜਗੇ ਦੇ ਸਹੁੰ ਚੁੱਕ ਸਮਾਗਮ ਵਿੱਚ ਬੁਲਾਕੇ ਇੱਕ ਵਾਰ ਮੁੜ ਤੋਂ ਸਾਫ਼ ਕਰ ਦਿੱਤਾ ਕਿ ਟਾਈਟਲਰ ਅਤੇ ਕਮਲਨਾਥ ਵਰਗੇ ਲੋਕ ਉਨ੍ਹਾਂ ਦੇ ਲਈ ਕਿੰਨੇ ਖ਼ਾਸ ਹਨ । ਸਿਰਸਾ ਨੇ ਆਪਣੇ ਟਵੀਟ ਵਿੱਚ ਵੀਡੀਓ ਵੀ ਅਪਲੋਡ ਕੀਤਾ ਹੈ। ਜਿਸ ਵਿੱਚ ਕਾਂਗਰਸ ਨੂੰ ਘੇਰ ਦੇ ਹੋਏ ਨਜ਼ਰ ਆ ਰਹੇ ਹਨ।

ਤਜਿੰਦਰਪਾਲ ਬੱਗਾ ਨੇ ਕਾਂਗਰਸ ਘੇਰੀ

ਮਨਜਿੰਦਰ ਸਿੰਘ ਸਿਰਸਾ ਤੋਂ ਬਾਅਦ ਬੀਜੇਪੀ ਦੇ ਇੱਕ ਹੋਰ ਸਿੱਖ ਆਗੂ ਤਜਿੰਦਰਪਾਲ ਸਿੰਘ ਬੱਗਾ ਨੇ ਵੀ ਮਲਿਆਅਰਜੁਨ ਦੇ ਸਹੁੰ ਚੁੱਕ ਸਮਾਗਮ ਵਿੱਚ ਟਾਇਟਲ ਦੀ ਮੌਜੂਦੀ ‘ਤੇ ਕਾਂਗਰਸ ਨੂੰ ਘੇਰਿਆ । ਉਨ੍ਹਾਂ ਕਿਹਾ ਜਗਦੀਸ਼ ਟਾਇਟਲ ਨੂੰ ਬਤੌਰ ਚੀਫ ਗੈਸਟ ਬੁਲਾਕੇ ਸੋਨੀਆ ਗਾਂਧੀ ਨੇ ਸਿੱਖਾਂ ਦੇ ਜ਼ਖ਼ਮਾ ‘ਤੇ ਲੂੜ ਛਿੜਕਿਆ ਹੈ ਅਤੇ ਸਾਬਿਤ ਕਰ ਦਿੱਤਾ ਕਿ ਸਿੱਖਾਂ ਦੇ ਕਾਤਲਾਂ ਨਾਲ ਉਨ੍ਹਾਂ ਨੂੰ ਕਿੰਨਾਂ ਲਗਾਵ ਹੈ ।

ਜਗਦੀਸ਼ ਟਾਈਟਲਰ ਟੀ-ਸ਼ਰਟ ਵਿਵਾਦ

ਕੁਝ ਮਹੀਨੇ ਪਹਿਲਾਂ ਕਾਂਗਰਸ ਦਾ ਇੱਕ ਆਗੂ ਕਰਮਜੀਤ ਸਿੰਘ ਗਿੱਲ ਜਗਦੀਸ਼ ਟਾਈਟਲਰ ਦੇ ਜਨਮ ਦਿਨ ‘ਤੇ ਉਸ ਦੀ ਫੋਟੋ ਵਾਲੀ ਟੀ-ਸ਼ਰਟ ਪਾਕੇ ਦਰਬਾਰ ਸਾਹਿਬ ਆਇਆ ਸੀ। ਸਿਰਫ਼ ਇੰਨਾਂ ਹੀ ਨਹੀਂ ਕਰਮਜੀਤ ਸਿੰਘ ਗਿੱਲ ਨੇ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋਕੇ ਫੋਟੁਆਂ ਵੀ ਖਿਚਰਵਾਇਆ ਸਨ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ। ਜਿਸ ਤੋਂ ਬਾਅਦ ਇਸ ‘ਤੇ ਵਿਵਾਦ ਹੋ ਗਿਆ ਸੀ । SGPC ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ ਜਿਸ ਤੋਂ ਬਾਅਦ ਕਰਮਜੀਤ ਸਿੰਘ ਨੂੰ ਗਿਰਫ਼ਤਾਰ ਵੀ ਕੀਤੀ ਗਿਆ ਸੀ । ਜਗਦੀਸ਼ ਟਾਈਟਲਰ ਦਾ ਨਾਂ 1984 ਨਸਲਕੁਸ਼ੀ ਦੇ ਕਈ ਮਾਮਲਿਆਂ ਨਾਲ ਜੁੜਿਆ ਹੋਇਆ ਹੈ। ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ‘ਤੇ ਗਵਾਹਾਂ ਨੂੰ ਖਰੀਦਣ ਦਾ ਵੀ ਇਲਜ਼ਾਮ ਲੱਗਿਆ ਸੀ ਜਿਸ ਦੇ ਲਈ ਅਦਾਲਤ ਨੇ ਉਨ੍ਹਾਂ ਦਾ ਨਾਰਕੋ ਟੈਸਟ ਕਰਵਾਉਣ ਲਈ ਕਿਹਾ ਸੀ ਪਰ ਜਗਦੀਸ਼ ਟਾਈਟਲਰ ਨੇ ਇਨਕਾਰ ਕਰ ਦਿੱਤਾ। ਇਸ ਮਾਮਲੇ ਵਿੱਚ ਕਾਂਗਰਸ ਦੇ ਇੱਕ ਆਗੂ ਸਜਣ ਕੁਮਾਰ ਨੂੰ ਅਦਾਲਤ ਪਹਿਲਾਂ ਹੀ ਸਜ਼ਾ ਸੁਣਾ ਚੁੱਕੀ ਹੈ ।